Monday, November 6, 2017

zindgi - sher o shayari chauhan ·

ਜਿੰਦੜੀਏ ਜ਼ਿੰਦਗੀ ਦਾ, ਕੀ ਕਰੇਂਗੀ ਦਸ,
ਮੁੱਲ ਮੇਰੇ ਇਸ਼ਕ ਦਾ ਹੁਣ,ਕੀ ਭਰੇਂਗੀ ਦਸ !
ਹਾਲ ਪੁੱਛੇ ਹੱਸਕੇ ਜੇ , ਉਹ ਕਦੇ ਮੇਰਾ,
ਹਰ ਬਲਾ ਨੂੰ ਕਹਿ ਦਿਆਂ ਮੈਂ ,ਕੀ ਕਰੇਂਗੀ ਦਸ !
ਮੈਂ ਲਤੀਫਾ, ਮੈਂ ਗ਼ਜ਼ਲ ਮੈਂ ਗੀਤ ਹਾਂ ਤੇਰਾ,
ਐ ਮੁਹੱਬਤ! ਨਾਮ ਮੇਰਾ, ਕੀ ਧਰੇਂਗੀ ਦਸ !
ਕੱਤਰਾ ਨਾ ਕੋਇਆ ਵਿਚ, ਸਿੱਲ ਦਾ ਬਾਕੀ,
ਅੱਖੀਆਂ ਦੀਏ ਘਟਾਏ , ਕੀ ਵਰੇਂਗੀ ਦਸ !
ਕੰਨੀਆਂ ਚਾਰੇ ਚਰਾ ਕੇ ਚੁੱਪ ਹੈ ਜਨਤਾ,
ਐ ਸਿਆਸਤ ਹੋਰ ਹਾਲੇ, ਕੀ ਚਰੇਂਗੀ ਦਸ !
"ਚੌਹਾਨ"

No comments:

Post a Comment