Monday, April 16, 2018

ho sakda hai poetry

ਹੋ ਸਕਦਾ
ਹੋਣ ਨੂੰ ਕੀ ਨਹੀਂ ਹੁੰਦਾ
ਹੋ ਸਕਦਾ ਹੈ ਸਭ ਹੋ ਸਕਦਾ ਐ
ਇੱਕ ਇਮਾਨਦਾਰ ਪਤਨੀ ਹੋ ਸਕਦੀ ਐ
ਜੋ ਆਪਨੇ ਪਤੀ ਨੂੰ ਤਨਖਾਹ ਤੋਂ ਜ਼ਿਆਦਾ ਫੜਾਉਂਦੇ ਪੈਸ਼ਿਆਂ ਪ੍ਰ੍ਤੀ ਸਵਾਲ ਕਰ ਸਕਦੀ ਐ ,ਵਰਜ਼ ਸਕਦੀ ਐ ਕਹਿ ਸਕਦੀ ਐ ਕਿ ਮੈਨੂੰ ਕਿਸੇ ਦੇ ਹੱਕ ਦੀ ਕਮਾਈ ਖਵਾਉਣ ਨਾਲੋਂ ਜ਼ਹਿਰ ਖਵਾ ਦੇਵੀ ਮੇਰੇ ਲਈ ਉਹ ਚੰਗਾ ਹੋਵੇਗਾ
ਹੋ ਸਕਦਾ ਐ
ਹੋਣ ਨੂੰ ਕੀ ਨਹੀਂ ਹੁੰਦਾ
ਆਪਣੇ ਕਰਤੱਵਾਂ ਪ੍ਰ੍ਤੀ ਵਫ਼ਾਦਾਰ ਪਤੀ ਵੀ ਹੋ ਸਕਦਾ ਹੈ
ਜੋ ਪਤਨੀ ਦੇ ਮਹਿੰਗੀਆਂ ਵਸਤਾਂ ਮੰਗਣ ’ਤੇ ਬਣਾਉਟੀ ਮੈਕਅੱਪ ਨਾਲੋਂ ਸਾਦਗੀ ਦੀ ਖੂਬਸ਼ੂਰਤੀ ਦਾ ਹਵਾਲਾ ਦੇ ਸਕਦਾ ਐ ਬੇਈਮਾਨ,ਭਿਰ੍ਸਟਾਚਾਰ ਅੱਤਿਆਚਾਰੀ ਗੈਰਾਂ ਦੇ ਹੱਕ ਖੋ ਕੇ ਆਲੇ ਦੁਆਲੇ ਨੂੰ ਗੰਦਲਾ ਕਰਨ ਵਾਲੇ ਪਤੀ ਦੀ ਪਤਨੀ ਨਾਲੋਂ ਇਮਾਨਦਾਰ ਦੀ ਪਤਨੀ ਹੋਣ ਦੇ ਮਾਣ ਨੂੰ ਮਹਿਸੂਸ ਕਰਾ ਸਕਦਾ ਹੈ ਸਮਝਾ ਸਕਦਾ ਐ
ਹੋ ਸਕਦਾ ਐ
ਹੋਣ ਨੂੰ ਕੀ ਨਹੀਂ ਹੁੰਦਾ
ਬੱਚਿਆਂ ਵੱਲੋਂ ਆਪਣੇ ਮਾਤਾ-ਪਿਤਾ ਨੂੰ ਸਵਾਲ ਹੋ ਸਕਦਾ ਕਿ ਉਹ ਉਹਨਾਂ ਲਈ ਕਿਹੋ ਜਿਹਾ ਸਮਾਜ ਸਿਰਜ ਰਹੇ ਨੇ ਕੂੜ ਕਪਟ ਦੀ ਦਲਦਲ ਵਰਗਾ ਜੋ ਉਹਨਾਂ ਨੂੰ ਘਰੋਂ ਨਿਕਲਦਿਆਂ ਹੀ ਨਿਗ਼ਲ ਜਾਵੇ ਤੇ ਗਰਕਦਿਆਂ ਨੂੰ ਦੇਖਦੇ ਲੋਕ ਬਚਾਉਣ ਦੀ ਬਜਾਏ ਸੈਲਫੀਆਂ ਲੈਣ
ਜਾਂ
ਕਿਸੇ ਚਮਨ ਵਰਗਾ ਜੋ ਦੂਰ ਤੱਕ ਆਪਨੀ ਮਹਿਕ ਨਾਲ ਹੋਰ ਜਿਓਣ ਦੀ ਚੇਤਨਾ ਨੂੰ ਮਨ ਵਿੱਚ ਭਰ ਦੇਵੇਗਾ ਜਿਸ ਵਿੱਚ ਤਿੱਤਲੀਆਂ ਭੌਰਿਆਂ ਵਾਂਗ ਲੋਕ ਮਸਤੀਆਂ ਕਰਦੇ ਨਜ਼ਰ ਆਉਣਗੇ
ਹੋ ਸਕਦਾ ਐ
ਹੋਣ ਨੂੰ ਕੀ ਨਹੀਂ ਹੁੰਦਾ
ਬੱਚਿਆਂ ਦਾ ਸਵਾਲ ਸੁਣ ਕੇ ਮਾਤਾ ਪਿਤਾ ਦੇ ਹਿਰਦੇ ਵਲੂੰਦਰੇ ਜਾ ਸਕਦੇ ਆਂ ਉਹ ਜਾਨੇ ਅਣਜਾਨੇ ’ਚ ਹੁੰਦੀਆਂ ਗਲਤੀਆਂ ਤੋਂ ਗੁਰੇਜ਼ ਕਰ ਸਕਦੇ ਨੇ ਮਨ ਹੀ ਮਨ ਆਪਣਿਆ ਸੰਗੀਆਂ ਸਾਥੀਆਂ ਸੰਗ ਰਲ ਕੇ ਇੱਕ ਚੰਗਾ ਸਮਾਜ ਸਿਰਜਨ ਦਾ ਸਕੰਲਪ ਲੈ ਸਕਦੇ ਆ
ਹੋ ਸਕਦਾ ਐ
ਹੋਣ ਨੂੰ ਕੀ ਨਹੀਂ ਹੁੰਦਾ
ਲਾਈਕ ਕੁਮੈਂਟ ਲਈ ਪੋਸਟਾਂ ਪਾਉਂਦੇ ਮਨਾਂ ਵਿੱਚ ਇੱਕ ਜਜਬਾ ਪੈਂਦਾ ਹੋ ਸਕਦਾ ਜੋ ਆਪਣੇ ਦੋਸਤਾਂ ਮਿੱਤਰਾਂ ਰਿਸਤੇਦਾਰਾਂ ਨਾਲ ਮੈਲੇ ਕੁਚੈਲੇ ਸਮਾਜ ਪ੍ਰ੍ਤੀ ਵਿਚਾਰ ਵੰਟਾਂਦਰਾ ਕਰ ਸਕਦਾ ਐ ਇੱਕ ਤੋਂ ਇੱਕ ਜੁੜਦਾ ਲੰਮੀ ਚਾਇਨ ਬਣਾ ਸਕਦਾ ਦੇਖਦੇ ਹੀ ਦੇਖਦੇ ਇੱਕ ਸਾਫ ਸੁਥਰੇ ਮਹੌਲ ਦੀ ਕਾਮਨਾ ਕਰਦਾ ਇੱਕ ਕਾਫਲਾ ਤਿਆਰ ਹੋ ਸਕਦਾ ਹੈ
ਹੋ ਸਕਦਾ ਐ
ਹੋਣ ਨੂੰ ਕੀ ਨਹੀਂ ਹੁੰਦਾ
ਜਨਤਾ ਆਪਣੇ, ਆਪਣੇ ਆਲੇ- ਦੁਆਲੇ ,ਪਿੰਡ ,ਸਹਿਰ, ਦੇਸ਼ ਲਈ ਇਮਾਨਦਾਰ ਹੋ ਸਕਦੀ ਐ ਇਮਾਨਦਾਰ ਨੇਤਾ ਹੋ ਸਕਦਾ ਐ
ਹੋ ਸਕਦਾ ਐ
ਹੋਣ ਨੂੰ ਕੀ ਨਹੀਂ ਹੁੰਦਾ
ਕਲਮ ਸਰਕਾਰੀ-ਪਰਾਈਵੇਟ ਅਧਾਰਿਆਂ ’ਚ ਸਿਰਫ਼ ਫਾਰਮ ਭਰਨ ਲਈ ਜਾਂ ਦਸਤਖਤ ਕਰਨ ਲਈ ਮਹਿਜ ਇੱਕ ਧਾਗੇ ਨਾਲ ਬੰਨਿਆਂ ਪੰਜ ਕੁ ਰੁਪਿਆਂ ਦਾ ਪਿੰਨ ਵੀ ਹੋ ਸਕਦਾ
ਕਲਮ ਤਲਵਾਰ ਵੀ ਹੋ ਸਕਦੀ ਐ ਜਿਸਦੇ ਲਿਖੇ ਨੂੰ ਪੜ੍ਹ੍ਨ ਸੁਨਣ ਵਾਲੇ ਉਸਦੀ ਧਾਰ ਉਸਦਾ ਵਾਰ ਵੀ ਹੋ ਸਕਦੇ ਆ
ਹੋ ਸਕਦਾ ਐ
ਹੋਣ ਨੂੰ ਕੀ ਨਹੀਂ ਹੁੰਦਾ
ਹੋ ਸਕਦਾਂ ਸਭ ਹੋ ਸਕਦਾ ਹੈ ।
" ਚੌਹਾਨ"

No comments:

Post a Comment