ਚੁੰਮਨ ਖੁਸ਼ੀਂ ਦਾ ਮੱਥੇ ’ਤੇ,
ਧਰਨ ਨੂੰ ਦਿਲ ਕਰਦੈ ।
ਜ਼ਿੰਦੜੀਏ ! ਛੱਡਿਆ ਖਾਲੀ ਥਾਂ ਨੀ
ਭਰਨ ਨੂੰ ਦਿਲ ਕਰਦੈ ।
ਸੰਜੀਦਗੀ ਨਾਲ ਜਿੱਤ ਕੇ ,
ਇਹ ਦੁਨੀਆ ਦਿਲ ਜਾਨੀਆਂ ।
ਤੇਰੇ ਕਦਮਾਂ ’ਚ ਸਿਰ ਧਰਕੇ,
ਹਰਨ ਨੂੰ ਦਿਲ ਕਰਦੈ ।
ਗਹਿਰਾ ਦਰਿਆ ਇਸ਼ਕ ਦਾ,
ਬੰਦਿਸ਼ਾਂ ਦਾ ਸੂਕੇ ਤੂਫਾਨ ।
ਤੇਰੀ ਖਾਤਿਰ ਦਰਿਆ ਇਹ,
ਤਰਨ ਨੂੰ ਦਿਲ ਕਰਦੈ ।
ਹੁਸਨ ਚੜਦੀ ਸਵੇਰ ਦਾ,
ਗੌਰੀ ਰਾਤ ਦਾ ਇਹ ਨੂਰ ।
ਐ ਕਵਿਤਾ ਤੇਰੇ ਹਰ ਹਰਫ ’ਚ,
ਭਰਨ ਨੂੰ ਦਿਲ ਕਰਦੈ ।
ਮੁਹੱਬਤੇ ਨੀ ਮਨਮੋਹਣੀਏ,
ਤੇਰਾ ਬਿਰਹਾ ਹੈ ਸੁਲਤਾਨ ।
ਸਿਤਮ ਇਸ ਸਿਤਮਗਰ ਦੇ,
ਜਰਨ ਨੂੰ ਦਿਲ ਕਰਦੈ ।
ਕੋਰਾ ਹਰ ਇਲਮ ਤੋਂ ,
ਅਨਪੜ੍ਹ੍ ਸਿੱਧਰਾ ਚੌਹਾਨ ।
ਖਬਰੇ ਕਿਉਂ ਕਿਤਾਬ ਇਹਦੇ ਦਿਲ ਦੀ,
ਪੜ੍ਹ੍ਨ ਨੂੰ ਦਿਲ ਕਰਦੈ ।
" ਚੌਹਾਨ"
..
ਧਰਨ ਨੂੰ ਦਿਲ ਕਰਦੈ ।
ਜ਼ਿੰਦੜੀਏ ! ਛੱਡਿਆ ਖਾਲੀ ਥਾਂ ਨੀ
ਭਰਨ ਨੂੰ ਦਿਲ ਕਰਦੈ ।
ਸੰਜੀਦਗੀ ਨਾਲ ਜਿੱਤ ਕੇ ,
ਇਹ ਦੁਨੀਆ ਦਿਲ ਜਾਨੀਆਂ ।
ਤੇਰੇ ਕਦਮਾਂ ’ਚ ਸਿਰ ਧਰਕੇ,
ਹਰਨ ਨੂੰ ਦਿਲ ਕਰਦੈ ।
ਗਹਿਰਾ ਦਰਿਆ ਇਸ਼ਕ ਦਾ,
ਬੰਦਿਸ਼ਾਂ ਦਾ ਸੂਕੇ ਤੂਫਾਨ ।
ਤੇਰੀ ਖਾਤਿਰ ਦਰਿਆ ਇਹ,
ਤਰਨ ਨੂੰ ਦਿਲ ਕਰਦੈ ।
ਹੁਸਨ ਚੜਦੀ ਸਵੇਰ ਦਾ,
ਗੌਰੀ ਰਾਤ ਦਾ ਇਹ ਨੂਰ ।
ਐ ਕਵਿਤਾ ਤੇਰੇ ਹਰ ਹਰਫ ’ਚ,
ਭਰਨ ਨੂੰ ਦਿਲ ਕਰਦੈ ।
ਮੁਹੱਬਤੇ ਨੀ ਮਨਮੋਹਣੀਏ,
ਤੇਰਾ ਬਿਰਹਾ ਹੈ ਸੁਲਤਾਨ ।
ਸਿਤਮ ਇਸ ਸਿਤਮਗਰ ਦੇ,
ਜਰਨ ਨੂੰ ਦਿਲ ਕਰਦੈ ।
ਕੋਰਾ ਹਰ ਇਲਮ ਤੋਂ ,
ਅਨਪੜ੍ਹ੍ ਸਿੱਧਰਾ ਚੌਹਾਨ ।
ਖਬਰੇ ਕਿਉਂ ਕਿਤਾਬ ਇਹਦੇ ਦਿਲ ਦੀ,
ਪੜ੍ਹ੍ਨ ਨੂੰ ਦਿਲ ਕਰਦੈ ।
" ਚੌਹਾਨ"
..
No comments:
Post a Comment