Tuesday, November 7, 2017

punjabi song ishq tere da nasha ho gaya status

ਗ਼ਜ਼ਲ
ਇਸ਼ਕ ਦਾ ਜੇ ਕੋਈ ,ਝੱਲ ਹੋਵੇ,
ਗੱਲ ਫਿਰ ਅਪਣੀ ਵੀ, ਕਹਿ ਦਿਆਂ ਮੈਂ ।
ਇੱਕ ਨਜ਼ਰ ਜੇ ਮੇਰੇ, ਵੱਲ ਹੋਵੇ,
ਗੱਲ ਫਿਰ ਅਪਣੀ ਵੀ, ਕਹਿ ਦਿਆਂ ਮੈਂ ।
ਰੋਸ ਕੀ ਹੈ ਉਸਦੀ , ਦਿਲਲਗੀ ਹੈ,
ਫਿਕਰ ਨਈਂ ਇਹ ਮੇਰੀ, ਬੇਵਸੀ ਹੈ ।
ਨਿਕਲਦਾ ਜੇ ਕੋਈ, ਹੱਲ ਹੋਵੇ,
ਗੱਲ ਫਿਰ ਅਪਣੀ ਵੀ, ਕਹਿ ਦਿਆਂ ਮੈਂ ।
ਅੱਖਰਾਂ ਵਿਚ ਕੀ ਕੀ, ਲਿਖ ਰਿਹੈ ਤੂੰ,
ਉਹ ਨਹੀਂ ਐਂ ਜੋ ਹੁਣ, ਦਿਸ ਰਿਹੈ ਤੂੰ ।
ਮੱਲ ਸਿਖ਼ਰ ਨੂੰ ਜੇ ਹੁਣ, ਮੱਲ ਹੋਵੇ,
ਗੱਲ ਫਿਰ ਅਪਣੀ ਵੀ, ਕਹਿ ਦਿਆਂ ਮੈਂ ।
ਵਕਤ ਚੋਂ ਫੁੱਟੀ ਹੈ, ਸਾਂਖ ਕੋਈ,
ਬੰਸਰੀ ਬਣਿਐਂ ਹੈ, ਬਾਂਸ ਕੋਈ ।
ਪੋਟਿਆਂ ਹੇਠਾਂ ਜੇ, ਸੱਲ ਹੋਵੇ
ਗੱਲ ਫਿਰ ਅਪਣੀ ਵੀ, ਕਹਿ ਦਿਆਂ ਮੈਂ ।
ਅੰਤ ਦਾ ਤਾਂ ਆਖਿਰ, ਅੰਤ ਹੁੰਦਾਂ,
ਸੰਤ ਤਾਂ ਬਾਬੇ ਬਸ, ਸੰਤ ਹੁੰਦਾਂ ।
ਸੱਚ ਸੁਣ ਜੇ ਤੈਥੋਂ, ਝੱਲ ਹੋਵੇ, 
ਗੱਲ ਫਿਰ ਅਪਣੀ ਵੀ, ਕਹਿ ਦਿਆਂ ਮੈਂ ।
"ਚੌਹਾਨ"

No comments:

Post a Comment