Tuesday, March 20, 2018

jindagi di garaz di aisi taisi poetry

ਜ਼ਿੰਦਗੀ ਦੀ ਗਰਜ਼ ਦੀ,ਐਸੀ ਤੈਸੀ ।
ਦਰਦ ਦੀ, ਹਰ ਮਰਜ਼ ਦੀ,ਐਸੀ ਤੈਸੀ ।
ਡੁਸਕਦਾਂ, ਹੁਣ ਲਕੀਰਾਂ ਪੜ੍ਹ੍ ਲੇਖ ਦੀਆਂ,
ਨਾ ਸਮਝ ਖ਼ੁਦਗਰਜ਼ ਦੀ ,ਐਸੀ ਤੈਸੀ ।
ਸੋਚਦਾਂ ਇਸ਼ਕ ਰੁਸਵਾ , ਹੋਵੇ ਨ ਕਿਤੇ,
ਅਰਜ਼ ਦੀ,ਹਰ ग़ਰਜ਼ ਦੀ, ਐਸੀ ਤੈਸੀ ।
ਨਾ ਗਲੇ ਵਿੱਚ ਮਿਠਾਸ ਨ ਛਾਤੀ ਵਿੱਚ ਦਮ,
ਤੂੰ ਕਰੇਂਗਾ ਖੜਜ ਦੀ,ਐਸੀ ਤੈਸੀ ।
ਰੋ ਰਿਹਾਂ ਸੀ ਕਿ ਸੁਣ ਜੇ, ਮਾਂ ਨੂੰ ਕੇਰਾਂ,
ਖੜ ਤੇਰੀ ਮੈਂ ਖਰਜ ਦੀ,ਐਸੀ ਤੈਸੀ ।
"ਚੌਹਾਨ"

No comments:

Post a Comment