Friday, March 29, 2019

ajj da vichar

ajj da vichar
ਬਹੁਤ ਕੁਝ ਅਜਿਹਾ ਹੁੰਦਾ ਹੈ ਜੋ ਲਗਦਾ ਕਿ ਇਹ ਨਹੀਂ ਹੋਣਾ ਚਾਹੀਦਾ ਸੀ , ਜੋ ਚੰਗਾ ਨਹੀਂ ਲਗਦਾ । ਪਰ ਜ਼ਿੰਦਗੀ ਦੀ ਬਿਹਤਰੀ ਲਈ ਕਦੇ ਕਦੇ ਅਜਿਹਾ ਕੁਝ ਹੋਣਾ ਲਾਜ਼ਮੀ ਹੁੰਦਾ ਹੈ ।
"ਚੌਹਾਨ"

Wednesday, March 27, 2019

ਤੂੰ ਲਾ ਜਵਾਬ ਸਹੀ ,ਤੂੰ ਬੇ ਹਿਸਾਬ ਸਹੀ ।

ਤੂੰ ਲਾ ਜਵਾਬ ਸਹੀ ,ਤੂੰ ਬੇ ਹਿਸਾਬ ਸਹੀ ।
ਗ਼ਜ਼ਲ
ਤੂੰ ਲਾ ਜਵਾਬ ਸਹੀ ,ਤੂੰ ਬੇ ਹਿਸਾਬ ਸਹੀ ।
ਮੈਂ ਖਾਰ ਖਾਰ ਸਹੀ ਤੂੰ ਫਿਰ ਗੁਲਾਬ ਸਹੀ ।
ਤੇਰੀ ਤਪਸ ਦਾ ਕੀ , ਹੈ ਖੌਫ ਸਾਗਰ ਨੂੰ ?
ਤੂੰ ਆਫ਼ਤਾਬ ਸਹੀ , ਤੇ ਆਫ਼ਤਾਬ ਸਹੀ ।
ਮੈਂ ਇਸ਼ਕ ਹਾਂ ਮੇਰੀ ਤਾਸੀਰ ਹੈ ਉਲਫਤ ,
ਉਲਫਤ ਅਜਾਬ ਸਹੀ,ਤੇ ਫਿਰ ਅਜਾਬ ਸਹੀ ।
ਤੋੜੇ ਹਰਿਕ ਬੰਦਿਸ਼, ਆਸ਼ਿਕ ਨਜ਼ਰ ਐ ਦਿਲ,
ਪਰਦਾ ਸਹੀ ਬੇਸ਼ੱਕ, ਕੋਈ ਨਕਾਬ ਸਹੀ ।
ਪਾਣੀ ਬਿਨਾਂ ਕਿਸਦਾ , ਕੀ ਹੈ ਵਜੂਦ ਭਲਾਂ ?
ਸਾਗਰ, ਨਦੀ ,ਦਰਿਆ, ਕੋਈ ਤਲਾਬ ਸਹੀ ।
"ਚੌਹਾਨ"

ਖਾਬ ਤਾਂ ਖਿੰਡਦਾ

ਖਾਬ ਤਾਂ ਖਿੰਡਦਾ
ਕੋਈ ਬੇਰੁਖੀ ਨਾਲ ਛੱਡ ਦੇਵੇ
ਖਾਬ ਤਾਂ ਖਿੰਡਦਾ
ਉਮੀਦ ਤੇ ਮਰਦੀ ਐ
ਅਹਿਸਾਸ ਤਾਂ ਟੁੱਟਦਾ ਈ ਐ
ਦਿਲ ਟੁੱਟਦਾ ਕਿ ਨਹੀਂ
ਇਹ ਕਹਿਣਾ
ਤਾਂ ਖੈਰ ਮੁਸ਼ਕਿਲ ਐ
ਦਿਲ ਟੁੱਟਣ ਤੇ ਜਿਸਮ ਚੋਂ ਜਾਨ ਨਿਕਲਣਾ ਲਾਜ਼ਮੀ ਐ
ਕਿਸੇ ਬਿਨਾਂ ਕਿਸੇ ਦੀ ਜਾਨ ਨਿਕਲਦੀ
ਮੈਂ ਦੇਖੀ ਨਹੀ ਨਾ ਕਿਤੇ !
"ਚੌਹਾਨ"

Sunday, March 17, 2019

Friday, March 8, 2019

ਅੱਜ ਦਾ ਦਿਨ

ਅੱਜ ਦਾ ਦਿਨ
ਅੱਜ ਦਾ ਦਿਨ
ਖੁਸ਼ੀ ਦੇ ਕਿਸੇ ਲਮਹੇ ਵਾਂਗ ਵੀ ਮਨਾਇਆ ਜਾ ਸਕਦਾ
ਕਿਸੇ ਦਰਦਨਾਕ ਯਾਦ ਵਾਂਗ ਵੀ
ਅੱਜ ਦਾ ਦਿਨ
ਬਿਹਤਰ ਤੋਂ ਬਿਹਤਰ ਵੀ ਹੋ ਸਕਦਾ
ਤੇ ਬਦ ਤੋਂ ਬੱਤਰ ਵੀ
ਅੱਜ ਦਾ ਦਿਨ ਤੇਰੇ ਨਾਮ
ਇਹ ਜਿਵੇਂ ਤੂੰ ਚਾਹੇਂ ਉਵੇਂ ਕਰਦੇ
ਪਰ ਯਾਦ ਰੱਖੀਂ
ਇਹ ਮੁੜ ਨਹੀਂ ਆਉਣਾ ।
"ਚੌਹਾਨ"

Sunday, March 3, 2019

ishq diyan gallan

ishq diyan gallan
ਅਸੀਂ ਜਾਗੇ ਨਾ ਸੁੱਤੇ,
ਨੀ ਇਸ਼ਕ ਦੀਏ ਰੁੱਤੇ ।
ਅਸੀਂ ਜੁੜੇ ਨਾ ਟੁੱਟੇ,
ਨੀ ਇਸ਼ਕ ਦੀਏ ਰੁੱਤੇ ।
ਦਿਲ ਦੇ ਵਿਹੜੇਖਿਆਲਾਂ ਦੀ ਰਿਮਝਿਮ ,
ਚੰਨ ਦੁਆਲੇ,ਤਾਰਿਆਂ ਦੀ ਟਿਮਟਿਮ ।
ਊਹ ਨੀਲੀ ਛੱਤ ਊੱਤੇ ।
ਨੀ ਇਸ਼ਕ ਦੀਏ ਰੁੱਤੇ...
ਮੇਰੀ ਵਫ਼ਾ ਹੀ ਵਫ਼ਾ ਨਾ ਹੋਈ,
ਜਾਂ ਫਿਰ ਤੂੰ ਖੁਦ ਖੁਦਾ ਨਾ ਹੋਈ |
ਐ ਮੂਰਤੇ ਐ ਬੁੱਤੇ ।
ਨੀ ਇਸ਼ਕ ਦੀਏ ਰੁੱਤੇ
ਮੁੱਠ ਕੁ ਹੱਡੀਆਂ ਨਗਰ ਪੀੜਾਂ ਦਾ,
ਹਰ ਸਾਹ ਕੈਦੀ ਬੰਦਿਸ਼ਾਂ ਦੀਆਂ ਜੰਜੀਰਾ ਦਾ ।
ਜਿੰਦ ਪਲ ਪਲ ਮੁੱਕੇ |
ਨੀ ਇਸ਼ਕ ਦੀਏ ਰੁੱਤੇ
ਤੇਰਾ ਵਹਿਣ ਨਿਰਾਲਾ ਤੇਰੀ ਖੁਸ਼ਬੋ ਵੱਖਰੀ,
ਐ ਮੁਹੱਬਤ ਤੇਰੀ ਹੈ ਲੋਅ ਵੱਖਰੀ ।
ਕੋਈ ਖਿਜਾ ’ਚ ਵੀ ਟਹਿਕੇ ਕੋਈ ਬਹਾਰ ’ਚ ਸੁੱਕੇ ।
ਨੀ ਇਸ਼ਕ ਦੀਏ ਰੁੱਤੇ
"ਚੌਹਾਨ" ਸੁਦਾਈ ਤੂੰ ਸੁਦੈਣ ਸੁਦਾਈਆਂ ਦੀ,
ਹੁਣ ਕੌਣ ਲੰਘਾਵੇ ਇਹ ਰੈਣ ਸੁਦਾਈਆਂ ਦੀ ।
ਚੈਣ ਦੋਹਾਂ ਦਾ ਬਿਰਹਾ ਟੁੱਕੇ ।
ਅਸੀਂ ਜਾਗੇ ਨਾ ਸੁੱਤੇ ।
ਨੀ ਇਸ਼ਕ ਦੀਏ ਰੁੱਤੇ
ਅਸੀਂ ਜੁੜੇ ਨਾ ਟੁੱਟੇ
ਨੀ ਇਸ਼ਕ ਦੀਏ ਰੁੱਤੇ ।
"ਚੌਹਾਨ"