ਅੱਗ ਤਾਂ ਹੋਵੇ, ਕੋਈ ਧੂੰਆਂ ਨਾ ਹੋਵੇ ।
ਮੇਰੇ ਮਾਲਿਕ ,ਇੰਝ ਭਲਾਂ ਕਿੱਦਾ ਹੋਵੇ ।
ਕਚਰਾ ਚੁਗਦਾ ਬਚਪਨ ਦੇਖਾਂ ਤਾਂ ਸੋਚਾਂ,
ਕਾਸ਼ ਹਰਿਕ ਬੱਚੇ ਦੇ ,ਗਲ਼ ਬਸਤਾ ਹੋਵੇ ।
ਕਿੰਝ ਕੁਹਾੜਾ,ਕੱਟੇਗਾ ਲੱਕੜ ਇਕੱਲਾ,
ਉਸ ਨਾਲ ਅਗਰ,ਰਲਿਆ ਨਾ ਦਸਤਾ ਹੋਵੇ ।
ਅਪਣੱਤ ਨੂੰ ਖ਼ਬਰੇ ਕਿਉਂ,ਭੰਡੇ ਇਹ ਦੁਨੀਆਂ,
ਗ਼ਮ ਵੰਡਾਵੇ ਕੋਈ , ਜੇ ਅਪਣਾ ਹੋਵੇ ।
ਇੱਕੋ ਸ਼ਿਅਰ ’ਚ ਲਿਖ ਦੇਵਾਂ,ਗ਼ਮ ਤੇਰਾ ਮੈਂ;
ਐ ਦਿਲ ! ਕਿਧਰੇ ਜੇ ਲਿਖਿਆ ਜਾਂਦਾ ਹੋਵੇ ।
ਬਣਦਾ ਨਾ ਮੈਂ ਸ਼ਾਇਰ,ਸ਼ਾਇਦ ਐ ਹਮਦਮ,
" ਚੌਹਾਨ" ਸੁਦਾਈ ਦਿਲ, ਜੇ ਟਿਕਦਾ ਹੋਵੇ ।
" ਚੌਹਾਨ"
ਮੇਰੇ ਮਾਲਿਕ ,ਇੰਝ ਭਲਾਂ ਕਿੱਦਾ ਹੋਵੇ ।
ਕਚਰਾ ਚੁਗਦਾ ਬਚਪਨ ਦੇਖਾਂ ਤਾਂ ਸੋਚਾਂ,
ਕਾਸ਼ ਹਰਿਕ ਬੱਚੇ ਦੇ ,ਗਲ਼ ਬਸਤਾ ਹੋਵੇ ।
ਕਿੰਝ ਕੁਹਾੜਾ,ਕੱਟੇਗਾ ਲੱਕੜ ਇਕੱਲਾ,
ਉਸ ਨਾਲ ਅਗਰ,ਰਲਿਆ ਨਾ ਦਸਤਾ ਹੋਵੇ ।
ਅਪਣੱਤ ਨੂੰ ਖ਼ਬਰੇ ਕਿਉਂ,ਭੰਡੇ ਇਹ ਦੁਨੀਆਂ,
ਗ਼ਮ ਵੰਡਾਵੇ ਕੋਈ , ਜੇ ਅਪਣਾ ਹੋਵੇ ।
ਇੱਕੋ ਸ਼ਿਅਰ ’ਚ ਲਿਖ ਦੇਵਾਂ,ਗ਼ਮ ਤੇਰਾ ਮੈਂ;
ਐ ਦਿਲ ! ਕਿਧਰੇ ਜੇ ਲਿਖਿਆ ਜਾਂਦਾ ਹੋਵੇ ।
ਬਣਦਾ ਨਾ ਮੈਂ ਸ਼ਾਇਰ,ਸ਼ਾਇਦ ਐ ਹਮਦਮ,
" ਚੌਹਾਨ" ਸੁਦਾਈ ਦਿਲ, ਜੇ ਟਿਕਦਾ ਹੋਵੇ ।
" ਚੌਹਾਨ"
No comments:
Post a Comment