Sunday, March 3, 2019

ishq diyan gallan

ਅਸੀਂ ਜਾਗੇ ਨਾ ਸੁੱਤੇ,
ਨੀ ਇਸ਼ਕ ਦੀਏ ਰੁੱਤੇ ।
ਅਸੀਂ ਜੁੜੇ ਨਾ ਟੁੱਟੇ,
ਨੀ ਇਸ਼ਕ ਦੀਏ ਰੁੱਤੇ ।
ਦਿਲ ਦੇ ਵਿਹੜੇਖਿਆਲਾਂ ਦੀ ਰਿਮਝਿਮ ,
ਚੰਨ ਦੁਆਲੇ,ਤਾਰਿਆਂ ਦੀ ਟਿਮਟਿਮ ।
ਊਹ ਨੀਲੀ ਛੱਤ ਊੱਤੇ ।
ਨੀ ਇਸ਼ਕ ਦੀਏ ਰੁੱਤੇ...
ਮੇਰੀ ਵਫ਼ਾ ਹੀ ਵਫ਼ਾ ਨਾ ਹੋਈ,
ਜਾਂ ਫਿਰ ਤੂੰ ਖੁਦ ਖੁਦਾ ਨਾ ਹੋਈ |
ਐ ਮੂਰਤੇ ਐ ਬੁੱਤੇ ।
ਨੀ ਇਸ਼ਕ ਦੀਏ ਰੁੱਤੇ
ਮੁੱਠ ਕੁ ਹੱਡੀਆਂ ਨਗਰ ਪੀੜਾਂ ਦਾ,
ਹਰ ਸਾਹ ਕੈਦੀ ਬੰਦਿਸ਼ਾਂ ਦੀਆਂ ਜੰਜੀਰਾ ਦਾ ।
ਜਿੰਦ ਪਲ ਪਲ ਮੁੱਕੇ |
ਨੀ ਇਸ਼ਕ ਦੀਏ ਰੁੱਤੇ
ਤੇਰਾ ਵਹਿਣ ਨਿਰਾਲਾ ਤੇਰੀ ਖੁਸ਼ਬੋ ਵੱਖਰੀ,
ਐ ਮੁਹੱਬਤ ਤੇਰੀ ਹੈ ਲੋਅ ਵੱਖਰੀ ।
ਕੋਈ ਖਿਜਾ ’ਚ ਵੀ ਟਹਿਕੇ ਕੋਈ ਬਹਾਰ ’ਚ ਸੁੱਕੇ ।
ਨੀ ਇਸ਼ਕ ਦੀਏ ਰੁੱਤੇ
"ਚੌਹਾਨ" ਸੁਦਾਈ ਤੂੰ ਸੁਦੈਣ ਸੁਦਾਈਆਂ ਦੀ,
ਹੁਣ ਕੌਣ ਲੰਘਾਵੇ ਇਹ ਰੈਣ ਸੁਦਾਈਆਂ ਦੀ ।
ਚੈਣ ਦੋਹਾਂ ਦਾ ਬਿਰਹਾ ਟੁੱਕੇ ।
ਅਸੀਂ ਜਾਗੇ ਨਾ ਸੁੱਤੇ ।
ਨੀ ਇਸ਼ਕ ਦੀਏ ਰੁੱਤੇ
ਅਸੀਂ ਜੁੜੇ ਨਾ ਟੁੱਟੇ
ਨੀ ਇਸ਼ਕ ਦੀਏ ਰੁੱਤੇ ।
"ਚੌਹਾਨ"

No comments:

Post a Comment