Monday, October 29, 2018

ਪੰਖੜੀ ਜਹੇ ਨਾਜੁਕ ਹੋਠਾਂ ਚੋਂ ਨਿਕਲਦੇ ਤੇਰੇ ਸੂਖ਼ਮ ਬੋਲ

ਪੰਖੜੀ ਜਹੇ ਨਾਜੁਕ ਹੋਠਾਂ ਚੋਂ
ਨਿਕਲਦੇ ਤੇਰੇ ਸੂਖ਼ਮ ਬੋਲ
ਆਲੇ -ਦੁਆਲੇ ਨੂੰ ਗਹਿਰਾ
ਸਾਂਤ ਗਹਿਰਾ ਕਰਦੇ ਨੇ
ਦੂਰ - ਦੂਰ ਤੱਕ ਫੈਲੀ ਖਾਮੋਸ਼ੀ 
ਤੂੰ ਮੈਂ ਤੇ ਰਾਤ
ਤੇਰਾ ਬੁੱਲ ਟੁੱਕ ਕੇ ਸ਼ਰਾਰਤ ਕਰਨਾ
ਤੇਰਾ ਖਿੜ ਖਿੜ ਹੱਸਣਾ
ਗਹਿਰੀ ਝੀਲ ਦੇ ਚੁੱਪ ਖੜੇ ਪਾਣੀ ’ਚ
ਪੱਥਰ ਸਿੱਟਣ ਵਰਗਾ ਹੁੰਦੈ
ਨਾ ਨਾ ਸੱਚ
ਦਿਲ ’ਤੇ ਛੁਰੀ ਚਲਾਉਣ ਵਰਗਾ ਹੁੰਦੈ
ਹਾ ਹਾ ਹਾ ਯਕੀਨ ਨਹੀਂ
ਮੇਰੀ ਛਾਤੀ ’ਤੇ ਆਪਣਾ ਧਰ ਸਿਰ 
ਸੁਣ ਤੜਪਦੇ ਦਿਲ ਦੀ ਹੂਕ
ਐ ਮੇਰੀ ਕਵਿਤਾ ਐ ਮੇਰੀ ਜ਼ਿੰਦਗੀ
ਸਿਸਕਦੀ ਧੜਕਨ ’ਚ ਕਰ ਸਕੇ ਤਾਂ ਕਰ ਮਹਿਸ਼ੂਸ
ਮੇਰੀ ਆਸ਼ਕੀ ਮੇਰੀ ਸ਼ਾਇਰੀ ਮੇਰੀ ਬੰਦਗੀ ।
" ਚੌਹਾਨ

No comments:

Post a Comment