Tuesday, October 2, 2018

ਇਸ਼ਕ ਦੀ ਜੋਗਣ



ਕਣੀਆਂ ਦੀ ਕਿਣਮਂਣ ਤੋਂ ਬਾਅਦ , ਨਿਖਰੇ ਚਾਰ ਚੁਫੇਰੇ ਤੇ ਪਹਾੜੀਆ ਦੇ ਉਹਲੇ ਹੋਏ ਸਾਮ ਦੇ ਸੂਰਜ ਚੋਂ ਨਿਕਲਦੀਆਂ ਕਿਰਨਾਂ । ਕੁਦਰਤ
ਦੇ ਹੁਸਨ ਨੂੰ ਹੋਰ ਵੀ ਹਸ਼ੀਨ ਕਰ ਰਹੀਆਂ ਸਨ ।
ਕਲਾ ਦੇ ਨਜਾਰੇ ਨੂੰ ਨਿਹਾਰਨਾ, ਨਿਖਾਰਨਾ ਤੇ ਤਰਾਸ਼ਣਾ ਲਾਜੋ ਦੇ ਬਚਪਨ ਦਾ ਸੌਕ ਹੁਣ ਉਸਦੀ ਆਦਤ ਬਣ ਗਿਆ ਸੀ । 
ਅੱਜ ਵੀ ਉਹ ਆਪਣੇ ਘਰ ਦੀ ਛੱਤ ’ਤੇ ਖੜੀ , ਕੁਦਤਰ ਦੇ ਰੰਗਾ ’ਚ ਆਪਣੇ ਆਪ ਨੂੰ ਘੋਲ ਰਹੀ ਸੀ ।
ਅਚਾਨਕ !
ਬੰਸਰੀ ਦੀ ਸੁਰੀਲੀ ਤੇ ਮਾਖਿਓ ਮਿੱਠੀ ਆਵਾਜ਼ ਲਾਜੋ ਦੇ ਕੰਨੀ ਪਈ ।
ਬੰਸਰੀ ਵਾਜਾਊਣ ਵਾਲਾ ਗਾ ਵੀ ਰਿਹਾ ਸੀ 
ਕੱਤ ਚਰਖਾ ਜ਼ਿੰਦੜੀਏ ਸਾਹਾਂ ਦਾ,
ਮੇਰੇ ਤਨ ਦੇ ਵਿਹੜੇ ਢਾਹ ਅੜੀਏ 
ਪਾ ਕੇ ਤੰਦ ਖਿਆਲਾਂ ਦੇ,
ਮੁਹੱਬਤ ਦੇ ਗਲੋਟੇ ਲਾਹ ਅੜੀਏ ।
ਚਰਖਾ ਸਾਹਾਂ ਦਾ ਕੱਤਿਆ ਨਾਨਕ ਨੇ , ਤੇਰਾਂ ਤੇਰਾਂ ਤੋਲ ਗਿਆ,
ਏਕਸ ਕੇ ਹਮ ਬਾਰਿਕ ਬੋਲ ਇਲਾਹੀ ਬੋਲ ਗਿਆ ।
ਲਾਲੋ ਦੇ ਤਾਰੇ ਕਰਮ ਜਿਸਨੇ ਸੱਜਨ ਦੇ ਤਾਰੇ ਗੁਨਾਹ ਅੜੀਏ ।
ਕੱਤ ਚਰਖਾ ਜ਼ਿੰਦੜੀਏ ਸਾਹਾਂ ਦਾ,
ਆਵਾਜ ਸੁਣ ਕੇ ਲਾਜੋ ਬੜੀ ਤੇਜੀ ਨਾਲ ਪੌੜੀਆ ਉੱਤਰ ਕੇ ਘਰ ਦੇ ਗੇਟ ਵੱਲ ਚੱਲ ਪਈ ।
ਗੇਟ ਤੱਕ ਪਹੁੰਚਦਿਆਂ ਆਵਾਜ਼ ਆਉਣੀ ਬੰਦ ਹੋ ਗਈ ਸੀ ।
ਚਾਰ-ਚੁਫੇਰੇ ਦੂਰ ਤੱਕ ਨਜ਼ਰ ਦੌੜਾ ਕੇ ਵੀ ਕੁਝ ਦਿਖਾਈ ਨਹੀਂ ਦੇ ਰਿਹਾ ਸੀ । ਪਰ ਲਾਜੋ ਦੀਆਂ ਨਜਰਾਂ ਬੰਸਰੀ ਵਜਾਉਣ ਵਾਲੇ ਨੂੰ ਟੋਲ
ਰਹੀਆਂ ਸਨ । ਸੂਰਜ ਡੁੱਬਣ ਨਾਲ ਨੇਹ੍ਰਾ ਵੀ ਫੈਲ਼ਣਾ ਸੁਰੂ ਹੋ ਗਿਆ ਸੀ ।
ਕੀ ਐ ਲਾਜੋ ! ਉਸਦੀ ਮਾਂ(ਨਾਮੋ) ਨੇ ਆਵਾਜ ਦਿੱਤੀ 
ਕੁਝ ਨਹੀਂ ਮਾਂ, ਕਹਿ ਕੇ ਲਾਜੋ ਵਾਪਿਸ ਮੁੜ ਪਈ ।
ਪਿੰਡ ’ਚ ਗਿਨਵੇ ਅਮੀਰ ਘਰਾਂ ਚੋ ਇੱਕ ਘਰ ਲਾਜੋ ਦਾ ਸੀ । ਲਾਜੋ ਦਾ ਪਿਤਾ ਲਾਭ ਸਿਉਂ ਪੜਿਹ੍ਆ ਲਿਖਿਆ ਤੇ ਖੁੱਲੇ ਡੁੱਲੇ ਸੁਭਾਹ ਦੇ.
ਮਾਲਿਕ ਸਨ । ਲਾਜੋ ਦੀ ਮਾਂ ਬੇਸ਼ੱਕ ਥੋੜੀ ਪੜੀ ਸੀ ਪਰ ਸੁਚੱਜੀ ਤੇ ਸਿਆਣੀ ਸੋਚ ਦੀ ਮਾਲਕ ਸੀ । ਲਾਜੋ ਅਮੀਰ ਘਰਾਨੇ ਦੀ ਇੱਕਲੋਤੀ
ਧੀ ਸੀ ।
ਲਾਜੋ ਦੀ ਮਾਂ ਨੇ ਵੀ,ਬੰਸਰੀ ਦੀ ਆਵਾਜ ਸੁਣ ਲਈ । ਲਾਜੋ ਦੀ ਆਦਤ ਬਾਰੇ ਉਹ ਵੀ ਜਾਣੂ ਸੀ । ਲਾਜੋ ਦੀ ਕਲਾ ਵੱਲ ਜਿਆਦਾ ਰੁਚੀ ਨੂੰ
ਦੇਖ ਕੇ ਲਾਜੋ ਦੀ ਮਾਂ ਘਬਰਾ ਜਾਂਦੀ ਤੇ ਇੱਕ ਅਜੀਬ ਜਿਹਾ ਡਰ ਉਸ ਦੇ ਦਿਲ ’ਚ ਵਾਸ ਕਰ ਜਾਂਦਾ ।
ਨੀ ਲਾਜੋ ਤੂੰ ਵੀ ਛੋਟੀ ਜੀ ਗੱਲੋ, ਸਾਹੋ ਸਾਹ ਹੋ ਜਾਨੀ ਐ । ਲਾਜੋ ਦੀ ਮਾਂ ਨੇ ਵਾਪਿਸ ਮੁੜੀ ਲਾਜੋ ਨੂੰ ਕਿਹਾ ।
ਨਹੀਂ ਮਾਂ ਕਿੰਨੀ ਪਿਆਰੀ ਸੀ ਨਾ "ਬੰਸਰੀ ਦੀ ਧੁੰਨ" ਰੂਹ ਨੂੰ ਸ਼ਾਤ ਕ੍ਰਨ ਵਾਲੀ । ਪਤਾ ਨਹੀਂ ਕੌਣ ਸੀ ਕਲਾ ਦਾ ਵਣਜਾਰਾ , ਲਾਜੋ ਇੱਕੋ
ਸਾਹ ’ਚ ਕਹਿ ਗਈ ।
ਚੱਲ ਛੱਡ ਨੀ ਲਾਜੋ ਹੋਊ ਕੋਈ , ਆਪਾ ਕੀ ਲੈਣਾ । ਨਾਲੇ ਸਾਮ ਹੋ ਗਈ ਐ ਚੱਲ ਰੋਟੀ- ਪਾਣੀ ਦਾ ਕੰਮ ਮੁਕਾਈਏ ਨਾਮੋ ਨੇ ਕਹਿ ਕੇ ਗੱਲ
ਮੁਕਾ ਦਿੱਤੀ ।
ਅਗਲਾ ਦਿਨ 
ਲਾਜੋ ਸਵੇਰੇ ਜਲਦੀ ਹੀ ਉੱਠ ਕੇ ਬਾਹਰ ਜਾਣ ਲਈ ਤਿਆਰ ਹੋ ਗਈ ਸੀ ।
ਮਾਂ ਮੈ ਚੱਲੀ ਆਂ, ਲਾਜੋ ਨੇ ਆਪਣੀ ਤਿਆਰੀ ਕਰ ਕੇ ਕਿਹਾ ।
ਨਾ ਤੁੰ ! ਤੜਕੇ -ਤੜਕੇ ਕਿੱਧਰ ਜਾਣਾਂ ? ਨਾਮੋ ਨੇ ਸਵਾਲ ਕੀਤਾ ।
ਓ ਹੋ ਮਾਂ , ਤੂੰ ਵੀ ਬਸ ! ਤੈਨੂੰ ਕਿਹਾ ਤਾ ਸੀ ਕਿ ਸਤਵੀਰ ਕੋਲ ਜਾਣਾਂ ਹੋਰ ਕਿਧਰ ਜਾਣਾਂ । ਚੱਲੀ ਆਂ, ਕਹਿ ਕੇ ਲਾਜੋ ਤੁਰ ਪਈ ।
ਤੂੰ ਵੀ ਨਾਮੋ, ਮੇਰੇ ਪੁੱਤ ਨੂੰ ਹਰ ਵੇਲੇ ਟੋਕਦੀ ਰਹਿੰਨੀ ਐ । ਲਾਜੋ ਨੂੰ ਮੈਂ ਪੁੱਤਾਂ ਵਾਂਗ ਪਾਲਿਆ । ਤੂੰ ਲਾਜੋ ਨੂੰ ਪੁੱਤ ਹੀ ਸਮਝਿਆ ਕਰ, ਐਵੇਂ
ਨਾ ਘਬਰਾਇਆ ਕਰ । ਥੋਹ੍ੜਾ ਹਾਸੇ ਨਾਲ ਕੋਲ ਬੈਠੇ ਲਾਭ ਸਿਓ ਨੇ ਕਿਹਾ ।
ਨਹੀਂ ਜੀ,ਪੁੱਤ ਹੋਣ ਤੇ ਸਮਝਣ ’ਚ ਬਹੁਤ ਫ਼ਰਕ ਹੁੰਦਾਂ । ਨਾਮੋ ਲਾਭ ਸਿਓ ਨੂੰ ਕਹਿ ਕੇ ਆਪਣੇ ਕੰਮ ’ਚ ਰੁਝ ਗਈ ।
ਕੁਝ ਚਿਰ ਬਾਅਦ ਲਾਜੋ ਵੀ ਆਪਣੀ ਸ਼ਹੇਲੀ ਦੇ ਘਰ ਪਹੁੰਚ ਗਈ ।
ਚਲਦੀ ਜੀ ,,,,
"ਚੌਹਾਨ"

No comments:

Post a Comment