Monday, March 19, 2018

lahar poem

ਚਿੱਤ ਜ਼ਿਹਨ ਵਿੱਚ
ਪਿਆਰ ਦੀ ਲਹਿਰ ਉੱਠੇ ਤਾਂ
ਐ ਦਿਲ 
ਉਸ ਸੰਗ ਰਲ ਜਾਇਆ ਕਰ
ਵਕਤ ਦੇ ਵਹਿਣ ਦੇ
ਗਿਲੇ ਸ਼ਿਕਵੇ 
ਰੋਸੇ ਹੋੜੇ
ਗ਼ਮ ਖੁਸ਼ੀਆਂ
ਆਪਣੇ ਆਪ 
ਉਸ ਨਾਲ ਇੱਕ ਮਿੱਕ ਹੁੰਦੇ
ਜ਼ਿੰਦਗੀ ਦੇ ਵਹਿਣ ਨੂੰ
ਆਪਣੀ ਮੰਜ਼ਿਲ ਤੱਕ ਲੈ ਜਾਣਗੇ
ਰਲਾਂ ਜਾਂ ਨਾ ਰਲਾਂ
ਇਸ ਸਵਾਲ ਵਿੱਚ ਨਾ ਉਲਝਿਆ ਕਰ
ਇਸ ਸਵਾਲ ਇਸ ਉਲਝਨ ’ਚ
ਇਹ ਲਹਿਰ ਦਬ ਜਾਵੇਗੀ 
ਦੂਰ ਨਿਕਲ ਜਾਵੇਗੀ
ਜਾਂ
ਇਸ਼ਕ ਦੀ ਵਹਿੰਦੀ ਨਦੀ ਇਸਨੂੰ
ਸਮੁੰਦਰ ਕਰ ਦੇਵੇਗੀ
ਸਮੁੰਦਰ ਖਾਰਾ ਹੁੰਦਾਂ ਬਾਬੇ
ਫਿਰ ਉਸਦੇ ਤਲ ਜਾਣਾ ਨਾ ਮੁਮਕਿਨ ਵਰਗਾ ਹੁੰਦਾਂ
ਤੇ ਤੂੰ ਇਹ ਕਰ ਦੇਵੇਗਾ
ਏਨੇ ਜੋਗਾ ਮੈਨੂੰ ਤੂੰ ਲਗਦਾ ਨਈਂ !!!
"ਚੌਹਾਨ"

No comments:

Post a Comment