Monday, October 29, 2018

ਤੂੰ ਤਰਿੰਝਣਾਂ ’ਚ ਕੱਤੇ ਚਰਖਾ

ਅਹਿਸਾਸ ਦੀ ਖੇਡ ਖੇਡੇ ਦਿਲਵਾਲਾ ,
ਸੌਦੇਬਾਜੀ ਲਈ ਖੇਡੇ ਵਪਾਰੀ ।
ਹਾਰਨ ਲਈ ਖੇਡੇ ਆਸ਼ਿਕ,
ਜਿੱਤਣ ਲਈ ਖੇਡੇ ਜੁਆਰੀ ।
ਤੂੰ ਤਰਿੰਝਣਾਂ ’ਚ ਕੱਤੇ ਚਰਖਾ,
ਕੱਤਾਂ ਤੇਰੇ ਵੱਲ ਜਾਂਦੀਆਂ ਮੈਂ ਰਾਹਵਾਂ ।
ਤੂੰ ਚਰਖੇ ’ਤੇ ਤੰਦ ਪਾਉਂਦੀ,
ਗਲੋਟੇ ਤੇਰੇ ਮੈਂ ਖਿਆਲਾਂ ਦੇ ਲਾਵਾਂ ।
ਮਨ ਨੂੰ ਮੋਹਦੀ, ਤੇਰੇ ਚਰਖੇ ਦੀ ਕੂਕ ਨੀ,
ਚਾਅ ਨਾਲ ਖਿੜਜੇ ,ਕਲੀ ਦਿਲ ਦੀ ਮਲੂਕ ਨੀ ।
ਸੁਨੇਹੇ ਸੁਗੰਧੀਆਂ ਦੇ ਭੰਵਰਿਆਂ ਨੂੰ ਦੇਣ ਹਵਾਵਾਂ ।
ਤੂੰ ਤਰਿੰਝਣਾਂ ’ਚ ਕੱਤੇ ਚਰਖਾ...
"ਚੌਹਾਨ"

No comments:

Post a Comment