Wednesday, October 31, 2018

ਸੱਚ ਕੌੜਾ ਹੁੰਦੈ ਝੂਠ ਮਿੱਠਾ, ਚਲੋ ਮੰਨਿਆ

ਸੱਚ ਕੌੜਾ ਹੁੰਦੈ
ਝੂਠ ਮਿੱਠਾ
ਚਲੋ ਮੰਨਿਆ
ਕੜੱਤਣ ਸੱਚ ਹੀ ਹੋਵੇ
ਕੜੱਤਣ ਦਵਾ ਹੀ ਹੋਵੇ 
ਇਹ ਲਾਜ਼ਿਮੀ ਨਹੀਂ ਹੁੰਦਾ
ਕੜੱਤਣ ਨਫਰਤ ਵੀ ਹੋ ਸਕਦੀ ਐ
ਕੌੜਾ ਜ਼ਹਿਰ ਵੀ ਹੁੰਦੈ
ਮਿੱਠਾ ਝੂਠ ਹੀ ਹੋਵੇ
ਮਿੱਠਤ ਫਰੇਬ ਹੀ ਹੋਵੇ
ਇਹ ਲਾਜ਼ਿਮੀ ਨਹੀਂ ਹੁੰਦਾ
ਮਿੱਠਤ ਮੁਹੱਬਤ ਵੀ ਹੋ ਸਕਦੀ ਐ
ਮਿੱਠਾ ਅੰਮਿਰ੍ਤ ਵੀ ਹੋ ਸਕਦੈ
ਸੱਚ ਸੱਚ ਹੁੰਦੈ
ਝੂਠ ਝੂਠ ਹੁੰਦੈ
ਮਿੱਠਾ ਜਾਂ ਕੌੜਾ ਨਹੀਂ ਹੁੰਦਾ ।
"ਚੌਹਾਨ"


No comments:

Post a Comment