ਘੁੰਗਰਾਲੇ ਵਾਲ
ਮੋਟੀਆਂ ਅੱਖਾਂ
ਫੁੱਲ ਦੀ ਪੰਖੜੀ ਤੋਂ ਵੀ ਨਾਜੁਕ ਬੁੱਲ
ਦਿਲਾਂ ਨੂੰ ਕੀਲਦੀ ਰਸੀਲੀ ਅਵਾਜ਼
ਰੰਗ ਗੋਰਾ ਨਿਛੋਹ
ਸ਼ੋਖ ਅਦਾਵਾਂ
ਪਾਕ ਪਵਿੱਤਰ ਰੂਹ
ਅੰਤਾਂ ਦੀ ਸਾਦਗੀ
ਤੈਨੂੰ ਅਪਸਰਾ ਆਖਾਂ
ਕਿ ਕਿਸੇ ਸ਼ਾਇਰ ਦੀ ਲਿਖੀ ਕਵਿਤਾ
ਹਾਂ ਸੱਚ ! ਇੱਕ ਗੱਲ ਹੋਰ
ਰੁਮਕਦੀ ਹਵਾ ਨਾਲ ਉੱਡ-ਉੱਡ ਕੇ
ਤੇਰੇ ਮੁੱਖ ’ਤੇ ਹਠਖੇਲੀਆਂ ਕਰਦੇ ਰੇਸ਼ਮੀ ਵਾਲਾਂ ਨੂੰ
ਆਪਣੇ ਖਿਆਲ ਵਿੱਚ
ਸੰਵਾਰ ਦੇਵਾਂ
ਜੇ ਇਜ਼ਾਜਤ ਹੈ ਤਾਂ ।
ਮੋਟੀਆਂ ਅੱਖਾਂ
ਫੁੱਲ ਦੀ ਪੰਖੜੀ ਤੋਂ ਵੀ ਨਾਜੁਕ ਬੁੱਲ
ਦਿਲਾਂ ਨੂੰ ਕੀਲਦੀ ਰਸੀਲੀ ਅਵਾਜ਼
ਰੰਗ ਗੋਰਾ ਨਿਛੋਹ
ਸ਼ੋਖ ਅਦਾਵਾਂ
ਪਾਕ ਪਵਿੱਤਰ ਰੂਹ
ਅੰਤਾਂ ਦੀ ਸਾਦਗੀ
ਤੈਨੂੰ ਅਪਸਰਾ ਆਖਾਂ
ਕਿ ਕਿਸੇ ਸ਼ਾਇਰ ਦੀ ਲਿਖੀ ਕਵਿਤਾ
ਹਾਂ ਸੱਚ ! ਇੱਕ ਗੱਲ ਹੋਰ
ਰੁਮਕਦੀ ਹਵਾ ਨਾਲ ਉੱਡ-ਉੱਡ ਕੇ
ਤੇਰੇ ਮੁੱਖ ’ਤੇ ਹਠਖੇਲੀਆਂ ਕਰਦੇ ਰੇਸ਼ਮੀ ਵਾਲਾਂ ਨੂੰ
ਆਪਣੇ ਖਿਆਲ ਵਿੱਚ
ਸੰਵਾਰ ਦੇਵਾਂ
ਜੇ ਇਜ਼ਾਜਤ ਹੈ ਤਾਂ ।
No comments:
Post a Comment