Tuesday, September 4, 2018

ਰਾਜਕੁਮਾਰੀ ਤੇ ਆਜੜੀ ਭਾਗ ਪੰਜਵੇ ਦਾ ਅੱਧ

ਮਹਾਰਾਣੀ ਕੋਲ ਜਾ ਕੇ ਆਜੜੀ ਨੇ ਝੁਕ ਕੇ ਮਹਾਰਾਣੀ ਨੂੰ ਮੱਥਾ ਟੇਕਿਆ ਤੇ ਮਹਾਰਾਣੀ ਨੇ ਜਿਉਂਦੇ ਰਹੋ ਕਹਿ ਕੇ ਕੋਲ ਪਏ ਤਖਤ ’ਤੇ ਬੈਠਣ
ਲਈ ਕਹਿ ਦਿੱਤਾ ।
ਆਜੜੀ :- ਜੀ ਮੈਂ ਏਦਾਂ ਹੀ ਠੀਕ ਆਂ ਜੀ ।
ਆਜੜੀ ਨੇ ਖੜੇ ਖੜੇ ਨੇ ਕਿਹਾ, ਪਰ ਮਹਾਰਾਣੀ ਨੇ ਇੱਕ ਵਾਰੀ ਫਿਰ ਆਜੜੀ ਨੂੰ ਬੈਠਣ ਲਈ ਕਿਹਾ ਤੇ ਆਪ ਉੱਠ ਕੇ ਕੋਲ ਪਏ ਪਲੰਘ ਤੇ
ਬੈਠ ਗਈ ।
ਆਜੜੀ :- ਜੀ ਆਪਜੀ ਨੇ ਬੁਲਾਇਆ ਸੀ ਜੀ ?
ਮਹਾਰਾਣੀ:- ਹਾਂ , ਪਹਿਲੇ ਦਿਨ ਤੋਂ ਅੱਜ ਤੱਕ ਜੋ ਵੀ ਗੱਲਾਂ ਤੁਹਾਡੇ ਤੇ ਰਾਜਕੁਮਾਰੀ ’ਚ ਹੋਈਆਂ ਮੈਨੂੰ ਉਸਦਾ ਇਲਮ ਐ । ਪਰ ਜੋ ਅੱਜ
ਹੋਇਆ ਉਸਦੀ ਮੈਨੂੰ ਸਮਝ ਨਹੀਂ ਲੱਗੀ !
ਆਜੜੀ:- ਇਹ ਇੱਕ ਖੇਡ ਸੀ, ਜਿਸਦਾ ਅੰਤ ਇਹੀ ਸੀ ਜੀ ,ਸੋ ਰਾਤ ਗਈ ਬਾਤ ਗਈ ਜੀ ।
ਮਹਾਰਾਣੀ :- ਇਹ ਖੇਡ ਨਹੀਂ ਸੀ, ਰਾਜਕੁਮਾਰੀ ਦੇ ਵਿਆਹ ਦੀ ਸ਼ਰਤ ਸੀ । ਜਿਸਦਾ ਅੰਤ ਵਿਆਹ ਸੀ , ਇਹ ਨਹੀਂ ਜੋ ਹੋਇਆ । ਤੁਸ਼ੀ
ਜਿੰਨੇ ਸਿਆਣੇ ਲੱਗ ਰਹੇ ਸੀ ਓਨੇ ਹੀ ਕਮਲੇ ਨਿਕਲੇ ? ਰਾਜਭਾਗ ਰਾਜਕੁਮਾਰੀ ਸਭ ਤੁਹਾਡਾ ਹੋ ਸਕਦਾ ਸੀ । 
ਆਜੜੀ:- ਮੇਰੀ ਸਮਝ ਮੁਤਾਬਕ ਸ਼ਰਤ, ਸ਼ਰਤ ਹੀ ਹੁੰਦੀ ਐ ਜੀ । ਵਿਆਹ, ਵਿਆਹ ਹੀ ਹੁੰਦਾ ਹੈ । ਸ਼ਰਤ ਜਿੱਤ ਹਾਰ ਦੀ ਇੱਕ ਬਾਜੀ,
ਵਿਆਹ ਇੱਕ ਬੰਧਨ, ਦੋ ਜਿਆਂ ਦਾ ਮਿਲਨ । ਸੋ ਰਾਜਕੁਮਾਰੀ ਦੀ ਸ਼ਰਤ ਦਾ ਮੁਆਵਜਾ ਵਿਆਹ ਸੀ, ਮੇਰੀ ਸ਼ਰਤ ਦਾ ਮੁਆਵਜਾ ਉਹ ਸੀ
ਜੋ ਆਪਜੀ ਨੇ ਸੁਣਿਆ ਦੇਖਿਆ ਜੀ ।
ਮਹਾਰਾਣੀ : ਇਸਦਾ ਮਤਲਬ ਤੁਸ਼ੀਂ ਰਾਜਕੁਮਾਰੀ ਦੀ ਸ਼ਰਤ ਪੂਰੀ ਕਰਕੇ ਰਾਜਕੁਮਾਰੀ ਤੇ ਰਾਜ ਨੂੰ ਆਪਣੇ ਵਿਜੇਤਾ ਹੋਣ ਦਾ ਦਿਖਾਵਾ
ਕਰਨਾ ਚਾਹੁੰਦੇ ਸੀ ।
ਆਜੜੀ:- ਨਹੀਂ ਜੀ, ਇਹ ਗੁਸਤਾਖੀ ਮੈਂ ਸੁਪਨੇ ’ਚ ਵੀ ਨਹੀਂ ਕਰ ਸਕਦਾ ।
ਮਹਾਰਾਣੀ :- ਫਿਰ ਕੀ ਵਜਾਹ ਹੈ । ਕੀ ਤੈਨੂੰ ਰਾਜਕੁਮਾਰੀ ਪਸੰਦ ਨਹੀਂ ਜਾ ਹੋਰ ?
ਆਜੜੀ:- ਨਹੀਂ ਜੀ, ਰਾਜਕੁਮਾਰੀ ਨੂੰ ਨਾ ਪਸੰਦ ਕਰਨਾ ਸਰਿਸ਼ਟੀ ਦੀ ਸੁੰਦਰਤਾ ਤੋਂ ਮੁਨਕਰ ਹੋਣ ਵਾਲੀ ਗੱਲ ਐ ਜੀ ।
ਮਹਾਰਾਣੀ :- ਫਿਰ ਕੀ ਤੈਨੂੰ ਰਾਜਕੁਮਾਰੀ ਨਾਲ ਪਿਆਰ ਨਹੀਂ, ਮੁਹੱਬਤ ਨਹੀਂ ?ਆਜੜੀ:- ਮੈਨੂੰ ਹਰ ਸ਼ੈਅ ਪਿਆਰੀ ਲਗਦੀ ਐ ਜੀ।ਮੈਨੂੰ
ਹਰ ਸ਼ੈਅ ਨਾਲ ਮੁਹੱਬਤ ਐ । 
ਮਹਾਰਾਣੀ:- ਮੈਂ ਹਰ ਸ਼ੈਅ ਦੀ ਗੱਲ ਨਹੀਂ ਕਰੀ, ਰਾਜਕੁਮਾਰੀ ਦੀ ਗੱਲ ਕਰ ਰਹੀ ਐ ।
ਆਜੜੀ:- ਹਰ ਸ਼ੈਅ ਪਿਆਰੀ ਲਗਦੀ ਐ ਜੀ, ਸੋ ਰਾਜਕੁਮਾਰੀ ਵੀ ਲਗਦੀ ਐ ਜੀ ।
ਮਹਾਰਾਣੀ :- ਤੈਨੂੰ ਹਰ ਸ਼ੈਅ ਨਾਲ ਮੁਹੱਬਤ ਐ , ਪਰ ਮੈਨੂੰ ਨਹੀਂ ਲਗਦਾ ਕਿ ਤੈਨੂੰ ਮੁਹੱਬਤ ਦੇ ਅਰਥ ਵੀ ਪਤਾ ਨੇ ਕਿ ਮੁਹੱਬਤ ਕੀ ਹੁੰਦੀ
ਹੈ ?
ਆਜੜੀ:- ਜੀ ।
ਮਹਾਰਾਣੀ :- ਜੀ ਕੀ,ਕੀ ਤੈਨੂੰ ਪਤਾ ਐ ਕਿ ਮੁਹੱਬਤ ਕੀ ਹੁੰਦੀ ਐ ?
ਆਜੜੀ:- ਦੁਨਿਆਵੀ ਮੁਹੱਬਤ ਸ਼ਰਤਾਂ ਦੀ ਮੁਹੱਬਤ ਹੈ ਜੀ ਪਰ ਹਕੀਕੀ ਮੁਹੱਬਤ, ਇੱਕ ਅਹਿਸਾਸ ਐ ਜੀ । ਮੁਹੱਬਤ ਇੱਕ ਇਸ਼ਾਰਾ ਐ
ਜੋ ਨਜ਼ਰ ਕਰਦੀ ਐ । ਮੁਹੱਬਤ ਇੱਕ ਬਾਤ ਐ, ਜੋ ਸੋਚ ਪਾਉਂਦੀ । ਮੁਹੱਬਤ ਇੱਕ ਹੁੰਗਾਰਾ, ਜੋ ਦਿਲ ਭਰਦਾ ।
ਮੁਹੱਬਤ ਜਿਸਨੂੰ ਕਹਿਣ ਲਗਿਆ ਲਫ਼ਜ਼ ,ਲਿਖਨ ਲੱਗਿਆ ਹਰਫ ਥੁੜ ਜਾਂਦੇ ਜਿਸਨੂੰ ਪੜ੍ਹ੍ਨ ਲੱਗਿਆ ਨਜ਼ਰ ਮੱਧਮ ਹੋ ਜਾਵੇ ,ਉਮਰ
ਮੁੱਕ ਜਾਵੇ । ਪਰ ਕਈ ਵਾਰੀ ਇਹ ਕਹਿ ਨਹੀਂ ਹੁੰਦੀ , ਲਿਖ ਨਹੀਂ ਹੁੰਦੀ , ਨਾ ਪੜ੍ਹ੍ ਹੁੰਦੀ ਐ ।
ਮੁਹੱਬਤ ਨਗੀਨਾ ਐ, ਜਿਸਮ ਨਹੀਂ । ਮੁਹੱਬਤ ਤਲਾਸ਼ ਐ ਭਟਕਣ ਨਹੀਂ । ਮੁਹੱਬਤ ਹਕ ਐ ਹਾਸਿਲ ਨਹੀਂ । ਨਫਰਤ ਮੁਹੱਬਤ ਐ ਪਰ
ਮੁਹੱਬਤ ਨਫਰਤ ਨਹੀਂ । ਹਰ ਸਵਾਲ ਮੁਹੱਬਤ ਐ, ਹਰ ਜਵਾਬ ਮੁਹੱਬਤ ਨਹੀਂ । ਮੁਹੱਬਤ ਤੂੰ ਐ ਮੈਂ ਨਹੀਂ ।
ਮੁਹੱਬਤ ਮੁਹੱਬਤ ਹੈ ਜੀ ਹੋਰ ਕੁਝ ਨਹੀਂ ।
ਇਬਾਦਤ ਦੀ ਬੁਨਿਆਦ, ਮੁਹੱਬਤ ਨਾਲ ਹੀ ਹੈ ਜੀ । ਮੁਹੱਬਤ ਵਧਕੇ ਇਸ਼ਕ ਬਣਦਾ ਤੇ ਇਸਕ ਦੀ ਜਦੋਂ ਇੰਨਤਿਹਾ ਹੁੰਦੀ ਐ, ਤਦੇ ਪੂਜਾ
ਇਬਦਤ ਬਣਦੀ ਐ ਜੀ ।
ਪਾਣੀਆਂ ਦੀ ਰਵਾਨੀ ਮੁਹੱਬਤ ਐ
ਹਵਾਵਾਂ ਦੀ ਛੇੜਖਾਨੀ ਮੁਹੱਬਤ ਐ
ਹਰ ਸ਼ੈਅ ਦੀ ਜਵਾਨੀ ਮੁਹੱਬਤ ਐ
ਹਰ ਕਹਾਣੀ ਮੁਹੱਬਤ ਐ ਜੀ ।
ਆਜੜੀ ਆਪਣੀ ਗੱਲ ਕਹਿ ਕੇ ਚੁੱਪ ਕਰ ਗਿਆ, ਮਹਾਰਾਣੀ ਆਜੜੀ ਵੱਲ ਗੌਰ ਨਾਲ ਦੇਖਣ ਲੱਗੀ ।
ਥੋੜੀ ਦੇਰ ਮਗਰੋਂ
ਮਹਾਰਾਣੀ :- ਆਖਿਰ ਕੀ ਵਜਾਹ ਐ, ਕਿ ਤੁਸੀਂ ਰਾਜਕੁਮਾਰੀ ਨਾਲ ਵਿਆਹ ਨਹੀਂ ਕਰਵਾ ਰਹੇ ।
ਆਜੜੀ:- ਕੋਈ ਵਜਾਹ ਨਹੀਂ ਜੀ ।
ਮਹਾਰਾਣੀ :- ਫਿਰ ਤੁਸ਼ੀ ਵਿਆਹ ਕਰਵਾਉਣ ਤੋਂ ਇੰਨਕਾਰ ਕਿਉਂ ਕਰਿਆ ?
ਆਜੜੀ:- ਗੁਸਤਾਖੀ ਲਈ ਮੁਆਫੀ ਜੀ, ਮੈਂ ਵਿਆਹ ਕਰਵਾਉਣ ਤੋਂ ਇੰਨਕਾਰ ਤੇ ਨਹੀਂ ਕਰਿਆ ।
ਮਹਾਰਾਣੀ :- ਤੁਹਾਡੀ ਜੋ ਸ਼ਰਤ ਐ, ਉਹ ਇੰਨਕਾਰ ਨਹੀਂ ਤਾਂ ਹੋਰ ਕੀ ਐ ?
ਆਜੜੀ:- ਗੁਸਤਾਖੀ ਲਈ ਮੁਆਫੀ ਜੀ,ਇੰਨਕਾਰ ਸ਼ਰਤ ਹੋ ਜਾਵੇ ਇਹ ਤੇ ਹੋ ਸਕਦਾ ਹੈ ।ਪਰ ਸ਼ਰਤ ਇੰਨਕਾਰ ਕਿਵੇਂ ਹੋ ਸਕਦੀ ਐ ਜੀ
ਮਹਾਰਾਣੀ :- ਸ਼ਰਤ ਦੇ ਦੋਨੇ ਪਹਿਲੂ ਇੰਨਕਾਰ ਹੀ ਤੇ ਹਨ । ਹੋਰ ਕੀ ਹੈ ?
ਆਜੜੀ:- ਹੋ ਸਕਦਾ ਹੈ ਜੀ, ਇਹ ਵੀ ਹੋ ਸਕਦਾ ਹੈ । ਮਹਾਰਾਣੀ :- ਹੋ ਸਕਦਾ ਹੈ ਕੀ, ਹੈ ਹੀ ਐ ।
ਆਜੜੀ:- ਨਹੀਂ ਜੀ, ਇਹ ਨਹੀਂ ਹੋ ਸਕਦਾ ਜੀ ਕਿ ਪੁੱਠਾ ਸਿੱਧਾ ਪਾਸਾ ਇੱਕੋ ਜਿਹਾ ਹੀ ਹੋਵੇ । ਕੁਦਰਤ ਦੇ ਨਿਯਮ ਅਨੁਸਾਰ ਹਾਰ ਨਾਲ
ਜਿੱਤ ,ਉੱਚੇ ਨਾਲ ਨੀਵਾ , ਦੂਰ ਨਾਲ ਨੇੜੇ ਐ ਜੀ । ਇਸ ਜਹਾਂ ’ਚ ਕੋਈ ਮੁਕੰਬਲ ਹੋਵੇ ਐਸਾ ਕੁਝ ਵੀ ਨਹੀਂ ਜੀ ।ਨੁਕਸਾਨ ਵਿੱਚ ਫਾਇਦਾ,
ਫਾਇਦੇ ਵਿੱਚ ਨੁਕਸਾਨ ਹੁੰਦਾ ਹੀ ਹੁੰਦਾ ਹੈ ਜੀ ।
ਮਹਾਰਾਣੀ :- ਤੁਹਾਡਾ ਮਤਲਬ ਇਹ ਹੈ ਕਿ ਤੁਹਾਡੀ ਸ਼ਰਤ ਵਿੱਚ, ਵਿਆਹ ਦੀ ਗੱਲ ਹੈ ਜਿਸ ਨੂੰ ਤੁਸ਼ੀਂ ਮੰਨੋਗੇ ?
ਆਜੜੀ:- ਬਿਲਕੁਲ ਹੈ ਜੀ, ਮੈਂ ਇਕੱਲਾ ਕੀ ਸਭ ਮੰਨਣਗੇ ਜੀ ।
ਮਹਾਰਾਣੀ :- ਫਿਰ ਉਹ ਕਿਹੜੀ ਵਜਾ ਹੈ ?
ਆਜੜੀ:- ਗੁਸਤਾਖੀ ਲਈ ਮੁਆਫੀ ਜੀ, ਮੈਂ ਉਹ ਕੁਝ ਵੀ ਨਹੀਂ ਦਸ ਸਕਦਾ ਜੋ ਸ਼ਰਤ ਦੀ ਤਾਸੀਰ ਖਤਮ ਕਰ ਦੇਵੇ ।
ਆਜੜੀ ਦਾ ਜਵਾਬ ਸੁਣ ਕੇ , ਉਫ । ਕਹਿ ਕੇ ਮਹਾਰਾਣੀ ਇੱਕ ਵਾਰੀ ਤੇ ਤੜਪ ਉੱਠੀ । ਪਰ ਤਦ , ਪਹਿਰੇਦਾਰ ਦੀ ਆਵਾਜ਼ ਸੁਣਾਈ ਦਿੱਤੀ
,ਕਿ ਮਹਾਰਾਜ ਜੀ ਮਹਾਰਾਣੀ ਦੇ ਮਹਿਲ ਵੱਲ ਆ ਰਹੇ ਹਨ । ਆਜੜੀ ਤੇ ਮਹਾਰਾਣੀ ਆਪਣੀ ਥਾਂ ’ਤੇ ਮਹਾਰਾਜ ਜੀ ਦੇ ਸਵਾਗਤ ’ਚ ਖੜੇਹ੍ ਹੋ
ਜਾਂਦੇ ਹਨ ।
ਹੱਸਦਾ ਹੋਇਆ ਮਹਾਰਾਜ ਮਹਿਲ ਅੰਦਰ ਆਉਂਦਾ ਤੇ ਸਵਾਗਤ ਵਿੱਚ ਝੁਕੇ ਆਜੜੀ ਦੇ ਮੋਢੇ ਤੇ ਹੱਥ ਧਰਕੇ ਬੈਠੋ ਬੈਠੋ ਕਹਿ ਕੇ ਆਪ ਵੀ
ਕੋਲ ਪਏ ਤਖਤ ਤੇ ਬੈਠ ਜਾਂਦਾ ਹੈ ।
ਮਹਾਰਾਜ:- ਫਿਰ ਕੀ ਵਾਰਤਾਲਾਪ ਚਲ ਰਹੀ ਐ ਮਾਂ ਪੁੱਤ ਵਿੱਚ ।
ਮਹਾਰਾਜ ਦੇ ਮੂੰਹੋ, ਮਾਂ ਪੁੱਤ ਦਾ ਲਫ਼ਜ਼ ਸੁਣ ਕੇ ਆਜੜੀ ਤੇ ਮਹਾਰਾਣੀ ਹੈਰਾਨੀ ਨਾਲ ਮਹਾਰਾਜੇ ਵੱਲ ਦੇਖਦੇ ਹਨ । ਮਹਾਰਾਣੀ ਮਾਂ-ਪੁੱਤ
ਕਹਿ ਕੇ ਮਹਾਰਾਜ ਵੱਲ ਸਵਾਲੀਆ ਨਜ਼ਰ ਨਾਲ ਦੇਖਦੀ ਐ ।
ਮਹਾਰਾਜ:- ਹਾਂ ਮਾਂ ਪੁੱਤ, ਮਹਾਰਾਣੀ ਜੀ ਆਪਜੀ ਜੋ ਜਾਣਨਾ ਚਾਹੁੰਦੇ ਓ ,ਪੁੱਤ ਮਾਂ ਨੂੰ ਤਾਂ ਦੱਸ ਸਕਦਾ ਮਹਾਰਾਣੀ ਨੂੰ ਨਹੀਂ । ਬਾਕੀ ਮੈਂ
ਜਾਨਦਾ ਕਿ ਜੋ ਇਸਨੇ ਕਹਿਣਾ ਉਹ ਕਹਿ ਦੇਣਾ ਜੋ ਨਹੀਂ ਕਹਿਨਾ, ਉਹ ਪੂਰੀ ਦੁਨੀਆ ਇਸ ਤੋਂ ਨਹੀਂ ਕਹਾ ਸਕਦੀ । ਚਾਹੇ ਕਿਆਮਤ ਆਵੇ
ਚਾਹੇ ਸੁਨਾਮੀ ।
ਕਿਉਂ ਬੇਟਾ ਜੀ ! ਕਹਿ ਕੇ ਮਹਾਰਾਜ ਨੇ ਆਜੜੀ ਵੱਲ ਦੇਖਿਆ ।
ਆਜੜੀ:- ਨਹੀ ਜੀਂ ,ਐਸੀ ਕੋਈ ਗੱਲ ਨਹੀਂ ਹੈ ਜੀ ਜੋ ਲਾਜ਼ਿਮੀ ਸੀ ਮੈਂ ਉਹ ਹਰ ਗੱਲ ਕਹਿ ਦਿੱਤੀ ਜੀ ।
ਮਹਾਰਾਣੀ ਮਹਾਰਾਜੇ ਵੱਲ ਇੱਕ ਵਾਰੀ ਫਿਰ ਸਵਾਲੀਆ ਨਜ਼ਰ ਨਾਲ ਦੇਖਦੀ ਐ ਤੇ ਮਹਾਰਾਜਾ ਹੱਸਦਾ ਤੇ ਆਜੜੀ ਨੂੰ ਸਵਾਲ ਕਰਦਾ
ਮਹਾਰਾਜ:- ਫਿਰ ਤੁਸ਼ੀ ਇਹ ਨਹੀਂ ਦੱਸਆ ਕਿ ਕੀ ਵਜਾ ਹੈ ?ਜੋ ਤੁਸ਼ੀਂ ਅਜਿਹੀ ਸ਼ਰਤ ਵਿੱਚ ਐਸੀ ਸ਼ਰਤ ਧਰੀ, ਜਿਸ ਨੂੰ ਪੂਰਾ ਕਰਨਾ
ਮੁਸ਼ਕਿਲ ਹੋਵੇ ।
ਮਹਾਰਾਜ ਦਾ ਸਵਾਲ ਸੁਣ ਕੇ, ਆਜੜੀ ਨੇ ਮਹਾਰਾਜ ਵੱਲ ਦੇਖਿਆ । ਮਹਾਰਾਜ ਦੀਆਂ ਨਜ਼ਰਾਂ ’ਚ ਪਿਆਰ,ਚਿਹਰੇ ਤੇ ਅਪਣੱਤ ਦੇ ਭਾਵ ਤੇ
ਬੁੱਲਾ ਤੇ ਸੱਚ ਜਾਨਣ ਦੀ ਪਿਆਸ ਸੀ ਜੋ ਕਹਿ ਰਹੀ ਸੀ ਕਿ ਕੁਝ ਵੀ ਹੋਵੇ ਬਸ ਇੱਕ ਵਾਰੀ ਵਜਾ ਦਸ ਯਾਰ ।
ਆਜੜੀ:- ਮਰਦ ਤੇ ਔਰਤ, ਦੋਨੋਂ ਇੱਕ ਦੂਜੇ ਦੇ ਪੂਰਕ ,ਇੱਕ ਦੂਜੇ ਬਿਨਾਂ ਅਧੂਰੇ । ਜਿੰਨਾਂ ਦਾ ਆਪਸ ਵਿੱਚ ਜੁੜਨਾ ਲਾਜ਼ਿਮ ਹੈ ਜੀ ਤੇ
ਇਹਨਾਂ ਨੂੰ ਜੋੜਨ ਦਾ ਕੰਮ ਕਰਦੀ ਐ ਮੁਹੱਬਤ ,ਦੋ ਜਣਿਆ ਦੀ ਮੁਹੱਬਤ ਦੀ ਮੰਜਿਲ ਦੋਸਤੀ,ਕੋਈ ਰਿਸਤਾ , ਵਿਆਹ । ਦੋਸਤੀ ਜਾਂ ਕੋਈ
ਰਿਸਤਾ ਆਪਣੀ ਜਗਾ ਸਹੀ ਪਰ ਵਿਆਹ ਵਿੱਚ ਬੜੀ ਗੜਬੜ ਐ ਜੀ ।
ਜਿਸ ਵਿੱਚ ਰੀਤਾਂ ਰਸਮਾਂ ਨਾਲ ਖਾਨਾਪੂਰਤੀ ਤਾਂ ਹੁੰਦੀ ਐ ਪਰ ਮੁਹੱਬਤ ਦੀ ਪੂਰਤੀ ਨਹੀਂ ਹੁੰਦੀ ਜੀ ।
ਮੁਹੱਬਤ :- ਖ਼ੁਦਾ ,ਇੱਕ ਮਹਿਸੂਸ ਹੋਣ ਵਾਲਾ ਅਹਿਸਾਸ , ਮਾਂ ਨਾਲ ਗੱਲਾਂ ਕਰਦੇ ਨਵਜਨਮੇ ਬੱਚੇ ਦੇ ਚਿਹਰੇ ਤੇ ਹੁੰਗਾਰਾ ਭਰਦਾ ਇੱਕ
ਭਾਵ ਜੋ ਦੇਖਿਆ ਜਾ ਸਕਦਾ ਹੈ ਜੀ, 
ਮੁਹੱਬਤ :- ਇੱਕ ਦੂਜੇ ਨੂੰ ਜਾਣ ਲੈਣ ਦੀ ਗੱਲ, ਬੁੱਝ ਲੈਣਾ ਦੀ ਵਿਧੀ । ਜੋ ਮਹਿਬੂਬ ਆਪਣੇ ਨੈਣਾਂ ’ਚ ਲਿਖ ਦਿੰਦਾ, ਨਜ਼ਰ ਨਾਲ ਕਹਿ ਵੀ
ਦਿੰਦਾ ਤੇ ਮਹਿਰਮ ਸੁਣ ਲੈਂਦਾ ,ਪੜ੍ਹ੍ ਲੈਂਦਾ ਹੈ ਜੀ । 
ਮੁਹੱਬਤ :- ਇੱਕ ਲੱਜਤ, ਜੋ ਮਾਂ ਦੀ ਗੋਦ ’ਚ ਨਿੱਘ ਦਿੰਦੀ ਐ, ਬਾਪ ਦੀ ਗਲਵਕੜੀ ’ਚ ਰੱਬ ਦੇ ਆਸਰੇ ਦਾ ਯਕੀਨ ਦਵਾਉਂਦੀ ਐ , ਕਿਸੇ
ਆਪਣੇ ਦੀ ਬੁੱਕਲ ’ਚ ਜੰਨਤ ਦਾ ਹੁਲਾਰਾ ਦਿੰਦੀ ਐ ਜੀ ।
ਮੁਹੱਬਤ :- ਇੱਕ ਦਰਦ, ਜੋ ਕਦੇ ਸ਼ਿਕਵਾ ਬਣਕੇ ਬੋਲਾਂ ’ਚ ਆ ਜਾਂਦਾ, ਕਦੇ ਹੰਝੂ ਬਣ ਕੇ ਨੈਣਾਂ ’ਚ ਆ ਆਉਂਦਾ, ਕਦੇ ਕੋਈ ਆਪਣਾ ਬਣਕੇ
ਖਿਆਲਾਂ ’ਚ ਵੀ ਗੱਲਾਂ ਕਰਦਾ ਹੈ ਜੀ । 
ਮੁਹੱਬਤ ਨਗੀਨਾ ਵੀ ਐ ਜਿਸਮ ਵੀ ਐ । ਮੁਹੱਬਤ ਤਲਾਸ਼ ਵੀ ਐ, ਭਟਕਣ ਵੀ ਐ । ਮੁਹੱਬਤ ਹਕ ਵੀ ਐ ,ਹਾਸਿਲ ਵੀ ਐ ।ਮੁਹੱਬਤ
ਸਵਾਲ ਵੀ ਐ, ਜਵਾਬ ਵੀ ਐ । ਮੁਹੱਬਤ ਨਫਰਤ ਵੀ ਐ, ਨਫਰਤ ਮੁਹੱਬਤ ਵੀ ਹੈ ਜੀ ।
ਦਾਅ-ਪੇਚ , ਝੂਠ-ਫਰੇਬ , ਲਾਰਾ-ਲੱਪਾ, ਗਵਾਉਣਾ-ਪਾਉਣਾ,ਮਿਲਣਾ-ਵਿਛੜਨਾ ਖੇਡ -ਬਾਜੀ ,ਹਾਰ -ਜਿੱਤ ਸਭ ਮੁਹੱਬਤ ਹੈ ਜੀ ।
ਵਿਆਹ :- ਸਮੁੰਦਰ ਜਿਸ ਵਿੱਚ ਮੁਹੱਬਤ ਅਕਸ਼ਰ ਹੀ ਇੱਕ ਨਦੀ ਤਰਾਂਹ ਅਲੋਪ ਹੋ ਜਾਂਦੀ ਹੈ ਜੀ ।
ਮਹਾਰਾਜ:- ਤੁਹਾਡਾ ਮਤਲਬ ਹੈ, ਕਿ ਵਿਆਹ ਹੀ ਨਹੀਂ ਕਰਾਉਨਾ ਚਾਹੀਦਾ ?
ਆਜੜੀ:- ਨਹੀਂ ਜੀ, ਮੈਂ ਇਹ ਤੇ ਨਹੀਂ ਕਿਹਾ ਕਿ ਵਿਆਹ ਨਹੀਂ ਕਰਾਉਨਾ ਚਾਹੀਦਾ । ਮੈਂ ਪਹਿਲੇ ਕਹਿ ਚੁੱਕਿਆਂ ਹਾਂ ਜੀ ਕਿ ਵਿਆਹ ਦੋ
ਦਿਲਾਂ ਦੀ ਮੁਹੱਬਤ ਦੀ ਮੰਜ਼ਿਲ ਹੈ । ਪਰ ਵਿਆਹ ’ਚ ਇਹ ਹੁੰਦਾ ਹੈ ਜੀ , ਕਿਉਂਕਿ ਵਿਆਹ ਦੀਆਂ ਰਸਮਾਂ ’ਚ ਸਭ ਦੇਖਿਆ ਜਾਂਦਾ ਦੋ
ਜੀਆਂ ਦਾ ਆਪਸ ’ ਚ ਮਿਲਦਾ ਰੰਗ-ਰੂਪ, ਊਚ-ਨੀਚ, ਜਾਤ-ਪਾਤ, ਕੱਦ-ਕਾਠ, ਘਰ-ਬਾਰ ,ਜਮੀਨ-ਜਾਇਦਾਦ ਸਭ ਦੇਖਿਆ ਜਾਂਦਾ ਹੈ ਜੀ

ਬਸ ਨਹੀਂ ਦੇਖੀ ਜਾਂਦੀ ਤਾਂ ਅਹਿਮ ਗੱਲ ਜੋ ਨਹੀਂ ਦੇਖੀ ਜਾਂਦੀ । ਉਹ ਇਹ, ਕਿ ਦੋਹਾਂ ਦੀ ਆਪਸੀ ਸੋਚ ਮਿਲਦੀ ਹੈ ਜਾਂ ਨਹੀਂ, ਦੋਵੇਂ ਇੱਕ
ਦੂਜੇ ਨੂੰ ਜਾਣਦੇ ਨੇ ਜਾਂ ਨਹੀਂ । ਦੋਹੇਂ ਇੱਕ ਦੂਜੇ ਨੂੰ ਸਮਝਦੇ ਨੇ ਜਾ ਨਹੀਂ , ਦੋਹੇਂ ਇੱਕ ਦੂਜੇ ਨਾਲ ਖੁਸ਼ ਨੇ ਕਿ ਨਹੀਂ, ਨਹੀਂ ਦੇਖਿਆ ਜਾਂਦਾ ਜੀ
। ਨਹੀਂ ਦੇਖਿਆ ਜਾਂਦਾ ਕਿ ਇੱਕ ਛੱਤ ਹੇਠ ਦੋ ਜੀਅ ਇਕੱਠੇ ਰਹਿ ਕੇ ਇਕੱਠੇ ਨਹੀਂ ਹੁੰਦੇ ਇੱਕ ਕਿਤੇ ਹੋਰ ਲਾਚੀਆ ਦੇ ਬਾਗ ’ਚ ਲਾਚੀਆ
ਤੋੜਦਾ ਫਿਰਦਾ ਇੱਕ ਕਿਸੇ ਗੁਲਸ਼ਨ ’ਚ ਪੱਤੀਆਂ ’ਚ ਕੈਦ ਹੁੰਦੇ ਭੰਵਰੇ ਦਾ ਤਮਾਸ਼ਾ ਦੇਖਦਾ ਖ਼ੁਦ ਨੂੰ ਕੋਸਦਾ ਰਹਿੰਦਾ ।ਤਕਰੀਬਨ
ਤਕਰੀਬਨ ਹਰ ਗਲਤ ਵਤੀਰਾ ਜਿੱਥੇ ਵੀ ਹੋ ਰਿਹੈ ਇੱਥੋਂ ਹੀ ਸ਼ੁਰੂ ਹੁੰਦਾ ਹੈ ਜੀ । ਦੋ ਜੀਆਂ ਦੀ ਮੁਹੱਬਤ ਤੇ ਰੋਕ ਦਾ ਕਾਰਨ ਜਾਂ ਦੋ ਜੀਆਂ
ਦੀ ਆਪਸੀ ਸੋਚ ਨਾ ਮਿਲਨ ਕਾਰਨ ਹੀ ਦੁਨੀਆਂ ਦੁਖੀ ਹੈ ਬਾਕੀ ਦੁਨੀਆਂ ’ਚ ਕੋਈ ਦੁੱਖ ਬਸ ਕੋਈ ਦੂਜੇ ਨੂੰ ਦੁਖੀ ਕਰਨ ਲਈ ਦੁਖੀ ਐ
ਕੋਈ ਦੂਜੇ ਨੂੰ ਖੁਸ਼ ਕਰਨ ਲਈ ਦੁਖੀ ਐ ।
ਮਹਾਰਾਜ:- ਰਾਜਕੁਮਾਰੀ ਤੁਹਾਨੂੰ ਪਸੰਦ ਕਰਦੀ ਐ , ਜਿੱਥੋ ਤੱਕ ਮੇਰਾ ਖਿਆਲ ਐ ਤੁਸ਼ੀ ਵੀ ਰਾਜਕੁਮਾਰੀ ਨੂੰ ਪਸੰਦ ਕਰਦੇ ਓ ।ਤੁਸੀਂ ਦੋਵੇਂ
ਹੀ ਇੱਕ ਦੂਜੇ ਨੂੰ ਸਮਝਦੇ ਓ ਮੈਨੂੰ ਨਹੀਂ ਲਗਦਾ ਕਿ ਇਸ ਰਿਸਤੇ ’ਚ ਕੁਝ ਅਜਿਹਾ ਕੁਝ ਗਲਤ ਹੈ ।
ਆਜੜੀ:- ਨਹੀਂ ਜੀ, ਪਸੰਦ ਕਰਨਾ ਹੋਰ ਗੱਲ ਹੈ ,ਜਾਨਣਾ ਹੋਰ ਗੱਲ ਹੈ ਜੀ ।
ਪਸੰਦ ਕਰਨਾ ਮੁਹੱਬਤ ਦਾ ਆਗਾਜ਼ ਹੈ ,ਜਾਨਣਾ ਮੁਹੱਬਤ ਦਾ ਨਿਭਾਹ ਹੈ ਜੀ ।ਹੋ ਸਕਦਾ ਰਾਜਕੁਮਾਰੀ ਜੀ,ਮੈਨੂੰ ਪਸੰਦ ਕਰਦੇ ਹੋਣ ਪਰ
ਮੈਨੂੰ ਸਮਝਦੇ ਹੋਣ ਇਹ ਮੈਨੂੰ ਕਿਤੇ ਨਹੀਂ ਲੱਗਿਆ । ਬਾਕੀ ਜੇ ਇਹ ਹੁੰਦਾ ਤਾਂ ਉਹ ਮੈਨੁੰ ਪੂਰਾ ਸੁਣਦੇ ਆਪਣੀ ਗੱਲ ਦਾ ਹੱਲ ਉਹ ਮੈਨੂੰ
ਸਮਝ ਕੇ ਮੈਥੋਂ ਹੀ ਜਾਣ ਲੈਂਦੇ । ਬੜੀ ਰੀਝ ਨਾਲ ਹਰ ਬਾਤ ਦਾ ਹੱਲ ਹੋ ਜਾਣਾ ਸੀ ਜੀ ।ਪਰ ਇਹ ਨਹੀਂ ਹੋ ਸਕਿਆ ਜੀ ਖੈਰ ਛੱਡੋ
ਮਹਾਰਾਜ:- ਬਸ ਏਨੀ ਗੱਲ, ਤੁਸੀ ਆਪ ਹੀ ਕਹਿ ਕੇ ਆਏ ਓ ਕਿ ਪੂਰਨ ਕੋਈ ਨਹੀਂ ਹੁੰਦਾ । ਕਿਤੇ ਨਾ ਕਿਤੇ ਕੋਈ ਤਾਂ ਗਲਤ ਹੋਵੇਗਾ ਹੀ
ਅਗਰ ਇਹ ਹੋਵੇ ਫਿਰ ਤੇ ਇਨਸਾਨ ਰੱਬ ਹੋ ਜਾਵੇ ।
ਆਜੜੀ:- ਜੀ ਬਿਲਕੁਲ, ਆਪਜੀ ਸਹੀ ਕਹਿ ਰਹੇ ਓ । ਪਰ ਸਿਰਫ ਏਹੀ ਇੱਕ ਵਜਾ ਨਹੀ ਹੈ ਜੀ । ਥੋੜਾ ਬਹੁਤਾ ਤਾਂ ਲਾਜ਼ਿਮ ਹੈ ਜੀ ਪਰ
ਬਿਲਕੁਲ ਹੀ ਨਾ ਸਮਝਨਾ ਇਹ ਵੀ ਤੇ ਸਹੀ ਨਹੀਂ ।
ਮਹਾਰਾਜ:- ਮੈਨੂੰ ਨਹੀਂ ਲਗਦਾ ਕਿ ਰਾਜਕੁਮਾਰੀ ਤੁਹਾਨੂੰ ਬਿਲਕੁਲ ਵੀ ਨਹੀਂ ਜਾਣਦੀ ?
ਆਜੜੀ:-ਇਹ ਮੈਂ ਪਹਿਲੇ ਵੀ ਕਿਹੈ ਸੀ ਜੀ ਕਿ ਕੁਦਰਤ ਤੋਂ ਬਾਅਦ ਦੂਜੀ ਕੋਈ ਐਸੀ ਸ਼ੈਅ ਹੈ, ਜੋ ਸ਼ਰਿਸ਼ਟੀ ਨੂੰ ਸਿਰਜ ਸਕਦੀ ਹੈ ਜਾ
ਉਜਾੜ ਸਕਦੀ ਹੈ । ਤਾਂ ਉਹ ਔਰਤ ਹੈ ਜੀ । ਪਰ ਅੱਜ ਦੀ ਔਰਤ ਇਸ ਗਿਆਨ ਤੋਂ ਆਪਣੇ ਗੁਣਾ ਤੋਂ ਏਨੀ ਮੁਨਕਰ ਹੈ ਕਿ ਸਰੀਸ਼ਟੀ ਨੂੰ
ਤਾਂ ਕੀ, ਆਪਣੇ ਘਰ ਨੂੰ ਇਕੱਠਾ ਰੱਖਣ ਦਾ ਵੱਲ ਰੱਖਣਾ ਵੀ ਜ਼ਰੂਰੀ ਨਹੀਂ ਸਮਝਦੀ । ਇਸ ਵਿੱਚ ਇਕੱਲੀ ਔਰਤ ਗਲਤ ਨਹੀਂ ਮਰਦ ਵੀ
ਜੁੰਮੇਵਾਰ ਹੈ ਪਰ ਕੁਦਰਤ ਦੇ ਨਿਯਮ ਅਨੁਸ਼ਾਰ ਜਨਨੀ ਔਰਤ ਹੈ ਮਰਦ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੈ ਸੋ ਔਰਤ ਨੂੰ ਇਸ ਦਾ ਜ਼ਿਆਦਾ
ਗਿਆਨ ਹੋਨਾ ਲਾਜ਼ਿਮੀ ਹੈ ਜੀ । ਇਸ ਵਿੱਚ ਕੁਝ ਸਮਾਜ ਗਲਤ ਐ ਕੁਝ ਔਰਤ ਵੀ ਕੁਝ ਸਿੱਖਣਾ,ਅੱਗੇ ਵਧਣਾ ਜ਼ਰੂਰੀ ਨਹੀਂ ਸਮਝਦੀ
ਪਹਿਲਾਂ ਔਰਤ ਕਿਸੇ ਨੂੰ ਸਮਝਦੀ ਕੁਝ ਨਹੀਂ, ਪਰ ਜੇ ਕਿਸੇ ਨੂੰ ਸਮਝ ਲਵੇ ਫਿਰ ਉਮਰ ਭਰ ਲਈ ਉਸਦੀ ਗੁਲਾਮ ਹੋ ਕੇ ਰਹਿਣਾ ਮੰਨ
ਲੈਂਦੀ ਐ ।
ਇਹ ਵਤੀਰਾ ਸਦੀਆਂ ਤੋਂ ਚਲਦਾ ਆ ਰਿਹੈ ਕਿ ਔਰਤ ਨੂੰ ਹੀ ਮਰਦ ਜਿੱਤਦਾ ਆ ਰਿਹੈ । ਕਦੇ ਉਸਦਾ ਧ੍ਨੁੱਖ ਤੋੜ ਕੇ, ਕਦੇ ਮੱਛੀ ਦੀ
ਅੱਖ ਵਿੰਨ ਕੇ ,ਕਦੇ ਰਾਜਕੁਮਾਰੀ ਜੀ ਦੀ ਵੀਹ ਤੱਕ ਗਿਣਤੀ ਗਿਣ ਕੇ ਪੂਰੀ ਕਰਕੇ । ਔਰਤ ਨੂੰ ਮਰਦ ਜਿੱਤ ਲੈਂਦਾ ਔਰਤ ਦੀ ਸ਼ਰਤ ਪੂਰੀ
ਕਰਨਾ ਔਰਤ ਲਈ ਗੁਲਾਮ ਹੋ ਜਾਣਾ ਹੈ ਜੀ । ਫਿਰ ਭਲੇ ਹੀ ਮਰਦ ਉਸਨੂੰ ਧੋਬੀ ਦੀ ਗੱਲ ਸੁਣ ਕੇ ਬਨਵਾਸ ਦੇ ਦੇਵੇ । ਜੂਐ ’ਚ ਹਾਰ
ਜਾਵੇ ਜਾਂ ਮੇਰੇ ਵਰਗਾ ਲਿਜਾ ਕੇ ਬੱਕਰੀਆਂ ਭੇਡਾ ’ਚ ਛੱਡ ਦੇਵੇ । ਇਹ ਮਰਦ ਦੀ ਮਰਜੀ ਔਰਤ ਤੇ ਵਿਚਾਰੀ ਐ ਹਾਰੀ ਐ ਕੀ ਕਰੇ ।
ਔਰਤ ਵਿਚਾਰੀ ਨਹੀਂ ਹੈ ਜੀ ਇਹ ਔਰਤ ਦੀ ਸੋਚ ਐ ਜੋ ਉਹ ਤੋੜਨਾ ਹੀ ਨਹੀਂ ਚਾਹੁੰਦੀ ।
ਔਰਤ ਸਮਝਦੀ ਐ ਕਿ ਮਰਦ ਤਾਂ ਉਸਦੇ ਹੁਸਨ ਦਾ ਦੀਵਾਨਾ ਐ । ਉਸਦੇ ਜਿਸਮ ਦਾ ਵਪਾਰੀ ਬਸ ਹੋਰ ਕੁਝ ਨਹੀਂ । ਅਜਿਹੇ ਮਰਦ ਨੂੰ
ਜਿੱਤਣ ਦੀ ਕੀ ਜ਼ਰੂਰਤ, ਅਜਿਹੇ ਮਰਦ ਨੂੰ ਸਮਝਣ ਦੀ ਕੀ ਲੋੜ, ਜੋ ਉਸਦੀਆਂ ਅਦਾਵਾਂ ਨਾਲ ਵਿੰਨਿਆਂ ਜਾਵੇ ,ਉਸਦੇ ਸਾਹਮਣੇ
ਗੋਡਿਆਂ ਭਾਰ ਹੋ ਜਾਵੇ ।
ਠੀਕ ਐ ਜੀ, ਕਿ ਔਰਤ ਦੀ ਦਿੱਖ ਕੁਦਰਤ ਨੇ ਖੂਬਸੂਰਤ ਬਣਾਈ ਐ । ਨਾਗਿਨ ਨਾਗ ਨਾਲੋਂ , ਚਿੜੀ ਚਿੜੇ ਨਾਲੋਂ , ਬੱਕਰੀ ਬੱਕਰੇ ਨਾਲੋਂ
, ਘੁੱਗੀ ਘੁੱਗੇ ਨਾਲੋ , ਮੋਰਨੀ ਮੋਰ ਨਾਲੋਂ ਤੇ ਉਹ ਬੁਰਜ ਤੇ ਬੈਂਠੇ ਮੇਰੇ ਵਰਗੇ ਘੜੂਚੂਦਾਸ ਕਬੂਤਰ ਨਾਲੋ ਹਰ ਕਬੂਤ੍ਰੀ ਖੂਬਸੂਰਤ ਹੈ ਜੀ
। ਸੋ ਖੂਬਸ਼ੂਰਤੀ ’ਤੇ ਨਜ਼ਰ ਦਾ ਠਹਿਰਨਾ ਵੀ ਲਾਜ਼ਮ ,ਦਿਲ ਦਾ ਧੜਕਨਾ ਵੀ ਲਾਜ਼ਿਮ । ਪਰ ਇਸ ਦਾ ਮਤਲਬ ,ਇਹ ਤਾਂ ਨਹੀਂ ਕਿ ਹਰ
ਮਰਦ ਔਰਤ ਤੇ ਉਸਦੀ ਖੂਬਸ਼ੂਰਤੀ ਕਰਕੇ ਹੀ ਫਿਦਾ ਹੁੰਦਾ । ਔਰਤ ਜੇ ਮੁਹੱਬਤ ਦਾ ਖ਼ੁਦਾ ਹੈ ਤਾਂ ਮਰਦ ਵੀ ਮੁਹੱਬਤ ਦੀ ਦੁਆ ਹੈ ਜੀ
ਹੋਵੇ ਸਰਵਸ਼ੇਰ੍ਸ਼ਟ, ਪਰ ਗੁਲਾਮ ਹੋਵੇ, ਨਿਰਧਨ ਹੋਵੇ, ਇਹ ਕਿਸਦੀ ਗਲਤੀ । ਸਮਾਜ, ਮਰਦ ਜਾਂ ਖ਼ੁਦ ਔਰਤ ਜੀ ।
ਗੁਸਤਾਖੀ ਲਈ ਮੁਆਫੀ ਜੀ, ਰਾਜਕੁਮਾਰੀ ਜੀ ਵੀ ਮੈਨੂੰ ਕਦ ਸਮਝੇ ਨੇ । ਮੇਰੀ ਸੋਚ ਤੱਕ ਉਹਨਾਂ ਨੇ ਪਹੁੰਚਣਾ ਕਦੋ ਠੀਕ ਸਮਝਿਆ ਹੈ
ਇੱਕ ਵੀ ਬੁਝਾਰਤ ਦਾ ਉਹਨਾਂ ਨੇ ਜਵਾਬ ਦੇਣਾ ਸਹੀ ਨਹੀਂ ਸਮਝਿਆ । ਸ਼ਾਇਦ , ਰਾਜਕੁਮਾ੍ਰੀ ਜੀ ਨੂੰ ਵੀ ਰਾਜਕੁਮਾਰੀ ਹੋਣ ਦਾ ਗੁਮਾਨ
ਐ, ਜਾਂ ਗੁਲਾਮ ਹੋਣ ਦਾ ਸੌਕ ਹੈ । ਪਰ ਮੈਨੂੰ ਨਾ ਗੁਮਾਨ ਕਰਨ ਵਾਲਾ ਪਸੰਦ ਐ ਨਾ ਹੀ ਮੈਨੂੰ ਕੋਈ ਗੁਲਾਮ ਚਾਹੀਦਾ ਹੈ ਸੋ ਮੈਂ ਸਮਝਦਾ
ਇਹ ਰਿਸਤਾ ਵੀ ਕੂੜ ਹੀ ਹੋਵੇਗਾ । ਮੈਂ ਇਹ ਰਿਸਤਾ ਬਣਾਉਣਾ ਵੀ ਸਹੀ ਨਹੀਂ ਸਮਝਦਾ ਮੈਂ ਨਹੀਂ ਚਾਹੁੰਦਾ ਕਿ ਸੋਚ ਨਾ ਮਿਲਨ ਕਰਕੇ
ਇੱਕ ਇਹ ਦਿਨ ਟੁੱਟ ਜਾਵੇ ਜਾਂ ਸਿਸਕਦਾ ਰਹੇ ਤਾ ਉਮਰ । ਮੈਂ ਇਹ ਕਦੇ ਨਹੀਂ ਚਾਹੁੰਦਾ ਜੀ ਇਹ ਮੇਰਾ ਸੁਪਨਾ ਨਹੀਂ ਜੀ ।
ਸੋ ਮੈਂ ਜਾਣ ਦੀ ਇਜ਼ਾਜਤ ਚਾਹਾਂਗਾ ,ਅਗਰ ਆਪਜੀ ਇਜ਼ਾਜਤ ਦੇਵੋ ਤਾਂ ਮੈਂ ਆਪਜੀ ਦਾ ਸ਼ੁਕਰਗੁਜਾਰ ਹੋਵਾਗਾ ਜੀ ।
"ਚੌਹਾਨ"
ਚਲਦੀ ਜੀ ...



No comments:

Post a Comment