Sunday, February 23, 2020

rajkumari te azadi


rajkumari te azadi



rajkumari te azadi





ਅਗਲਾ ਦਿਨ ਖੁਸਰ ਮੁਸਰ (ਇਹ ਐ ਆਜੜੀ ਆ ਐ ਆਜੜੀ ) ਕਰਦੇ ਭੀੜ ਨਾਲ ਭਰੇ ਦਰਬਾਰ ਨੂੰ, ਸਤਿਕਾਰ ਨਾਲ ਫਤਿਹ ਬੁਲਾਉਂਦਾ ਆਜੜੀ ਰਾਜਕੁਮਾਰੀ ਤੱਕ ਪਹੁੰਚਿਆ ਤੇ ਆਪਣੀ ਜਗਾਹ ਤੇ ਖੜੀ ਹੋ ਕੇ ਸਵਾਗਤ ਕਰਦੀ,ਰਾਜਕੁਮਾਰੀ ਨੂੰ ਨਮਸਕਾਰ ਕੀਤੀ ।ਨਹਾ ਧੋ ਕੇ ਤੁਸ਼ੀਂ ਤਾਂ ਰਾਜਕੁਮਾਰ ਤਰਾਂਹ ਲਗਦੇ ਓ, ਨਮਸਕਾਰ ਦਾ ਨਮਸਕਾਰ ਨਾਲ ਜਵਾਬ ਦਿੰਦਿਆਂ ਰਾਜਕੁਮਾਰੀ ਨੇ ਸ਼ਰਾਰਤ ਨਾਲ ਆਜੜੀ ਨੂੰ ਕਿਹਾ ।ਆਜੜੀ :- ਮੈਂ ਤਾਂ ਕੀ ਲੱਗਦਾ ਐ ਜੀ, ਜੋ ਤੁਸ਼ੀ ਲੱਗ ਰਹੇ ਓ ।ਨੂਰ ਮੁੱਖ ’ਤੇ ਸ਼ੁਰਜੇ ਦੀ, ਰੌਸ਼ਨੀ ਤੋਂ ਬਿਹਤਰ ।ਨਾਜ਼ੁਕੀ ਹੋਠਾਂ ’ਚ ਫੁੱਲ ਦੀ, ਪੰਖੜੀ ਤੋਂ ਬਿਹਤਰ ।ਚੰਨ ਸੂਰਜ ਤਾਰਿਆਂ ਦੇ, ਹੁਸਨ ਤੋਂ ਸਭ ਵਾਕਿਫ,ਕੀ ਕਹਾਂ ਮੈਂ ਹੋਰ ਤੇਰੀ, ਸਾਦਗੀ ਤੋਂ ਬਿਹਤਰ ।ਰਾਜਕੁਮਾਰੀ :-ਕੀ ਮਤਲਬ ? ਸਭ ਕੁਝ ਸੁਣ ਕੇ ਵੀ, ਅਨਜਾਨ ਬਣੀ ਰਾਜਕੁਮਾਰੀ ਨੇ ਸੰਜੀਦਗੀ ਨਾਲ ਕਿਹਾ ।ਆਜੜੀ :- ਮਤਲਬ ਇਹ ਜੀ, ਕਿ ਬੁਝਾਰਤ ਦਾ ਕੀ ਬਣਿਆ ਕੋਈ ਹੱਲ ਮਿਲਿਆ ਜੀ।ਰਾਜਕੁਮਾਰੀ :- ਨਹੀਂ, ਪਰ ਤੁਹਾਡੀ ਸ਼ਰਤ ਮੁਤਾਬਕ ਸ਼ਭ ਨੂੰ ਰਿਹਾ ਕਰ ਦਿੱਤਾ ਗਿਆ ਹੈ । ਸਭ ਨੂੰ ਉਹਨਾਂ ਦਾ ਬਣਦਾ ਹਰਜਾਨਾ ਦੇ ਦਿੱਤਾ ਗਿਆ ਹੈ । ਆਜੜੀ :- ਧੰਨਵਾਦ ਜੀ ।ਰਾਜਕੁਮਾਰੀ :- ਫਿਰ ਦੱਸੋ ਆਪਣੀ ਬੁਝਾਰਤ ਦਾ ਹੱਲ ।ਆਜੜੀ :-ਆਪਣੀ ਹਰ ਬੁਝਾਰਤ ਦਾ ਹੱਲ ਤਾਂ ਮੈਂ ਆਖਿਰੀ ਬੁਝਾਰਤ ਤੋਂ ਬਾਅਦ ਹੀ ਦੱਸਾਂਗਾ ਜੀ ।ਰਾਜਕੁਮਾਰੀ :- ਸ਼ਾਇਦ ! ਤੁਸੀਂ ਮੁਕਰਨ ਦੀ ਸਜਾ ਤੋਂ ਵਾਕਿਫ ਨਹੀਂ ਹੋ ।ਆਜੜੀ :- ਬਿਲਕੁਲ ਹਾਂ ਜੀ , ਅਗਰ ਮੈਂ ਕਿਤੇ ਕਿਹਾ ਹੈ ਕਿ ਆਪਣੀ ਬੁਝਾਰਤ ਦਾ ਹੱਲ ਸ਼ਰਤ ਪੂਰੀ ਹੋਣ ਤੋਂ ਬਾਆਦ ਦੱਸਾਂਗਾ ਤਾਂ ਫਿਰ ਮੈਂ ਸਜਾ ਦਾ ਹੱਕਦਾਰ ਹਾਂ ।ਪਰ ਮੈਂ ਇਹ ਕਿਤੇ ਨਹੀਂ ਕਿਹਾ ਜੀ ।ਰਾਜਕੁਮਾਰੀ :- ਓ ! ਜਿਵੇਂ ਤੁਸੀਂ ਲਗਦੇ ਓ ਓਵੇਂ ਹੈ ਨਹੀਂ ? ਲਗਦਾ ਤੁਹਾਡੇ ਨਾਲ ਪੂਰਾ ਚੌਕੰਨਾਂ ਹੋ ਕੇ ਚੱਲਣਾ ਪੈਣਾਂ । ਸੁਪਨੇ ਵਾਂਗ ਤੁਸੀਂ ਕਿੱਧਰ ਮੁੜ ਜਾਓ ਕੀ ਪਤਾ ।ਆਜੜੀ :- ਮੈਂ ਸੁਪਨਾ ਨਹੀ ਆਂ ਜੀ , ਮੈਂ ਸੁਪਨਾ ਨਹੀ ਆਂ ਜੋ ਨੀਂਦ ਟੁੱਟੀ ਤੋਂ ਟੁੱਟ ਜਾਵੇ, ਅੱਖਾਂ ਖੋਲੇ ਤੋਂ ਅਲੋਪ ਹੋ ਜਾਵੇ । ਮੈਂ ਤਾਂ ਅਹਿਸਾਸ ਹਾਂ ਜੀ, ਆਪਣੇ ਵੱਲ ਧਿਆਨ ਹੁੰਦਿਆਂ ਹੀ ਧੁਰ ਰੂਰ ਤੱਕ ਉੱਤਰ ਜਾਨਾਂ । ਫਿਰ ਸੋਚ ’ਚ ਖਿਆਲ ’ਚ ਸੁਪਨੇ ’ਚ ਤਦ ਤਕ ਭਣਕਦਾਂ ਜਦ ਤਕ ਸਾਹਾਂ ਦਾ ਆਉਣ ਜਾਣ ਰਹਿੰਦਾ । ਜਦ ਤੱਕ ਜਿਸਮ ’ਚ ਜਾਨ ਰਹਿੰਦੀ ਐ ।ਮੈਂ ਰਾਜਾ ਵੀ ਨਹੀਂ ਆਂ ਜੀ। ਜਿਸਦੇ ਪੈਂਰਾਂ ਹੇਠ ਲੋਕ ਤਲੀਆਂ ਦੇਣ ਫੁੱਲ ਵਿਛਾਉਣ । ਮੈਂ ਆਜੜੀ ਆਂ ਜੀ, ਪਤਾ ਨਹੀਂ ਕਦੋ ਕੋਈ ਸੱਪ- ਸਲੂਟੀ, ਕੀੜਾ -ਪਤੰਗਾ ਕੋਈ ਕੰਡਾ- ਕੰਕਰ ਪੈਰਾਂ ਹੇਠ ਆ ਜਾਵੇ ਤੇ ਚੋਟ ਕਰ ਜਾਵੇ । ਸੋ ਇਸ ਲਈ ਮੇਰਾ ਤੇ ਮੇਰੇ ਨਾਲ ਚੱਲਣ ਵਾਲੇ ਦਾ ਅੱਖਾਂ ਖੋਲ ਕੇ ਚੱਲਣਾ ਅੱਤ ਜ਼ਰੂਰੀ ਐ । ਇਹ ਮੈਂ ਨਹੀਂ ਕਹਿੰਦਾ, ਮੇਰੀ ਬੇਬੇ ਕਹਿੰਦੀ ਐ ਜੀ ।ਬੜਾ ਕੁਝ ਕਹਿੰਦੀ ਐ ਤੇਰੀ ਬੇਬੇ ਥੋੜਾ ਜਾ ਵਕਤ ਮੇਰੇ ਹਿਸਾਬ ਨਾਲ ਚੱਲਣ ਦੇ ਕੇਰਾਂ , ਫਿਰ ਮੈਂ ਪੁੱਛੂਗੀ ਤੇਰੀ ਬੇਬੇ ਕੀ ਕਹਿੰਦੀ ਐ ?ਰਾਜਕੁਮਾਰੀ ਨੇ ਖਿਝ ਕੇ ਪਰ ਅਪਣੱਤ ਨਾਲ ਕੇ ਕਿਹਾ ।ਆਜੜੀ :- ਆਪਜੀ ਨੇ ਕੁਝ ਕਿਹਾ ਜੀ !ਰਾਜਕੁਮਾਰੀ :- ਹਾਂ ਜੀ ! ਜਿਸ ਕੰਮ ਆਏ ਓ ਉਹ ਕਰੋ ਜੀ ਗਿਣਤੀ ਸੁਣਾਓ ਜੀ ।ਆਜੜੀ :- ਪੰਜ :- ਪੰਚਛੇਵਾਂ :- ਸਰਪੰਚ (ਮੁਖੀਆ)ਸੱਤ:- ਵਾਰਅੱਠ :-ਪਹਿਰ ।ਰਾਜਕੁਮਾਰੀ :- ਸਹੀ ! ਤੂੰ ਆਪਣੀ ਸ਼ਰਤ ਤੇ ਬੁਝਾਰਤ ਕਹਿ ਸਕਦਾਂ ।ਆਜੜੀ:- ਔਰਤ ਜਿਸ ਨਾਲ ਮਕਾਨ ਘਰ ਬਣਦਾ, ਮੰਦਿਰ ਬਣਦਾ ਹੈ।ਕਿਰਤੀ, ਜਿਸ ਨਾਲ ਦੇਸ਼ ਦੇ ਹਰ ਕੰਮ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ।ਜਵਾਨ (ਸ਼ੈਨਿਕ) :- ਜਿਸ ਦੇ ਕਾਰਨ ਦੇਸ਼ ਸੁਰੱਖਿਅਤ ਹੈ ,ਅਮਨ ਚੈਨ ਐ ।ਸਾਹਿਤਕਾਰ:- ਜਿਸਦੀ ਕਲਮ ਦੇਸ਼ ਦੇ ਭਵਿੱਖ ਨੂੰ ਉਲੀਕਦੀ ਐ ।ਇਹ ਚਾਰੇ ਹੀ ਦੇਸ਼ ਦਾ ਧੁਰਾ ਨੇ । ਪੂਰਾ ਦੇਸ਼ ਇਹਨਾਂ ਦੁਆਲੇ ਘੁੰਮਦਾ ਹੈ । ਵੈਸੇ ਤਾਂ ਕਿਤੇ ਨਾ ਕਿਤੇ ਕੁਝ ਨਾ ਕੁਝ ਗਲਤ ਹੋ ਰਿਹੈ ਹੈ । ਜਿਸ ਵਿੱਚ ਕਿਤੇ ਨਾ ਕਿਤੇ, ਕੋਈ ਨਾ ਕੋਈ ਗਲਤ ਐ । ਜਿਸਦਾ ਕਾਰਨ ਅਗਿਆਨਤਾ ਕਹਿ ਸਕਦੇ ਆਂ ,ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਕਹਿ ਸਕਦੇ ਆਂ । ਪਰ ਇੱਕ ਜੋ ਅਹਿਮ ਐ,ਜਿਸਦੇ ਦੁਆਲੇ ਇਹ ਚਾਰੇ ਘੁੰਮਦੇ ਨੇ, ਜੋ ਇਹਨਾਂ ਚੋਂ ਹੀ ਇੱਕ ਐ, ਉਹ ਹੈ ਔਰਤ ਹੈ । ਉਹ ਔਰਤ ਜਿਸਨੂੰ ਲਾਚਾਰ , ਬੇਵਸ , ਗੁਲਾਮ ਸਮਝਿਆ ਜਾਂਦਾ । ਜਿਸਦਾ ਰੋਮ ਰੋਮ ਬੰਦਿਸ਼ਾ ਦੀਆਂ ਬੇੜੀਆਂ ’ਚ ਜਕੜ ਦਿੱਤਾ ਗਿਆ ਹੈ । ਜਿਸਦਾ ਜੁੰਮੇਵਾਰ ਸਮਾਜ ਤਾਂ ਹੈ ਹੀ, ਪਰ ਔਰਤ ਆਪ ਵੀ ਹੈ । ਮੇਰਾ ਇਹ ਸਵਾਲ ਨਹੀਂ ਕਿ ਇਹ ਕਿਉਂ ਐ ? ਮੇਰੀ ਇਹ ਸ਼ਰਤ ਹੈ, ਕਿ ਆਪਜੀ ਤੋ ਲੈ ਕੇ ਹਰ ਵਰਗ ਦੀ ਧੀ- ਧਿਆਣੀ, ਭੈਣ,ਭੂਆ, ਮਾਸੀ, ਚਾਚੀ, ਤਾਈ, ਦਾਦੀ, ਬੇਬੇ ਹਰ ਇੱਕ ਨੂੰ ਆਤਮਵਿਸਵਾਸ, ਅੱਗੇ ਵਧਣ ਦੀ ਨਿਸ਼ਟਾ,ਕਾਇਦਾ ,ਏਕਤਾ, ਦਯਾ ਤੇ ਇਮਾਨਦਾਰੀ ਦਾ ਸਬਕ ਕਿਸੇ ਵੀ ਹੀਲੇ ਨਾਲ ਤਦ ਤਕ ਪੜਾਹ੍ਇਆ ਜਾਵੇ, ਜਦ ਤਕ ਇਹ ਇਹਨਾਂ ਦੇ ਪੂਰਾ ਕੰਠ ਨਾ ਹੋ ਜਾਵੇ, ਜਦ ਤੱਕ ਇਹ ਸੋਚਾਂ ਖਿਆਲਾਂ ’ਚ ਆਪਣੇ ਆਪ ਨੂੰ ਸੁਤੰਤਰ ਮਹਿਸੂਸ ਨਾ ਕਰਨ ।ਰਾਜਕੁਮਾਰੀ:- ਤੈਨੂੰ ਕੀ ਲਗਦਾ, ਕਿ ਮੇਰੇ ਰਾਜ ’ਚ ਸਭ ਔਰਤਾਂ ਇਹਨਾਂ ਗੁਣਾਂ ਤੋਂ ਸੱਖਣੀਆਂ ਹੀ ਤੁਰੀਆਂ ਫਿਰਦੀਆਂ ਨੇ ।ਆਜੜੀ:-ਸਭ ਨਹੀਂ ਜੀ । ਪਰ ਬਹੁਤ ਨੇ, ਮੈਂ ਇਹ ਕਹਿ ਸਕਦਾ ਹਾਂ ।ਰਾਜਕੁਮਾਰੀ:-ਤੇ ਬਹੁਤੀਆਂ ਵਿੱਚ ਤੇਰਾ ਖਿਆਲ ਐ , ਮੈਂ ਵੀ ਆਉਂਨੀ ਐਂ ।ਆਜੜੀ:- ਜੀ ਬਿਲਕੁਲ, ਸਭ ਤੋਂ ਪਹਿਲਾਂ ਨੰਬਰ ਆਪਜੀ ਦਾ ਹੀ ਹੈ ਜੀ ।ਖਫ਼ਾ ਹੋਈ ਰਾਜਕੁਮਾਰੀ ਨੂੰ ,ਆਜੜੀ ਨੇ ਸ਼ਰਾਰਤ ਨਾਲ ਕਿਹਾ ।ਰਾਜਕੁਮਾਰੀ:-ਤੈਨੂੰ ਪਤਾ ਜੋ ਤੂੰ ਕਹਿ ਰਿਹਾਂ, ਉਹ ਜੇ ਤੂੰ । ਸਾਬਤ ਨਾ ਕਰ ਸਕਿਆ ਤਾਂ ਇਸ ਦੀ ਏਨੀ ਕੁ ਸਜਾ ਹੋ ਸਕਦੀ ਐ ਕਿ ਤੇਰੀ ਸਾਰੀ ਜ਼ਿੰਦਗੀ ਜੇਲ੍ਹ੍ ’ਚ ਚੱਕੀ ਪੀਸਦੇ ਦੀ ਨਿਕਲ ਜਾਵੇਗੀ ।ਆਜੜੀ:- ਜੀ ।ਰਾਜਕੁਮਾਰੀ:- ਮੈਂ ਇੱਕ ਰਾਜੇ ਦੀ ਧੀ ਆਂ, ਸਾਸਤਰਾਂ ਦੀ ਗਿਆਤਾਂ , ਅੰਤਾਂ ਦਾ ਹੁਸਨ ਐ, ਜਿਸਨੂੰ ਪਾਉਣ ਲਈ ਦਰਬਾਰ ’ਚ ਖੜੇ ਹਰ ਸ਼ਖ਼ਸ ਨੇ ਕਿਸੇ ਸਜਾ ਦੀ ਪਰਵਾਹ ਨਾ ਕੀਤੀ ਤੇ ਇੱਥੇ ਆ ਕੈਦ ਹੋ ਗਏ । ਫਿਰ ਦੱਸ ? ਮੇਰਾ ਕਿਹੜਾ ਪੱਖ ਐ ਜੋ ਦਰਸਾਉਂਦਾ ਹੈ ਕਿ ਮੈਂ ਇਹਨਾਂ ਗੁਣਾਂ ਤੋਂ ਕੋਰੀ ਆਂ ।ਆਜੜੀ:- ਆਪਜੀ ਦਾ ਇਹੀ ਗੁਮਾਨ ਆਪਜੀ ਦੇ ਸਭ ਗੁਣਾਂ ਤੇ ਭਾਰੀ ਐ ਜੀ ।ਇਸ਼ਕ ਕਰੇ ਫਰਿਆਦ ਕਿ ਐ ਹੁਸਨ ਗਰੂਰ ਨਾ ਕਰਹੁਸਨ ਤੜਪੇ ਤੇ ਕਹੇਛੂਹਦਿਆਂ ਹੀ ਟੁੱਟਣਾਂ ਇਹਤੂੰ ਚਕਨਾਚੂਰ ਤਾਂ ਕਰ ।ਆਜੜੀ ਨੇ ਸ਼ਰਾਰਤੀ ਲਹਿਜੇ ’ਚ ਆਪਣੇ ਆਪ ਨਾਲ ਗੱਲ ਕੀਤੀ ।ਰਾਜਕੁਮਾਰੀ:- ਕੀ ਕਿਹਾ,ਕੁਝ ਸੁਣਿਆ ਨਹੀਂ ?ਆਜੜੀ:- ਚੰਗਾ ਹੋਇਆ ਜੀ ਗਰੀਬ ਮਾਰ ਹੋਣੋ ਟਲ ਗਈ ।ਰਾਜਕੁਮਾਰੀ:- ਕੀ ਮਤਲਬ ?ਆਜੜੀ:- ਮਤਲਬ ਇਹ ਜੀ, ਕਿ ਰਾਤ,ਰਾਤ ਕੱਟਣ ਲਈ ਮੈਂ ਆਪਜੀ ਦੇ ਸਹਿਰ ਦੇ ਨੇੜੇ ਰਹਿੰਦੇ ਮੇਰੇ ਇੱਕ ਦੂਰ ਦੇ ਰਿਸਤੇਦਾਰ ਦੇ ਘਰ ਗਿਆ । ਮੈਂ ਦੇਖਦਾਂ ਕਿ ਸਾਰਾ ਕੰਮ ਨਿਬੇੜ ਕੇ ਆਪਣੇ ਲਈ ਰੋਟੀ ਦੀ ਥਾਲੀ ਤਿਆਰ ਕਰਕੇ ਰੋਟੀ ਖਾਣ ਦੀ ਤਿਆਰੀ ਕਰਦੀ ਆਪਣੀ ਪਤਨੀ ਕੋਲ ਜਾ ਕੇ , ਭਾਈ ਸਾਹਿਬ ਨੇ ਮੇਰੇ ਆਉਣ ਦਾ ਸੰਦੇਸ਼ਾ ਦਿੱਤਾ ਤੇ ਉਸਨੂੰ ਮੇਰੇ ਲਈ ਰੋਟੀ ਤਿਆਰ ਕਰਨ ਲਈ ਕਿਹਾ ।ਮੈਂ ਦੇਖਿਆ , ਕਿ ਉਸਨੇ ਆਪਣੇ ਲਈ ਤਿਆਰ ਕਰੀ ਰੋਟੀ ਵਾਲੀ ਥਾਲੀ ਮੇਰੇ ਲਈ ਭੇਜ ਦਿੱਤੀ ਤੇ ਆਪ ਮੇਰੇ ਰੋਟੀ ਖਾਣ ਤੋਂ ਬਾਅਦ ਜੋ ਬਚਿਆ ਓਹੀ ਖਾ ਕੇ ਸੋਂ ਗਈ । ਮੈਨੂੰ ਨਹੀਂ ਲੱਗਿਆ, ਕਿ ਉਹ ਰੋਟੀ ਰੱਜ ਕੇ ਖਾਹ ਕੇ ਸੁੱਤੀ ਹੋਵੇਗੀ । ਉਹ ਭੁੱਖੀ ਹੀ ਸੋਂ ਗਈ ਸੀ । ਜੋ ਗਲਤ ਵੀ ਐ, ਮੈਨੂੰ ਗਲਤ ਲੱਗਿਆ ਵੀ ਜੀ, ਜਿਸ ਨੂੰ ਆਗਿਆਨਤਾ ਕਹਿ ਸਕਦੇ ਆਂ ਜੀ ।ਰਾਜਕੁਮਾਰੀ:- ਤੈਨੂੰ ਗਲਤ ਲੱਗਿਆ ਇਸਦਾ ਮਤਲਬ ਇਹ ਤਾਂ ਨਹੀਂ ਕਿ ਉਹ ਗਲਤ ਹੀ ਹੋਵੇਗਾ । ਤੂੰ ਕੋਈ "ਔਲੀਆ" ਥੋੜੀ ਐ, ਜੋ ਤੈਨੂੰ ਲੱਗੇ ਉਹ ਓਵੇਂ ਹੀ ਹੋਵੇ । ਮੈਂ ਇਸ ਵਿੱਚ ਕੁਝ ਵੀ ਗਲਤ ਨਹੀਂ ਸਮਝਦੀ । ਉਹ ਆਪਣੇ ਲਈ ਹੋਰ ਖਾਣਾ ਚਾਹੁੰਦੀ ਤਾਂ ਬਣਾ ਸਕਦੀ ਸੀ। ਉਸਦਾ ਦਿਲ ਨਹੀਂ ਕਰਿਆ ਸੋ ਨਹੀਂ ਬਣਾਇਆ ।ਆਜੜੀ:-ਜੀ , ਅੱਜ ਸਵੇਰੇ ਵੀ ਆਪਜੀ ਦੇ ਸ਼ਹਿਰ ਵਿੱਚ ਮੈਂ ਇੱਕ ਹੋਰ ਮੰਜਰ ਦੇਖਿਆ ਜੀ । ਜੇ ਇਜ਼ਾਜ਼ਤ ਹੈ ਤਾਂ ਕਹਿ ਦੇਵਾਂ ਜੀ ।ਰਾਜਕੁਮਾਰੀ:- ਕਹਿ ਦੇ ਇਹ ਵੀ ਸੁਣ ਲੈਂਨੇ ਆਂ ।ਆਜੜੀ:-ਤਿੰਨ ਬੱਚੇ ਆਪਣੀ ਦਾਦੀ ਜੀ ਨਾਲ ਬਜਾਰ ਚੋਂ ਲੰਘ ਰਹੇ ਸੀ । ਇੱਕ ਪੰਜ ਛੇ ਸਾਲ ਦਾ ਲੜਕਾ ਜੋ ਉਸਦੀ ਉਂਗਲ ਫੜ ਕੇ ਚਲ ਰਿਹੈ ਸੀ । ਦੂਸਰੀ ਸੱਤ ਅੱਠ ਸਾਲ ਦੀ ਲੜਕੀ ਜਿਸਦੇ ਇੱਕ ਮੋਢੇ ਤੇ ਬਜੁਰਗ ਔਰਤ ਦਾ ਹੱਥ ਸੀ ਤੇ ਦੂਜੇ ਤੇ ਕਿਤਾਬਾਂ ਦਾ ਭਰਿਆ ਬਸਤਾ । ਤੀਜਾ ਦਸ ਗਿਆਰਾ ਸਾਲ ਦਾ ਲੜਕਾ ਜੋ ਅੱਗੇ ਦੜੰਗੇ ਲਾਉਂਦਾ ਖੇਡਦਾ ਜਾ ਰਿਹੈ ਸੀ ।ਰਸਤੇ ਵਿੱਚ ਦਾਦੀ ਜੀ ਨੇ ਖੰਡ ਦੇ ਖਿਡੌਣੇ ਖਰੀਦੇ । ਜਿੰਨਾਂ ਚੋਂ ਦੋ ਤਿੰਨ ਛੋਟੇ ਲੜਕੇ ਨੂੰ ਇੱਕ ਲੜਕੀ ਨੂੰ ਤੇ ਇੱਕ ਆਪ ਖਾਹ ਲਿਆ ਤੇ ਉਹ ਫਿਰ ਅੱਗੇ ਚੱਲ ਪਏ । ਕੁਝ ਦੂਰੀ ਤੇ ਪਾਠਸ਼ਾਲਾ ਆਉਣ ’ਤੇ ਵੱਡੇ ਲੜਕੇ ਨੂੰ ਬਸਤਾ ਤੇ ਬਾਕੀ ਬਚੇ ਖੰਡ ਦੇ ਖਿਡੌਣੇ ਦੇ ਕੇ ਪਾਠਸ਼ਾਲਾ ਅੰਦਰ ਪੜ੍ਹ੍ਨ ਲਈ ਭੇਜ ਦਿੱਤਾ ।ਵੱਡੇ ਲੜਕੇ ਨੂੰ ਪਾਠਸ਼ਾਲਾ ਅੰਦਰ ਭੇਜਣ ਤੋਂ ਬਾਅਦ, ਛੋਟੇ ਲੜਕੇ ਤੇ ਲੜਕੀ ਨਾਲ ਵਾਪਿਸ ਮੁੜੇ ਦਾਦੀ ਜੀ ਦੇ ਕੋਲ ਜਾ ਕੇ ਮੈਂ ਦੇਖੇ ਵਾਕਿਆ ਦਾ ਜਿਕਰ ਕਰਦਿਆਂ ਜੋ ਮੈਂ ਮਹਿਸੂਸ ਕੀਤਾ ਉਸ ਗਲਤ ਗਲਤ ਵਤੀਰੇ ਦੀ ਵੀ ਗੱਲ ਕੀਤੀ । ਪਰ ਉਹ ਬਜੁਰਗ ਔਰਤ ਬੜੀ ਖੂਬੀ ਨਾਲ ਸਾਰਾ ਕਸੂਰ ਸਮਾਜ ਸਿਰ ਧਰ ਕੇ ਆਪਣੀ ਆਗਿਆਨਤਾ ਨੂੰ ਬੇਕਸੂਰ ਸਾਬਿਤ ਕਰ ਗਈ । ਕੀ ਇਹ ਗਲਤ ਨਹੀਂ ਹੈ ਜੀ ?ਰਾਜਕੁਮਾਰੀ:- ਤੈਨੂੰ ਕੁਝ ਸਹੀ ਵੀ ਲਗਦਾ ! ਜਾਂ ਸਾਰਾ ਕੁਝ ਗਲਤ ਹੀ ਲਗਦਾ । ਪਤਾ ਨਹੀਂ ਕਿਹੜੀਆਂ ਕਿਤਾਬਾਂ ਪੜ੍ਹ੍ਦਾਂ ਤੂੰ । ਮੈਨੂੰ ਤਾਂ ਇਸ ਵਿੱਚ ਵੀ ,ਕੁਝ ਵੀ ਗਲਤ ਨਹੀਂ ਲੱਗਿਆ ।ਆਜੜੀ:- ਮੈਂ ਕਿਤਾਬਾਂ ਨਹੀਂ ਪੜ੍ਹ੍ਦਾ ਜੀ , ਕਿਤਾਬਾਂ ਪੜ੍ਹ੍ਨ ਵਾਲਿਆਂ ਨੂੰ ਪੜ੍ਹ੍ਦਾ ਹਾਂ ।ਰਾਜਕੁਮਾਰੀ:- ਕਿਤਾਬਾਂ ਪੜ੍ਹ੍ਨ ਵਾਲਿਆਂ ਨੂੰ ਪੜ੍ਹ੍ਦਾਂ ! ਮੈਂ ਸਮਝਦੀ ਸੀ ਕਿ ਤੂੰ ਪਾਗਲ ਐਂ , ਪਰ ਤੂੰ ਤੇ ਪਾਗਲਾਂ ਦਾ ਵੀ.......ਗੁਰੂ ਐਂ , ਕਹਿੰਦੀ ਰਾਜਕੁਮਾਰੀ ਖਿੜ ਖਿੜ ਕਰਕੇ ਜੋਰ ਦੀ ਹੱਸ ਪਈ ਤੇ ਰਾਜਕੁਮਾਰੀ ਦੇ ਹੱਸਣ ਨਾਲ ਦਰਬਾਰ ’ਚ ਬੈਠਾ ਖੜਾ ਹਰ ਕੋਈ ਹੱਸ ਪਿਆ । ਪੂਰੇ ਦਰਬਾਰ ’ਚ ਹਾਸੇ ਦਾ ਮਾਹੌਲ ਬਣ ਗਿਆ ।ਆਜੜੀ;-ਚੰਚਲ, ਸ਼ੀਤਲ, ਨਿਰਮਲ, ਕੋਮਲ ਹੁਸਨ ਬਲਾ ਹੈ ਮੌਲਾ,ਕੋਈ ਮੁੱਲਾ- ਕਾਜੀ ,ਇਸਦੀ ਰੱਖ ਕਰੇ ਤਾਂ ਬਿਹਤਰ ।ਰਾਜਕੁਮਾਰੀ:- ਕੀ ਕਿਹਾ ?ਆਜੜੀ;- ਆਪਜੀ ਹੱਸਦੇ ਬਹੁਤ ਖੂਬਸੂਰਤ ਲਗਦੇ ਹੋ ਜੀ । ਲਗਦਾ ਜਿਵੇਂ ਪੂਰੀ ਕਾਇਨਾਤ ਖਿੜ ਗਈ ਹੋਵੇ । ਇੱਕ ਮੰਜਰ ਹੋਰ ਵੀ ਦੇਖਿਆ ਜੀ ਉਹ ਵੀ ਕਹਿ ਦੇਵਾਂ ਜੇ ਇਜ਼ਾਜ਼ਤ ਦੇਵੋ ਤਾਂ !ਰਾਜਕੁਮਾਰੀ:- ਕਹਾਣੀਆਂ ਤਾਂ ਜਿੰਨੀਆਂ ਮਰਜੀ ਸੁਣਾਈ ਜਾ, ਪਰ ਜੇ ਕੁਝ ਸਾਬਿਤ ਨਾ ਕਰ ਸਕਿਆ ਤਾਂ ਫਿਰ ਸੋਚ ਲੈ ਕਿ ਤੇਰੇ ਕਿਸੇ ਵੀ ਤਰਕ ਨੇ ਤੇਰੀ ਸਜਾ ਘੱਟ ਨਹੀਂ ਕਰਨੀ ।ਕੋਈ ਪਾਗਲ ਕਮਲਾ ਸੌਦਾਈ ਸਮਝੇ ਤਾਂ ਸਮਝੇਹੱਕ ਐ ਦੁਨੀਆਂ ਦਾਰੀ ਐ ਪਰ ਐ ਦਿਲ ਕੋਈ ਮੁਰਖ਼ ਸਮਝੇਫਿਰ ਤੇ ਸਿਆਣਾ ਹੋਣਾ ਬਣਦਾਹਨਾ.... ਆਜੜੀ ਨੇ ਆਪਣੇ ਦਿਲ ਨਾਲ ਗੱਲ ਕੀਤੀ ।ਆਜੜੀ:-ਫਿਰ ਤਾਂ ਮੇਰੇ ਲਈ ਆਪਣੀ ਗੱਲ ਛੇਤੀ ਸਾਬਿਤ ਕਰਨੀ ਬਣਦੀ ਹੈ ਜੀ ।ਰਾਜਕੁਮਾਰੀ:- ਚੰਗਾ ਰਹੇਂਗਾ ।ਆਜੜੀ:-ਰੌਸਨ ਜੁ ਆਪ ਜਲ੍ਹ੍ ਕਿ ਕਰੇ ਨਿਤ ਚਿਰਾਗ ਨੂੰ,ਫਿਰ ਵੀ ਜੁੜੇ ਖਿਤਾਬ ਨ ਬੱਤੀ ਅਭਾਗ ਨੂੰ ।ਰਾਜਕੁਮਾਰੀ:- ਕੀ ਮਤਲਬ ?ਆਜੜੀ:- ਮਤਲਬ ਇਹ ਜੀ, ਕਿ ਰਾਤ ਬੀਤਣ ਤੋਂ ਬਾਅਦ ਸਵੇਰੇ ਉਸ ਔਰਤ ਨਾਲ ਗਲਬਾਤ ਕਰਨ ਤੇ ਪਤਾ ਲੱਗਿਆ ਕਿ ਉਹ ਸਵੇਰੇ ਪੰਛੀਆਂ ਦੇ ਜਾਗਣ ਨਾਲ ਹੀ ਜਾਗ ਜਾਂਦੀ ਹੈ । ਮਾਲ ਪਸ਼ੂ ਸਾਂਭਦੀ ਐ, ਧਾਰਾਂ ਕੱਢਦੀ ਐ, ਆਪਣੇ ਪਤੀ ਨੂੰ ਲੋੜੀਦਾ ਸਮਾਨ- ਸੱਪਾ ਦੇ ਕੇ ਖੇਤ ਭੇਜਦੀ ਐ, ਹੋਰ ਪਤਾ ਨਹੀਂ ਕਿੰਨੇ ਹੀ ਕੰਮ ਜੋ ਉਹ ਕਰਦੀ ਐ ਤੇ ਫਿਰ ਰੋਟੀ ਲੈ ਕੇ ਖੇਤ ਜਾਂਦੀ ਐ । ਆਪਣੇ ਪਤੀ ਨੂੰ ਰੋਟੀ ਖਵਾਉਂਣ ਤੋਂ ਬਾਅਦ ਬਚੀ ਖੁਚੀ ਦਾਲ ਚਟਨੀ ਨਾਲ ਉਹ ਰੋਟੀ ਖਾਹ ਕੇ ਗੁਜਾਰਾ ਕਰ ਲੈਂਦੀ ਹੈ ।ਕਿੰਨੀਆਂ ਹੀ ਜਿੰਮੇਵਾਰੀਆਂ ,ਕਿੰਨੀਆਂ ਹੀ ਚਿੰਤਤਾਵਾਂ, ਕੰਨੀਆਂ ਹੀ ਮੁਸਕਿਲਾ ਵਿੱਚ ਉਹ ਉਲਝਦੀ ਐ/ ਸੁਲਝਾਉਂਦੀ ਐ । ਪਰ ਆਪਣੇ ਪ੍ਰ੍ਤੀ ਉਹ ਬਿਲਕੁਲ ਵੀ ਚਿੰਤਤ ਨਹੀਂ ।ਕੀ ਉਸ ਦਾ ਇਹ ਵਤੀਰਾ ਆਗਿਆਨਤਾ ਨਹੀਂ ਜੀ ?ਕੀ ਉਸ ਦੀ ਇਹ ਆਗਿਆਨਤਾ ਉਸਨੂੰ ਕਮਜ਼ੋਰ ਨਹੀਂ ਕਰ ਰਹੀ ?ਕੀ ਉਸ ਦਾ ਇਹ ਵਤੀਰਾ , ਉਸਨੂੰ ਲਾਚਾਰ ਬੇਵਸ ਬਣਾਕੇ ਬਣਦੇ ਫ਼ਰਜ਼ ਜਾਂ ਜਿੰਮੇਦਾਰੀ ਅੱਗੇ ਇਕ ਦਿਨ ਝੁਕਾ ਨਹੀਂ ਦੇਵੇਗਾ ਜੀ ?ਹੋ ਸਕਦਾ ਉਸ ਦੀ ਇਸ ਅਣਗਹਿਲੀ, ਇਸ ਆਗਿਆਨਤਾ ਕਰਕੇ ਕੋਈ ਆਪਣਾ ਬਚਪਨਾ ਗਵਾ ਲਵੇ, ਲਾਡ ਗਵਾ ਲਵੇ, ਮਾਂ ਗਵਾ ਲਵੇ ।ਆਪਜੀ ਸਮਝੋ ਨਾ ਸਮਝੋ, ਪਰ ਮੇਰੀ ਸੋਚ ਮੁਤਾਬਕ ਇਹ ਆਪਣੇ ਪਰਿਵਾਰ ਵਾਸਤੇ ਕੋਈ ਕੁਰਬਾਨੀ ਨਹੀਂ , ਬੇਈਬਾਨੀ ਐ । ਬੇਈਬਾਨੀ ਐ ਆਪਣੇ ਖ਼ੁਦ ਵਾਸਤੇ ਆਪਣੇ ਆਪਣਿਆਂ ਵਾਸਤੇ ।ਅਗਲੀ ਗੱਲ ਜੋ ਸਵੇਰੇ ਦੇਖੀ ਜੀ:-ਛੋਟਾ ਲੜਕਾ ਆਪਣੀ ਦਾਦੀ ਜੀ ਦੀ ਉਂਗਲ ਫੜਕੇ ਦਾਦੀ ਜੀ ਦੇ ਸਹਾਰੇ ਜਾ ਰਿਹੈ ।ਦਾਦੀ ਤੇ ਵੱਡੇ ਲੜਕੇ ਦਾ ਬਸਤਾ ਲੜਕੀ ਦੇ ਮੋਢਿਆਂ ਦੇ ਸਹਾਰੇ ਜਾ ਰਹੇ ਨੇ । ਜਾਣੇ ਕਿ ਤਿੰਨੇ ਲੜਕੀ ਸਹਾਰੇ ਜਾ ਰਹੇ ਨੇ ।ਛੋਟੀ ਉਮਰ ’ਚ ਹੀ ਏਨਾ ਬੋਝ, ਖਾਣ- ਪੀਣ ਵਿੱਚ ਦਿਰਾਵਤ, ਖੇਡਣ -ਕੁੱਦਨ ਤੇ ਪਾਬੰਦੀ , ਸਿੱਖਿਆ ਤੇ ਰੋਕ , ਉੱਤੋਂ ਕ ਉਮਰ ਦੇ ਹਿਸਾਬ ਨਾਲ ਤਜੁਰਬੇਕਾਰ ਪਰ ਸਵੈ ਗਿਆਨ ਤੋਂ ਸੱਖਣੀ ਔਰਤ । ਉਸ ਦੇ ਦਾਦੀ ਜੀ ਜਿਸ ਨਾਲ ਗੱਲ ਕਰਨ ’ਤੇ ਉਸਦਾ ਇਹ ਕਹਿਣਾ ਕਿ :-ਕੁੜੀਆਂ ਤਾਂ ਘਰ ਦਾ ਕੰਮ ਕਰਦੀਆਂ ਹੀ ਚੰਗੀਆਂ ਲਗਦੀਆਂ ਨੇ । ਖੇਡਣਾ-ਕੁੱਦਣਾ ਖਾਣਾ -ਪੀਣਾ ਤਾਂ ਮੁੰਡਿਆਂ ਦਾ ਕੰਮ ਐਂ । ਇਹ ਤਾਂ ਚਿੜੀਆਂ ਨੇ ਅੱਜ ਏਥੇ ਕੱਲ ਬੇਗਾਨੇ ਘਰ । ਇਸ ਸਦੀਆਂ ਤੋਂ ਚਲਦੇ ਵਤੀਰੇ ਨੂੰ ਕੋਈ ਕਿਵੇਂ ਬਦਲ ਸਕਦਾ ਹੈ ਭਲਾਂ । ਬਾਕੀ ਕੁੜੀਆਂ ਤਾਂ ਵਿਚਾਰੀਆਂ ਭੁੱਖੀਆਂ ਰਹਿ ਕੇ ਵੀ ਕੋਠੇ ਜਿੱਡੀਆਂ ਹੋ ਜਾਂਦੀਆਂ ਨੇ। ਇਹ ਤੁਰੀਆਂ ਫਿਰਦੀਆਂ ਹੀ ਪਲ-ਪੁਲ਼ ਜਾਂਦੀਆਂ ਨੇ । ਇਹ ਵਿਚਾਰੀ ਨੰਨੀ ਜਾਨ ਇਕੱਲੀ ਪੜ੍ਹ੍ਕੇ ਭਲਾਂ ਕੀ ਕਰ ਦੇਵੇਗੀ ।ਹੁਣ ਆਪਜੀ ਦੱਸੋ ਜੀ ,ਕੀ ਐਸੀਆ ਕੁੜੀਆਂ ਅੱਗੇ ਵਧਣ ਦਾ ਸੁਪਨਾ ਸਿਰਜਦੀਆਂ ਹੋਣਗੀਆਂ ਜਿੰਨਾਂ ਨੂੰ ਘਰ -ਬਾਹਰ ਝੁਕਣਾ ਹੀ ਸਿਖਾਇਆ ਜਾ ਰਿਹੈ ?ਕੀ ਉਸ ਨਾਲ ਹੋ ਰਿਹਾ ਮੁੰਡੇ -ਕੁੜੀ ਵਾਲਾ ਵਿਤਕਰਾ ਉਸਦਾ ਏਕਤਾ,ਕਾਇਦਾ ਤੇ ਦਯਾ ਪ੍ਰ੍ਤੀ ਨਜ਼ਰੀਆ ਨਹੀਂ ਬਦਲ ਦੇਵੇਗਾ ?ਕੀ ਉਹ ਆਪਣੇ ਵਿੱਚ ਆਤਮਵਿਸਵਾਸ, ਸਵੈਮਾਨ ਤੇ ਸਹੀ ਵਕਤ ਤੇ ਸਹੀ ਫੈਸਲਾ ਲੈਣ ਦਾ ਜਜਬਾ ਤੇ ਵਿਸ਼ਵਾਸ ਕਾਇਮ ਰੱਖ ਸਕੇਗੀ ।ਮੈਨੂੰ ਨਹੀਂ ਲਗਦਾ ਜੀ ਕਿ ਸਹੀ ਸਿੱਖਿਆ ਤੋਂ ਬਿਨਾਂ, ਔਰਤ ਦੇ ਮਨ ਜ਼ਿਹਨ ਤੇ ਕਾਬਜ਼ ਹੋਏ ਬੰਦਿਸ਼ਾ ਦੇ ਸਿਲਸਿਲੇ ਨੂੰ. ਔਰਤ ਖਦੇੜ ਸਕਦੀ ਐ / ਉਸ ਤੋਂ ਛੁਟਕਾਰਾ ਪਾ ਸਕਦੀ ਹੈ ।ਮੈਨੂੰ ਨਹੀਂ ਲਗਦਾ ਜੀ, ਕਿ ਔਰਤ ਦੇ ਸੁਧਾਰ ਤੋਂ ਬਿਨਾਂ ਸਮਾਜ ਸੁਧਰ ਸਕਦਾ,ਜੋ ਉਸਦੇ ਦੁਆਲੇ ਘੁੰਮਦਾ ਹੈ ।ਮੈਨੂੰ ਨਹੀਂ ਲਗਦਾ ਜੀ, ਕਿ ਔਰਤ ਦੀ ਤਰੱਕੀ ਤੋਂ ਬਿਨਾਂ, ਦੇਸ ਤਰੱਕੀ ਕਰ ਸਕਦਾ ਹੈ ਕਿਉਂਕਿ ਦੇਸ਼ ਦੇ ਭਵਿੱਖ ( ਬੱਚੇ) ਦੀ ਸਾਂਭ ਸਭਾਂਈ ਔਰਤ ਦੇ ਹੱਥ ਵਿੱਚ ਹੈ ।ਮੈਨੂੰ ਨਹੀਂ ਲਗਦਾ ਜੀ, ਕਿ ਔਰਤ ਦੀ ਜਾਗਰਤੀ ਤੋਂ ਬਿਨਾਂ ਕੁਝ ਅੱਗੇ ਵਾਸਤੇ ਵਧੀਆ ਸੋਚਿਆ ਜਾ ਸਕਦਾ ਹੈ ।ਕਿਉਂਕਿ, ਮੇਰੀ ਸੋਚ ਐ ਕਿ ਕੁਦਰਤ ਤੋਂ ਬਾਅਦ ਅਗਰ ਕੋਈ ਸ਼ੈਅ ਸਰਵਸ਼ਰੇਸਟ ਹੈ, ਤਾਂ ਉਹ ਔਰਤ ਹੀ ਹੈ ਜੀ ।ਕੀ ਇਹ ਸਹੀ ਹੈ ਜੀ ?ਰਾਜਕੁਮਾਰੀ:- ਕੀ ਤੁਹਾਡੀ ਇਹੀ ਬੁਝਾਰਤ ਹੈ, ਕਿ ਕੁਦਰਤ ਤੋਂ ਬਾਅਦ ਔਰਤ ਸਰਵਸ਼ਰੇਸਟ ਹੈ ਕਿ ਨਹੀ ?ਆਜੜੀ ਦੀ ਗੱਲ ਨਾਲ ਕੁਝ-ਕੁਝ ਸਹਿਮਤ ਹੋ ਕੇ ਰਾਜਕੁਮਾਰੀ ਨੇ ਕਿਹਾ ਆਜੜੀ :-ਜੀ ਨਹੀਂ, ਇਹ ਬੁਝਾਰਤ ਨਹੀਂ ਜੀ । ਇਹ ਤਾਂ ਮੇਰੀ ਸ਼ਰਤ ਹੈ ,ਜੋ ਮੈਂ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾਂ ਤਾਂ ਕਿ ਆਪਜੀ ਇਸਨੂੰ ਮੰਨ ਸਕੋ ।ਰਾਜਕੁਮਾਰੀ:- ਮੈਂ ਤੁਹਾਡੀ ਸ਼ਰਤ ਨਾਲ ਸਹਿਮਤ ਹਾਂ । ਪਰ ਇਹ ਤੁਹਾਨੂੰ ਕਿਵੇਂ ਦਿੱਤੀ ਜਾ ਸਕਦੀ ਐ ? ਮੇਰਾ ਮਤਲਬ ਐ ਕਿ ਤੁਹਾਨੂੰ ਇਹ ਮਿਲ ਗਈ, ਇਸ ਤੇ ਕੰਮ ਹੋ ਰਿਹਾ ਹੈ ਜਾਂ ਨਹੀਂ ? ਇਸਦਾ ਤੁਹਾਨੂੰ ਕਿਵੇਂ ਪਤਾ ਲੱਗੇਗਾਆਜੜੀ :- ਆਪਜੀ ਇਸਦੀ ਚਿੰਤਾ ਨਾ ਕਰੋ ਜੀ । ਮੈਂ ਆਪਜੀ ਨੂੰ ਦੇਖਕੇ ਸਮਝ ਜਾਵਾਂਗਾ ਕਿ ਇਸਤੇ ਕੰਮ ਹੋ ਰਿਹੈ ਜਾ ਨਹੀਂ , ਮੇਰੀ ਸ਼ਰਤ ਪ੍ਰ੍ਤੀ ਆਪਜੀ ਚਿੰਤਤ ਹੋ ਜਾਂ ਨਹੀਂ ।ਰਾਜਕੁਮਾਰੀ:- ਹੈਂਅ ,ਮੈਨੂੰ ਦੇਖਕੇ ! ਉਹ ਕਿਵੇਂ ਭਲਾਂ ?ਰਾਜਕੁਮਾਰੀ ਨੇ ਨਜ਼ਾਕਤ ਨਾਲ ਕਿਹਾਆਜੜੀ :- ਆਪਜੀ ਦਰਬਾਰ ਵਿੱਚ ਸਭ ਤੋ ਉੱਚੇ ਬੈਠੇ ਹੁੰਦੇ ਓ ਜੀ ।ਇਸ ਲਈ ਦੂਰੋਂ ਹੀ ਦਿਸ ਜਾਂਦੇ ਓ ਜੀ ।ਰਾਜਕੁਮਾਰੀ:- ਅੱਛਾ !ਇਸ ਵਾਰ ਰਾਜਕੁਮਾਰੀ ਫਿਰ ਹੱਸੀ । ਪਰ ਇਹ ਹਾਸਾ ਠਹਾਕੇ ਦਾ ਨਹੀਂ ਸੀ, ਖਿੜਖਿੜਾਹਟ ਦਾ ਨਹੀਂ ਸੀ, ਅੱਖਾਂ ਦਾ ਸੀ, ਬੁੱਲੀਆਂ ਦਾ ਸੀ, ਸ਼ਰਾਰਤ ਦਾ ਸੀ,ਅਪਣੱਤ ਦੇ ਲਹਿਜੇ ਦਾ ਸੀ ।ਆਜੜੀ :- ਹਾਂ ਜੀਰਾਜਕੁਮਾਰੀ:- ਚਲੋ ਫਿਰ,ਆਪਣੀ ਪਾਓ ਬੁਝਾਰਤ ਕਹੋ ਜੀ!ਆਜੜੀ :- "ਚੀਜ਼ ਚੋਂ ਚੀਜ਼ ਕਿਹੜੀ ਮਿੱਠੀ ਹੁੰਦੀ ਐ" ਜੀ ?ਰਾਜਕੁਮਾਰੀ:- ਕੀ ਮਤਲਬ ?ਆਜੜੀ :- ਮਤਲਬ ਮੁਤਲਬ ਤਾਂ ਆਪਜੀ ਜਾਣੋ ਜੀ । ਮੇਰੀ ਤਾਂ ਮਤਲਬਾਂ ਨਾਲ ਘੱਟ ਹੀ ਬਣਦੀ ਐ ਤੇ ਮੈਨੂੰ ਦਿਓ ਇਜ਼ਾਜ਼ਤ ਜੀ ਤਾਂ ਕਿ ਮੈਂ ਆਪਜੀ ਦਾ ਬਾਕੀ ਰਹਿੰਦਾ ਖੂਬਸ਼ੂਰਤ ਸ਼ਹਿਰ ਵੀ ਦੇਖ ਲਵਾਂ ਜੇ ਇਜ਼ਾਜਤ ਹੈ ਤਾਂ।" ਚੌਹਾਨ"ਚਲਦੀ ਜੀ ...


No comments:

Post a Comment