Thursday, May 3, 2018

Punjabi Shayari, New Punjabi Shayari 2018

ਵਿਸਵਾਸ ਅਪਾਹਜ ਹੋ ਚੁੱਕਿਆ, ਹਾਲਾਤ ਏਨਾ ਗੰਦਲਾ ਹੋ ਰਿਹੈ ਕਿ ਅਗਰ ਗੱਲ ਕਰੀ ਜਾਵੇ ਕਿ ਮਾਤਾ ਪਿਤਾ ਬੱਚਿਆਂ ਦੇ ਖਾਣੇ ਵਿੱਚ ਜਹਿਰ ਰਲਾਉਂਦੇ ਨੇ ਤਾਂ ਇਹ ਸਹਿਜੇ ਹੀ ਮੰਨ ਲਿਆ ਜਾਵੇਗਾ । ਇਸ ’ਤੇ ਮਾਪਿਆ ਜਾਂ ਬੱਚਿਆਂ ਵੱਲੋਂ ਕੋਈ ਕਿੰਤੂ ਪਰੰਤੂ ਨਹੀਂ ਹੋਵੇਗੀ ।
ਮੈਂ ਗੱਲ ਕਰ ਰਿਹਾਂ ਜੀ ਸਰਕਾਰੀ ਅਦਾਰਿਆਂ ’ਚ ਬੱਚਿਆਂ ਦੇ ਖਸਰੇ ਤੇ ਰੁਬੈਲਾ ਨਾਮਕ ਰੋਗ ਤੋਂ ਬਚਾਉਣ ਲਈ ਲੱਗਦੇ ਟੀਕਿਆਂ ਬਾਰੇ ।
ਮੈਂ ਹੈਰਾਨ ਆਂ ਕਿ ਮਾਂ - ਪਿਓ ਰੂਪੀ ਸਰਕਾਰ ਆਪਣੇ ਬੱਚਿਆਂ ਰੂਪੀ ਜਨਤਾ ਵਿੱਚ ਏਨਾ ਵਿਸਵਾਸ ਗੁਆ ਚੁੱਕੀ ਐ ਕਿ ਉਹਨਾਂ ਦੇ ਭਲੇ ਲਈ ਕਿਤੇ ਜਾਣ ਵਾਲੇ ਕੰਮ ਵੀ ਲੋਕਾਂ ਨੂੰ ਸੱਪ ਦੇ ਕੱਟੇ ਤੋਂ ਰੱਸੀ ਤੋਂ ਡਰਨ ਵਾਲੀ ਗੱਲ ਲੱਗਣ ਲੱਗੀ ਐ ।
ਮੈਂ ਹੈਰਾਨ ਆਂ ਕਿ ਜਿਸ ਦੇਸ ਵਿੱਚ ਜਨਤਾ ਦਾ ਵਿਸਵਾਸ ਏਨਾ ਟੁੱਟ ਗਿਆ ਐ ਕਿ ਇਹ ਦੁੱਧ ਲੈਣ ਲੱਗੀ ਸੋਚੇ ਕਿ ਇਹ ਦੁੱਧ ਨਹੀਂ ਇਹ ਪਾਉਂਡਰ ਐ, ਫਲ- ਸਬਜੀਆਂ ਲਵੋਂ ਤਾਂ ਇਹ ਸੋਚ ਬਣੇ ਕਿ ਇਹ ਨਿਰਾ ਕੈਮੀਕਲ ਐ, ਜਹਿਰ ਐ । ਲੀੜਾ ਕੱਪੜਾ ਤੇ ਜੀਵਨ ਦੀਆਂ ਲੋੜਾਂ ਸੰਬੰਧੀ ਚੀਜਾ ਖਰੀਦਣ ਵੇਲੇ ਸੋਚਿਆ ਜਾਵੇ ਕਿ ਇਸ ਵਿੱਚ ਮਿਲਾਵਟ ਹੀ ਮਿਲਾਵਟ ਐ । ਉਸ ਦੇਸ਼ ਦਾ ਭਵਿੱਖ ਕੀ ਹੋਵੇਗਾ ।
ਮੇਰੀ ਹੈਰਾਨੀ ਦਾ ਕਾਰਨ ਇਹ ਨਹੀਂ ਕਿ ਇਹ ਸੱਚ ਐ ਜਾਂ ਝੂਠ ਐ । ਮੇਰੀ ਹੈਰਾਨੀ ਦਾ ਕਾਰਨ ਇਹ ਕਿ ਜੇ ਇਹ ਝੂਠ ਐ ਤਾਂ ਇਹ ਅਫਵਾਹਾਂ ਫੈਲਾਉਣ ਵਾਲੇ ਲੋਕਾਂ ਦੇ ਨੱਥ ਕਿਉਂ ਨਹੀਂ ਪਾਈ ਜਾਂਦੀ । ਕਿਉਂ ਲੋਕਾਂ ਦਾ ਆਪਣੇ ਆਲੇ ਦੁਆਲੇ ਪ੍ਰ੍ਤੀ ਵਿਸਵਾਸ ਨਹੀਂ ਬਨਣ ਦਿੱਤਾ ਜਾ ਰਿਹਾ ।
ਅਗਰ ਇਹ ਸੱਚ ਐ ਤਾਂ ਅਜਿਹਾ ਕਰਨ ਵਾਲੇ ਲੋਕਾਂ ਦੇ ਕਾਰੋਬਾਰ ਨਾਲੋਂ ਆਮ ਜਨਤਾ ਵੱਲੋਂ ਬਾਈਕਾਟ ਕਿਉਂ ਨਹੀਂ ਜਾ ਰਿਹਾ ਜੋ ਭੁੱਲ ਗਏ ਨੇ ਕਿ ਕਾਰੋਬਾਰ ਦਾ ਇਹ ਕਾਇਦਾ ਐ ਕਿ ਕਾਰੋਬਾਰ ਵਿੱਚ ਨਾ ਬਹੁਤਾ ਤਾਂ ਦਸਵਾ ਹਿੱਸਾ ਤਾਂ ਆਪਣੇ ਆਲੇ-ਦੁਆਲੇ ਦੇ ਫਾਇਦੇ ਲਈ ਲਾਜ਼ਮੀ ਹੋਵੇ ਨਾ ਕਿ ਨੁਕਸਾਨ ਹੋਵੇ ।
ਸਾਫ ਸੁਥਰਾ ਮਹੌਲ ਕਿਉਂ ਨਹੀਂ ਸਿਰਜਿਆ ਜਾ ਰਿਹਾ ਇਸ ’ਤੇ ਗੌਰ ਕਿਉਂ ਨਹੀਂ ਕੀਤੀ ਜਾ ਰਹੀ ? ਸਰਕਾਰ ਤੇ ਜਨਤਾ ਦਾ ਇਸ ਪ੍ਰ੍ਤੀ ਸੋਚਣਾ ਬਣਦਾਂ ਚਿੰਤਾ ਕਰਨਾ ਬਣਦਾਂ ਹੱਲ ਕਰਨਾ ਬਣਦਾਂ ।
ਮੈਂ ਹੈਰਾਨ ਆਂ ਕਿ ਲੋਕ ਆਪਣੇ ਅਪਣੇ ਕੰਮਾਂ ਵਿੱਚ ਇਸ ਕਦਰ ਰੁੱਝੇ ਆ ਕਿ ਉਹ ਭੁੱਲ ਰਹੇ ਨੇ ਕਿ ਉਹ ਜਿੰਨਾ ਦਾ ਭਵਿੱਖ ਬਣਾਉਣ ਲਈ ਰਾਤ ਦਿਨ ਇੱਕ ਕਰ ਰਹੇ ਨੇ । ਉਹਨਾਂ ਦਾ ਕੱਦ ਤਾਂ ਛੇ ਫੁੱਟ ਤੋਂ ਘਟਦਾ ਚਾਰ ਸਵਾ ਚਾਰ ਫੁੱਟ ਹੀ ਰਹਿ ਗਿਆ । ਉਹਨਾਂ ਨੂੰ ਮੋਟਰ ਸਾਈਕਲ ਖਰੀਦ ਕੇ ਦੇਣਾ ਕੋਈ ਵੱਡੀ ਗੱਲ ਨਹੀਂ ਪਰ ਮੋਟਰ ਸਾਈਕਲ ਦਾ ਵਿਚਾਲੜਾ ਸਟੈਂਡ ਲਾਉਣ ਵਾਲਾ ਦਮ ਕਿੱਥੋਂਂ ਖਰੀਦਨਗੇ ।
ਉਹ ਭੁੱਲ ਰਹੇ ਨੇ ਕਿ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਨਾਲ ਖਾਣ-ਪੀਣ ਵਾਲ਼ੀਆਂ ਵਸਤਾਂ ਵਿੱਚ ਪਾਉਂਡਰ ,ਕੈਮੀਕਲ ਤੇ ਜਹਿਰੀਲੇ ਮਸਾਲੇ ਦੀਆਂ ਨਦੀਆਂ ਵੀ ਵਹਿ ਰਹੀਆਂ ਨੇ । ਪਾਣੀ ਗੰਦਲੇ ਹਵਾ ਦੂਸਿਤ ਹੋ ਰਹੀ ਐ ।
ਇਸਦਾ ਜਿੰਮੇਵਾਰ ਕੋਈ ਹੋਰ ਨਹੀਂ ਆਪਾਂ ਖ਼ੁਦ ਆਂ ਕਿਉਂਕਿ ਇਸਦਾ ਹੱਲ ਕਰਨ ਲਈ ਆਪਣੇ ਕੋਲ ਵਕਤ ਹੀ ਨਹੀਂ ਜਾਂ ਕਿਤੇ ਨਾ ਕਿਤੇ ਇਹ ਮਸਲੇ ਆਪਣੇ ਕਾਰੋਬਾਰ ਨਾਲ ਜੁੜੇ ਨੇ ਜਿਸਦਾ ਆਪਾਂ ਹੱਲ ਕਰਨਾ ਹੀ ਨਹੀਂ ਚਾਹੁੰਦੇ ਬਲੇ ਹੀ ਇਸਦਾ ਅਸਰ ਇੱਕ ਦਿਨ ਸਾਡੇ ਘਰ ’ਤੇ ਹੀ ਕਿਉਂ ਨਾ ਪਵੇ ।
ਮੈਨੂੰ ਹਾਸਾ ਵੀ ਆਉਂਦਾ ਕਈ ਵਾਰੀ ਜਦੋਂ ਕੋਈ ਕਹਿੰਦਾਂ ਕਿ ਅਸੀਂ ਤਾਂ ਬੱਚਿਆਂ ਨੂੰ ਬਾਹਰ ਭੇਜ ਦੇਵਾਂਗੇ । ਓ ਭਲਿਓ ਲੋਕੋਂ ਉੱਥੇ ਵੀ ਸਾਰੇ ਮੁਸ਼ਕਿਲ ਤੋਂ ਡਰ ਕੇ ਭੱਜਣ ਵਾਲੇ ਹੀ ਇਕੱਠੇ ਹੋ ਗਏ ਤਾਂ ਆਪਣੇ ਬੱਚਿਆਂ ਨੂੰ ਕਿਸ ਮਾਂ ਦੀ ਬੁੱਕਲ ਦਾ ਆਸਰਾ ਦੇਵੋਗੇ ।
ਮੈਂ ਹੈਰਾਨ ਆਂ ਸੁੱਖ ਆਰਾਮ ਦੇ ਸਾਧਨ ਇਕੱਠੇ ਕਰਦਾ ਇਨਸਾਨ ਰੂਹ ਦੀ ਸਾਂਤੀ ਮਨ ਦਾ ਚੈਣ ਗੁਆਂਣ ਵਿੱਚ ਲੀਨ ਐ ।
ਜਿਸ ਦੇਸ਼ ਦੀ ਧਰਤੀ ’ਤੇ ਇੱਕ ਤੋਂ ਇੱਕ ਵਧ ਕੇ ਗੂਰੂ ਹੋਏ ਜਿਸ ਦੇਸ਼ ਦੀ ਧਰਤੀ ’ਤੇ ਕੁਦਰਤ ਸਭ ਤੋਂ ਜ਼ਿਆਦਾ ਮੇਹਰਬਾਨ ਐ । ਉੱਥੇ ਗੁਰੂਆਂ ਦੇ ਦਿੱਤੇ ਉਪਦੇਸ਼ " ਕਰ ਭਲਾ ਹੋ ਭਲਾ" ਨੂੰ ਭੁਲਾ ਕੇ ਅੰਗਰੇਜਾਂ ਦੀ "ਫੁੱਟ ਪਾਓ ਤੇ ਰਾਜ ਕਰੋ ": ਵਾਲੀ ਨੀਤੀ ਦਾ ਸਤਿਕਾਰ ਕਰਿਆ ਜਾਂਦਾ ਐ, ਮੰਨਿਆ ਜਾਂਦਾ । ਉੱਥੇ ਇਨਸਾਨੀਅਤ ਹੀ ਨਹੀਂ ਇਨਸਾਨ ਦੀ ਨਸ਼ਲ ਹੀ ਖਤਮ ਹੋ ਰਹੀ ਐ ।
ਸੁਣਿਆ ਸੀ ਕਿ ਬਾਂਦਰ ਸੁਧਰ ਕੇ ਬੰਦਾ ਬਣਿਆ ਸੀ ਹੁਣ ਬੰਦਾ ਵਿਗੜ ਕੇ ਕੁ੍ਝ ਹੋਰ ਬਣੇ ਦੋਸਤੋ ਇਸ ਤੋਂ ਪਹਿਲਾਂ ਕੁਝ ਨਾ ਕੁਝ ਤਾਂ ਸਾਰਿਆਂ ਦਾ ਸਾਰਿਆਂ ਲਈ ਸੋਚਣਾਂ ਬਣਦਾਂ, ਜਾਗਨਾ ਬਣਦਾਂ, ਹੱਲ ਕਰਨਾ ਬਣਦਾਂ ।
"ਚੌਹਾਨ"

No comments:

Post a Comment