Thursday, May 3, 2018

ghazal - Punjabi Shayari

ਧੁੱਖਣ ਦੇ ਦਿਲ,ਹੁਣ ਫੂਕਾਂ ਨਾ ਮਾਰ ਮੀਆਂ ।
ਹੋਵਣ ਦੇ ਗ਼ਮ ਨੂੰ ਅੱਜ,ਹੱਦੋਂ ਪਾਰ ਮੀਆਂ ।
ਰੋਗ ਦਿਲਾਂ ਦੇ, ਸਮਝੇਗਾ ਕੀ ਵੈਦ ਕੋਈ,
ਆਸ਼ਿਕ ਦਿਲ ਨੂੰ ਦਿਲ ਦੀ, ਹੁੰਦੀ ਸਾਰ ਮੀਆਂ ।
ਰੰਗ ਚੜੇ ਨਾ, ਗੂੜਾ ਬਹੁਤੇ ਸਾਕਾਂ ’ਤੇ ,
ਰੰਗ ਚੜਾਵੇ, ਰੂਹਾਂ ’ਤੇ ਜਿਉਂ ਪਿਆਰ ਮੀਆਂ ।
ਆਖੇ ਜੱਗ ਤਾਂ, ਵਾਲ ਦਿਆਂ ਨਾ ਮੈਂ ਤਨ ਦਾ,
ਜਾਨ ਲਵਾਂਵਾਂ ਨਾਂ ਜੇ, ਮੰਗੇ ਯਾਰ ਮੀਆਂ ।
ਮੌਸਮ ਬਿਰਹੋ ਦਾ ਵੀ, ਦੇ ਦੇਵੇ ਲੱਜਤ,
ਆਵੇ ਚੜ ਕੇ ,ਯਾਦਾਂ ਦੀ ਜਦ ਡਾਰ ਮੀਆਂ ।
ਇੱਕ ਤੈਨੂੰ ਹੀ,ਜਿੱਤ ਨਾ ਸਕਿਆ ਕਾਫ਼ਿਰ ਦਿਲ,
ਜਿੱਤਦੇ ਜਿੱਤਦੇ ,ਜਿੱਤ ਲਿਆ ਸੰਸਾਰ ਮੀਆਂ ।
ਇੱਕ ਦੂਜੇ ਨੂੰ, ਆਖਣ ਬੁੱਲ ਖੀਵੇ ਹੋਏ,
ਸੁਰ ਕੱਢ, ਜਿਉਂ ਕੱਢੇ ਤੂੰਬੇ ਦੀ ਤਾਰ ਮੀਆਂ ।
"ਚੌਹਾਨ"

No comments:

Post a Comment