Monday, November 6, 2017

khaab - sher o shayari chauhan ·

ਦਿਲ ਦੀ ਅਜੀਬ ਹੈ ਬਸਤੀ,
ਜਿੱਥੇ ਖ਼ੁਆਬ ਵਸਦੇ ਨੇ ।
ਇਕ ਟੁੱਟ ਕੇ ਬਣੇ ਦੂਜਾ,
ਐਸਾ ਜਨਾਬ ਦਸਦੇ ਨੇ ।
ਸਾਵਣ ਘਟਾ ਜਦੋਂ ਵਰਸੇ,
ਪਾਣੀ ’ਚ ਤਾਲ ਸੁਣਦਾ ਤੇ ।
ਸਤਲੁਜ ਬਿਆਸ ਕੀ ਜਿਹਲਮ ,
ਰਾਵੀ ਝਨਾਬ ਨਚਦੇ ਨੇ ।
ਦੋ ਲਾਇਨਾਂ ਵਿਚਾਲੇ ਕੀ !
ਹਰ ਹਰਫ਼ ਤੋਂ ਪੜਾਂਹ੍ ਉਸਨੂੰ ।
ਕਰਦਾਂ ਵਿਆਖਿਆ, ਤੇ ਉਹ
ਖ਼ੁਦ ਨੂੰ ਕਿਤਾਬ ਦਸਦੇ ਨੇ ।
ਮਿੱਟੀ ਬਣੇ ਕਿਵੇਂ ਸੋਨਾ,
ਸੋਨਾ ਬਣੇ ਕਿਵੇਂ ਕੁੰਦਨ ।
ਅੱਗ ’ਚ ਜਲਾਉਣ ਜੋ ਖ਼ੁਦ ਨੂੰ,
ਉਹ ਇਹ ਖਿਤਾਬ ਰਖਦੇ ਨੇ ।
ਇਕ ਬਾਤ ਬਾਤ ਵਰਗੀ ਨਈਂ,
ਕਿਉਂ ਰਾਤ ਰਾਤ ਵਰਗੀ ਨਈਂ ।
ਦੇਵਣ ਜਵਾਬ ਨਾ ਮੇਰਾ,
ਕਿੱਥੇ ਕੁ ਸਾਬ ਵਸਦੇ ਨੇ ।
"ਚੌਹਾਨ"

No comments:

Post a Comment