ਐ ਮੁਹੱਬਤ
ਭਰਦੇ ਮੇਰੀ ਕਵਿਤਾ ਦੇ
ਅੱਖਰਾਂ ਵਿੱਚ
ਉਹ ਕਸ਼ਿਸ਼
ਜਿਸਨੂੰ ਛੋਂਹਦਿਆਂ ਹੀ
ਮੁਹੱਬਤ ਕਰਨ ਵਾਲੀ
ਹਰ ਨਜ਼ਰ ਨੂੰ
ਆਪਣਾ ਮਹਿਬੂਬ ਨਜ਼ਰ ਆਵੇ
ਦਿਲ ਹਿਜਰ ਦੇ ਦਰਦ ਨਾਲ
ਗਚ ਹੋ ਜਾਵੇ
ਮੁੱਦਤ ਤੋਂ ਪੱਥਰ ਹੋਏ ਨੈਣ
ਤੜਪ ਕੇ ਸਿੱਲੇ ਹੋ ਜਾਣ
ਬਖ਼ਸ਼ ਦੇ ਮੇਰੀ ਸੋਹਰਤ ਨੂੰ
ਆਪਨੀ ਲੱਜਤ, ਆਪਣਾ ਹਿਜਰ ,
ਆਪਣਾ ਰੁਤਬਾ
ਐ ਮੁਹੱਬਤ ਕੁਝ ਸਮੇਂ ਲਈ
ਮੈਨੂੰ ਜਾਹਿਲ ਨੂੰ
ਮੁਹੱਬਤ ਕਰਦੇ !
ਭਰਦੇ ਮੇਰੀ ਕਵਿਤਾ ਦੇ
ਅੱਖਰਾਂ ਵਿੱਚ
ਉਹ ਕਸ਼ਿਸ਼
ਜਿਸਨੂੰ ਛੋਂਹਦਿਆਂ ਹੀ
ਮੁਹੱਬਤ ਕਰਨ ਵਾਲੀ
ਹਰ ਨਜ਼ਰ ਨੂੰ
ਆਪਣਾ ਮਹਿਬੂਬ ਨਜ਼ਰ ਆਵੇ
ਦਿਲ ਹਿਜਰ ਦੇ ਦਰਦ ਨਾਲ
ਗਚ ਹੋ ਜਾਵੇ
ਮੁੱਦਤ ਤੋਂ ਪੱਥਰ ਹੋਏ ਨੈਣ
ਤੜਪ ਕੇ ਸਿੱਲੇ ਹੋ ਜਾਣ
ਬਖ਼ਸ਼ ਦੇ ਮੇਰੀ ਸੋਹਰਤ ਨੂੰ
ਆਪਨੀ ਲੱਜਤ, ਆਪਣਾ ਹਿਜਰ ,
ਆਪਣਾ ਰੁਤਬਾ
ਐ ਮੁਹੱਬਤ ਕੁਝ ਸਮੇਂ ਲਈ
ਮੈਨੂੰ ਜਾਹਿਲ ਨੂੰ
ਮੁਹੱਬਤ ਕਰਦੇ !
"ਚੌਹਾਨ"
No comments:
Post a Comment