Monday, November 6, 2017

dil - sher o shayari chauhan ·

ਦਿਲ ਪਪੀਹਾ ਹੋ ਗਿਆ ਤਾਂ, ਕੂਕਣਾ ਬਣਦਾਂ,
ਸੁਣ ਸਦਾ ਚੜ੍ਹ੍ਗੀ ਘਟਾ ਦਾ,ਵਰਸਣਾ ਬਣਦਾਂ ।
ਅੱਗ ਨਾ ਕਹਿ ਵੇਸਵਾ ਨੂੰ, ਰਾਖ ਹੋਣਾ ਸਭ,
ਫੁੱਲ ਹੈ ਇਹ ਫੁੱਲ ਲਈ ਤਾਂ, ਮਹਿਕਣਾ ਬਣਦਾਂ ।
ਸੰਗ ਮੇਰੇ ਤੂੰ ਜੁੜ ਗਿਆ ਹੈਂਂ, ਮਹਿਰਮਾਂ ਜੇ ਹੁਣ,
ਅਕਸ ਤੇਰਾ ਫਿਰ ਮਿਰੇ ਚੋਂ, ਲਿਸ਼ਕਣਾ ਬਣਦਾਂ ।
ਸੁੱਖ ਅਪਣਾ ਦੁੱਖ ਅਪਣਾ, ਗ਼ਮ ਖੁਸ਼ੀ ਅਪਣੀ,
ਐ ਨਦਾਂ ਦਿਲ ਕਿਸ ’ਚ ਤੇਰਾ,ਤੜਫਣਾ ਬਣਦਾਂ ।
ਚੱਲ ਪਈ ਹੈ ਗੱਲ ਇੱਥੇ, ਸੋਹਰਤਾਂ ਦੀ ਫਿਰ,
ਇਸ ਜਗਾਹ ਤੋਂ ਬੂਟਿਆ ਹੁਣ, ਨਿਕਲਣਾ ਬਣਦਾਂ ।
"ਚੌਹਾਨ"

No comments:

Post a Comment