Monday, November 6, 2017

Jinde meriye , Best Punjabi shayari,true love Punjabi status , heart broken shayari

 heart broken shayari, true love Punjabi status - Jinde meriye  


ਦਿਲ ਭਾਲਦਾ, ਵਿਛੜਿਆ ਹਾਣੀ  ਕਿੱਥੋਂ ਮੈਂ, ਲਿਆਵਾਂ ਲੱਭ ਕੇ  ਨੀ ਜਿੰਦੇ ਮੇਰੀਏ ।  ਲਾ ਹੋਠਾਂ ’ਤੇ, ਗ਼ਮ ਦੇ ਜਿੰਦਰੇ.  ਹਾਸੇ ਸਭ ਅਲੋਪ ਹੋ ਗਏ  ਨੀ ਜਿੰਦੇ ਮੇਰੀਏ ।  ਹਵਾ ਯਾਦਾਂ ਦੀ, ਖਹਿ ਕੇ ਲੰਘਦੀ  ਜਿਸ਼ਮ ’ਚ, ਮੇਰੀ ਜਾਨ ਤੜਫੇ  ਨੀ ਜਿੰਦੇ ਮੇਰੀਏ

Search Results

Images for shayari-Jinde meriye


ਇਸ਼ਕ ਦੇ, ਚਮਨ ਚੋਂ ਸੱਜਨਾਂ ਵੇ,

ਤੂੰ ਮਹਿਕ ਰੂਹਾਨੀ, ਮਾਣਿਆ ਕਰ ।
ਭਾਲ ਦਾ, ਹਵਾ ਵਿੱਚ ਅਕਸ ਮੇਰਾ,
ਆਪਣਾ ਆਪ ਨਾ, ਜਾਲਿਆ ਕਰ ॥
ਦਿਲ ਭਾਲਦਾ, ਵਿਛੜਿਆ ਹਾਣੀ
ਕਿੱਥੋਂ ਮੈਂ, ਲਿਆਵਾਂ ਲੱਭ ਕੇ
ਨੀ ਜਿੰਦੇ ਮੇਰੀਏ ।
ਲਾ ਹੋਠਾਂ ’ਤੇ, ਗ਼ਮ ਦੇ ਜਿੰਦਰੇ.
ਹਾਸੇ ਸਭ ਅਲੋਪ ਹੋ ਗਏ
ਨੀ ਜਿੰਦੇ ਮੇਰੀਏ ।
ਹਵਾ ਯਾਦਾਂ ਦੀ, ਖਹਿ ਕੇ ਲੰਘਦੀ
ਜਿਸ਼ਮ ’ਚ, ਮੇਰੀ ਜਾਨ ਤੜਫੇ
ਨੀ ਜਿੰਦੇ ਮੇਰੀਏ ।
ਨੈਣੋਂ ਵਗਦਾ, ਦਿਨ-ਰਾਤ ਪਾਣੀ
ਬੂੰਦ-ਬੂੰਦ, ਸ਼ਿੰਮੇ ਜਿੰਦੜੀ
ਨੀ ਜਿੰਦੇ ਮੇਰੀਏ ।
ਹੱਥ ਫੜਿਆ, ਆਸ਼ਾ ਦਾ ਕਾਸ਼ਾ
ਦੁੱਖਾ ਨਾਲ ਲੱਗੇ ਭਰਿਆ
ਨੀ ਜਿੰਦੇ ਮੇਰੀਏ ।
ਤੰਦ ਸਾਹਾਂ ਦੀ, ਹਰ ਸਾਹ ਤਿੜਕੇ
ਵਕਤ ਲੰਘੇ, ਕਲੋਲ ਕਰ ਕੇ ।
ਨੀ ਜਿੰਦੇ ਮੇਰੀਏ ।
"ਚੌਹਾਨ" ਹਰਫਾਂ ਦਾ, ਤਣਦਾ ਤਾਣਾ,
ਕਸ਼ੀਦਦਾ ਹੈ ਖੂਨ ਦਿਲ ਦਾ
ਨੀ ਜਿੰਦੇ ਮੇਰੀਏ ॥
"ਚੌਹਾਨ"

No comments:

Post a Comment