Friday, March 16, 2018

sitamgar poem

ਚੱਕ ਨਾ ਫਿਰ ਕਲਮ ਤੂੰ, ਨੋਚਦੀ ਐ ਜਿਗਰ ਨੂੰ
ਉੱਤਰਕੇ ਜੋ ਪਤਾਲ ’ਚ ਭਾਲਦੀ ਹੈ ਸ਼ਿਖ਼ਰ ਨੂੰ
ਘੱਟਣਾ ਮੁੱਲ ਕਿੰਨਾ,ਤੋੜ ਕੇ ਦੇਖ ਨਾਲੋਂ ,
ਤੈ ਜਹੀ ਤਾਂ ਨਹੀਂ ਪਰ,ਤੁਛ ਨ ਕਹਿ ਮੈਂ ਸਿਫਰ ਨੂੰ ।
ਉਲਝਦੀ ਉਲਝਦੀ ਫਿਰ, ਉਲਝਗੀ ਸੋਚ ਮੇਰੀ,
ਛੇੜਿਆ ਕੀ ਦਿਲੇ ਨੇ, ਸਿਤਮਗਰ ਦੇ ਜਿਕਰ ਨੂੰ ।
ਦਰਦ ਦੇ ਸਿਲਸਿਲੇ ਹੀ,ਮਿਲ ਰਹੇ ਨੇ ਸਫ਼ਰ ਵਿੱਚ ,
ਠਹਿਰ ਜਾ ਪਾਗਲਾ ਵੇ, ਚੱਲਿਆਂ ਫਿਰ ਕਿਧਰ ਨੂੰ ।
ਇਸ਼ਕ ਦੇ ਜਾਮ ਨਾ ਦੇ ਸਾਕੀਆ ਹੁਣ ਨਜ਼ਰ ਚੋਂ ,
ਡੋਬ ਨਾ ਦੇਣ ਕਿੱਧਰੇ ਦਿਲਜਲੇ ਬੇਫਿਕਰ ਨੂੰ ।
"ਚੌਹਾਨ "

No comments:

Post a Comment