Tuesday, November 7, 2017

punjabi maikhane chale

ਚੱਲ
ਐ ਦਿਲ
ਜਿੱਥੇ 
ਹਰ ਸ਼ੈਅ
ਦਰਦ ਦੇਣ ਤੋਂ
ਅਸਫਲ਼ ਹੋ
ਜਾਂਦੀ ਹੈ
ਜਿੱਥੇ
ਤਨਹਾਈ
ਦੋਸ਼ਤ ਬਣ ਕੇ
ਸਾਕੂਨ ਦੇ
ਹੁਲਾਰੇ ਦਿੰਦੀ ਐ
ਚੱਲ
ਜਿੱਥੇ
ਜਾਤਾਂ ਪਾਤਾਂ ਦਾ
ਵਿਤਕਰਾ ਨਹੀਂ ਹੁੰਦਾਂ
ਉੱਥੇ
ਸਭ ਚੋਂ
ਇਨਸਾਨੀਅਤ
ਝਲਕਦੀ ਐ
ਚੱਲ
ਜਿੱਥੇ
ਛਲਕਦੇ
ਪੈਮਾਨਿਆਂ ’ਚ
ਯਾਰ ਦਿੱਸਦਾ
ਚੱਲ
ਐ ਦਿਲ
ਚੱਲ ਅੱਜ ਫਿਰ
ਜ਼ਿੰਦਗੀ ਦੇ ਕੁਝ ਲਮਹੇ
ਸਾਕੂਨ ਨਾਲ
ਜੀਅ ਕੇ ਦੇਖੀਏ
ਚੱਲ
ਐ ਦਿਲ
ਮੈਅਖ਼ਾਨੇ ਚੱਲ !!!
"ਚੌਹਾਨ "

No comments:

Post a Comment