Wednesday, January 31, 2018

punjabi hindi shayari ਪੱਥਰ

ਐ ਖ਼ੁਦੀ ਨੂੰ
ਪੱਥਰ ਕਹਿਣ ਵਾਲੇ
ਮੇਰੇ ਹਮਦਮ ਮੇਰੇ ਮਹਿਬੂਬ
ਤੂੰ ਪੱਥਰ ਨੂੰ ਤਰਾਸ਼ ਕੇ
ਬਣਾਇਆ ਗਿਆ
ਕਿਸੇ ਅਪਸਰਾ ਦਾ ਬੁੱਤ ਨਹੀਂ
ਜੋ ਕਸ਼ਿਸ਼
ਜੋ ਕਸਕ
ਤੇਰੀਆਂ ਨੀਲੀਆਂ ਅੱਖਾ ਦੀ
ਝੀਲ ’ਚ
ਤੈਰਦੀ ਦਿਖਾਈ ਦਿੰਦੀ ਐ
ਉਹ
ਕਿਸੇ ਪੱਥਰ ਨੂੰ
ਮੂਰਤ ਦਾ ਰੂਪ ਦਿੱਤਿਆਂ
ਉਸਦੇ ਨੈਣਾਂ ’ਚ ਨਹੀਂ ਤੈਰਦੀ
ਤੈਨੂੰ
ਮੁਹੱਬਤ ਦੇ ਨਾਮ ਨਾਲ
ਨਫ਼ਰਤ ਨਹੀਂ
ਤੇਰੀ ਨਫ਼ਰਤ ਨੂੰ
ਮੁਹੱਬਤ ਦੀ ਜ਼ਰੂਰਤ ਐ
ਦੇਖ ਮੇਰੇ ਨੈਣਾ ’ਚ
ਦਿਲ ਦੇ ਅਹਿਸਾਸ ਦੇ ਸ੍ਮੁੰਦਰ ਨੂੰ
ਦੇਖ ਇਹ ਬਣਦੀਆਂ ਲਹਿਰਾਂ ਦੇਖ
ਜੋ ਤੇਰੇ ਨਾਲ
ਵਾਰ ਵਾਰ ਟਕਰਾ ਕੇ
ਤੈਨੂੰ ਆਪਣੇ ਨਾਲ ਰੁੜਨ ਲਈ
ਰਜਾ ਕਰ ਰਹੀਆਂ ਨੇ
ਮੁਹੱਬਤ ਦਾ ਹਵਾਲਾ ਦੇ ਰਹੀਆਂ ਨੇ !!

No comments:

Post a Comment