Wednesday, January 31, 2018

punjabi shayari "ਮਿੱਠਾ ਝੂਠ "

punjabi  shayari "ਮਿੱਠਾ ਝੂਠ  "
ਕਦੇ ਕਦੇ
ਕੜਵਾ ਸੱਚ
ਬੋਲਣ ਨਾਲੋਂ 
ਐ ਦਿਲ
ਮਿੱਠਾ ਝੂਠ ਵੀ
ਬੋਲ ਦਿਆ ਕਰ
ਸਾਹਮਣੇ ਵਾਲੇ ਦੀ
ਅੱਖ ਨੂੰ ਛਲ਼ਕਣ ਤੋਂ
ਰੋਕਣ ਦਾ ਯਤਨ ਕਰਦੀ
ਪਲਕ ਦਾ ਸਹਾਰਾ ਵੀ
ਹੋ ਜਾਇਆ ਕਰ ।
"ਚੌਹਾਨ"

punjabi hindi shayari 'ਜ਼ਿੰਦਗੀ'

punjabi hindi shayari 'ਜ਼ਿੰਦਗੀ'
ਬੇਖ਼ਬਰ
ਸਫਰ ’ਚ
ਜਾਂਦਿਆਂ 
ਅਗਰ 
ਰਸਤੇ ’ਚ
ਜ਼ਿੰਦਗੀ ਟਕਰਾਅ ਜਾਵੇ
ਫਿਰ ਕੌਣ ਪਾਗਲ ਹੋਵੇਗਾ
ਜੋ ਉਸਨੂੰ ਜਿਉਣ ਦੀ
ਜਿੱਦ ਨਹੀਂ ਕਰੇਗਾ
ਫਿਰ ਕੌਣ ਕਾਫਿਰ ਹੋਵੇਗਾ
ਜੋ ਉਸਨੂੰ ਪਾਉਣ ਲਈ
ਅਪਣੇ ਖ਼ੁਦਾ ਅੱਗੇ
ਹਰ ਸਾਹ ’ਚ
ਦੁਆ ਨਹੀਂ ਕਰੇਗਾ ।
"ਚੌਹਾਨ"

punjabi hindi shayari "ਦੌਰ"

punjabi hindi shayari "ਦੌਰ"
ਦੌਰ ਦਾ
ਬਦਲਨਾ ਲਾਜ਼ਮੀ ਐ
ਇੱਕ ਦੌਰ ਸੀ
ਮੋਹ-ਮੁਹੱਬਤ ਦਾ
ਰਿਸ਼ਤਿਆਂ- ਨਾਤਿਆਂ
ਦੀ ਲਿਆਕਤ ਦਾ
ਅਪਣੱਤ ਦਾ
ਆਇਆ ਤੇ ਗਿਆ
ਫਿਰ ਦੌਰ ਆਇਆ
ਜ਼ੋਰ ਦਾ
ਤਾਕਤ ਦਾ
ਆਇਆ ਤੇ ਗਿਆ
ਹੁਣ ਦੌਰ ਚੱਲ ਰਿਹਾ
ਪੈਸੇ ਦਾ
ਰੁਤਬੇ ਦਾ
ਵੇਖਣਾ ਕਦੇ ਆਪਣੇ ਆਲੇ- ਦੁਆਲੇ ਨੂੰ
ਸਮਝਣਾ ਆਪਣੇ ਚੁਫੇਰੇ ਨੂੰ
ਕਿ ਇਹ ਦੌਰ ਵੀ
ਸਿਖ਼ਰ ਤੇ ਜਾ ਕੇ ਹੁਣ
ਵਾਪਸੀ ਦੇ ਰਸਤੇ ਤੇ ਚੱਲ ਪਿਆ ਹੈ
ਹੁਣ ਦੌਰ ਕਿਸਦਾ ਆਉਣਾ
ਕੋਈ ਨਹੀਂ ਜਾਣਦਾ
ਪਰ
ਦੌਰ ਦਾ ਬਦਲਨਾ
ਲਾਜ਼ਮੀ ਐ !
"ਚੌਹਾਨ"

punjabi shayari "ਬੇਕਰਾਰ ਦਿਲ ਦੇ ਕਰਾਰ "

punjabi shayari "ਬੇਕਰਾਰ ਦਿਲ ਦੇ ਕਰਾਰ "
ਨਾ ਤੂੰ 
ਰੰਗਾਂ ’ਚ ਸਿਮਟਿਆ
ਨਾ ਤੂੰ 
ਹਰਫ਼ਾ ਤੋਂ ਲਿਖ ਹੋਇਆ
ਐ ਮੇਰੇ ਬੇਕਰਾਰ ਦਿਲ ਦੇ ਕਰਾਰ 
ਚੱਲ ਆ ਤੈਨੂੰ
ਸੁਰਾਂ ’ਚ
ਢਾਲ ਕੇ ਦੇਖਾਂ
ਚੱਲ ਆ ਤੈਨੂੰ
ਤਾਲ ਬਣਾ ਦੇਵਾਂ !
"ਚੌਹਾਨ"

punjabi hindi shayari "ਨੈਣਾਂ ਤੱਕ ਆਇਐ"

 punjabi hindi shayari "ਨੈਣਾਂ ਤੱਕ ਆਇਐ"
ਤੇਰੇ ਸਿਤਮ ਦਾ ਕਮਾਲ ,ਜੋ ਨੈਣਾਂ ਤੱਕ ਆਇਐ ।
ਜਾਂ ਇਸ਼ਕ ਹੈ ਬੇਮਿਸਾਲ, ਜੋ ਨੈਣਾਂ ਤੱਕ ਆਇਐ ।
ਕਿੱਦਾ ਕਹਾਂ ਮੈਂ ਵਫ਼ਾ ’ਚ, ਹਰਜਾਈ ਬੇਖ਼ਬਰ ਨੂੰ,
ਹੋਣਾਂ ਦਿਲੇ ਦਾ ਮਲਾਲ, ਜੋ ਨੈਣਾਂ ਤੱਕ ਆਇਐ ।
ਉਲਫ਼ਤ ਬਣੀ ਬੇਦਰਦ ਕਿ ,ਐ ਦਿਲ ਹੈਂ ਸਿਤਮਗਰ ਤੂੰ,
ਪਲ ਪਲ ਗ਼ਮਾਂ ਦਾ ਬਵਾਲ, ਜੋ ਨੈਣਾਂ ਤੱਕ ਆਇਐ ।
ਕੋਈ ਖੁਸ਼ੀ ਦਾ ਖੁਮਾਰ, ਨਾ ਕਿਣਮਿਣ ਰੌਣਿਆਂ ਦੀ,
ਇੱਕ ਦਰਦ ਹੋਇਆ ਬਹਾਲ,ਜੋ ਨੈਣਾਂ ਤੱਕ ਆਇਐ ।
ਨਾ ਦਾਲ ਵਿੱਚ ਮਿਰਚ ਤੇਜ਼,ਨਾ ਰੋਟੀ ਵਿੱਚ ਕਮੀ ਐ,
ਮਾਏ ਤਿਰਾ ਹੈ ਖਿਆਲ, ਜੋ ਨੈਣਾਂ ਤੱਕ ਆਇਆ ।
"ਚੌਹਾਨ"

punjabi shayari "dillagi"

 punjabi  shayari "dillagi"
ਗ਼ਜ਼ਲ
ਆਸ਼ਿਕ ਆਸ਼ਕੀ ਤੋਂ ਗਿਆ ।
ਸ਼ਾਇਰ ਸ਼ਾਇਰੀ ਤੋਂ ਗਿਆ ।
ਤੇਰੇ ’ਤੇ ਪਈ ਇਉਂ ਨਜ਼ਰ,
ਕੋਈ ਜ਼ਿੰਦਗੀ ਤੋਂ ਗਿਆ ।
ਹੋਈ ਰੂਹ ਇਹ ਬਾਵਲੀ,
ਬੰਦਾ ਬੰਦਗੀ ਤੋਂ ਗਿਆ ।
ਉਹਨੂੰ ਬੇਵਜਾ ਕੀ ਕਹਾਂ,
ਉਹ ਤਾਂ ਦਿਲਲਗੀ ਤੋਂ ਗਿਆ ।
ਉਹ ਇਉਂ ਰਾਹ ਵਿੱਚ ਮਿਲ ਗਏ,
ਪੰਧ ਮੁਸਾਫਿਰੀ ਤੋਂ ਗਿਆ ।
ਇਕ ਘਰ ਆ ਗਈ ਚਾਨਣੀ,
ਇੱਕ ਘਰ ਰੌਸ਼ਨੀ ਤੋਂ ਗਿਆ ।
"ਚੌਹਾਨ"

punjabi shayari - ਆਹ ਨਿਕਲੀ

   punjabi  shayari  -  ਆਹ ਨਿਕਲੀ

ਗ਼ਜ਼ਲ ( gazal)ਸੂਰਤ ਦੇਖੀ ਤਾਂ ਵਾਹ ਨਿਕਲੀ । ਸੀਰਤ ਪਰਖੀ ਤਾਂ ਆਹ ਨਿਕਲੀ ।ਆਖ ਰਿਹਾਂ ਸਾਂ ਜਿਸਨੂੰ ਮੰਜਿਲ,ਸਿਵਿਆਂ ਨੂੰ ਜਾਂਦਾ ਰਾਹ ਨਿਕਲੀ ।ਹਾਲ-ਏ-ਦਿਲ ਮੈਂ ਵੀ ਆਖਾਂਗਾ,ਹਾਲ- ਏ ਦਿਲ ਚੋਂ ਜੇ ਚਾਹ ਨਿਕਲੀ ।ਲੱਭਿਆ ਥਾਂ ਥਾਂ ਜਿਸਨੂੰ ਐ ਦਿਲ ,ਉਸਦੀ ਤੇਰੇ ’ਚ ਪਨਾਹ ਨਿਕਲੀ ।ਅੱਖ ਨਿਮਾਣੀ ਭਰਗੀ ਗ਼ਮ ਵਿੱਚ,ਮਾਂ ਦੇ ਮੂੰਹੋਂ ਜਦ ਜਾਹ ਨਿਕਲੀ ।"ਚੌਹਾਨ" ਅਜੂਬਾ ਹੋਈ ਜੋ,ਮਹਿਬੂਬ ਦੀ ਉਹ ਦਰਗਾਹ ਨਿਕਲੀ ।"ਚੌਹਾਨ"

punjabi hindi shayari "ਅਹਿਸਾਸ "

 punjabi hindi shayari "ਅਹਿਸਾਸ "
ਰੁਕ ਐ ਅਹਿਸਾਸ ਰੁਕ, ਹਰ ਸੋਚ ਗ਼ਜ਼ਲ ਹੋਣ ਤੱਕ ।
ਤੂੰ ਨੁੱਚੜਣ ਦੇ ਜ਼ਿਹਨ ਨੂੰ ,ਇਹਦੇ ਕਾਮਿਲ ਹੋਣ ਤੱਕ ।
ਵਕਤ ਗਏ ਨੂੰ ਜਦੋਂ, ਸੋਚਾਂ ਤਾਂ ਮੈਂ ਦੇਖਦਾਂ,
ਬੀਤੀ ਹੈ ਹਰ ਘੜੀ, ਕਿੱਦਾ ਇੱਕ ਪਲ ਹੋਣ ਤੱਕ ।
ਸੀਨੇ ਦੇ ਜ਼ਖ਼ਮ ਟੋਹ ਕੇ ਸੋਚਾਂ, ਐ ਸਿਤਮਗਰ,
ਕਿੰਨੇ ਰੰਗ ਬਦਲਿਆ, ਕਾਤਿਲ ਕਾਤਿਲ ਹੋਣ ਤੱਕ ।
ਇਉਂ ਵੀ ਹੁੰਦਾ ਕਦੇ,ਇਉਂ ਹੋ ਜਾਂਦਾਂ ਕਦੇ,
ਕਾਬਿਲ ਕਾਬਿਲ ਨਹੀਂ ਰਹਿੰਦਾ ਕਾਬਿਲ ਹੋਣ ਤੱਕ ।
ਲੇਖਾਂ ਜੋਖਾਂ ਕੁਈ, ਰੱਖਿਆ ਕਰ ਐ ਦਿਲ ਨਦਾਂ,
ਖ਼ਬਰੇ ਕੀ ਕੀ ਬਦਲ, ਜਾਵੇ ਹਾਸਿਲ ਹੋਣ ਤੱਕ ।
"ਚੌਹਾਨ"

punjabi hindi shayari ਪੱਥਰ

 punjabi hindi shayari ਪੱਥਰ
ਐ ਖ਼ੁਦੀ ਨੂੰ
ਪੱਥਰ ਕਹਿਣ ਵਾਲੇ
ਮੇਰੇ ਹਮਦਮ ਮੇਰੇ ਮਹਿਬੂਬ
ਤੂੰ ਪੱਥਰ ਨੂੰ ਤਰਾਸ਼ ਕੇ
ਬਣਾਇਆ ਗਿਆ
ਕਿਸੇ ਅਪਸਰਾ ਦਾ ਬੁੱਤ ਨਹੀਂ
ਜੋ ਕਸ਼ਿਸ਼
ਜੋ ਕਸਕ
ਤੇਰੀਆਂ ਨੀਲੀਆਂ ਅੱਖਾ ਦੀ
ਝੀਲ ’ਚ
ਤੈਰਦੀ ਦਿਖਾਈ ਦਿੰਦੀ ਐ
ਉਹ
ਕਿਸੇ ਪੱਥਰ ਨੂੰ
ਮੂਰਤ ਦਾ ਰੂਪ ਦਿੱਤਿਆਂ
ਉਸਦੇ ਨੈਣਾਂ ’ਚ ਨਹੀਂ ਤੈਰਦੀ
ਤੈਨੂੰ
ਮੁਹੱਬਤ ਦੇ ਨਾਮ ਨਾਲ
ਨਫ਼ਰਤ ਨਹੀਂ
ਤੇਰੀ ਨਫ਼ਰਤ ਨੂੰ
ਮੁਹੱਬਤ ਦੀ ਜ਼ਰੂਰਤ ਐ
ਦੇਖ ਮੇਰੇ ਨੈਣਾ ’ਚ
ਦਿਲ ਦੇ ਅਹਿਸਾਸ ਦੇ ਸ੍ਮੁੰਦਰ ਨੂੰ
ਦੇਖ ਇਹ ਬਣਦੀਆਂ ਲਹਿਰਾਂ ਦੇਖ
ਜੋ ਤੇਰੇ ਨਾਲ
ਵਾਰ ਵਾਰ ਟਕਰਾ ਕੇ
ਤੈਨੂੰ ਆਪਣੇ ਨਾਲ ਰੁੜਨ ਲਈ
ਰਜਾ ਕਰ ਰਹੀਆਂ ਨੇ
ਮੁਹੱਬਤ ਦਾ ਹਵਾਲਾ ਦੇ ਰਹੀਆਂ ਨੇ !!

Monday, January 29, 2018

ghazals & lyrics punjabi hindi shayari ਉਹ ਮੁਸਾਫਿਰ ਤਾਂ ਖ਼ੁਦਾ ਸੀ

ghazals & lyrics punjabi hindi shayari  ਉਹ ਮੁਸਾਫਿਰ ਤਾਂ ਖ਼ੁਦਾ ਸੀ
ਗ਼ਜ਼ਲ
ਖ਼ੁਸ਼ਜ਼ੁਬਾਂ ਸੀ ਰਹਨੁਮਾ ਸੀ, ਖ਼ੁਦਨੁਮਾ ਹੀ ਤਾਂ ਨਹੀਂ ਸੀ ।
ਉਹ ਮੁਸਾਫਿਰ ਤਾਂ ਖ਼ੁਦਾ ਸੀ, ਇੱਕ ਰਾਹੀ ਤਾਂ ਨਹੀਂ ਸੀ ।
ਕੁਝ ਖੁਸ਼ੀ ਕੁਝ ਦਰਦ ਤੇ ਕੁਝ, ਖ਼ਾਬ ਵੀ ਸਨ ਅੱਖਰਾਂ ਵਿੱਚ,
ਤੇਰੀਆਂ ਲਿਖਤਾਂ ’ਚ ਕਲਮੇ,ਬਸ ਸ਼ਿਆਹੀ ਤਾਂ ਨਹੀ ਸੀ ।
ਰੀਝ ਵੀ ਸੀ ਚੈਣ ਵੀ ਸੀ, ਰਾਬਤਾ ਵੀ ਸੀ ਦਿਲਾਂ ਦਾ,
ਇਸ਼ਕ ਦੇ ਹਿੱਸੇ ’ਚ ਇਕੱਲੀ, ਇਹ ਤਬਾਹੀ ਤਾਂ ਨਹੀਂ ਸੀ ।
ਦਿਲ ਨਦਾਨੀ ਕਰ ਗਿਆ ਕੀ, ਮੁੜ ਨਾ ਮੁੜਿਆ ਬੇਦਰਦੀ ਫਿਰ,
ਅੱਖੀਆਂ ਵਿੱਚ ਘੂਰ ਹੀ ਸੀ,ਪਰ ਮਨਾਹੀ ਤਾਂ ਨਹੀ ਸੀ ।
ਜ਼ਿੰਦਗੀ ਸੀ, ਬੰਦਗੀ ਸੀ, ਸੌਂਕ ਵੀ ਸੀ ਜੀਵਨੇ ਦਾ,
ਦੁਸ਼ਮਣਾਂ ਉਹ ਦੋਸਤੀ ਬਸ, ਦੋਸਤੀ ਹੀ ਤਾਂ ਨਹੀਂ ਸੀ ।
"ਚੌਹਾਨ"

Thursday, January 11, 2018

Shyam .. ghazals & lyrics punjabi hindi shayari

Shyam .. ghazals & lyrics punjabi hindi shayari
ਤੇਰਾ ਇਹ ਸ਼ਾਮ ਵੀ, ਮੇਰੇ ਰਾਮ ਜਿਹਾ ਹੈ ।
ਮੇਰਾ ਇਹ ਰਾਮ ਵੀ, ਤੇਰੇ ਸ਼ਾਮ ਜਿਹਾ ਹੈ ।
ਤੂੰ ਕੋਈ ਵੀ ਪਤਾ ,ਲਿਖਦੇ ਹਰ ਖ਼ਤ ਉੱਤੇ,
ਹਰ ਘਰ ਦਾ ਹਾਲ ਇਸ ਦੇ ਪੈਗਾਮ ਜਿਹਾ ਹੈ ।
ਮੈਂ ਕੋਹੇਨੂਰ ਨਈਂ, ਜੋ ਮੁੱਲ ਨ ਦੇ ਹੋਣਾ,
ਮੇਰਾ ਮੁੱਲ ਮਹਿਰਮਾਂ ਇੱਕ ਸਲਾਮ ਜਿਹਾ ਹੈ ।
ਆਹ ਉੱਠੇ ਜਿਗਰ ਚੋਂ, ਤੇ ਵਰਸਣ ਇਹ ਦੀਦੇ ,
ਇਕ ਐਸਾ ਦਰਦ ਐ, ਜੋ ਬੇਨਾਮ ਜਿਹਾ ਹੈ ।
ਖਾਲੀ ਹੀ ਖੜਕਦਾਂ, ਵਿਹੜੇ ’ਚ ਪਿਆ ਭਾਡਾਂ,
ਦਿਲ ਭਰਿਐ ਦਰਦ ਵਿੱਚ, ਤਾਂ ਆਰਾਮ ਜਿਹਾ ਹੈ ।
ਕੀ ਕੀ "ਚੌਹਾਨ" ਤੂੰ ,ਹੋਣਾਂ ਉਸਦੀ ਖਾਤਿਰ,
ਨਾ ਉਹ ਰਾਧਾ ਜਹੀ, ਨਾ ਤੂੰ ਸ਼ਾਮ ਜਿਹਾ ਐ ।
"ਚੌਹਾਨ"

Tuesday, January 9, 2018

ghazals & lyrics punjabi hindi shayari "ਖ਼ੁਦਾ ਕਰ ਦੇਈਏ "

 ghazals & lyrics punjabi hindi shayari "ਖ਼ੁਦਾ ਕਰ ਦੇਈਏ "
ਚੱਲ ਮਨਾਂ ਇੱਕ ਤਮਾਸਾ, ਨਵਾਂ ਕਰ ਦੇਈਏ ।
ਮੇਰੇ ਕਾਤਿਲ ਲਈ ਵੀ ਦੁਆ ਕਰ ਦੇਈਏ ।
ਤਨ ਅਪਣਾ ਵਾਰ ਕੇ ਜੋ,ਅਗਨ ਠਾਰੇ ਦਿਲ ਦੀ,
ਐ ਦਿਲ ਉਸ ਵੇਸਵਾ ਨੂੰ, ਖ਼ੁਦਾ ਕਰ ਦੇਈਏ !
ਧੂੰਆਂ ਹੈ ਨਾ ਅਗਨ ਹੈ, ਧੁਖੇ ਪਰ ਫਿਰ ਵੀ ਇਹ,
ਇਸ ਦਿਲ ਦੇ ਰੋਗ ਦੀ ਕੀ, ਦਵਾ ਕਰ ਦੇਈਏ
ਦਿਲ ਵੀ ਤੂੰ, ਰੂਹ ਵੀ ਤੂੰ ,ਕਹੀਏ ਕੀ ਕੀ ਤੂੰ,
ਤੂੰ ਕੋਈ ਸੋਚ ਨਈਂ ਜੋ, ਜੁਦਾ ਕਰ ਦੇਈਏ ।
ਅੱਜ ਪਿਆ ਸਾਕੀਆ ਇਉਂ,ਰਹੇ ਨਾ ਹੋਸ ਕੋਈ ,
ਹੋਸ ’ਚ ਨਾ ਫੇਰ ਕਿਧਰੇ,ਖਤਾ ਕਰ ਦੇਈਏ ।
"ਚੌਹਾਨ"

Saturday, January 6, 2018

Tuesday, January 2, 2018

shayar.. ghazals & lyrics, punjabi,hindi shayari,

shayar.. ghazals & lyrics, punjabi,hindi shayari,
ਏਦਾਂ ਵੀ ਹੋ ਜਾਂਦਾਂ ਕਦੇ ਕਦੇ ।
ਗ਼ਮ ਨੈਣੋ ਚੋ ਜਾਂਦਾਂ ਕਦੇ ਕਦੇ ।
ਹੰਝੂ ਨਈਂ ਐ ਦਿਲ ਅਰਕ ਹੈ ਕੋਈ,
ਗ਼ਮ ਦਿਲ ਦੇ ਧੋ ਜਾਂਦਾਂ ਕਦੇ ਕਦੇ ।
ਉਸਦੇ ਹਾਸੇ ਤੋਂ ਲੱਗਿਆ ਪਤਾ,
ਦਿਲ ਪੀੜ ਲਕੋ ਜਾਂਦਾਂ ਕਦੇ ਕਦੇ ।
ਉਹ ਕਹਿੰਦਾਂ ਤੈਥੋਂ ਹੋ ਗਿਆਂ ਜੁਦਾ,
ਪਰ ਨਾਲ ਖੜੋ ਜਾਂਦਾਂ ਕਦੇ ਕਦੇ ।
ਮਾ ਦੀ ਬੁੱਕਲ ਫ਼ਿਰਦੋਸ ਦੀ ਤਰਾਂਹ,
ਬੇਚੈਨ ਵੀ ਸੋ ਜਾਂਦਾਂ ਕਦੇ ਕਦੇ ।
ਸ਼ਾਇਰ ਤਾਂ ਨਈਂ "ਚੌਹਾਨ" ਸਿੱਧਰਾ,
ਦਿਲ ਸ਼ਾਇਰ ਹੋ ਜਾਂਦਾਂ ਕਦੇ ਕਦੇ ।
"ਚੌਹਾਨ"

waqt.. ghazals & lyrics, punjabi,hindi shayari,

 waqt.. ghazals & lyrics, punjabi,hindi shayari,
ਮੌਸਮਾਂ ਦਾ ਮੁੜਨਾ, ਲਾਜ਼ਿਮੀ ਤੈਅ ਹੁੰਦਾਂ ।
ਪਰ ਸਮਾਂ ਨੀਂ ਮੁੜਦਾ ਇਹ ਕਦੇ ਨਈਂ ਮੁੜਦਾ ।
ਹੌਕਿਆਂ ਦਾ ਛਿੜਨਾ ,ਦੀਦਿਆਂ ਦਾ ਗਿੜਨਾ,
ਸਿੰਮਦਾ ਹੈ ਦਿਲ ਵੀ ,ਜਿਗਰ ਵੀ ਹੈ ਧੁਖਦਾਂ ।
ਤੱਕਣਾ ਤੇ ਹੱਸਣਾ, ਨਾਗ ਬਣ ਕੇ ਡੱਸਣਾ,
ਜ਼ਹਿਰ ਉਸਦਾ ਚੜਦਾਂ ,ਅਸ਼ਰ ਹੁਣ ਵੀ ਕਰਦਾਂ ।
ਰਸਤਿਆਂ ਤੱਕ ਜਾਣਾ, ਮੰਜਿਲਾਂ ਨੂੰ ਪਾਉਣਾ,
ਹਰ ਮੁਸਾਫਿਰ ਚਾਹੁੰਦਾ, ਜੋ ਸਫ਼ਰ ਵਿੱਚ ਹੁੰਦਾਂ ।
ਉਹ ਜਮੀਂ ’ਤੇ ਰਿੜਨਾ, ਮਾਪਿਆਂ ਦਾ ਤਿੜਨਾ,
ਉਹ ਸਮਾਂ ਨਈਂ ਭੁਲਦਾ,ਪਰ ਕਿਤੋਂ ਨਈਂ ਮਿਲਦਾ ।

"ਚੌਹਾਨ"

Monday, January 1, 2018

ghazals & lyrics, punjabi,hindi shayari,talash..

ghazals & lyrics, punjabi,hindi shayari,talash..
ਜਿਸਦੀ
ਮੈਨੂੰ ਤਲਾਸ਼ ਐ
ਤੂੰ ਓਹੀ ਐ
ਜਿਸਦੀ
ਤੈਨੂੰ ਤਲਾਸ਼ ਐ
ਮੈਂ ਉਹ ਨਹੀਂ ਆਂ
ਇਹ ਵੀ ਸੱਚ ਐ
ਇਸ ਸੱਚ ਤੋਂ
ਮੈਂ ਵਾਕਿਫ ਆਂ
ਬਹੁਤ ਚਿਰ ਤੋਂ ਵਾਕਿਫ ਆਂ
ਪਰ
ਇੱਕ ਸੱਚ ਐ
ਜਿਸ ਤੋਂ ਤੂੰ ਵਾਕਿਫ ਨਹੀਂ
ਓਹੀ ਸੱਚ
ਤੇਰੇ ਤੱਕ ਪਹੁੰਚਾਉਣ ਲਈ
ਰਸਤਾ ਤੋਂ ਰਸਤਾ ਬਦਲਦਾ
ਮੈਂ ਤੋਂ
ਤੇਰੇ ਤੱਕ ਦਾ ਸਫ਼ਰ
ਮੈਂ ਤੈਅ ਕਰ ਰਿਹੈ
ਤੈਅ ਕਰਾਂਗਾ
ਇੱਕ ਦਿਨ ਤੇਰੇ ਤੱਕ
ਮੇਰਾ ਪਹੁੰਚਣਾ ਯਕੀਨਨ ਐ
ਬਸ ਹਾਲ ਦੀ ਘੜੀ
ਇਹੀ ਕਹਾਂਗਾ !!!
"ਚੌਹਾਨ"