Wednesday, April 18, 2018

itihas is gal da gawah

ਅਕਸਰ ਹੀ 
ਆਪਣੇ ਘਰ ਤੇ ਆਲੇ-ਦੁਆਲੇ 
ਮੈਂ ਦੇਖਦਾਂ ਤੇ ਸੋਚਦਾ
ਸੁੱਤੇ ਪਰਿਵਾਰ ਨੂੰ ਜਗਾਉਣ ਲਈ
ਉਲਝੇ ਕੰਮਾਂ ਨੂੰ ਸੁਧਾਰਨ ਲਈ/ਨਬੇੜਨ ਲਈ
ਔਰਤ ਦਾ ਜਾਗਣਾ ਲਾਜ਼ਿਮੀ ਹੁੰਦਾ
ਔਰਤ ਤੇ ਮਰਦ ਦੋਵੇਂ ਇੱਕ ਦੂਜੇ ਦੇ ਪੂਰਕ ਨੇ
ਦੋਵੇਂ ਹੀ ਇੱਕ ਦੂਜੇ ਬਿਨਾਂ ਅਧੂਰੇ ਨੇ
ਪਰ  ਇਤਿਹਾਸ ਵੀ ਇਸ ਗੱਲ ਦਾ ਗਵਾਹ ਐ
ਉਸ ਵੇਲੇ ਅਗਰ ਔਰਤ ਨਾ ਜਾਗਦੀ
ਚਾਲੀ ਮੁਕਤਿਆਂ ਨੂੰ ਨਾ ਜਗਾਉਂਦੀ
"ਸ੍ਰੀ ਮੁਕਤਸਰ ਸਾਹਿਬ" ਸਹਿਰ ਦਾ ਨਾਮ
ਅੱਜ ਸ਼ਾਇਦ ਕੁਝ ਹੋਰ ਹੋਣਾ ਸੀ
ਸ਼ਾਇਦ ਗੁਰੂ ਤੋਂ ਬੇਮੁੱਖ ਹੋ ਕੇ
ਲਿਖਵਾਏ ਬੇਦਾਵੇ ਤੋਂ ਪੂਰਾ ਪੰਜਾਬ ਰਹਿੰਦੀ ਦੁਨੀਆਂ ਤੱਕ
ਮੁਕਤ ਨਾ ਹੋ ਸਕਦਾ
ਮੈਨੂੰ ਲਗਦਾ ਐ ਕਿ ਉਸ ਸਮੇਂ ਵਾਂਗ
ਸਮੇ ਦੀ ਫਿਰ ਮੰਗ ਐ ਕਿ
ਦਿਨੋ -ਦਿਨ ਨੋਚੀਆਂ ਜਾਂਦੀਆਂ ਮਾਸ਼ੂਮ ਬੱਚੀਆਂ ਦੀਆਂ ਦਰਦ ਨਾਕ ਚੀਕਾਂ
ਮਨੁੱਖਤਾ ਨੂੰ ਖ਼ਤਮ ਕਰ ਦੇਣ ਵਾਲੀਆਂ
ਮੁੱਠੀ ਕੁ ਭਰ ਤਾਕਤਾਂ ਤੇ ਜਿੱਤ ਪਾਉਣ ਲਈ
ਇਨਸਾਨੀਅਤ ਨੂੰ ਜਗਾਉਣ ਲਈ
ਬੀਤੇ ਸਮੇਂ ਵਾਂਗ
ਉਹਨਾਂ ਚਾਲੀ ਮੁਕਤਿਆਂ ਦੀਆਂ ਪਤਨੀਆਂ ਵਾਂਗ
ਮੁੜ ਔਰਤ ਦਾ  ਜਾਗਣਾ ਬਣਦੈਂ
ਆਪਣੇ ਪਿਓ,ਭਰਾ, ਪਤੀ,ਪੁੱਤ ਨੂੰ ਜਗਾਉਣਾ ਬਣਦੈ
ਮਰਦ ਨਿੱਤ ਦੀ ਰੀਤ ਮੁਤਾਬਕ
ਮਾਂ ,ਭੈਣ, ਪਤਨੀ ਜਾਂ ਧੀ ਦੀ ਕੰਨ ਤੱਕ ਪਹੁੰਚੀ ਕੂਕ ਤੋਂ ਬਿਨਾਂ
ਜਾਗਦਾ ਹੀ ਨਹੀਂ ।
" ਚੌਹਾਨ"
aurat te mard  punjabi poetry ,ਅਕਸਰ ਹੀ  ਆਪਣੇ ਘਰ ਤੇ ਆਲੇ-ਦੁਆਲੇ  ਮੈਂ ਦੇਖਦਾਂ ਤੇ ਸੋਚਦਾ ਸੁੱਤੇ ਪਰਿਵਾਰ ਨੂੰ ਜਗਾਉਣ ਲਈ ਉਲਝੇ ਕੰਮਾਂ ਨੂੰ ਸੁਧਾਰਨ ਲਈ/ਨਬੇੜਨ ਲਈ ਔਰਤ ਦਾ ਜਾਗਣਾ ਲਾਜ਼ਿਮੀ ਹੁੰਦਾ ਔਰਤ ਤੇ ਮਰਦ ਦੋਵੇਂ ਇੱਕ ਦੂਜੇ ਦੇ ਪੂਰਕ ਨੇ ਦੋਵੇਂ ਹੀ ਇੱਕ ਦੂਜੇ ਬਿਨਾਂ ਅਧੂਰੇ ਨੇ ਪਰ  ਇਤਿਹਾਸ ਵੀ ਇਸ ਗੱਲ ਦਾ ਗਵਾਹ ਐ  ਉਸ ਵੇਲੇ ਅਗਰ ਔਰਤ ਨਾ ਜਾਗਦੀ ਚਾਲੀ ਮੁਕਤਿਆਂ ਨੂੰ ਨਾ ਜਗਾਉਂਦੀ  "ਸ੍ਰੀ ਮੁਕਤਸਰ ਸਾਹਿਬ" ਸਹਿਰ ਦਾ ਨਾਮ ਅੱਜ ਸ਼ਾਇਦ ਕੁਝ ਹੋਰ ਹੋਣਾ ਸੀ ਸ਼ਾਇਦ ਗੁਰੂ ਤੋਂ ਬੇਮੁੱਖ ਹੋ ਕੇ ਲਿਖਵਾਏ ਬੇਦਾਵੇ ਤੋਂ ਪੂਰਾ ਪੰਜਾਬ ਰਹਿੰਦੀ ਦੁਨੀਆਂ ਤੱਕ ਮੁਕਤ ਨਾ ਹੋ ਸਕਦਾ ਮੈਨੂੰ ਲਗਦਾ ਐ ਕਿ ਉਸ ਸਮੇਂ ਵਾਂਗ ਸਮੇ ਦੀ ਫਿਰ ਮੰਗ ਐ ਕਿ ਦਿਨੋ -ਦਿਨ ਨੋਚੀਆਂ ਜਾਂਦੀਆਂ ਮਾਸ਼ੂਮ ਬੱਚੀਆਂ ਦੀਆਂ ਦਰਦ ਨਾਕ ਚੀਕਾਂ ਮਨੁੱਖਤਾ ਨੂੰ ਖ਼ਤਮ ਕਰ ਦੇਣ ਵਾਲੀਆਂ  ਮੁੱਠੀ ਕੁ ਭਰ ਤਾਕਤਾਂ ਤੇ ਜਿੱਤ ਪਾਉਣ ਲਈ ਇਨਸਾਨੀਅਤ ਨੂੰ ਜਗਾਉਣ ਲਈ ਬੀਤੇ ਸਮੇਂ ਵਾਂਗ  ਉਹਨਾਂ ਚਾਲੀ ਮੁਕਤਿਆਂ ਦੀਆਂ ਪਤਨੀਆਂ ਵਾਂਗ ਮੁੜ ਔਰਤ ਦਾ  ਜਾਗਣਾ ਬਣਦੈਂ ਆਪਣੇ ਪਿਓ,ਭਰਾ, ਪਤੀ,ਪੁੱਤ ਨੂੰ ਜਗਾਉਣਾ ਬਣਦੈ ਮਰਦ ਨਿੱਤ ਦੀ ਰੀਤ ਮੁਤਾਬਕ ਮਾਂ ,ਭੈਣ, ਪਤਨੀ ਜਾਂ ਧੀ ਦੀ ਕੰਨ ਤੱਕ ਪਹੁੰਚੀ ਕੂਕ ਤੋਂ ਬਿਨਾਂ ਜਾਗਦਾ ਹੀ ਨਹੀਂ ।





No comments:

Post a Comment