Monday, November 6, 2017

Romantic Shayari pyaas - sher o shayari chauhan ·

ਜੇ
ਮੈਂ ਪਿਆਸਾ ਹਾਂ
ਤਾਂ
ਤੂੰ ਨਦੀ ਐਂ
ਜੇ 
ਤੂੰ ਨਦੀ ਐਂ
ਤਾਂ
ਮੈਂ ਸਮੁੰਦਰ ਹਾਂ
ਇਹ ਵਾਚਨਾ,ਘੋਖਣਾ,ਪਰਖਣਾ
ਇਹ ਤਾਂ
ਵਪਾਰੀਆਂ ਦਾ ਕੰਮ ਐ
ਕੌਣ ਕਹਿੰਦਾ
ਕਿ
ਇਹ ਸ਼ਬਦ
ਇਸ਼ਕ-ਮੁਹੱਬਤ
ਦੇ ਹਿੱਸੇ ਆਉਂਦੇ ਨੇ
ਸੁਮੰਦਰ
ਨਦੀ ਤੱਕ ਨਹੀਂ ਜਾਂਦਾ
ਨਦੀ
ਪਿਆਸੇ ਤੱਕ ਨਹੀਂ ਜਾਂਦੀ
ਪਰ
ਦੇਖਣਾ ਕਦੇ
ਬਰਸਾਤ ਦੇ ਪਾਣੀ ਨਾਲ
ਸਮੁੰਦਰ ਬਣਕੇ ਹੜਹ੍ਦੀ ਨਦੀ ਨੂੰ
ਦੇਖਣਾ ਕਦੇ
ਹੜ ਦੀ ਸਿੱਲ ਨਾਲ
ਅਰਸੇ ਤੋਂ ਕੱਲਰ ਪਈ
ਜ਼ਮੀਨ ’ਚ
ਘਾਹ ਦੀਆਂ ਨੋਕਾਂ ਨਾਲ
ਉੱਠਦੀਆਂ ਪੇਪੜੀਆਂ ਨੂੰ
ਫਿਰ ਮਹਿਸ਼ੂਸ ਕਰਨਾ
ਕੌਣ ਕਿਸ ਤੱਕ ਗਿਆ ?
ਕਦੇ ਕਰਨਾ ਮਹਿਸ਼ੂਸ
ਕਿ
ਕੌਣ ਸੰਪੂਰਨ ਹੋ ਕੇ
ਆਪਣਾ ਇਜਹਾਰ ਕਰ ਗਿਆ
ਤੇ ਕੌਣ
ਹਾਲੇ ਵੀ ਅਧੂਰਾ ਹੋਣ ਦਾ ਖ਼ਿਤਾਬ
ਆਪਣੇ ਨਾਮ ਨਾਲ ਜੋੜੀ ਬੈਠਾ
ਜੇ
ਮੈਂ ਪਿਆਸਾ ਹਾਂ
ਤਾਂ
ਤੂੰ ਨਦੀ ਐਂ
ਜੇ
ਤੂੰ ਨਦੀ ਐਂ
ਤਾਂ
ਮੈਂ ਸਮੁੰਦਰ ਹਾਂ !!!
"ਚੌਹਾਨ"

No comments:

Post a Comment