Tuesday, April 10, 2018

deewangi poetry

ਮੁਹੱਬਤ
ਦਾ ਕੈਦਾ ਤਾਂ
ਮੁਹੱਬਤ ਨਾਲ ਹੀ
ਪੜਿਹ੍ਆ ਜਾਂਦਾ
ਹਯਾ ਦੇ ਆਂਚਲ ’ਚ
ਪਏ ਇਸ ਕੈਦੇ ਦੇ
ਸਾਦਗੀ ਨਾਲ ਪੰਨੇ ਪਲਟਦੇ
ਉਂਗਲਾਂ ਦੇ ਪੋਟੇ.
ਮਨ ਨੂੰ ਸਾਕੂਨ ਦੇਣ ਵਾਲੇ
ਅੱਖਰਾਂ ’ਤੇ ਸਿਰਕਤ ਕਰਦੀ
ਸ਼ਰਾਰਤੀ ਨਜ਼ਰ
ਸ਼ਬਦ-ਸ਼ਬਦ ਦੇ 
ਪਕੀਜ਼ਗੀ ਨਾਲ ਅਰਥ ਕਰਦੀ ਰੂਹ
ਹਸਤੀ ਨਾਲੋ ਹਸਤੀ ਦੇ
ਹਾਉਮੇ ਦਾ ਵਜੂਦ ਤੋੜਦੀ ਲਗਨ
ਦਿਵਾਨਗੀ ਸਿਖਾ ਦਿੰਦੀ ਐ
ਮੁਹੱਬਤ ਦੀ ਰਮਜ਼ ਸਮਝਾ ਦਿੰਦੀ ਐ
ਮੁਹੱਬਤ
ਦਾ ਕੈਦਾ ਤਾਂ
ਮੁਹੱਬਤ ਨਾਲ ਹੀ
ਪੜਿਹ੍ਆ ਜਾਂਦਾ ।
" ਚੌਹਾਨ "



No comments:

Post a Comment