Saturday, March 17, 2018

mehak poem

ਫੁੱਲਾਂ ਨੇ ਤਾਂ
ਮਹਿਕ ਵੰਡਣੀ ਹੁੰਦੀ ਐ
ਸੁੰਦਰਤਾ ਦਿਖਾਉਣੀ ਹੁੰਦੀ ਐ
ਆਲੇ-ਦੁਆਲੇ ਨੂੰ ਮਨ ਮੋਹਕ 
ਬਣਾਉਣਾ ਹੁੰਦਾ
ਫੁੱਲ ਗੁਲਸ਼ਨ ’ਚ ਖਿੜਨ
ਚਿੱਕੜ ’ਚ ਖਿੜਨ
ਭਲਾਂ ਟਿੱਬਿਆਂ ’ਚ ਖਿੜਨ
ਫੁੱਲ ਤਾਂ ਫੁੱਲ ਹੁੰਦੇ ਨੇ 
ਚੰਚਲ ਹੁੰਦੇ ਨੇ
ਕੋਮਲ ਹੁੰਦੇ ਨੇ
ਮਾਸ਼ੂਮ ਹੁੰਦੇ ਨੇ 
ਫੁੱਲ ਤਾਂ ਫੁੱਲ ਹੁੰਦਾਂ
ਭਲਾਂ ਗੁਲਾਬ ਦਾ ਹੋਵੇ
ਭਲਾਂ ਕਮਲ ਦਾ ਹੋਵੇ
ਭਲਾਂ ਪੋਹਲੀ ਦਾ ਹੋਵੇ
ਫੁੱਲ ਤਾਂ ਫੁੱਲ ਹੁੰਦਾਂ
ਫੁੱਲ ਤਾਂ ਫੁੱਲ ਹੁੰਦੇ ਨੇ ।
"ਚੌਹਾਨ"

No comments:

Post a Comment