Tuesday, August 7, 2018

ਆਜੜੀ ਤੇ ਰਾਜਕੁਮਾਰੀ "" ਭਾਗ ਤੀਜਾ


 ਆਜੜੀ ਤੇ ਰਾਜਕੁਮਾਰੀ "" ਭਾਗ ਤੀਜਾ*****ਆਜੜੀ ਦੇ ਦਰਬਾਰ ਵਿੱਚ ਪਹੁੰਚਦਿਆਂ ਹੀ ਉਸਦੀ ਉਡੀਕ ’ਚ ਉੱਥੇ ਖੜੇ ਕੁਝ ਪਹਿਰੇਦਾਰਾਂ ਨੇ ਆਜੜੀ ਨੂੰ ਨਮਸਕਾਰ ਕੀਤੀ ਤੇ ਅੱਜ ਦਰਬਾਰ ਬਾਗ ਵਿੱਚ ਲਗਾਊਣ ਦਾ ਰਾਜਕੁਮਾਰੀ ਦਾ ਫੈਸਲਾ ਕਹਿ ਦਿੱਤਾ ।ਓ ਇਹ ਬਾਗ ਕਿੱਥੇ ਐ ਭਾਈ ? ਆਜੜੀ ਨੇ ਪਹਿਰੇਦਾਰਾ ਨੂੰ ਨਮਸਕਾਰ ਦੇ ਜਵਾਬ ਵਿੱਚ ਨਮਸਕਾਰ ਕਹਿ ਕੇ ਪੁੱਛਿਆ ।ਪਹਿਰੇਦਾਰ:- ਆਪਜੀ ਨੂੰ ਬਾਗ ਤੱਕ ਲੈ ਕੇ ਜਾਣ ਲਈ ਹੀ ਅਸ਼ੀ ਇੱਥੇ ਹਾਂ ਜੀ ।ਅੱਛਾ ! ਫਿਰ ਚਲੋ ਮਾਲਕੋ ਚੱਲੀਏ ,ਕਹਿ ਕੇ ਆਜੜੀ ਪਹਿਰੇਦਾਰਾਂ ਦੇ ਪਿੱਛੇ ਤੁਰ ਪਿਆ ।ਕੁਝ ਦੇਰ ਬਾਅਦ ਸਾਰੇ ਰਾਜਕੁਮਾਰੀ ਵੱਲੋਂ ਬਾਗ ਵਿੱਚ ਲਗਾਏ ਦਰਬਾਰ ਵਿੱਚ ਪਹੁੰਚ ਗਏ ।ਅੱਜ ਤੇ ਬੜੇ ਰੰਗ-ਬਰੰਗੇ ਫੁੱਲ ਖਿੜੇ ਨੇ ਜੀ ਬਾਗ ਵਿੱਚ, ਰਾਜਕੁਮਾਰੀ ਨੂੰ ਨਮਸਕਾਰ ਕਰਦਿਆਂ ਆਜੜੀ ਨੇ ਕਿਹਾ ।ਰਾਜਕੁਮਾਰੀ:- ਪਹਿਲਾਂ ਤਾ ਮੇਰੇ ਨਾਲ ਟਿੱਚਰ ਇਹ ਪਤਝੜ ਦੀ ਰੁੱਤ ਕਰ ਗਈ । ਮੇਰਾ ਫੁੱਲਾਂ ਨਾਲ ਗੱਲਾਂ ਕਰਨ ਦਾ, ਹੱਸਣ ਖੇਡਣ ਦਾ ਸਾਰਾ ਚਾਅ ਵਿੱਚੇ ਹੀ ਰੱਖ ਦਿੱਤਾ । ਕਿਤੇ ਵੀ ਫੁੱਲ ਛੱਡਿਆ ਨਾ ਪੱਤਾ । ਬਾਕੀ ਰਹਿੰਦੀ ਖੁੰਹਦੀ ਕਸਰ ਹੁਣ ਤੂੰ ਪੂਰੀ ਕਰਦੇ ,ਕਰੋ ਟਿੱਚਰਾਂ ਹੱਕ ਐ ।ਪਤਝੜ ਦੀ ਰੁੱਤੇ ਬਾਗ ’ਚ ਆਈ ਰਾਜਕੁਮਾਰੀ ਨੇ, ਆਜੜੀ ਨੂੰ ਆਪਣੀ ਨਾਦਾਨੀ ਦਾ ਉਲਾਭਾਂ ਦਿੰਦਿਆਂ ਕਿਹਾ ।ਆਜੜੀ:-ਬਹਾਰ ਤੇ ਪਤਝੜ ਮੌਸਮ ਨੇ ਜੀ, ਵਕਤ ਅਨੁਸਾਰ ਇਹ ਆਉਂਦੇ ਜਾਂਦੇ ਰਹਿੰਦੇ ਨੇ । ਇੱਕ ਇਹਨਾਂ ਤੋਂ ਵੀ ਵੱਡਾ ਹੈ ਉਹ ਹੈ ਮਨ, ਜੋ ਖ਼ੁਦਾ ਵਰਗੀ ਹਸਤੀ ਰੱਖਦਾ ਹੈ । ਉਸਦੇ ਖੁਸ਼ ਹੋਣ ਨਾਲ ਪਤਝੜ ’ਚ ਵੀ ਬਹਾਰ ਲਗਦੀ ਐ ਤੇ ਉਸਦੀ ਨਾਰਾਜ਼ਗੀ ਵਿੱਚ ਬਹਾਰ ਪਤਝੜ ਹੋ ਜਾਂਦੀ ਐ । ਬਾਕੀ ਪਤਝੜ ਤਕਰੀਬਨ- ਤਕਰੀਬਨ ਗ਼ੁਜਰ ਚੁੱਕੀ ਐ ਜੀ । ਬੂਟਿਆਂ ਦੀਆਂ ਟਾਹਣੀਆਂ ’ਤੇ ਫੁੱਟਦੀਆਂ ਨਿੱਕੀਆਂ ਨਿੱਕੀਆਂ ਕੋਮਲ ਕਰੂੰਬਲਾਂ, ਕਹਿ ਰਹੀਆਂ ਨੇ ਕਿ ਬਹਾਰ ਬਹੁਤੀ ਦੂਰ ਨਹੀਂ ਹੈ ਜੀ ।ਬਾਕੀ ਤੁਸੀ ਦੇਖ ਸਕਦੇ ਹੋ , ਉਹ ਟਾਹਣੀ ’ਤੇ ਬੈਠੀ ਆਪਸ ਵਿੱਚ ਕਲੋਲ ਕਰਦੀ ਪੰਛੀਆਂ ਦੀ ਜੋੜੀ ਤੇ ਇਹ ਖਿੜਿਆ ਫੁੱਲ । ਜਿਸਦੀਆਂ ਵਾਲਾਂ ਵਰਗੀਆਂ ਕੋਮਲ ਪੱਤੀਆਂ ਨੂੰ ਰੁਮਕਦੀ ਪੱਛੋਂ ਸਹਿਲਾ ਰਹੀ ਐ ਜੀ । ਰਾਜਕੁਮਾਰੀ:- ਅੱਛਾ ! ਬੜੀ ਬਰੀਕੀ ’ਚ ਦੇਖਦੀ ਐ ਤੇਰੀ ਨਜ਼ਰ ਪਰ ਮੈਨੂੰ ਤੇ ਕਿੱਧਰੇ ਫੁੱਲ ਨਜ਼ਰ ਨਹੀ ਆ ਰਿਹਾ ।ਆਜੜੀ:- ਸ਼ਫੈਦ ਰੰਗ ’ਚ ਖਿੜਿਆ ਹੋਇਆ, ਬਿਲਕੁਲ ਮੇਰੇ ਸਾਹਮਣੇ ਹੈ ਜੀ ।ਆਪਣਾ ਸ਼ਫੈਦ ਰੰਗ ਦਾ ਪਹਿਰਾਵਾ ਤੇ ਆਜੜੀ ਦੀ ਆਪਣੇ ਵੱਲ ਨਜ਼ਰ ਦੇਖ ਕੇ ਰਾਜਕੁਮਾਰੀ ਨੂੰ ਲੱਗਿਆ ਜਿਵੇਂ ਆਜੜੀ ਉਸਦੀ ਤਾਰੀਫ ਵਿੱਚ ਉਸਨੂੰ ਫੁੱਲ ਕਹਿ ਰਿਹਾ ਹੈ ਤੇ ਉਹ ਹਯਾ ਨਾਲ ਆਪਣੇ ਆਪ ’ਚ ਸਿਮਟਣ ਦੀ ਕੋਸ਼ਿਸ ਕਰਨ ਲੱਗੀ । ਕੁਝ ਦੇਰ ਦੀ ਚੁੱਪ ਬਾਅਦਆਜੜੀ:- ਲਗਦਾ ਆਪਜੀ ਦੀ ਨਜ਼ਰ ਨੇ ਦੇਖ ਹੀ ਲਿਆ ਜੀ ਫੁੱਲ ।ਆਪਣੀ ਤਾਰੀਫ ਦੀ ਸੋਚ ’ਚ ਡੁੱਬੀ ਹਾਂ-ਨਹੀਂ ਕਹਿੰਦੀ ਰਾਜਕੁਮਾਰੀ ਨੇ ਆਪਣੇ ਆਪ ਨੂੰ ਸੰਭਾਲਦਿਆ ਤੇ ਹੱਸ ਕੇ ਅਨਭੋਲ ਬਣ ਕੇ ਕਿਹਾ ।ਰਾਜਕੁਮਾਰੀ :- ਨਹੀਂ, ਹਾਲੇ ਤੱਕ ਮੈਨੂੰ ਤੇ ਨਜ਼ਰੀ ਨਹੀਂ ਆਇਆ ।ਆਜੜੀ:- ਆਪਜੀ ਦੇ ਤਖਤ ਦੇ ਪਾਵੇ ਦੇ ਬਿਲਕੁਲ ਨਜ਼ਦੀਕ , ਘਾਹ ਦੀ ਹਰੀ ਹਰੀ ਸ਼ਾਂਖ ’ਤੇ ਮਾਸ਼ੂਮ ਜਿਹਾ ,ਪਿਆਰਾ ਜਿਹਾ ,ਬੇਹੱਦ ਖੂਬਸੂਰਤ ਘਾਹ ਦੇ ਫੁੱਲ ਨੂੰ ਆਪਜੀ ਦੇਖ ਸਕਦੇ ਹੋ ਜੀ ।ਘਾਹ ਦਾ ਫੁੱਲ,ਤੂੰ ਵੀ ਨਾ ਵੇ ...ਬਸ ! ਕਹਿ ਕੇ ਰਾਜਕੁਮਾਰੀ ਉੱਚੀ ਉੱਚੀ ਹੱਸ ਪਈ । ਉਸ ਨਾਲ ਸਾਰੇ ਦਰਬਾਰੀ ਵੀ ਹੱਸਣ ਲੱਗੇ । ਪੂਰਾ ਦਰਬਾਰ ਸ਼ਰਾਰਤ ਤੇ ਖੁਸ਼ੀ ਨਾਲ ਖਿੜ ਗਿਆ , ਪਰ ਆਜੜੀ ਚੁੱਪ ਸੀ ।ਰਾਜਕੁਮਾਰੀ:- ਹੁਣ ਤੈਨੂੰ ਕੀ ਹੋ ਗਿਆ, ਤੂੰ ਕਿਉਂ ਨਹੀਂ ਹੱਸ ਰਿਹਾ ?ਕਦੇ ਕਦੇ ਹੱਸ ਲਿਆ ਕਰ, ਸਿਹਤ ਤੇ ਆਲੇ ਦੁਆਲੇ ਲਈ ਚੰਗਾ ਹੁੰਦਾ ।ਆਜੜੀ ਨੂੰ ਚੁੱਪ ਦੇਖ ਕੇ, ਰਾਜਕੁਮਾਰੀ ਨੇ ਹਸਦੇ-ਹਸਦੇ ਕਿਹਾ ।ਆਪਜੀ ਸਭ ਮੇਰੇ ’ਤੇ ਹਸ ਰਹੇ ਓ ਜੀ ? ਕਹਿੰਦਿਆਂ ਆਜੜੀ ਨੇ ਆਪਣੀ ਨਜ਼ਰ ਦਰਬਾਰ ’ਚ ਹੱਸਦੇ ਹਰ ਚਿਹਰੇ ਤੱਕ ਘੁਮਾਈ ਤੇ ਆਜੜੀ ਦੀ ਨਜ਼ਰ ਨਾਲ ਨਜ਼ਰ ਮਿਲਦਿਆਂ ਹੀ ਹਰ ਇੱਕ ਬੈਠਾ ਖੜਾ ਸਿਰ ਝੁਕਾ ਕੇ ਚੁੱਪ ਹੋ ਗਿਆ, ਕਿ ਆਜੜੀ ਪਤਾ ਨਹੀਂ ਗੁਰੂ ਮੇਰਾ ਕੀ ਕਹਿ ਦੇਵੇ । ਰਾਜਕੁਮਾਰੀ:- ਹਾਂ ਬਿਲਕੁਲ, ਬਾਕੀਆਂ ਦਾ ਤਾਂ ਪਤਾ ਨਹੀਂ, ਪਰ ਮੈਂ ਤੇਰੇ ’ਤੇ ਲਾਜ਼ਮੀ ਹੱਸ ਰਹੀ ਆਂ,ਹੱਸਦੀ ਹੱਸਦੀ ਰਾਜਕੁਮਾਰੀ ਕਹਿ ਕੇ ਫੇਰ ਹੱਸ ਪਈ ।ਹੱਸਣ ਦਾ ਹੱਕ ਤਾਂ ਸਭ ਦਾ ਹੀ ਹੈ ਜੀ, ਫਿਰ ਸਾਰੇ ਕਿਉਂ ਨਾ ਹੱਸਣ !ਫਿਰ ਇਹ ਆਪਜੀ ਦੇ ਦਰਬਾਰੀ ਚੁੱਪ ਕਿਉਂ ਹੋ ਗਏ ? ਕਹਿ ਕੇ ਆਜੜੀ ਵੀ ਹੱਸ ਪਿਆ ।ਹਾਹਾਆਆਆਆਆਆਆ ਉਸ ਨਾਲ ਸਭ ਫਿਰ ਹਸ ਪਏ ਬਾਗ ਵਿੱਚ ਸਚਮੁੱਚ ਪਤਝੜ ”ਚ ਬਹਾਰ ਆ ਗਈ ।ਚਾਰ ਚੁਫੇਰਾ ਹਾਸੇ ਦੀ ਖਿੜਖਿੜਾਹਟ ਨਾਲ਼ ਗੂੰਜ ਰਿਹਾ ਸੀ । ਹਸਦੇ ਹਸਦੇ ਸਭ ਇੱਕੋ ਜਹੇ ਹੋ ਗਏ ਸਨ ਲੱਗ ਨਹੀਂ ਰਿਹਾ ਸੀ ,ਕਿ ਇਹ ਰਾਜਕੁਮਾਰੀ ਦਾ ਦਰਬਾਰ ਐ ਕਿ ਦੋਸਤਾਂ ਮਿੱਤਰਾਂ ਦੀ ਮਹਿਫਲ ।ਅਚਾਨਕਉਫ... ਕਹਿ ਕੇ, ਹੱਥ ’ਚ ਫੜੀ ਸੋਟੀ ਦਾ ਸਹਾਰਾ ਲੈ ਕੇ ਆਜੜੀ ਸਾਹਮਣੇ ਬੈਠੇ ਦਰਬਾਰੀ ਦੇ ਉੱਪਰੋਂ ਦੀ ਛਲਾਂਗ ਲਗਾ ਗਿਆ ਤੇ ਤੇਜ਼ੀ ਨਾਲ ਦੌੜ ਪਿਆ ।ਸਾਹੋ ਸਾਹ ਹੋਏ ਆਜੜੀ ਨੇ ਫੁਰਤੀ ਨਾਲ ਦੇਵੇ ਹੱਥ ਉਤਾਹ ਚੱਕੇ ਤੇ ਅਸਮਾਨ ਤੋਂ ਬੇਹੋਸ਼ ਹੋ ਕੇ ਡਿੱਗਦੇ ਕਬੂਤਰ ਨੂੰ ਧਰਤੀ ਤੇ ਡਿੱਗਣ ਤੋਂ ਪਹਿਲਾਂ ਹੀ ਬੋਚ ਲਿਆ ।ਜਲਦੀ ਨਾਲ ਏਧਰ ਓਧਰ ਦੇਖਦੇ ਆਜੜੀ ਨੇ ਇੱਕ ਬੂਟੀ ਦੇ ਕੁਝ ਪੱਤੇ ਤੋੜੇ ਤੇ ਆਪਣੀਆਂ ਉਂਗਲਾਂ ਨਾਲ ਮਲ ਕੇ ਰਸ ਦੀਆਂ ਦੋ ਤਿੰਨ ਬੂੰਦਾਂ ਕਬੂਤਰ ਦੇ ਮੂੰਹ ਵਿੱਚ ਪਾ ਦਿੱਤੀਆਂ ਤੇ ਫਿਰ ਮੁੱਢਲੀ ਸਹਾਇਤਾ ਦੇਣ ਵਾਂਗ ਕਬੂਤਰ ਨੂੰ ਸਹਿਲਾਉਣ ਲੱਗਿਆ ।ਹੁਣ ਤੱਕ ਉੱਥੇ ਰਾਜਕੁਮਾਰੀ ਤੇ ਦਰਬਾਰੀ ਵੀ ਪਹੁੰਚ ਚੁੱਕੇ ਸਨ ।ਰਾਜਕੁਮਾਰੀ :-ਇਹ ਕੀ ਐ ?ਆਜੜੀ :-ਜੀ ਕਬੂਤਰ,ਰਾਜਕੁਮਾਰੀ :- ਉਹ ਤੇ ਮੈਨੂੰ ਵੀ ਪਤਾ, ਪਰ ਤੈਨੂੰ ਇਸ ਤਰਾਂ ਨਹੀਂ ਕਰਨਾ ਚਾਹੀਦਾ ਸੀ ,ਹੋ ਸਕਦਾ ਤੇਰੇ ਕੋਈ ਸੱਟ ਲੱਗ ਜਾਂਦੀ ਫਿਰ ਤੁਸ਼ੀਂ ਮਹਿਮਾਨ ਹੋ ਰਾਜ ਦੇ ।ਆਜੜੀ :- ਸੱਟ ਵਕਤ ਨਾਲ ਠੀਕ ਹੋ ਜਾਂਦੀ ਜੀ ,ਪਰ ਜੇ ਕਬੂਤਰ ਧਰਤੀ ’ਤੇ ਡਿੱਗਦਾ ਫਿਰ ਇਹ ਖ਼ਤਮ ਹੋ ਜਾਂਦਾ ਤੇ ਮੁੜ ਨਹੀਂ ਆਊਣਾ ਸੀ ਛੋਟੀ ਜੀ ਲਾਪਰਵਾਹੀ ਨਾਲ ਇੱਕ ਮਸ਼ੂਮ ਦੀ ਜਾਨ ਚਲੀ ਜਾਂਦੀ ਜੀ ।ਆਪਸ ਵਿੱਚ ਗੱਲਾਂ ਕਰਦਿਆਂ ਕਰਦਿਆਂ ਨੂੰ , ਕਬੂਤਰ ਦੇ ਢਿੱਲੇ ਹੋਏ ਖੰਭਾਂ ਵਿੱਚ ਜਾਨ ਆ ਰਹੀ ਸੀ ਤੇ ਉਹ ਆਜੜੀ ਦੇ ਹੱਥ ’ਚ ਫੜਫੜਾਉਣ ਲੱਗ ਗਏ ਸਨ ।ਹੁਣ ਆਜੜੀ ਕਬੂਤਰ ਨੂੰ ਪਿਆਰ ਨਾਲ ਬੁਚਕਾਰਨ, ਸਹਿਲਾਉਣ ਲੱਗਿਆ ਸੀ । ਕੁਝ ਚਿਰ ਬਾਅਦ ਫੜਫੜਾਉਂਦੇ ਖੰਭ ਸਾਂਤ ਹੋ ਗਏ ,ਆਜੜੀ ਨੇ ਕਬੂਤਰ ਦੀਆਂ ਅੱਖਾਂ ਵਿੱਚ ਦੇਖਿਆ ਤੇ ਪਿਆਰ ਨਾਲ ਆਪਣੀਆਂ ਪਲਕਾਂ ਝਪਕਾ ਕੇ ਉਸਨੂੰ ਅਪਣੱਤ ਦਾ ਅਹਿਸਾਸ ਕਰਵਾਇਆ । ਕਬੂਤਰ ਆਪਣੀ ਧੌਣ ਹਲਾਉਣ ਲੱਗਿਆ ,ਜਿਵੇਂ ਆਜੜੀ ਦੀ ਗੱਲ ਦਾ ਜਵਾਬ ਦਿੰਦਾ ਹੋਵੇ । ਹੁਣ ਕਬੂਤਰ ਸਾਂਤ ਸੀ, ਠੀਕ ਸੀ ਤੇ ਦੇਖਦੇ ਹੀ ਦੇਖਦੇ ਕਬੂਤਰ ਨਾਲ ਨੈਣਾ ਨਾਲ ਗੱਲਾਂ ਕਰਦੇ ਆਜੜੀ ਨੇ ਉਸਨੂੰ ਆਪਣੇ ਮੋਢੇ ਤੇ ਬਿਠਾ ਲਿਆ।ਵਾਹ , ਇਹ ਤਾਂ ਜਾਦੂਗਰ ਐ ! ਦਰਬਾਰ ਵਿੱਚ ਬੈਠੇ ਇੱਕ ਦਰਬਾਰੀ ਨੇ ਆਖਿਆ।ਆਜੜੀ :- ਜਾਦੂਗਰ ਨਹੀਂ ਜੀ, ਮੁਹੱਬਤ ਹੈ । ਜਿਸਨੂੰ ਫੁੱਲ, ਬੂਟੇ ਪੰਛੀ, ਜਾਨਵਰ ਹਰ ਕੋਈ ਸਮਝਦਾ, ਹਰ ਕੋਈ ਤਲਾਸ਼ਦਾ । ਬਸ ਕਦੇ ਕਦੇ ਇਨਸਾਨ ਇਸਤੋਂ ਮੁਨਕਰ ਹੁੰਦਾ । ਬਸ... ਇਨਸਾਨ ਹੀ ਹੈ ,ਜੋ ਮੁਹੱਬਤ ਤੋਂ ਮੁਨਕਰ ਹੁੰਦਾ ਹੈ ਜੀ।ਅੱਛਾ ! ਰਾਜਕੁਮਾਰੀ ਨੇ ਕਹਿ ਕੇ ਆਪਣਾ ਹੱਥ ਕਬੂਤਰ ਫੜਨ ਲਈ ਕਬੂਤਰ ਵੱਲ ਵਧਾਇਆ ,ਪਰ ਉਹ ਉੱਡ ਕੇ ਕੋਲ ਖੜੇ ਬੂਟੇ ਤੇ ਜਾ ਬੈਠਾ।ਰਾਜਕੁਮਾਰੀ :- ਲੈ ਦੱਸ, ਮੇਰੀ ਮੁਹੱਬਤ ਤਾਂ ਸਮਝਿਆ ਨਹੀਂ ਇਹ ।ਰਾਜਕੁਮਾਰੀ ਨੇ ਸ਼ਰਾਰਤ ਨਾਲ ਕਿਹਾਆਜੜੀ :- ਔਰਤ ਖ਼ੁਦ ਮੁਹੱਬਤ ਦੀ ਦੇਵੀ ਹੈ ਜੀ, ਔਰਤ ਦੀ ਮੁਹੱਬਤ ਪਾਉਣ ਲਈ ਪਤਾ ਨਹੀਂ ਕਿੰਨੇ ਕੁ ਜੋਗੀ ਹੋ ਗਏ ,ਕਿੰਨੇ ਕੁ ਮਜਨੂੰ ਹੋ ਗਏ ਜੀ । ਫਿਰ ਆਪਜੀ ਤੇ ਬਲਾ ਦੇ ਖੂਬਸ਼ੂਰਤ ਹੋ ਕੇ ਵੀ ਬਿਨਾਂ ਗੱਲ ਤੋਂ ਇਸ ਘੁੱਗੂਨਾਥ ਤੇ ਮੇਹਰਬਾਨ ਹੋ ਗਏ ,ਸ਼ਾਇਦ ਇਸ ਨੂੰ ਗੁਮਾਨ ਹੋ ਗਿਆ ਜੀ।ਅੱਛਾ ! ਰਾਜਕੁਮਾਰੀ ਨੇ ਕਿਹਾ ਤੇ ਹੱਸ ਪਈ ।ਆਜੜੀ :- ਜੀ,ਰਾਜਕੁਮਾਰੀ ਸਾਹਿਬਾ ਵਕਤ ਬੇ ਵਕਤ ਹੋ ਰਿਹਾ ਹੈ ਜੀ, ਅਗਰ ਆਪਜੀ ਦੀ ਇਜ਼ਾਜਤ ਦੇਵੋ ਤਾਂ ਗਿਣਤੀ ਸੁਣ ਲਈ ਜਾਵੇ ਜੀ । ਇਕ ਦਰਬਾਰੀ ਨੇ ਰਾਜਕੁਮਾਰੀ ਅੱਗੇ ਗੁਜਾਰਿਸ਼ ਕੀਤੀ।ਰਾਜਕੁਮਾਰੀ ਨੇ ਸਵਾਲੀਆ ਨਜ਼ਰ ਨਾਲ ਆਜੜੀ ਵੱਲ ਦੇਖਿਆ ਤੇ ਆਜੜੀ ਨੇ ਜੀ ਕਹਿ ਕੇ ਗਿਣਤੀ ਸ਼ੁਰੂ ਕੀਤੀ,ਆਜੜੀ :-ਇੱਕ ਤੇ ਇੱਕ = ਗਿਆਰਾ ਬਾਰਾ = ਮਹੀਨੇਤੇਰਾਂ = ਰਤਨ ( ਜੋ ਸੁਮੰਦਰ ਰਿੜਕਨ ਤੋਂ ਨਿੱਕਲੇ ਸਨ)ਚੋਦਾਂ = ਚੋਦਸ਼ ( ਚੋਦਾਂ ਇਸ ਦਿਨ ਲੋਕ ਆਪਣੇ ਜਠੇਰਿਆਂ ਨੂੰ ਸੁੱਖ ਚੜਾਉਦੇ ਹਨ)ਪੰਦਰਾਂ = ਪੂਰਨਮਾਸੀ/ਮੱਸਿਆ ਜੀਰਾਜਕੁਮਾਰੀ :- ਸਹੀ, ਤੁਸ਼ੀ ਆਪਣੀ ਬੁਝਾਰਤ ਕਹਿ ਸਕਦੇ ਹੋ ।ਆਜੜੀ :- ਸ਼ਰਤ ਅਨੁਸਾਰ, ਮੈਂ ਪਹਿਲਾਂ ਆਪਣੀ ਸ਼ਰਤ ਕਹਿਣੀ ਚਾਹਾਂਗਾ ਜੀ।ਰਾਜਕੁਮਾਰੀ :-ਉਫ ਤੂੰ ਵੀ ਬਸ... !ਚੱਲ ਠੀਕ ਐ , ਕਹਿ ਫਿਰ।ਮੇਰੀ ਸ਼ਰਤ ਇਹ ਹੈ ਜੀ ਕਿ, ਆਪਜੀ ਦੇ ਰਾਜ ਵਿੱਚ "ਜੀਓ ਤੇ ਜਿਉਣ ਦਿਓ " ਦੀ ਨੀਤੀ ਲਾਗੂ ਕਰੀ ਜਾਵੇ । ਜਿਸਦੇ ਬਾਬਤ ਕੋਈ ਕਿਸੇ ਤੇ ਆਪਣੇ ਸੌਕ ਲਈ ਜੁਲਮ ਨਾ ਕਰੇ ।ਰਾਜਕੁਮਾਰੀ :- ਕੀ ਮਤਲਬ ਮੈਂ ਕੁਝ ਸਮਝੀ ਨਹੀਂ ?ਆਜੜੀ ਮਤਲਬ ਇਹ ਜੀ ਕਿ ਕੁਦਰਤ ਨੇ ਸਭ ਨੂੰ ਚੋਗ ਦਿੱਤੀ ਹੈ, ਹੱਸਣ- ਖੇਡਣ ,ਦੁੱਖ-ਸੁੱਖ ਦਿੱਤਾ ਮੇ ਸਭ ਦੀ ਆਪਣੀ ਜ਼ਿੰਦਗੀ ਹੈ, ਸਭ ਦਾ ਅਪਨਾ ਆਨੰਦ ਆਪਣਾ ਕਰਮ ।ਫਿਰ ਕਿਉਂ ਕੁਝ ਆਪਣੇ ਸੌਂਕ ਲਈ ,ਮਾਸੂਮ ਪੰਛੀਆਂ, ਜਾਨਵਰਾਂ ਦੀ ਬਾਜੀਆਂ ਖੇਡਦੇ ਨੇ ਕਿਉਂ ?,ਉਹਨਾਂ ਨੂੰ ਆਪਸ ਵਿੱਚ ਲੜਾਉਂਦੇ ਨੇ ,ਅਪਾਹਜ ਬਣਾਉਂਦੇ ਨੇ, ਉਹਨਾਂ ਨੂੰ ਇਸ ਕਦਰ ਜ਼ਖ਼ਮੀ ਹੋਣ ਲਈ ਮਜਬੂਰ ਕਰਦੇ ਨੇ ਕਿ ਉਹ ਆਪਣੀ ਜਾਨ ਤੋਂ ਹੱਥ ਧੋ ਲੈਣ ਜਾਂ ਸਾਹਮਣੇ ਵਾਲੇ ਦੀ ਜਾਨ ਲੈਣ , ਬਿਨਾਂ ਗੱਲ ਤੋਂ ,ਬਿਨਾਂ ਵਜਾ ਤੋਂ ।ਬਸ ਕਿਸੇ ਦੂਜੇ ਦੇ ਸੌਂਕ ਲਈ । ਗਲਤ ਹੈ ਜੀ ,ਬਿਲਕੁਲ ਗਲਤ ਹੈ ਜੀ ।ਇਸਦੀ ਤਾਜ਼ਾ ਉਦਾਹਰਨ ਉਹ ਕਬੂਤਰ ਜਿਸ ਦੀ ਹੁਣੇ -ਹੁਣੇ ਜਾਨ ਜਾਂਦਿਆਂ -ਜਾਂਦਿਆਂ ਬਚੀ ਹੈ । ਮੈਂ ਯਕੀਨ ਨਾਲ ਕਹਿ ਸਕਦਾ ਕਿ ਇਸਨੂੰ ਕਿਸੇ ਨੇ ਕੋਈ ਨਸ਼ੀਲੀ ਚੀਜ਼ ਖੁਆ ਕੇ ਆਪਣੀ ਰੀਝ ਲਈ ਇਸ ’ਤੇ ਬਾਜੀ ਲਾ ਦਿੱਤੀ ਤੇ ਇਹ ਮਾਸੂਮ ਵਿਚਾਰਾ ਨਸ਼ੇ ਦੀ ਲੋਰ ’ਚ ਤਦ ਤੱਕ ਉੱਡਦਾ ਰਿਹਾ, ਜਦ ਤੱਕ ਇਸਦੇ ਖੰਭਾ ’ਚ ਜਾਨ ਰਹੀ ਤੇ ਆਖਿਰ ਡਿੱਗ ਹੀ ਪਿਆ ਜੀ ।ਰਾਜਕੁਮਾਰੀ :- ਓ ਇਹ ਸਭ ਇਸ ਕਰਕੇ ਹੋਇਆ !ਆਜੜੀ :- ਜੀ ਬਿਲਕੁਲਰਾਜਕੁਮਾਰੀ :- ਫਿਰ ਤੇ ਇਸ ’ਤੇ ਕੁਝ ਸੋਚਣਾ ਬਣਦਾ !ਕਹਿ ਕੇ ਰਾਜਕੁਮਾਰੀ ਸਾਂਤ ਹੋ ਗਈਆਜੜੀ:-ਅਗਰ ਆਪਜੀ ਨੂੰ ਮਨਜ਼ੂਰ ਹੈ ਤਾਂ,ਫਿਰ ਮੈਂ ਆਪਣੀ ਬੁਝਾਰਤ ਕਹਾਂ ਜੀ।ਰਾਜਕੁਮਾਰੀ:- ਸ਼ਰਤ ਤੇ ਮਨਜ਼ੂਰ ਹੈ, ਪਰ ਅੱਜ ਤੇ ਮੈਂ ਸ਼ਭ ਦੇ ਬਰਾਬਰ ਹੀ ਬੈਠੀ ਆਂਹੁਣ ਤੁਸ਼ੀਂ ਕਿਵੇਂ ਸਮਝੋ ਗੇ ਕਿ ਤੇਰੀ ਸ਼ਰਤ ’ਤੇ ਕੰਮ ਹੋ ਰਿਹਾ ਹੈ ਕਿ ਨਹੀਂ ?ਰਾਜਕੁਮਾਰੀ ਨੇ ਜਾਣਬੁੱਝ ਕੇ ਸ਼ਰਾਰਤ ਨਾਲ ਸਵਾਲ ਕੀਤਾ ।ਆਜੜੀ :- ਅਣਗਿਣਤ ਤਾਰਿਆਂ ਚੋਂ ਚੰਨ ਨੂੰ ਪਛਾਣਨਾ ਕੋਈ ਵੱਡੀ ਗੱਲ ਨਹੀਂ ਜੀ ਉਸਦੀ ਆਪ ਜੀ ਚਿੰਤਾ ਨਾ ਕਰੋ । ਬੁਝਾਰਤ ਇਹ ਹੈ ਜੀ ਕਿ :-ਵੈਸੇ ਤਾਂ ਸਾਰੇ ਹੀ ਫੁੱਲ ਸੁੰਦਰ ਹੁੰਦੇ ਨੇ ਲਾਹੇਵੰਦ ਨੇ ਪਰ " ਕਿਸਦਾ ਫੁੱਲ ਇਨਸਾਨ ਲਈ ਸਭ ਤੋਂ ਵਧ ਫਾਇਦੇਮੰਦ ਹੁੰਦਾ ਹੈ " ਜੀ ?" ਚੌਹਾਨ"ਚਲਦੀ ਜੀ .....

..ਆਜੜੀ ਤੇ ਰਾਜਕੁਮਾਰੀ "" ਭਾਗ ਤੀਜਾ ***** ਆਜੜੀ ਦੇ ਦਰਬਾਰ ਵਿੱਚ ਪਹੁੰਚਦਿਆਂ ਹੀ ਉਸਦੀ ਉਡੀਕ ’ਚ ਉੱਥੇ ਖੜੇ ਕੁਝ ਪਹਿਰੇਦਾਰਾਂ ਨੇ ਆਜੜੀ ਨੂੰ ਨਮਸਕਾਰ ਕੀਤੀ ਤੇ ਅੱਜ ਦਰਬਾਰ ਬਾਗ ਵਿੱਚ ਲਗਾਊਣ ਦਾ ਰਾਜਕੁਮਾਰੀ ਦਾ ਫੈਸਲਾ ਕਹਿ ਦਿੱਤਾ । ਓ ਇਹ ਬਾਗ ਕਿੱਥੇ ਐ ਭਾਈ ? ਆਜੜੀ ਨੇ ਪਹਿਰੇਦਾਰਾ ਨੂੰ ਨਮਸਕਾਰ ਦੇ ਜਵਾਬ ਵਿੱਚ ਨਮਸਕਾਰ ਕਹਿ ਕੇ ਪੁੱਛਿਆ । ਪਹਿਰੇਦਾਰ:- ਆਪਜੀ ਨੂੰ ਬਾਗ ਤੱਕ ਲੈ ਕੇ ਜਾਣ ਲਈ ਹੀ ਅਸ਼ੀ ਇੱਥੇ ਹਾਂ ਜੀ । ਅੱਛਾ ! ਫਿਰ ਚਲੋ ਮਾਲਕੋ ਚੱਲੀਏ ,ਕਹਿ ਕੇ ਆਜੜੀ ਪਹਿਰੇਦਾਰਾਂ ਦੇ ਪਿੱਛੇ ਤੁਰ ਪਿਆ । ਕੁਝ ਦੇਰ ਬਾਅਦ ਸਾਰੇ ਰਾਜਕੁਮਾਰੀ ਵੱਲੋਂ ਬਾਗ ਵਿੱਚ ਲਗਾਏ ਦਰਬਾਰ ਵਿੱਚ ਪਹੁੰਚ ਗਏ । ਅੱਜ ਤੇ ਬੜੇ ਰੰਗ-ਬਰੰਗੇ ਫੁੱਲ ਖਿੜੇ ਨੇ ਜੀ ਬਾਗ ਵਿੱਚ, ਰਾਜਕੁਮਾਰੀ ਨੂੰ ਨਮਸਕਾਰ ਕਰਦਿਆਂ ਆਜੜੀ ਨੇ ਕਿਹਾ । ਰਾਜਕੁਮਾਰੀ:- ਪਹਿਲਾਂ ਤਾ ਮੇਰੇ ਨਾਲ ਟਿੱਚਰ ਇਹ ਪਤਝੜ ਦੀ ਰੁੱਤ ਕਰ ਗਈ । ਮੇਰਾ ਫੁੱਲਾਂ ਨਾਲ ਗੱਲਾਂ ਕਰਨ ਦਾ, ਹੱਸਣ ਖੇਡਣ ਦਾ ਸਾਰਾ ਚਾਅ ਵਿੱਚੇ ਹੀ ਰੱਖ ਦਿੱਤਾ । ਕਿਤੇ ਵੀ ਫੁੱਲ ਛੱਡਿਆ ਨਾ ਪੱਤਾ । ਬਾਕੀ ਰਹਿੰਦੀ ਖੁੰਹਦੀ ਕਸਰ ਹੁਣ ਤੂੰ ਪੂਰੀ ਕਰਦੇ ,ਕਰੋ ਟਿੱਚਰਾਂ ਹੱਕ ਐ । ਪਤਝੜ ਦੀ ਰੁੱਤੇ ਬਾਗ ’ਚ ਆਈ ਰਾਜਕੁਮਾਰੀ ਨੇ, ਆਜੜੀ ਨੂੰ ਆਪਣੀ ਨਾਦਾਨੀ ਦਾ ਉਲਾਭਾਂ ਦਿੰਦਿਆਂ ਕਿਹਾ । ਆਜੜੀ:-ਬਹਾਰ ਤੇ ਪਤਝੜ ਮੌਸਮ ਨੇ ਜੀ, ਵਕਤ ਅਨੁਸਾਰ ਇਹ ਆਉਂਦੇ ਜਾਂਦੇ ਰਹਿੰਦੇ ਨੇ । ਇੱਕ ਇਹਨਾਂ ਤੋਂ ਵੀ ਵੱਡਾ ਹੈ ਉਹ ਹੈ ਮਨ, ਜੋ ਖ਼ੁਦਾ ਵਰਗੀ ਹਸਤੀ ਰੱਖਦਾ ਹੈ । ਉਸਦੇ ਖੁਸ਼ ਹੋਣ ਨਾਲ ਪਤਝੜ ’ਚ ਵੀ ਬਹਾਰ ਲਗਦੀ ਐ ਤੇ ਉਸਦੀ ਨਾਰਾਜ਼ਗੀ ਵਿੱਚ ਬਹਾਰ ਪਤਝੜ ਹੋ ਜਾਂਦੀ ਐ । ਬਾਕੀ ਪਤਝੜ ਤਕਰੀਬਨ- ਤਕਰੀਬਨ ਗ਼ੁਜਰ ਚੁੱਕੀ ਐ ਜੀ । ਬੂਟਿਆਂ ਦੀਆਂ ਟਾਹਣੀਆਂ ’ਤੇ ਫੁੱਟਦੀਆਂ ਨਿੱਕੀਆਂ ਨਿੱਕੀਆਂ ਕੋਮਲ ਕਰੂੰਬਲਾਂ, ਕਹਿ ਰਹੀਆਂ ਨੇ ਕਿ ਬਹਾਰ ਬਹੁਤੀ ਦੂਰ ਨਹੀਂ ਹੈ ਜੀ । ਬਾਕੀ ਤੁਸੀ ਦੇਖ ਸਕਦੇ ਹੋ , ਉਹ ਟਾਹਣੀ ’ਤੇ ਬੈਠੀ ਆਪਸ ਵਿੱਚ ਕਲੋਲ ਕਰਦੀ ਪੰਛੀਆਂ ਦੀ ਜੋੜੀ ਤੇ ਇਹ ਖਿੜਿਆ ਫੁੱਲ । ਜਿਸਦੀਆਂ ਵਾਲਾਂ ਵਰਗੀਆਂ ਕੋਮਲ ਪੱਤੀਆਂ ਨੂੰ ਰੁਮਕਦੀ ਪੱਛੋਂ ਸਹਿਲਾ ਰਹੀ ਐ ਜੀ ।  ਰਾਜਕੁਮਾਰੀ:- ਅੱਛਾ ! ਬੜੀ ਬਰੀਕੀ ’ਚ ਦੇਖਦੀ ਐ ਤੇਰੀ ਨਜ਼ਰ ਪਰ ਮੈਨੂੰ ਤੇ ਕਿੱਧਰੇ ਫੁੱਲ ਨਜ਼ਰ ਨਹੀ ਆ ਰਿਹਾ । ਆਜੜੀ:- ਸ਼ਫੈਦ ਰੰਗ ’ਚ ਖਿੜਿਆ ਹੋਇਆ, ਬਿਲਕੁਲ ਮੇਰੇ ਸਾਹਮਣੇ ਹੈ ਜੀ । ਆਪਣਾ ਸ਼ਫੈਦ ਰੰਗ ਦਾ ਪਹਿਰਾਵਾ ਤੇ ਆਜੜੀ ਦੀ ਆਪਣੇ ਵੱਲ ਨਜ਼ਰ ਦੇਖ ਕੇ ਰਾਜਕੁਮਾਰੀ ਨੂੰ ਲੱਗਿਆ ਜਿਵੇਂ ਆਜੜੀ ਉਸਦੀ ਤਾਰੀਫ ਵਿੱਚ ਉਸਨੂੰ ਫੁੱਲ ਕਹਿ ਰਿਹਾ ਹੈ ਤੇ ਉਹ ਹਯਾ ਨਾਲ ਆਪਣੇ ਆਪ ’ਚ ਸਿਮਟਣ ਦੀ ਕੋਸ਼ਿਸ ਕਰਨ ਲੱਗੀ ।  ਕੁਝ ਦੇਰ ਦੀ ਚੁੱਪ ਬਾਅਦ ਆਜੜੀ:- ਲਗਦਾ ਆਪਜੀ ਦੀ ਨਜ਼ਰ ਨੇ ਦੇਖ ਹੀ ਲਿਆ ਜੀ ਫੁੱਲ । ਆਪਣੀ ਤਾਰੀਫ ਦੀ ਸੋਚ ’ਚ ਡੁੱਬੀ ਹਾਂ-ਨਹੀਂ ਕਹਿੰਦੀ ਰਾਜਕੁਮਾਰੀ ਨੇ ਆਪਣੇ ਆਪ ਨੂੰ ਸੰਭਾਲਦਿਆ ਤੇ ਹੱਸ ਕੇ ਅਨਭੋਲ ਬਣ ਕੇ ਕਿਹਾ । ਰਾਜਕੁਮਾਰੀ :- ਨਹੀਂ, ਹਾਲੇ ਤੱਕ ਮੈਨੂੰ ਤੇ ਨਜ਼ਰੀ ਨਹੀਂ ਆਇਆ । ਆਜੜੀ:- ਆਪਜੀ ਦੇ ਤਖਤ ਦੇ ਪਾਵੇ ਦੇ ਬਿਲਕੁਲ ਨਜ਼ਦੀਕ , ਘਾਹ ਦੀ ਹਰੀ ਹਰੀ ਸ਼ਾਂਖ ’ਤੇ ਮਾਸ਼ੂਮ ਜਿਹਾ ,ਪਿਆਰਾ ਜਿਹਾ ,ਬੇਹੱਦ ਖੂਬਸੂਰਤ ਘਾਹ ਦੇ ਫੁੱਲ ਨੂੰ ਆਪਜੀ ਦੇਖ ਸਕਦੇ ਹੋ ਜੀ । ਘਾਹ ਦਾ ਫੁੱਲ,ਤੂੰ ਵੀ ਨਾ ਵੇ ...ਬਸ ! ਕਹਿ ਕੇ ਰਾਜਕੁਮਾਰੀ ਉੱਚੀ ਉੱਚੀ ਹੱਸ ਪਈ । ਉਸ ਨਾਲ ਸਾਰੇ ਦਰਬਾਰੀ ਵੀ ਹੱਸਣ ਲੱਗੇ । ਪੂਰਾ ਦਰਬਾਰ ਸ਼ਰਾਰਤ ਤੇ ਖੁਸ਼ੀ ਨਾਲ ਖਿੜ ਗਿਆ , ਪਰ ਆਜੜੀ ਚੁੱਪ ਸੀ । ਰਾਜਕੁਮਾਰੀ:- ਹੁਣ ਤੈਨੂੰ ਕੀ ਹੋ ਗਿਆ, ਤੂੰ ਕਿਉਂ ਨਹੀਂ ਹੱਸ ਰਿਹਾ ?ਕਦੇ ਕਦੇ ਹੱਸ ਲਿਆ ਕਰ, ਸਿਹਤ ਤੇ ਆਲੇ ਦੁਆਲੇ ਲਈ ਚੰਗਾ ਹੁੰਦਾ । ਆਜੜੀ ਨੂੰ ਚੁੱਪ ਦੇਖ ਕੇ, ਰਾਜਕੁਮਾਰੀ ਨੇ ਹਸਦੇ-ਹਸਦੇ ਕਿਹਾ । ਆਪਜੀ ਸਭ ਮੇਰੇ ’ਤੇ ਹਸ ਰਹੇ ਓ ਜੀ ? ਕਹਿੰਦਿਆਂ ਆਜੜੀ ਨੇ ਆਪਣੀ ਨਜ਼ਰ ਦਰਬਾਰ ’ਚ ਹੱਸਦੇ ਹਰ ਚਿਹਰੇ ਤੱਕ ਘੁਮਾਈ ਤੇ ਆਜੜੀ ਦੀ ਨਜ਼ਰ ਨਾਲ ਨਜ਼ਰ ਮਿਲਦਿਆਂ ਹੀ ਹਰ ਇੱਕ ਬੈਠਾ ਖੜਾ ਸਿਰ ਝੁਕਾ ਕੇ ਚੁੱਪ ਹੋ ਗਿਆ, ਕਿ ਆਜੜੀ ਪਤਾ ਨਹੀਂ ਗੁਰੂ ਮੇਰਾ ਕੀ ਕਹਿ ਦੇਵੇ ।  ਰਾਜਕੁਮਾਰੀ:- ਹਾਂ ਬਿਲਕੁਲ, ਬਾਕੀਆਂ ਦਾ ਤਾਂ ਪਤਾ ਨਹੀਂ, ਪਰ ਮੈਂ ਤੇਰੇ ’ਤੇ ਲਾਜ਼ਮੀ ਹੱਸ ਰਹੀ ਆਂ, ਹੱਸਦੀ ਹੱਸਦੀ ਰਾਜਕੁਮਾਰੀ ਕਹਿ ਕੇ ਫੇਰ ਹੱਸ ਪਈ । ਹੱਸਣ ਦਾ ਹੱਕ ਤਾਂ ਸਭ ਦਾ ਹੀ ਹੈ ਜੀ, ਫਿਰ ਸਾਰੇ ਕਿਉਂ ਨਾ ਹੱਸਣ !ਫਿਰ ਇਹ ਆਪਜੀ ਦੇ ਦਰਬਾਰੀ ਚੁੱਪ ਕਿਉਂ ਹੋ ਗਏ ? ਕਹਿ ਕੇ ਆਜੜੀ ਵੀ ਹੱਸ ਪਿਆ ।ਹਾਹਾਆਆਆਆਆਆਆ ਉਸ ਨਾਲ ਸਭ ਫਿਰ ਹਸ ਪਏ ਬਾਗ ਵਿੱਚ ਸਚਮੁੱਚ ਪਤਝੜ ”ਚ ਬਹਾਰ ਆ ਗਈ । ਚਾਰ ਚੁਫੇਰਾ ਹਾਸੇ ਦੀ ਖਿੜਖਿੜਾਹਟ ਨਾਲ਼ ਗੂੰਜ ਰਿਹਾ ਸੀ । ਹਸਦੇ ਹਸਦੇ ਸਭ ਇੱਕੋ ਜਹੇ ਹੋ ਗਏ ਸਨ ਲੱਗ ਨਹੀਂ ਰਿਹਾ ਸੀ ,ਕਿ ਇਹ ਰਾਜਕੁਮਾਰੀ ਦਾ ਦਰਬਾਰ ਐ ਕਿ ਦੋਸਤਾਂ ਮਿੱਤਰਾਂ ਦੀ ਮਹਿਫਲ । ਅਚਾਨਕ ਉਫ... ਕਹਿ ਕੇ, ਹੱਥ ’ਚ ਫੜੀ ਸੋਟੀ ਦਾ ਸਹਾਰਾ ਲੈ ਕੇ ਆਜੜੀ ਸਾਹਮਣੇ ਬੈਠੇ ਦਰਬਾਰੀ ਦੇ ਉੱਪਰੋਂ ਦੀ ਛਲਾਂਗ ਲਗਾ ਗਿਆ ਤੇ ਤੇਜ਼ੀ ਨਾਲ ਦੌੜ ਪਿਆ । ਸਾਹੋ ਸਾਹ ਹੋਏ ਆਜੜੀ ਨੇ ਫੁਰਤੀ ਨਾਲ ਦੇਵੇ ਹੱਥ ਉਤਾਹ ਚੱਕੇ ਤੇ ਅਸਮਾਨ ਤੋਂ ਬੇਹੋਸ਼ ਹੋ ਕੇ ਡਿੱਗਦੇ ਕਬੂਤਰ ਨੂੰ ਧਰਤੀ ਤੇ ਡਿੱਗਣ ਤੋਂ ਪਹਿਲਾਂ ਹੀ ਬੋਚ ਲਿਆ । ਜਲਦੀ ਨਾਲ ਏਧਰ ਓਧਰ ਦੇਖਦੇ ਆਜੜੀ ਨੇ ਇੱਕ ਬੂਟੀ ਦੇ ਕੁਝ ਪੱਤੇ ਤੋੜੇ ਤੇ ਆਪਣੀਆਂ ਉਂਗਲਾਂ ਨਾਲ ਮਲ ਕੇ ਰਸ ਦੀਆਂ ਦੋ ਤਿੰਨ ਬੂੰਦਾਂ ਕਬੂਤਰ ਦੇ ਮੂੰਹ ਵਿੱਚ ਪਾ ਦਿੱਤੀਆਂ ਤੇ ਫਿਰ ਮੁੱਢਲੀ ਸਹਾਇਤਾ ਦੇਣ ਵਾਂਗ ਕਬੂਤਰ ਨੂੰ ਸਹਿਲਾਉਣ ਲੱਗਿਆ । ਹੁਣ ਤੱਕ ਉੱਥੇ ਰਾਜਕੁਮਾਰੀ ਤੇ ਦਰਬਾਰੀ ਵੀ ਪਹੁੰਚ ਚੁੱਕੇ ਸਨ । ਰਾਜਕੁਮਾਰੀ :-ਇਹ ਕੀ ਐ ? ਆਜੜੀ :-ਜੀ ਕਬੂਤਰ, ਰਾਜਕੁਮਾਰੀ :- ਉਹ ਤੇ ਮੈਨੂੰ ਵੀ ਪਤਾ, ਪਰ ਤੈਨੂੰ ਇਸ ਤਰਾਂ ਨਹੀਂ ਕਰਨਾ ਚਾਹੀਦਾ ਸੀ ,ਹੋ ਸਕਦਾ ਤੇਰੇ ਕੋਈ ਸੱਟ ਲੱਗ ਜਾਂਦੀ ਫਿਰ ਤੁਸ਼ੀਂ ਮਹਿਮਾਨ ਹੋ ਰਾਜ ਦੇ । ਆਜੜੀ :- ਸੱਟ ਵਕਤ ਨਾਲ ਠੀਕ ਹੋ ਜਾਂਦੀ ਜੀ ,ਪਰ ਜੇ ਕਬੂਤਰ ਧਰਤੀ ’ਤੇ ਡਿੱਗਦਾ ਫਿਰ ਇਹ ਖ਼ਤਮ ਹੋ ਜਾਂਦਾ ਤੇ ਮੁੜ ਨਹੀਂ ਆਊਣਾ ਸੀ ਛੋਟੀ ਜੀ ਲਾਪਰਵਾਹੀ ਨਾਲ ਇੱਕ ਮਸ਼ੂਮ ਦੀ ਜਾਨ ਚਲੀ ਜਾਂਦੀ ਜੀ । ਆਪਸ ਵਿੱਚ ਗੱਲਾਂ ਕਰਦਿਆਂ ਕਰਦਿਆਂ ਨੂੰ , ਕਬੂਤਰ ਦੇ ਢਿੱਲੇ ਹੋਏ ਖੰਭਾਂ ਵਿੱਚ ਜਾਨ ਆ ਰਹੀ ਸੀ ਤੇ ਉਹ ਆਜੜੀ ਦੇ ਹੱਥ ’ਚ ਫੜਫੜਾਉਣ ਲੱਗ ਗਏ ਸਨ । ਹੁਣ ਆਜੜੀ ਕਬੂਤਰ ਨੂੰ ਪਿਆਰ ਨਾਲ ਬੁਚਕਾਰਨ, ਸਹਿਲਾਉਣ ਲੱਗਿਆ ਸੀ । ਕੁਝ ਚਿਰ ਬਾਅਦ ਫੜਫੜਾਉਂਦੇ ਖੰਭ ਸਾਂਤ ਹੋ ਗਏ ,ਆਜੜੀ ਨੇ ਕਬੂਤਰ ਦੀਆਂ ਅੱਖਾਂ ਵਿੱਚ ਦੇਖਿਆ ਤੇ ਪਿਆਰ ਨਾਲ ਆਪਣੀਆਂ ਪਲਕਾਂ ਝਪਕਾ ਕੇ ਉਸਨੂੰ ਅਪਣੱਤ ਦਾ ਅਹਿਸਾਸ ਕਰਵਾਇਆ । ਕਬੂਤਰ ਆਪਣੀ ਧੌਣ ਹਲਾਉਣ ਲੱਗਿਆ ,ਜਿਵੇਂ ਆਜੜੀ ਦੀ ਗੱਲ ਦਾ ਜਵਾਬ ਦਿੰਦਾ ਹੋਵੇ । ਹੁਣ ਕਬੂਤਰ ਸਾਂਤ ਸੀ, ਠੀਕ ਸੀ ਤੇ ਦੇਖਦੇ ਹੀ ਦੇਖਦੇ ਕਬੂਤਰ ਨਾਲ ਨੈਣਾ ਨਾਲ ਗੱਲਾਂ ਕਰਦੇ ਆਜੜੀ ਨੇ ਉਸਨੂੰ ਆਪਣੇ ਮੋਢੇ ਤੇ ਬਿਠਾ ਲਿਆ। ਵਾਹ , ਇਹ ਤਾਂ ਜਾਦੂਗਰ ਐ ! ਦਰਬਾਰ ਵਿੱਚ ਬੈਠੇ ਇੱਕ ਦਰਬਾਰੀ ਨੇ ਆਖਿਆ। ਆਜੜੀ :- ਜਾਦੂਗਰ ਨਹੀਂ ਜੀ, ਮੁਹੱਬਤ ਹੈ । ਜਿਸਨੂੰ ਫੁੱਲ, ਬੂਟੇ ਪੰਛੀ, ਜਾਨਵਰ ਹਰ ਕੋਈ ਸਮਝਦਾ, ਹਰ ਕੋਈ ਤਲਾਸ਼ਦਾ । ਬਸ ਕਦੇ ਕਦੇ ਇਨਸਾਨ ਇਸਤੋਂ ਮੁਨਕਰ ਹੁੰਦਾ । ਬਸ... ਇਨਸਾਨ ਹੀ ਹੈ ,ਜੋ ਮੁਹੱਬਤ ਤੋਂ ਮੁਨਕਰ ਹੁੰਦਾ ਹੈ ਜੀ। ਅੱਛਾ ! ਰਾਜਕੁਮਾਰੀ ਨੇ ਕਹਿ ਕੇ ਆਪਣਾ ਹੱਥ ਕਬੂਤਰ ਫੜਨ ਲਈ ਕਬੂਤਰ ਵੱਲ ਵਧਾਇਆ ,ਪਰ ਉਹ ਉੱਡ ਕੇ ਕੋਲ ਖੜੇ ਬੂਟੇ ਤੇ ਜਾ ਬੈਠਾ। ਰਾਜਕੁਮਾਰੀ :- ਲੈ ਦੱਸ, ਮੇਰੀ ਮੁਹੱਬਤ ਤਾਂ ਸਮਝਿਆ ਨਹੀਂ ਇਹ । ਰਾਜਕੁਮਾਰੀ ਨੇ ਸ਼ਰਾਰਤ ਨਾਲ ਕਿਹਾ ਆਜੜੀ :- ਔਰਤ ਖ਼ੁਦ ਮੁਹੱਬਤ ਦੀ ਦੇਵੀ ਹੈ ਜੀ, ਔਰਤ ਦੀ ਮੁਹੱਬਤ ਪਾਉਣ ਲਈ ਪਤਾ ਨਹੀਂ ਕਿੰਨੇ ਕੁ ਜੋਗੀ ਹੋ ਗਏ ,ਕਿੰਨੇ ਕੁ ਮਜਨੂੰ ਹੋ ਗਏ ਜੀ । ਫਿਰ ਆਪਜੀ ਤੇ ਬਲਾ ਦੇ ਖੂਬਸ਼ੂਰਤ ਹੋ ਕੇ ਵੀ ਬਿਨਾਂ ਗੱਲ ਤੋਂ ਇਸ ਘੁੱਗੂਨਾਥ ਤੇ ਮੇਹਰਬਾਨ ਹੋ ਗਏ ,ਸ਼ਾਇਦ ਇਸ ਨੂੰ ਗੁਮਾਨ ਹੋ ਗਿਆ ਜੀ। ਅੱਛਾ ! ਰਾਜਕੁਮਾਰੀ ਨੇ ਕਿਹਾ ਤੇ ਹੱਸ ਪਈ । ਆਜੜੀ :- ਜੀ, ਰਾਜਕੁਮਾਰੀ ਸਾਹਿਬਾ ਵਕਤ ਬੇ ਵਕਤ ਹੋ ਰਿਹਾ ਹੈ ਜੀ, ਅਗਰ ਆਪਜੀ ਦੀ ਇਜ਼ਾਜਤ ਦੇਵੋ ਤਾਂ ਗਿਣਤੀ ਸੁਣ ਲਈ ਜਾਵੇ ਜੀ । ਇਕ ਦਰਬਾਰੀ ਨੇ ਰਾਜਕੁਮਾਰੀ ਅੱਗੇ ਗੁਜਾਰਿਸ਼ ਕੀਤੀ। ਰਾਜਕੁਮਾਰੀ ਨੇ ਸਵਾਲੀਆ ਨਜ਼ਰ ਨਾਲ ਆਜੜੀ ਵੱਲ ਦੇਖਿਆ ਤੇ ਆਜੜੀ ਨੇ ਜੀ ਕਹਿ ਕੇ ਗਿਣਤੀ ਸ਼ੁਰੂ ਕੀਤੀ, ਆਜੜੀ :- ਇੱਕ ਤੇ ਇੱਕ = ਗਿਆਰਾ  ਬਾਰਾ = ਮਹੀਨੇ ਤੇਰਾਂ = ਰਤਨ ( ਜੋ ਸੁਮੰਦਰ ਰਿੜਕਨ ਤੋਂ ਨਿੱਕਲੇ ਸਨ) ਚੋਦਾਂ = ਚੋਦਸ਼ ( ਚੋਦਾਂ ਇਸ ਦਿਨ ਲੋਕ ਆਪਣੇ ਜਠੇਰਿਆਂ ਨੂੰ ਸੁੱਖ ਚੜਾਉਦੇ ਹਨ) ਪੰਦਰਾਂ = ਪੂਰਨਮਾਸੀ/ਮੱਸਿਆ ਜੀ ਰਾਜਕੁਮਾਰੀ :- ਸਹੀ, ਤੁਸ਼ੀ ਆਪਣੀ ਬੁਝਾਰਤ ਕਹਿ ਸਕਦੇ ਹੋ । ਆਜੜੀ :- ਸ਼ਰਤ ਅਨੁਸਾਰ, ਮੈਂ ਪਹਿਲਾਂ ਆਪਣੀ ਸ਼ਰਤ ਕਹਿਣੀ ਚਾਹਾਂਗਾ ਜੀ। ਰਾਜਕੁਮਾਰੀ :-ਉਫ ਤੂੰ ਵੀ ਬਸ... !ਚੱਲ ਠੀਕ ਐ , ਕਹਿ ਫਿਰ। ਮੇਰੀ ਸ਼ਰਤ ਇਹ ਹੈ ਜੀ ਕਿ, ਆਪਜੀ ਦੇ ਰਾਜ ਵਿੱਚ "ਜੀਓ ਤੇ ਜਿਉਣ ਦਿਓ " ਦੀ ਨੀਤੀ ਲਾਗੂ ਕਰੀ ਜਾਵੇ । ਜਿਸਦੇ ਬਾਬਤ ਕੋਈ ਕਿਸੇ ਤੇ ਆਪਣੇ ਸੌਕ ਲਈ ਜੁਲਮ ਨਾ ਕਰੇ । ਰਾਜਕੁਮਾਰੀ :- ਕੀ ਮਤਲਬ ਮੈਂ ਕੁਝ ਸਮਝੀ ਨਹੀਂ ? ਆਜੜੀ ਮਤਲਬ ਇਹ ਜੀ ਕਿ ਕੁਦਰਤ ਨੇ ਸਭ ਨੂੰ ਚੋਗ ਦਿੱਤੀ ਹੈ, ਹੱਸਣ- ਖੇਡਣ ,ਦੁੱਖ-ਸੁੱਖ ਦਿੱਤਾ ਮੇ ਸਭ ਦੀ ਆਪਣੀ ਜ਼ਿੰਦਗੀ ਹੈ, ਸਭ ਦਾ ਅਪਨਾ ਆਨੰਦ ਆਪਣਾ ਕਰਮ । ਫਿਰ ਕਿਉਂ ਕੁਝ ਆਪਣੇ ਸੌਂਕ ਲਈ ,ਮਾਸੂਮ ਪੰਛੀਆਂ, ਜਾਨਵਰਾਂ ਦੀ ਬਾਜੀਆਂ ਖੇਡਦੇ ਨੇ  ਕਿਉਂ ?,ਉਹਨਾਂ ਨੂੰ ਆਪਸ ਵਿੱਚ ਲੜਾਉਂਦੇ ਨੇ ,ਅਪਾਹਜ ਬਣਾਉਂਦੇ ਨੇ, ਉਹਨਾਂ ਨੂੰ ਇਸ ਕਦਰ ਜ਼ਖ਼ਮੀ ਹੋਣ ਲਈ ਮਜਬੂਰ ਕਰਦੇ ਨੇ ਕਿ ਉਹ ਆਪਣੀ ਜਾਨ ਤੋਂ ਹੱਥ ਧੋ ਲੈਣ ਜਾਂ ਸਾਹਮਣੇ ਵਾਲੇ ਦੀ ਜਾਨ ਲੈਣ , ਬਿਨਾਂ ਗੱਲ ਤੋਂ ,ਬਿਨਾਂ ਵਜਾ ਤੋਂ ।ਬਸ ਕਿਸੇ ਦੂਜੇ ਦੇ ਸੌਂਕ ਲਈ । ਗਲਤ ਹੈ ਜੀ ,ਬਿਲਕੁਲ ਗਲਤ ਹੈ ਜੀ । ਇਸਦੀ ਤਾਜ਼ਾ ਉਦਾਹਰਨ ਉਹ ਕਬੂਤਰ ਜਿਸ ਦੀ ਹੁਣੇ -ਹੁਣੇ ਜਾਨ ਜਾਂਦਿਆਂ -ਜਾਂਦਿਆਂ ਬਚੀ ਹੈ । ਮੈਂ ਯਕੀਨ ਨਾਲ ਕਹਿ ਸਕਦਾ ਕਿ ਇਸਨੂੰ ਕਿਸੇ ਨੇ ਕੋਈ ਨਸ਼ੀਲੀ ਚੀਜ਼ ਖੁਆ ਕੇ ਆਪਣੀ ਰੀਝ ਲਈ ਇਸ ’ਤੇ ਬਾਜੀ ਲਾ ਦਿੱਤੀ ਤੇ ਇਹ ਮਾਸੂਮ ਵਿਚਾਰਾ ਨਸ਼ੇ ਦੀ ਲੋਰ ’ਚ ਤਦ ਤੱਕ ਉੱਡਦਾ ਰਿਹਾ, ਜਦ ਤੱਕ ਇਸਦੇ ਖੰਭਾ ’ਚ ਜਾਨ ਰਹੀ ਤੇ ਆਖਿਰ ਡਿੱਗ ਹੀ ਪਿਆ ਜੀ । ਰਾਜਕੁਮਾਰੀ :- ਓ ਇਹ ਸਭ ਇਸ ਕਰਕੇ ਹੋਇਆ ! ਆਜੜੀ :- ਜੀ ਬਿਲਕੁਲ ਰਾਜਕੁਮਾਰੀ :- ਫਿਰ ਤੇ ਇਸ ’ਤੇ ਕੁਝ ਸੋਚਣਾ ਬਣਦਾ ! ਕਹਿ ਕੇ ਰਾਜਕੁਮਾਰੀ ਸਾਂਤ ਹੋ ਗਈ ਆਜੜੀ:-ਅਗਰ ਆਪਜੀ ਨੂੰ ਮਨਜ਼ੂਰ ਹੈ ਤਾਂ,ਫਿਰ ਮੈਂ ਆਪਣੀ ਬੁਝਾਰਤ ਕਹਾਂ ਜੀ। ਰਾਜਕੁਮਾਰੀ:- ਸ਼ਰਤ ਤੇ ਮਨਜ਼ੂਰ ਹੈ, ਪਰ ਅੱਜ ਤੇ ਮੈਂ ਸ਼ਭ ਦੇ ਬਰਾਬਰ ਹੀ ਬੈਠੀ ਆਂ ਹੁਣ ਤੁਸ਼ੀਂ ਕਿਵੇਂ ਸਮਝੋ ਗੇ ਕਿ ਤੇਰੀ ਸ਼ਰਤ ’ਤੇ ਕੰਮ ਹੋ ਰਿਹਾ ਹੈ ਕਿ ਨਹੀਂ ? ਰਾਜਕੁਮਾਰੀ ਨੇ ਜਾਣਬੁੱਝ ਕੇ ਸ਼ਰਾਰਤ ਨਾਲ ਸਵਾਲ ਕੀਤਾ । ਆਜੜੀ :- ਅਣਗਿਣਤ ਤਾਰਿਆਂ ਚੋਂ ਚੰਨ ਨੂੰ ਪਛਾਣਨਾ ਕੋਈ ਵੱਡੀ ਗੱਲ ਨਹੀਂ ਜੀ ਉਸਦੀ ਆਪ ਜੀ ਚਿੰਤਾ ਨਾ ਕਰੋ । ਬੁਝਾਰਤ ਇਹ ਹੈ ਜੀ ਕਿ :- ਵੈਸੇ ਤਾਂ ਸਾਰੇ ਹੀ ਫੁੱਲ ਸੁੰਦਰ ਹੁੰਦੇ ਨੇ ਲਾਹੇਵੰਦ ਨੇ ਪਰ " ਕਿਸਦਾ ਫੁੱਲ ਇਨਸਾਨ ਲਈ ਸਭ ਤੋਂ ਵਧ ਫਾਇਦੇਮੰਦ ਹੁੰਦਾ ਹੈ " ਜੀ ? " ਚੌਹਾਨ" ਚਲਦੀ ਜੀ .....




No comments:

Post a Comment