Wednesday, November 8, 2017

nazar - sher o shayari chauhan ·

ਠਹਿਰੇ ਪਾਣੀ ਵਿਚ ਇਕ, ਛੱਲ ਨਜ਼ਰ ਆਉਂਦੀ ਐ,
ਉਸਦੀ ਗੱਲ ’ਚ, ਹੁਣ ਉਹ ਗੱਲ ਨਜ਼ਰ ਆਉਂਦੀ ਐ । 
ਸਾਂਤ ਸੁਭਾਹ ਹੋਣਾ ਵੀ ਲਾਜ਼ਿਮ ਹੈ ਪਰ, ਐ ਦਿਲ ,
ਤੋੜ ਪਰਾਂਹ ਹੁਣ ਜੋ ਵੀ, ਠੱਲ ਨਜ਼ਰ ਆਉਂਦੀ ਐ । 
ਰਾਤ ਗਈ ਤੇ ਬਾਤ ਗਈ, ਕੀ ਬਾਤ ’ਚ ਬਾਕੀ,
ਅੱਜ ਨਜ਼ਰ ਆਵੇ ਨਾ ਕੱਲ੍ਹ੍ ਨਜ਼ਰ ਆਉਂਦੀ ਐ ।
"ਚੌਹਾਨ"

No comments:

Post a Comment