Tuesday, November 7, 2017

maa poem in punjabi,,,,,

ਅਗਰ 
ਐ ਦਿਲ
ਤੂੰ ਇਸ ਉਮਰੇ ਵੀ
ਕਦੇ -ਕਦੇ 
ਵਿਹੜੇ ’ਚ
ਬੈਠੀ ਮਾਂ ਨੂੰ
ਦੇਖ ਕੇ
ਹੱਥਾ ਵਿੱਚ ਫੜਿਆ ਸਮਾਨ
ਬਚਪਨ ਵਾਂਗ ਉੱਥੇ
ਹੀ ਸਿੱਟ ਕੇ
ਉਸ ਨਾਲ ਲੋਟ ਪੋਟ
ਨਹੀਂ ਹੁੰਦਾ
ਉਸਦੀ ਛਾਤੀ ’ਤੇ ਦੰਦੀਆਂ ਭਰ ਕੇ
ਡਾਹਢੀ ਲੱਗੀ ਭੁੱਖ ਦਾ
ਅਹਿਸਾਸ ਨਹੀਂ ਕਰਾਉਂਦਾ
ਦੋਸਤਾਂ ਮਿੱਤਰਾਂ ਵਿੱਚ ਖੜਾ
ਮਾਂ ਦੀ ਝਿੜਕ ਨੂੰ ਮੰਨ ਕੇ
ਨੀਵੀਂ ਪਾ ਕੇ
ਉਸ ਦੇ ਅੱਗੇ ਨਹੀਂ ਤੁਰਦਾ
ਤਾਂ ਸਮਝ
ਆਪਣੇ ਹਿੱਸੇ ਦੀ
ਸ਼ਾਕੂਨ ਵਾਲੀ ਜ਼ਿੰਦਗੀ
ਤੂੰ ਜੀਅ ਆਇਆ
ਫਿਰ ਤੂੰ
ਉਲਝ ਗਿਆ ਐ
ਉਸ ਚੱਕਰਵਿਊ ’ਚ
ਜੋ ਤੋੜਨਾ ਤੇਰੇ ਵਸ ’ਚ ਨਹੀਂ
ਬਲੇ ਹੀ ਤੂੰ ਅਰਜੁਨ ਐ
ਪਰ ਇਸ ਨੂੰ ਤੋੜਨ ਦਾ ਵੱਲ ਤਾਂ
ਸ਼ਾਇਦ ਗੁਰੂ ਦ੍ਰੋਣਚਾਰੀਆ ਨੂੰ ਵੀ
ਨਹੀਂ ਸੀ
ਕਿਉਂਕਿ
ਬੇਚੈਨ ਹੋਈ ਜ਼ਿੰਦਗੀ ਨੂੰ
ਸਾਕੂਨ ਦੇਣ ਦਾ ਵੱਲ
ਜੋ ਮਮਤਾ ਨੂੰ ਜਾਣਦੀ ਹੈ
ਉਹ ਔਰਤ ਹੀ ਜਾਣਦੀ ਐ
ਇਸ ਲਈ
ਐ ਦਿਲ
ਕਦੇ-ਕਦੇ
ਮਾਂ ਨਾਲ਼ ਲਾਡ ਲੜਾਇਆ ਕਰ
ਕਦੇ ਕਦੇ ਜ਼ਿੰਦਗੀ ਨੂੰ
ਜ਼ਿੰਦਗੀ ਵਾਂਗ ਜੀਆ ਕਰ ।
"ਚੌਹਾਨ"

No comments:

Post a Comment