Wednesday, July 17, 2019

ਸੋਨੇ ’ਤੇ ਸੁਹਾਗੇ ਵਾਲੀ ਗੱਲ

ਸੋਨੇ ’ਤੇ ਸੁਹਾਗੇ ਵਾਲੀ ਗੱਲ
ਖੂਬਸੂਰਤ ਤਾਂ 
ਤੇਰੀ ਸੋਚ 
ਤੇਰੇ ਵਿਚਾਰ 
ਤੇਰੀ ਸੀਰਤ ਐ ਮਹਿਰਮਾਂ
ਇਹ ਮੁਖੜੇ ਦਾ ਨੂਰ
ਇਹ ਗੋਰਾ ਨਿਛੋਹ ਰੰਗ
ਇਹ ਨੈਣ ਨਕਸ਼
ਇਹ ਸਾਦਗੀ
ਇਹ ਤਾਂ ਤੇਰੀ ਖੂਬਸ਼ੂਰਤੀ ਲਈ
ਸੋਨੇ ’ਤੇ ਸੁਹਾਗੇ ਵਾਲੀ ਗੱਲ ਕਰਦੇ ਨੇ ।
"ਚੌਹਾਨ"

ਖਤਰਨਾਕ

ਖਤਰਨਾਕ
ਗਰੀਬ ਬੰਦੇ ਦਾ ਹੱਦੋ ਜ਼ਿਆਦਾ ਸਿਆਣਾ ਹੋਣਾ ਖੁਦ ਲਈ ਹਾਨੀਕਾਰਕ ਹੋ ਸਕਦਾ ਪਰ ਅਮੀਰ ਬੰਦੇ ਦਾ ਮੂਰਖ ਹੋਣਾ ਆਪਣੇ -ਆਪ ਲਈ ਤੇ ਆਪਣੇ ਆਲੇ -ਦੁਆਲੇ ਲਈ ਖਤਰਨਾਕ ਹੁੰਦਾ ।
"ਚੌਹਾਨ"