Tuesday, November 7, 2017

kahani - sher o shayari chauhan ·

ਛੱਤ ’ਤੇ ਦੀਵੇ ਧਰਦੀ ਨੰਨੀਹ੍ ਪਰੀ ਨੂੰ ਜਾਂਦੇ ਰਾਂਹੀ ਨੇ ਕਿਹਾ :-
ਬੇਟਾ ਜੀ ! ਦੀਵੇ ਕੋਠੇ ਦੇ ਪਿਛਲੇ ਪਾਸੇ ਨਹੀਂ ਕੋਠੇ ਦੇ ਅਗਲੇ ਪਾਸੇ ਬਨੇਰੇ ’ਤੇ ਧਰੇ ਜਾਂਦੇ ਨੇ ।
ਦੀਵਿਆਂ ਦਾ ਕੰਮ ਐ ਚਾਨਣ ਕਰਨਾ,ਚਾਨਣ ਮੇਰੇ ਘਰ, ਮੇਰੇ ਘਰ ਦੇ ਵਿਹੜੇ ’ਚ ਲੋੜ ਮੁਤਾਬਕ ਬਹੁਤ ਐੱ ਜੀ । ਬਾਕੀ ਚਾਨਣ ’ਚ ਹੋਰ ਚਾਨਣ ਕਰਨ ਦਾ ਸ਼ਾਇਦ ਕੋਈ ਫਰਕ ਨਹੀ ਪੈਣਾ | ਗਲੀ ’ਚ ਨੇਹ੍ਰਾ ਹੈ ਜਿਸ ਕਾਰਨ ਆਉਂਦਾ ਜਾਂਦਾ ਰਾਹੀ ਕਈ ਵਾਰੀ ਠੇਡਾ ਖਾਹ ਕੇ ਡਿੱਗ ਜਾਂਦਾ ਤੇ ਸੱਟ ਲੱਗ ਜਾਂਦੀ ਐ ।ਇਸ ਲਈ ਗਲੀ ’ਚ ਚਾਨਣ ਦੀ ਬਹੁਤ ਜਰੂਰਤ ਐ ਤਾਂ ਕਿ ਹਰ ਰਾਹੀ ਸਹੀ ਸਲਾਮਤ ਆਪਣੀ ਮੰਜ਼ਿਲ ’ਤੇ ਪਹੁੰਚ 
ਜਾਵੇ । ਸੋ ਇਹ ਮੈਂ ,ਤਾਂ ਕਰ ਰਹੀ ਆਂ । ਨੇਹ੍ਰੀ ਥਾਂ ’ਚ ਚਾਨਣ ਕਰਨਾ ਮੇਰੀ ਰੀਝ ਐ , ਮੇਰੀ ਤਿਸ਼ਨਗੀ ਐ, ਮੇਰੀ ਮੰਜ਼ਿਲ ਐ ਨੰਨੀਹ੍ ਪਰੀ ਕਹਿ ਕੇ ਥੋੜਾ ਹੱਸੀ ਤੇ ਫਿਰ ਦੀਵੇ ਧਰਨ ਲੱਗ ਪਈ । 
"ਚੌਹਾਨ"

No comments:

Post a Comment