Sunday, August 12, 2018

ਰਾਜਕੁਮਾਰੀ ਤੇ ਆਜੜੀ ,ਭਾਗ ਚੌਥੇ ਦਾ ਅੱਧ

ਅਗਲਾ ਦਿਨ
ਦਰਬਾਰ ਵਿੱਚ ਪਹੁੰਚਦਿਆਂ ਆਜੜੀ ਨੇ, ਸਭ ਨੂੰ  ਸਤਿ ਸ੍ਰੀ ਅਕਾਲ ਬੁਲਾ ਕੇ, ਰਾਜਕੁਮਾਰੀ ਨੂੰ ਸਤਿ ਸ੍ਰੀ ਅਕਾਲ ਬੁਲਾਈ   । ਸਤਿ ਸ੍ਰੀ ਅਕਾਲ ਦੇ ਜਵਾਬ ਵਿੱਚ ਸਤਿ ਸ੍ਰੀ ਅਕਾਲ ਕਹਿ ਕੇ, ਰਾਜਕੁਮਾਰੀ ਖਿੜ ਖਿੜ ਕਰਕੇ ਹੱਸ ਪਈ ।
ਆਜੜੀ :- 
ਇਹ ਸਾਦਗੀ ,ਇਹ ਮਿਜ਼ਾਜ , ਇਹ ਲਤਾਫ਼ਤ,
ਤੂੰ ਅਪਸਰਾ ਹੈਂ ਕਿ ਹੁਸਨ ਦਾ ਖ਼ੁਦਾ ਐਂ ।
ਰਾਜਕੁਮਾਰੀ :- ਕੀ ਕੀ,ਕੀ ਕਿਹਾ ?
ਹਸਦੀ ਹਸਦੀ ਰਾਜਕੁਮਾਰੀ ਨੇ ਹਾਸੇ ਵਿੱਚ ਆਜੜੀ ਨੂੰ ਕਿਹਾ ।
ਆਜੜੀ :- ਜੀ ਆਪਜੀ ਦੇ ਹੱਸਣ ਦਾ ਕਾਰਨ ਜਾਨਣਾ ਚਾਹੁੰਦਾ ਸੀ ।
ਰਾਜਕੁਮਾਰੀ :- ਹੱਥ ’ਚ ਸੋਟੀ, ਸੋਟੀ ’ਤੇ ਸਫਰ ਦਾ ਟੰਗਿਆ ਸਮਾਨ, ਤੇਰਾ ਇਹ ਮੁਸਾਫਿਰਾਂ ਵਰਗਾ ਹੁਲੀਆ । ਇਹ ਤਿਆਰੀ ਦੇਖ ਕੇ ਹਾਸਾ ਆ ਗਿਆ ਕਿ ਤੁਸੀਂ ਵੀ ਬਸ !
ਆਜੜੀ ;- ਅੱਜ ਵਾਪਸ ਜਾਣਾ ਹੈ ਜੀ, ਸੋ ਇਹ ਤਿਆਰੀ ਕਰਨੀ ਤਾਂ ਬਣਦੀ ਸੀ ਜੀ।
ਰਾਜਕੁਮਾਰੀ :- ਕੀ ਮਤਲਬ ?
ਆਜੜੀ:- ਸ਼ਰਤ ਮੁਤਾਬਕ, ਅੱਜ ਵੀਹ ਤੱਕ ਗਿਣਤੀ ਪੂਰੀ ਹੋ ਜਾਵੇਗੀ । ਸੋ ਜਾਣਾ ਤੇ ਬਣਦਾ ਹੈ । ਬਾਕੀ ਘਰ ਬੇਬੇ ਬਾਪੂ , ਬੇਸ਼ਬਰੀ ਨਾਲ ਮੇਰੀ ਉਡੀਕ ਕਰਦੇ , ਪਤਾ ਨਹੀਂ ਕਿਹੋ ਜੇ ਖਿਆਲ ਬਣਾ ਰਹੇ ਹੋਣਗੇ । ਸੋ ਜਾਣਾ ਬਣਦਾ ਲਾਜ਼ਿਮੀ ਹੈ ਜੀ ।
ਰਾਜਕੁਮਾਰੀ :- ਓ ਤੁਸੀਂ ਫਿਰ ਅੱਜ ਜਾਓਗੇ !
ਰਾਜਕੁਮਾਰੀ ਨੇ ,ਤੜਪ ਕੇ ਜੁਬਾਨ ਤੇ ਆਇਆ ਜੁਦਾਈ ਦਾ ਅਹਿਸਾਸ, ਹਉਕਾ ਲੈ ਕੇ 
ਕਿਹਾ ।
ਆਜੜੀ:- ਹਾਂ ਜੀ,ਅਗਰ ਆਪਜੀ ਇਜਾਜ਼ਤ ਦੇਵੋਗੇ ਤਾਂ ਮੈਂ ਜਾਣਾ ਚਾਹਾਂਗਾ ਜੀ ।
ਰਾਜਕੁਮਾਰੀ :-ਅਗਰ ਮੈਂ ਇਜਾਜ਼ਤ ਨਾ ਦੇਵਾਂ, ਫਿਰ ਵੀ ਜਾਓਗੇ !
ਆਜੜੀ:- ਜੀ ਨਹੀਂ, ਇਜਾਜ਼ਤ ਤੋਂ ਬਗੇਰ ਤਾਂ ਮੈਂਨੂੰ ਦੋਸਤਾਂ ਦੀ ਮਹਿਫਲ ਚੋਂ ਵੀ ਨਹੀਂ ਨਿਕਲਣਾ ਨਹੀਂ ਆਉਂਦਾ  । ਆਪਜੀ ਤੇ ਰਾਜਕੁਮਾਰੀ ਓ , ਆਪਜੀ ਦੇ ਦਰਬਾਰ ਚੋਂ ਇਜਾਜ਼ਤ ਬਿਨਾਂ ਜਾਣਾ, ਮੇਰੇ ਲਈ ਨਾਮੁਮਕਿਨ ਵਰਗਾ ਹੈ ਜੀ ।
ਰਾਜਕੁਮਾਰੀ :- ਤੈਨੂੰ ਜਾਣ ਦੀ ਇਜਾਜ਼ਤ ਮਿਲੇ ਨਾ ਮਿਲੇ , ਫਿਰ ਇਹ ਪਹਿਲਾਂ ਹੀ ਜਾਣ ਦੀ ਤਿਆਰੀ ਕਿਉਂ ?
ਆਜੜੀ:- ਇਸ ਲਈ, ਕਿ ਆਪਜੀ ਮੈਨੂੰ ਜਾਣ ਦੀ ਇਜਾਜ਼ਤ ਦੇ ਦੇਵੋਗੇ ਜੀ ।
ਰਾਜਕੁਮਾਰੀ :- ਓ, ਏਨਾ ਯਕੀਨ ਆਪਣੇ ਆਪ ’ਤੇ ।
ਆਜੜੀ:-ਆਪਣੇ ਆਪ ਤੇ ਨਹੀਂ ਜੀ, ਮੈਂ ਤਾਂ ਘੜੂਚੂਦਾਸ ਆਂ । ਪਤਾ ਨਹੀਂ ਖਿਆਲਾਂ ਦਾ ਬੁੱਲਾ ,ਕਿੱਧਰ ਲੈ ਜਾਵੇ । ਯਕੀਨ ਆਪਣੇ ਆਪ ਤੇ ਨਹੀਂ, ਅਪਜੀ ’ਤੇ ਹੈ ਜੀ ਕਿ ਆਪਜੀ ਜਾਣ ਦੀ ਇਜਾਜ਼ਤ ਦੇ ਦੇਵੋਗੇ ।
ਰਾਜਕੁਮਾਰੀ :- ਅੱਛਾ ! ਫਿਰ ਮੈਂ ਤੇ ਤੈਨੂੰ ਜਾਣ ਦੀ ਇਜਾਜ਼ਤ ਕਦੇ ਵੀ ਨਹੀਂ ਦਿੰਦੀ,ਤੈਨੂੰ ਮੇਰੇ ’ਤੇ ਯਕੀਨ ਕਿਵੇਂ ?
ਰਾਜਕੁਮਾਰੀ ਨੇ, ਸ਼ਰਾਰਤ ਨਾਲ ਆਜੜੀ ਨੂੰ ਕਿਹਾ । ਪਰ ਰਾਜਕੁਮਾਰੀ ਦੇ ਬੋਲਾਂ ਚੋਂ ਅਪਣੱਤ ਦੀ ਮਹਿਕ ਆ ਰਹੀ ਸੀ ।
ਆਜੜੀ:-ਬਲਾ ਦੇ ਖੂਬਸੂਰਤ ਹੋਣ ਦੇ ਨਾਲ ਨਾਲ, ਆਪਜੀ ਵਿਸ਼ਾਲ ਹਿਰਦੇ ਦੇ ਵੀ ਮਾਲਿਕ ਓ । ਸੋ ਆਪਜੀ ਤੇ ਯਕੀਨ ਕਰਨਾ ਲਾਜ਼ਿਮੀ ਹੈ ਜੀ।
ਅੱਛਾ ! ਕਹਿਕੇ ਰਾਜਕੁਮਾਰੀ ਨੇ ਆਜੜੀ ਵੱਲ ਦੇਖਿਆ ਤੇ ਨਜ਼ਰ ਨਾਲ ਨਜ਼ਰ ਮਿਲਦਿਆਂ ਹੀ ਰਾਜਕੁਮਾਰੀ ਨੇ ਹਯਾ ਨਾਲ ਆਪਣੀ ਨਜ਼ਰ ਝੁਕਾ ਲਈ ।
ਕੁਝ ਚਿਰ ਲਈ ਚਾਰ ਚੁਫੇਰਾ ਸਾਂਤ ਹੋ ਗਿਆ । ਸਾਂਤ ਮਹੌਲ ਨੂੰ ਦੇਖ ਕੇ ਆਜੜੀ ਨੇ ਕਿਹਾ ।
ਆਜੜੀ:-ਗਿਣਤੀ ਪੂਰੀ ਹੋਣ ਤੋਂ ਬਾਅਦ, ਨਾ ਮੇਰੇ ਰੁਕਨ ਦਾ ਕੋਈ ਕਾਰਨ ਹੈ । ਨਾ ਆਪਜੀ ਦੇ ਰੋਕਨ ਦਾ ਕੋਈ ਕਾਰਨ । ਸੋ ਪਿੱਛੇ ਜੋ ਵਿਕਲਪ ਬਚਦਾ, ਉਹ ਮੇਰੇ ਜਾਣ ਤੋਂ ਇਲਾਵਾ ਦੂਜਾ ਹੋਰ ਹੋ ਹੀ ਨਹੀਂ ਸਕਦਾ ਜੀ । 
ਰਾਜਕੁਮਾਰੀ :- ਕੀ ਮਤਲਬ ?
ਆਜੜੀ:- ਮਤਲਬ ਦਾ ਮਤਲਬ ਤਾਂ ਪਤਾ ਨਹੀਂ, ਪਰ ਸ਼ਾਇਦ ਹੋਵੇਗਾ ਓਹੀ ਜੋ ਵਕਤ ਦਾ ਤਕਾਜਾ ਕਹਿ ਰਿਹਾ ਹੈ । ਜਿਸ ਦੀ ਮਨ ਗਵਾਹੀ ਵੀ ਦੇ ਰਿਹਾ ਹੈ ।
ਰਾਜਕੁਮਾਰੀ:- ਕੀ ਕਹਿ ਰਿਹਾ ਹੈ ਤੇਰਾ ਮਨ ।
ਆਜੜੀ;- ਕੁਝ ਨਹੀਂ ਜੀ ।
ਰਾਜਕੁਮਾਰੀ:-ਮੈਨੂੰ ਲਗਦਾ ਕੁਝ ਕਹਿ ਰਿਹਾ । ਮੈਨੂੰ ਤੇ ਸੁਣ ਵੀ ਰਿਹਾ । ਮੈਨੂੰ ਤੇ ਪਤਾ ਵੀ ਲਗ ਰਿਹਾ ਕਿ ਮਨ ਕੀ ਕਹਿ ਰਿਹਾ ਹੈ । ਕੀ ਤੈਨੂੰ ਕੁਝ ਵੀ ਪਤਾ ਨਹੀਂ ਕਿ ਮਨ ਕੀ ਕਹਿ ਰਿਹਾ ?
ਰਾਜਕੁਮਾਰੀ ਮਨ ਹੀ ਮਨ, ਆਜੜੀ ਨੂੰ ਚਾਹੁਨ ਲੱਗੀ ਸੀ ਤੇ ਉਹ ਚਾਹੁੰਦੀ ਸੀ, ਕਿ ਆਜੜੀ ਉਸਨੂੰ ਆਪਣੇ ਮਨ ਦੀ ਗੱਲ ਦੱਸੇ ।ਆਪਣੇ ਪਿਆਰ ਦਾ ਇਜਹਾਰ ਕਰੇ, ਪਰ ਆਜੜੀ ਤੇ ਆਜੜੀ ਸੀ ।
ਆਜੜੀ:- ਆਪਜੀ ਜਾਣਦੇ ਹੀ ਹੋ ਜੀ , ਕਿ ਮਨ ਕੀ ਕਹਿ ਰਿਹੈ !
ਰਾਜਕੁਮਾਰੀ:- ਮੈਂ ਕੀ ਜਾਣਦੀ ਆਂ,ਮਨ ਕੀ ਕਹਿ ਰਿਹੈ, ਕਹਿ ਖਾਂ ਭਲਾਂ ! ਮੈਂ ਦੇਖਾਂ ਤੇ ਸਹੀ ਕਿ ਮੈਂ ਕੀ ਜਾਣਦੀ ਆਂ !
ਆਜੜੀ:- ਇਹੀ ਕਿ ਆਪਜੀ ਗਿਣਤੀ ਜਾਣਦੇ ਹੋ ਤੇ ਅੱਗੇ ਸੁਣਨਾ ਚਾਹੁੰਦੇ ਓ ਕਿ ਮੈਂ ਸਹੀ ਸੁਣਾ ਸਕਾਂਗਾ ,ਕਿ ਨਹੀਂ । ਜੇ ਇਜਾਜ਼ਤ ਹੈ ਤਾਂ ਸੁਣਾ ਦੇਵਾ ਜੀ ।
ਰਾਜਕੁਮਾਰੀ:-ਹਾ ਹਾ ਹਾ ,ਬਸ ਵੇ ਤੂੰ ਵੀ ,ਤੈਨੂੰ ਮੈਂ ਕੀ ਕਹਾਂ !
ਤੂੰ ਕਾਤਿਲ ਸਿਤਮਗਰ ।
ਐ ਦਿਲ ਐ ਹਮਸਫ਼ਰ ।
ਕਹਿ ਕੇ ,ਰਾਜਕੁਮਾਰੀ ਨੇ ਆਜੜੀ ਵੱਲ ਇਉਂ ਤੱਕਿਆ ,ਜਿਵੇਂ ਕੋਈ ਦਰਦ ਕਾਲਜੇ ਨੂੰ ਛਲਨੀ ਕਰ ਰਿਹਾ ਹੋਵੇ ਤੇ ਉਸਦੀ ਚੀਸ ਜੁਬਾਨ ’ਤੇ ਨਾ ਆ ਕੇ, ਨੈਣਾਂ ਵਿੱਚ ਆ ਗਈ ਹੋਵੇ ।ਇੱਕ ਵਾਰੀ ਤੇ ਦੇਖਕੇ ਆਜੜੀ ਵੀ ਤੜਪ ਗਿਆ ,ਪਰ ਅਗਲੇ ਹੀ ਪਲ ਸੰਭਲ ਗਿਆ ਤੇ ਬੋਲਿਆ ।
ਆਜੜੀ:- ਇਜਾਜ਼ਤ ਹੈ ਤਾਂ ,ਅੱਗੇ ਗਿਣਤੀ ਸੁਣਾ ਦੇਵਾਂ ਜੀ ।
ਹਾਂ ਸੁਣਾ, ਪਹਿਲਾਂ ਤੂੰ ਗਿਣਤੀ ਹੀ ਸੁਣਾ ਰਾਜਕੁਮਾਰੀ ਨੇ ਨਾ ਚਾਹੁੰਦੀ ਨੇ ਕਿਹਾ ।
ਆਜੜੀ :-
ਸੋਲਾਂ=ਸਿੰਗਾਰ ( ਬਿੰਦੀ, ਗਜ਼ਰਾ(ਜੂੜੇ ’ਚ ਫੁਲਾਂ ਦੀ ਲੱਗੀ ਮਾਲਾ), ਮਾਂਗ ਟਿੱਕਾ, ਸੰਦੂਰ, ਸੁਰਮਾ, ਮੰਗਲਸੂਤਰ, ਸੁਹਾਗ ਜੋੜਾ(ਲਾਲ ਸੂਟ), ਮਹਿੰਦੀ, ਬਾਜੂ ਬੰਦ, ਨੱਥ,ਕੰਨਾਂ ਦੀਆਂ ਵਾਲੀਆਂ, ਚੂੜੀਆਂ,ਕਮਰਬੰਦ, ਅੰਗੂਠੀ, ਝਾਂਝਰ, ਬਿੰਛੂਏ( ਪੈਰਾਂ ਦੀਆਂ ਉਂਗਲਾਂ ’ਚ ਪਾਊਣ ਵਾਲੇ ਛੱਲੇ)
ਸਤਾਰਾਂ=ਤੇਤੀਸ ਕੋਟਿ ਵੈਦਿਕ ਦੇਵਤਿਆਂ ਵਿੱਚੋਂ ਸਤਾਰਾਂ ਵਿਸ਼ੇਸ਼ ਦੇਵਤੇ (ਬ੍ਰ੍ਹਮਾ,ਵਿਸ਼ਨੂੰ,ਸ਼ਿਵ,ਸਰਸਵਤੀ,ਲਛਮੀ,ਪਾਰਵਤੀ,ਇੰਦਰ,ਵਰੁਣ,ਪਵਨ,ਅਗਨਿ,ਯਮ,ਕੁਬੇਰ,ਕਰਤਿਕੇਯ,ਕਾਮ,ਸੂਰਯ,ਚੰਦਰ੍ਮਾ , ਗਣੇਸ਼) ਜੀ 
ਅਠਾਰਾਂ= ਅਠਾਰਾਂ ਇਲਮ (ਗਿਆਨ)
(ਚਾਰ ਵੈਦ =ਰਿਗਵੈਦ,ਗੰਧਰਵ ਵੈਦ,ਆਯੁਰਵੈਦ,ਧਨੁਰਵੈਦ 
ਛੇ ਵੇਦਾਂਗ= ਸਿੱਖਿਆ,ਕਲਪ (ਮੰਤਰ ਵਿੱਦਿਆ),ਵਿਆਕਰਨ,ਜੋਤਿਸ਼ ਵਿੱਦਿਆ,ਛੰਦ,ਨਿਰੁਕਤ(ਸ਼ਬਦਾ ਦੇ ਅਰਥਾਂ ਦੀ ਸਹੀ ਵਿਆਖਿਆ)
ਮੀਮਾਂਸਾ= ਵਿਚਾਰ ,ਇਨਸਾਫ਼
ਨजाਯ=ਨੀਤੀ,ਇਨਸਾਫ
ਪੁਰਾਣ= ਪ੍ਰ੍ਚੀਨ ਪਰ੍ਸੰਗ,ਇਤਿਹਾਸ
ਮਨੁ ਸਿਮਿਰ੍ਤਿ ਆਦਿ ਧਰਮ ਸ਼ਾਸਤਰ= ਧਿਆਨ ਲਾਉਣਾ
ਚਾਰ ਵਿੱਦਿਆ ਦੇ ਅੰਗ=ਵਿਗਿਆਨ, ਸਾਹਿਤ ਵਿੱਦਿਆ,ਭੂਗੋਲ ਵਿੱਦਿਆ,ਇਤਿਹਾਸ ਵਿੱਦਿਆ)
ਉੱਨੀ-ਵੀਹ = ਮਹਿਸ਼ੂਸ ਹੋਣ ਵਾਲਾ ਇੱਕ ਫਰਕ,ਕਦੇ ਨਾ ਪੂਰੀ ਹੋਣ ਵਾਲੀ ਇੱਕ ਕਮੀ,
ਜੋ ਨਜ਼ਰ ਵਿੱਚ ਰੜਕਦੀ ਐ ਪਰ ਜੁਬਾਨ ਤੇ ਲਿਆਉਣੀ ਮੁਸ਼ਕਿਲ ਹੁੰਦੀ ਹੈ ।
ਵੈਸੇ -
ਉੱਨੀ,ਆਪਜੀ ਦੀ ਜਨਮ ਤਾਰੀਖ ਵੀ ਹੈ । ਜਿਸਦੇ ਆਧਾਰ ਤੇ ਆਪਜੀ ਦੇ ਸ਼ਹਿਰ ਦੇ ਉੱਨੀ ਦਰਵਾਜੇ, ਆਪਜੀ ਦੇ ਮਹਿਲ ਦੇ ਉੱਨੀ ਬੁਰਜ,ਆਪਜੀ ਦੇ ਉੱਨੀ ਪਹਿਰੇਦਾਰ,ਆਪਜੀ ਦੇ ਕੋਕੇ ਦੇ ਉੱਨੀ ਨਗ, ਆਪਜੀ ਦੇ ਗਲ ’ਚ ਪਾਏ ਮੋਤੀਆਂ ਦੇ ਹਾਰ ਵਿੱਚ ਮੋਤੀਆਂ ਦੀ ਗਿਣਤੀ ਹੈ ਜੀ । ਇਸ ਲਈ ਉੱਨੀ ਜਾਣੇ ਕਿ ਆਪਜੀ ।
ਵੀਹ= ਚਾਰ ਸੌ ਵੀਹ ,ਚਾਰ ਸੌ ਵੀਹ ਜਾਣੇ ਕਿ :-
ਜਾਣੇ ਕਿ, ਕਹਿ ਕੇ ਆਜੜੀ ਨੇ ਆਪਣੀ ਨਜ਼ਰ, ਦਰਬਾਰ ਵਿੱਚ ਚਾਰ ਚੁਫੇਰੇ ਦੌੜਾਈ ਤੇ ਖੜੇ ਬੈਠੇ ਜਿਸ ਨਾਲ ਵੀ ਨਜ਼ਰ ਮਿਲੀ । ਉਹ ਇਹ ਸੋਚ ਕੇ ਝੁਕ ਗਈ, ਕਿ ਕਿੱਧਰੇ ਆਜੜੀ ਮੈਨੂੰ ਹੀ ਚਾਰ ਸੌ ਵੀਹ ਨਾ ਕਹਿ ਦੇਵੇ । ਕਿਉਂਕਿ ਹਰ ਕੋਈ, ਜ਼ਿੰਦਗੀ ਵਿੱਚ ਕਿਤੇ ਨਾ ਕਿਤੇ, ਚਾਰ ਸੌ ਵੀਹ ਹੋ ਹੀ ਜਾਂਦਾ ਹੈ ।
ਆਜੜੀ ਦੀ ਘੁੰਮਦੀ ਨਜ਼ਰ ,ਰਾਜਕੁਮਾਰੀ ਤੇ ਆਣ ਰੁਕੀ ਤੇ ਰਾਜਕੁਮਾਰੀ ਨੇ ਤ੍ਰ੍ਬਕ ਕੇ ਕਿਹਾ ਜਾਣੇ ਕਿ ਕੌਣ ?
ਆਜੜੀ, ਨਿੰਮਾ ਜਿਹਾ ਹੱਸਿਆ ਤੇ ਕਿਹਾ ।
ਆਜੜੀ:- ਚਾਰ ਸੌ ਵੀਹ, ਜਾਣੇ ਕਿ ਮੈਂ ਜੀ । 
ਆਜੜੀ ਦੇ ਮੈਂ ਜੀ ਕਹਿਣ ਤੇ ,ਦਰਬਾਰ ਵਿੱਚ ਸਭ ਨੇ ਇਵੇਂ ਸਾਹ ਲਿਆ, ਜਿਵੇਂ ਹਲਕ ’ਚ ਫਸਿਆ ਕੁਝ ਨਿਕਲ ਗਿਆ ਹੋਵੇ ਤੇ ਸਾਰੇ ਦਰਬਾਰੀ ਇੱਕ ਦੂਜੇ ਵੱਲ ਦੇਖ ਕੇ ਹੱਸ ਪਏ ।ਪਰ ਰਾਜਕੁਮਾਰੀ ਦੀ ਨਿਗਾ, ਆਜੜੀ ਤੇ ਟਿਕੀ ਪਈ ਸੀ ਉਹ ਆਜੜੀ ਨੂੰ ਬੜੇ ਗੌਰ ਨਾ ਦੇਖ ਰਹੀ ਸੀ ਤੇ ਸ਼ਾਇਦ ਆਜੜੀ ਨੂੰ ਪੜ੍ਹ੍ਨ ਦੀ ਕੋਸ਼ਿਸ਼ ਕਰ ਰਹੀ ਸੀ ।
ਕੁਝ ਚਿਰ ਬਾਅਦ
ਰਾਜਕੁਮਾਰੀ:-ਚਾਰ ਸੌ ਵੀਹ ਤੇ ਤੁਸ਼ੀਂ ,ਇਹ ਕਿਵੇਂ ਹੋ ਸਕਦਾ । ਮੈਨੂੰ ਤਾਂ ਨਹੀਂ ਲਗਦਾ, ਕਿ ਤੁਸੀਂ ਚਾਰ ਸੌ ਵੀਹ ਓ ।
ਆਜੜੀ:- ਹਾ ਹਾ ਹਾ ਪਤਾ ਨਹੀਂ ਜੀ, ਕਦੇ ਕਦੇ ਮੇਰੀ ਬੇਬੇ ਮੈਨੂੰ ਕਹਿੰਦੀ ਐ ।
ਰਾਜਕੁਮਾਰੀ:- ਤੁਹਾਡੇ ਮਾਤਾ ਜੀ ਤੁਹਾਨੂੰ ਪਿਆਰ ਨਾਲ ਕਹਿੰਦੇ ਹੋਣਗੇ । ਜਾਂ ਉਹ ਕਿਤੇ ਨਾ ਕਿਤੇ ਤੁਹਾਨੂੰ ਸਮਝਣ ’ਚ ਭੁਲੇਖਾ ਖਾਂਦੇ ਹੋਣਗੇ ।
ਆਜੜੀ:- ਹੋ ਸਕਦਾ ਹੈ ਜੀ, ਬੇਬੇ ਨੂੰ ਸਮਝਣ ’ਚ ਭੁਲੇਖਾ ਲਗਦਾ ਹੋਵੇ । ਮੈਂ ਵੀ ਕਈ ਵਾਰੀ ਇਹੀ ਗੱਲ ਬੇਬੇ ਨੂੰ ਕਹਿੰਦਾ ਹਾਂ, ਕਿ ਮੈਂ ਚਾਰ ਸੌ ਵੀਹ ਨਹੀਂ , ਪਰ ਬੇਬੇ ਮੇਰੇ ਕੰਨ ਖਿੱਚ ਕੇ, ਧੱਕੇ ਨਾਲ ਮਨਾ ਲੈਂਦੀ ਐ । ਬਾਕੀ ਆਪਜੀ ਤੇ ਪੜੇਹ੍ ਲਿਖੇ ਹੋ, ਸ਼ਾਸਤਰਾਂ ਦੇ ਗਿਆਤਾ ਹੋ , ਸੋ ਆਪਜੀ ਸਹੀ ਹੀ ਹੋਵੋਗੇ ਜੀ । ਆਪਜੀ ਮੇਰੇ ਤੇ ਮੇਰੀ ਬੇਬੇ ਵਾਂਗੂ ਅਨਪੜ੍ਹ੍ ਥੋੜੀ ਓ ਜੀ ।
ਰਾਜਕੁਮਾਰੀ ਆਜੜੀ ਦੀ ਗੱਲ ਸੁਣ ਕੇ ਥੋੜਾ ਹੱਸੀ ਤੇ ਫਿਰ ਕਿਹਾ
ਰਾਜਕੁਮਾਰੀ:- ਹਾਂ ਸੱਚ ਤੈਨੂੰ ਮੇਰੀ ਜਨਮ ਤਾਰੀਖ ਤੇ ਮੇਰੇ ਬਾਰੇ ਇਹਨਾਂ ਕੁਝ ਕਿਵੇਂ ਪਤਾ ਲੱਗਿਆ ?
ਆਜੜੀ:- ਹਾ ਹਾ ਹਾ, ... 
ਰੁਕੇ ਹਰ ਵਾਰ ਜੇ ਰਸਤਾ,ਮੁਸਾਫਿਰ ਫਿਰ ਕਿਧਰ ਜਾਵੇ ।
ਇਸੇ ਉਲਝਨ ’ਚ ਹਰ ਵਾਰੀ, ਮੇਰਾ ਸੁਪਨਾ ਬਿਖਰ ਜਾਵੇ ।
ਬਣੇ ਜੇ ਸਾਰਥੀ ਭਗਵਾਨ ਤਾਂ ਅਰਜੁਨ , ਬਣੇ ਉੱਤਮ,
ਕਿਵੇਂ ਇਤਿਹਾਸ ਤੱਕ ਮੇਰਾ,ਬਿਨਾਂ ਤੇਰੇ ਜਿਕਰ ਜਾਵੇ । 
" ਚੌਹਾਨ"
ਚਲਦਾ ਜੀ ...
ਪੇਂਟਿਗ ਨਿਟ ਤੋਂ ਲਈ ਹੈ ਜੀ
...
ਅਗਲਾ ਦਿਨ ਦਰਬਾਰ ਵਿੱਚ ਪਹੁੰਚਦਿਆਂ ਆਜੜੀ ਨੇ, ਸਭ ਨੂੰ ਦੀ ਸਤਿ ਸ੍ਰੀ ਅਕਾਲ ਬੁਲਾ ਕੇ ਰਾਜਕੁਮਾਰੀ ਨੂੰ ਸਤਿ ਸ੍ਰੀ ਅਕਾਲ ਬੁਲਾਈ ਸਤਿ ਸ੍ਰੀ ਅਕਾਲ । ਸਤਿ ਸ੍ਰੀ ਅਕਾਲ ਦੇ ਜਵਾਬ ਵਿੱਚ ਸਤਿ ਸ੍ਰੀ ਅਕਾਲ ਕਹਿ ਕੇ, ਰਾਜਕੁਮਾਰੀ ਖਿੜ ਖਿੜ ਕਰਕੇ ਹੱਸ ਪਈ । ਆਜੜੀ :-  ਇਹ ਸਾਦਗੀ ,ਇਹ ਮਿਜ਼ਾਜ , ਇਹ ਲਤਾਫ਼ਤ, ਤੂੰ ਅਪਸਰਾ ਹੈਂ ਕਿ ਹੁਸਨ ਦਾ ਖ਼ੁਦਾ ਐਂ । ਰਾਜਕੁਮਾਰੀ :- ਕੀ ਕੀ,ਕੀ ਕਿਹਾ ? ਹਸਦੀ ਹਸਦੀ ਰਾਜਕੁਮਾਰੀ ਨੇ ਹਾਸੇ ਵਿੱਚ ਆਜੜੀ ਨੂੰ ਕਿਹਾ । ਆਜੜੀ :- ਜੀ ਆਪਜੀ ਦੇ ਹੱਸਣ ਦਾ ਕਾਰਨ ਜਾਨਣਾ ਚਾਹੁੰਦਾ ਸੀ । ਰਾਜਕੁਮਾਰੀ :- ਹੱਥ ’ਚ ਸੋਟੀ, ਸੋਟੀ ’ਤੇ ਸਫਰ ਦਾ ਟੰਗਿਆ ਸਮਾਨ, ਤੇਰਾ ਇਹ ਮੁਸਾਫਿਰਾਂ ਵਰਗਾ ਹੁਲੀਆ । ਇਹ ਤਿਆਰੀ ਦੇਖ ਕੇ ਹਾਸਾ ਆ ਗਿਆ ਕਿ ਤੁਸੀਂ ਵੀ ਬਸ ! ਆਜੜੀ ;- ਅੱਜ ਵਾਪਸ ਜਾਣਾ ਹੈ ਜੀ, ਸੋ ਇਹ ਤਿਆਰੀ ਕਰਨੀ ਤਾਂ ਬਣਦੀ ਹੈ ਜੀ। ਰਾਜਕੁਮਾਰੀ :- ਕੀ ਮਤਲਬ ? ਆਜੜੀ:- ਸ਼ਰਤ ਮੁਤਾਬਕ, ਅੱਜ ਵੀਹ ਤੱਕ ਗਿਣਤੀ ਪੂਰੀ ਹੋ ਜਾਵੇਗੀ ।ਸੋ ਜਾਣਾ ਤੇ ਬਣਦਾ ਹੈ । ਬਾਕੀ ਘਰ ਬੇਬੇ ਬਾਪੂ , ਬੇਸ਼ਬਰੀ ਨਾਲ ਮੇਰੀ ਉਡੀਕ ਕਰਦੇ , ਪਤਾ ਨਹੀਂ ਕਿਹੋ ਜੇ ਖਿਆਲ ਬਣਾ ਰਹੇ ਹੋਣਗੇ । ਸੋ ਜਾਣਾ ਬਣਦਾ ਹੈ ਜੀ । ਰਾਜਕੁਮਾਰੀ :- ਓ ਤੁਸੀਂ ਫਿਰ ਅੱਜ ਜਾਓਗੇ ! ਰਾਜਕੁਮਾਰੀ ਨੇ ,ਤੜਪ ਕੇ ਜੁਬਾਨ ਤੇ ਆਇਆ ਜੁਦਾਈ ਦਾ ਅਹਿਸਾਸ, ਹਾਉਕਾ ਲੈ ਕੇ  ਕਿਹਾ । ਆਜੜੀ:- ਹਾਂ ਜੀ,ਅਗਰ ਇਜਾਜ਼ਤ ਦੇਵੋਗੇ ਤਾਂ ਮੈਂ ਜਾਣਾ ਚਾਹਾਂਗਾ ਜੀ । ਰਾਜਕੁਮਾਰੀ :-ਅਗਰ ਮੈਂ ਇਜਾਜ਼ਤ ਨਾ ਦੇਵਾਂ, ਫਿਰ ਵੀ ਜਾਓਗੇ ! ਆਜੜੀ:- ਜੀ ਨਹੀਂ, ਇਜਾਜ਼ਤ ਤੋਂ ਬਗੇਰ ਤਾਂ ਮੈਂਨੂੰ ਦੋਸਤਾਂ ਦੀ ਮਹਿਫਲ ਚੋਂ ਵੀ ਨਹੀਂ ਨਿਕਲਣਾ ਨਹੀਂ ਆਉਂਦਾ ਜੀ । ਆਪਜੀ ਤੇ ਰਾਜਕੁਮਾਰੀ ਓ । ਆਪਜੀ ਦੇ ਦਰਬਾਰ ਚੋਂ ਇਜਾਜ਼ਤ ਬਿਨਾਂ ਜਾਣਾ, ਮੇਰੇ ਲਈ ਨਾਮੁਮਕਿਨ ਵਰਗਾ ਹੈ ਜੀ । ਰਾਜਕੁਮਾਰੀ :- ਤੈਨੂੰ ਜਾਣ ਦੀ ਇਜਾਜ਼ਤ ਮਿਲੇ ਨਾ ਮਿਲੇ , ਫਿਰ ਇਹ ਪਹਿਲਾਂ ਹੀ ਜਾਣ ਦੀ ਤਿਆਰੀ ਕਿਉਂ ? ਆਜੜੀ:- ਇਸ ਲਈ, ਕਿ ਆਪਜੀ ਮੈਨੂੰ ਜਾਣ ਦੀ ਇਜਾਜ਼ਤ ਦੇ ਦੇਵੋਗੇ ਜੀ । ਰਾਜਕੁਮਾਰੀ :- ਓ, ਏਨਾ ਯਕੀਨ ਆਪਣੇ ਆਪ ’ਤੇ । ਆਜੜੀ:-ਆਪਣੇ ਆਪ ਤੇ ਨਹੀਂ ਜੀ, ਮੈਂ ਤਾਂ ਘੜੂਚੂਦਾਸ ਆਂ । ਪਤਾ ਨਹੀਂ ਖਿਆਲਾਂ ਦਾ ਬੁੱਲਾ ,ਕਿੱਧਰ ਲੈ ਜਾਵੇ । ਯਕੀਨ ਆਪਣੇ ਆਪ ਤੇ ਨਹੀਂ, ਅਪਜੀ ’ਤੇ ਹੈ ਜੀ । ਰਾਜਕੁਮਾਰੀ :- ਅੱਛਾ ! ਫਿਰ ਮੈਂ ਤੇ ਤੈਨੂੰ ਜਾਣ ਦੀ ਇਜਾਜ਼ਤ ਕਦੇ ਵੀ ਨਹੀਂ ਦਿੰਦੀ,ਤੈਨੂੰ ਮੇਰੇ ’ਤੇ ਯਕੀਨ ਕਿਵੇਂ ? ਰਾਜਕੁਮਾਰੀ ਨੇ, ਸ਼ਰਾਰਤ ਨਾਲ ਆਜੜੀ ਨੂੰ ਕਿਹਾ । ਪਰ ਰਾਜਕੁਮਾਰੀ ਦੇ ਬੋਲਾਂ ਚੋਂ ਅਪਣੱਤ ਦੀ ਮਹਿਕ ਆ ਰਹੀ ਸੀ । ਆਜੜੀ:-ਬਲਾ ਦੇ ਖੂਬਸੂਰਤ ਹੋਣ ਦੇ ਨਾਲ ਨਾਲ, ਆਪਜੀ ਵਿਸ਼ਾਲ ਹਿਰਦੇ ਦੇ ਵੀ ਮਾਲਿਕ ਓ । ਸੋ ਆਪਜੀ ਤੇ ਯਕੀਨ ਕਰਨਾ ਲਾਜ਼ਿਮੀ ਹੈ ਜੀ। ਅੱਛਾ ! ਕਹਿਕੇ ਰਾਜਕੁਮਾਰੀ ਨੇ ਆਜੜੀ ਵੱਲ ਦੇਖਿਆ ਤੇ ਨਜ਼ਰ ਨਾਲ ਨਜ਼ਰ ਮਿਲਦਿਆਂ ਹੀ ਰਾਜਕੁਮਾਰੀ ਨੇ ਹਯਾ ਨਾਲਾ ਆਪਣੀ ਨਜ਼ਰ ਝੁਕਾ ਲਈ । ਕੁਝ ਚਿਰ ਲਈ ਚਾਰ ਚੁਫੇਰਾ ਸਾਂਤ ਹੋ ਗਿਆ । ਸਾਂਤ ਮਹੌਲ ਨੂੰ ਦੇਖ ਕੇ ਆਜੜੀ ਨੇ ਕਿਹਾ । ਆਜੜੀ:-ਗਿਣਤੀ ਪੂਰੀ ਹੋਣ ਤੋਂ ਬਾਅਦ, ਨਾ ਮੇਰੇ ਰੁਕਨ ਦਾ ਕੋਈ ਕਾਰਨ ਹੈ । ਨਾ ਆਪਜੀ ਦੇ ਰੋਕਨ ਦਾ ਕੋਈ ਕਾਰਨ । ਸੋ ਪਿੱਛੇ ਜੋ ਵਿਕਲਪ ਬਚਦਾ, ਉਹ ਮੇਰੇ ਜਾਣ ਤੋਂ ਇਲਾਵਾ ਦੂਜਾ ਹੋਰ ਹੋ ਹੀ ਨਹੀਂ ਸਕਦਾ ਜੀ ।  ਰਾਜਕੁਮਾਰੀ :- ਕੀ ਮਤਲਬ ? ਆਜੜੀ:- ਮਤਲਬ ਦਾ ਮਤਲਬ ਤਾਂ ਪਤਾ ਨਹੀਂ, ਪਰ ਸ਼ਾਇਦ ਹੋਵੇਗਾ ਓਹੀ ਜੋ ਵਕਤ ਦਾ ਤਕਾਜਾ ਕਹਿ ਰਿਹਾ ਹੈ । ਜਿਸ ਦੀ ਮਨ ਗਵਾਹੀ ਵੀ ਦੇ ਰਿਹਾ ਹੈ । ਰਾਜਕੁਮਾਰੀ:- ਕੀ ਕਹਿ ਰਿਹਾ ਹੈ ਤੇਰਾ ਮਨ । ਆਜੜੀ;- ਕੁਝ ਨਹੀਂ ਜੀ । ਰਾਜਕੁਮਾਰੀ:-ਮੈਨੂੰ ਲਗਦਾ ਕੁਝ ਕਹਿ ਰਿਹਾ । ਮੈਨੂੰ ਤੇ ਸੁਣ ਵੀ ਰਿਹਾ । ਮੈਨੂੰ ਤੇ ਪਤਾ ਵੀ ਲਗ ਰਿਹਾ ਕਿ ਮਨ ਕੀ ਕਹਿ ਰਿਹਾ ਹੈ । ਕੀ ਤੈਨੂੰ ਕੁਝ ਵੀ ਪਤਾ ਨਹੀਂ ਕਿ ਮਨ ਕੀ ਕਹਿ ਰਿਹਾ ? ਰਾਜਕੁਮਾਰੀ ਮਨ ਹੀ ਮਨ, ਆਜੜੀ ਨੂੰ ਚਾਹੁਨ ਲੱਗੀ ਸੀ ਤੇ ਉਹ ਚਾਹੁੰਦੀ ਸੀ, ਕਿ ਆਜੜੀ ਉਸਨੂੰ ਆਪਣੇ ਮਨ ਦੀ ਗੱਲ ਦੱਸੇ ।ਆਪਣੇ ਪਿਆਰ ਦਾ ਇਜਹਾਰ ਕਰੇ, ਪਰ ਆਜੜੀ ਤੇ ਆਜੜੀ ਸੀ । ਆਜੜੀ:- ਆਪਜੀ ਜਾਣਦੇ ਹੀ ਹੋ ਜੀ , ਕਿ ਮਨ ਕੀ ਕਹਿ ਰਿਹੈ ! ਰਾਜਕੁਮਾਰੀ:- ਮੈਂ ਕੀ ਜਾਣਦੀ ਆਂ,ਮਨ ਕੀ ਕਹਿ ਰਿਹੈ, ਕਹਿ ਖਾਂ ਭਲਾਂ ! ਮੈਂ ਦੇਖਾਂ ਤੇ ਸਹੀ ਕਿ ਮੈਂ ਕੀ ਜਾਣਦੀ ਆਂ ! ਆਜੜੀ:- ਇਹੀ ਕਿ ਆਪਜੀ ਗਿਣਤੀ ਜਾਣਦੇ ਹੋ ਤੇ ਅੱਗੇ ਸੁਣਨਾ ਚਾਹੁੰਦੇ ਓ ਕਿ ਮੈਂ ਸਹੀ ਸੁਣਾ ਸਕਾਂਗਾ ,ਕਿ ਨਹੀਂ । ਜੇ ਇਜਾਜ਼ਤ ਹੈ ਤਾਂ ਸੁਣਾ ਦੇਵਾ ਜੀ । ਰਾਜਕੁਮਾਰੀ:-ਬਸ ਵੇ ਤੂੰ ਵੀ ,ਤੈਨੂੰ ਮੈਂ ਕੀ ਕਹਾਂ ! ਤੂੰ ਕਾਤਿਲ ਸਿਤਮਗਰ । ਐ ਦਿਲ ਐ ਹਮਸਫ਼ਰ । ਕਹਿ ਕੇ ,ਰਾਜਕੁਮਾਰੀ ਨੇ ਆਜੜੀ ਵੱਲ ਇਉਂ ਤੱਕਿਆ ,ਜਿਵੇਂ ਕੋਈ ਦਰਦ ਕਾਲਜੇ ਨੂੰ ਛਲਨੀ ਕਰ ਰਿਹਾ ਹੋਵੇ ਤੇ ਉਸਦੀ ਚੀਸ ਜੁਬਾਨ ’ਤੇ ਨਾ ਆ ਕੇ, ਨੈਣਾਂ ਵਿੱਚ ਆ ਗਈ ਹੋਵੇ ।ਇੱਕ ਵਾਰੀ ਤੇ ਦੇਖਕੇ ਆਜੜੀ ਵੀ ਤੜਪ ਗਿਆ ,ਪਰ ਅਗਲੇ ਹੀ ਪਲ ਸੰਭਲ ਗਿਆ ਤੇ ਬੋਲਿਆ । ਆਜੜੀ:- ਇਜਾਜ਼ਤ ਹੈ ਤਾਂ ,ਅੱਗੇ ਗਿਣਤੀ ਸੁਣਾ ਦੇਵਾਂ ਜੀ । ਹਾਂ ਸੁਣਾ, ਪਹਿਲਾਂ ਤੂੰ ਗਿਣਤੀ ਹੀ ਸੁਣਾ ਰਾਜਕੁਮਾਰੀ ਨੇ ਨਾ ਚਾਹੁੰਦੀ ਨੇ ਕਿਹਾ । ਆਜੜੀ :- ਸੋਲਾਂ=ਸਿੰਗਾਰ ( ਬਿੰਦੀ, ਗਜ਼ਰਾ(ਜੂੜੇ ’ਚ ਫੁਲਾਂ ਦੀ ਲੱਗੀ ਮਾਲਾ), ਮਾਂਗ ਟਿੱਕਾ, ਸੰਦੂਰ, ਸੁਰਮਾ, ਮੰਗਲਸੂਤਰ, ਸੁਹਾਗ ਜੋੜਾ(ਲਾਲ ਸੂਟ), ਮਹਿੰਦੀ, ਬਾਜੂ ਬੰਦ, ਨੱਥ,ਕੰਨਾਂ ਦੀਆਂ ਵਾਲੀਆਂ, ਚੂੜੀਆਂ,ਕਮਰਬੰਦ, ਅੰਗੂਠੀ, ਝਾਂਝਰ, ਬਿੰਛੂਏ( ਪੈਰਾਂ ਦੀਆਂ ਉਂਗਲਾਂ ’ਚ ਪਾਊਣ ਵਾਲੇ ਛੱਲੇ) ਸਤਾਰਾਂ=ਤੇਤੀਸ ਕੋਟਿ ਵੈਦਿਕ ਦੇਵਤਿਆਂ ਵਿੱਚੋਂ ਸਤਾਰਾਂ ਵਿਸ਼ੇਸ਼ ਦੇਵਤੇ( ਬ੍ਰ੍ਹਮਾ, ਵਿਸ਼ਨੂੰ,ਸ਼ਿਵ,ਸਰਸਵਤੀ,ਲਛਮੀ,ਪਾਰਵਤੀ,ਇੰਦਰ,ਵਰੁਣ,ਪਵਨ,ਅਗਨਿ,ਯਮ,ਕੁਬੇਰ,ਕਰਤਿਕੇਯ,ਕਾਮ,ਸੂਰਯ,ਚੰਦਰ੍ਮਾ , ਗਣੇਸ਼) ਜੀ  ਅਠਾਰਾਂ= ਅਠਾਰਾਂ ਇਲਮ (ਗਿਆਨ) (ਚਾਰ ਵੈਦ =ਰਿਗਵੈਦ,ਗੰਧਰਵ ਵੈਦ,ਆਯੁਰ ਵੈਦ,ਧਨੁਰਵੈਦ  ਛੇ ਵੇਦਾਂਗ= ਸਿੱਖਿਆ,ਕਲਪ (ਮੰਤਰ ਵਿੱਦਿਆ),ਵਿਆਕਰਨ,ਜੋਤਿਸ਼ ਵਿੱਦਿਆ,ਛੰਦ,ਨਿਰੁਕਤ(ਸ਼ਬਦਾ ਦੇ ਅਰਥਾਂ ਦੀ ਸਹੀ ਵਿਆਖਿਆ) ਮੀਮਾਂਸਾ= ਵਿਚਾਰ ,ਇਨਸਾਫ਼ ਨजाਯ=ਨੀਤੀ,ਇਨਸਾਫ ਪੁਰਾਣ= ਪ੍ਰ੍ਚੀਨ ਪਰ੍ਸੰਗ,ਇਤਿਹਾਸ ਮਨੁ ਸਿਮਿਰ੍ਤਿ ਆਦਿ ਧਰਮ ਸ਼ਾਸਤਰ= ਧਿਆਨ ਲਾਉਣਾ ਚਾਰ ਵਿੱਦਿਆ ਦੇ ਅੰਗ=ਵਿਗਿਆਨ, ਸਾਹਿਤ ਵਿੱਦਿਆ,ਭੂਗੋਲ ਵਿੱਦਿਆ,ਇਤਿਹਾਸ ਵਿੱਦਿਆ) ਉੱਨੀ-ਵੀਹ = ਮਹਿਸ਼ੂਸ ਹੋਣ ਵਾਲਾ ਇੱਕ ਫਰਕ,ਕਦੇ ਨਾ ਪੂਰੀ ਹੋਣ ਵਾਲੀ ਇੱਕ ਕਮੀ, ਜੋ ਨਜ਼ਰ ਵਿੱਚ ਰੜਕਦੀ ਐ ਪਰ ਜੁਬਾਨ ਤੇ ਲਿਆਉਣੀ ਮੁਸ਼ਕਿਲ ਹੁੰਦੀ ਹੈ । ਵੈਸੇ - ਉੱਨੀ,ਆਪਜੀ ਦੀ ਜਨਮ ਤਾਰੀਖ ਵੀ ਹੈ । ਜਿਸਦੇ ਆਧਾਰ ਤੇ ਆਪਜੀ ਦੇ ਸ਼ਹਿਰ ਦੇ ਉੱਨੀ ਦਰਵਾਜੇ, ਆਪਜੀ ਦੇ ਮਹਿਲ ਦੇ ਉੱਨੀ ਬੁਰਜ,ਆਪਜੀ ਦੇ ਉੱਨੀ ਪਹਿਰੇਦਾਰ,ਆਪਜੀ ਦੇ ਕੋਕੇ ਦੇ ਉੱਨੀ ਨਗ, ਆਪਜੀ ਦੇ ਗਲ ’ਚ ਪਾਏ ਮੋਤੀਆਂ ਦੇ ਹਾਰ ਵਿੱਚ ਮੋਤੀਆਂ ਦੀ ਗਿਣਤੀ ਹੈ ਜੀ । ਇਸ ਲਈ ਉੱਨੀ ਜਾਣੇ ਕਿ ਆਪਜੀ ਜੀ । ਵੀਹ= ਚਾਰ ਸੌ ਵੀਹ ,ਚਾਰ ਸੌ ਵੀਹ ਜਾਣੇ ਕਿ :- ਜਾਣੇ ਕਿ, ਕਹਿ ਕੇ ਆਜੜੀ ਨੇ ਆਪਣੀ ਨਜ਼ਰ, ਦਰਬਾਰ ਵਿੱਚ ਚਾਰ ਚੁਫੇਰੇ ਦੌੜਾਈ ਤੇ ਖੜੇ ਬੈਠੇ ਜਿਸ ਨਾਲ ਵੀ ਨਜ਼ਰ ਮਿਲੀ । ਉਹ ਇਹ ਸੋਚ ਕੇ ਝੁਕ ਗਈ, ਕਿ ਕਿੱਧਰੇ ਆਜੜੀ ਮੈਨੂੰ ਹੀ ਚਾਰ ਸੌ ਵੀਹ ਨਾ ਕਹਿ ਦੇਵੇ । ਕਿਉਂਕਿ ਹਰ ਕੋਈ, ਜ਼ਿੰਦਗੀ ਵਿੱਚ ਕਿਤੇ ਨਾ ਕਿਤੇ, ਚਾਰ ਸੌ ਵੀਹ ਹੋ ਹੀ ਜਾਂਦਾ ਹੈ । ਆਜੜੀ ਦੀ ਘੁੰਮਦੀ ਨਜ਼ਰ ,ਰਾਜਕੁਮਾਰੀ ਤੇ ਆਣ ਰੁਕੀ ਤੇ ਰਾਜਕੁਮਾਰੀ ਨੇ ਤ੍ਰ੍ਬਕ ਕੇ ਕਿਹਾ ਜਾਣੇ ਕਿ ਕੌਣ ? ਆਜੜੀ, ਨਿੰਮਾ ਜਿਹਾ ਹੱਸਿਆ ਤੇ ਕਿਹਾ । ਆਜੜੀ:- ਚਾਰ ਸੌ ਵੀਹ, ਜਾਣੇ ਕਿ ਮੈਂ ਜੀ ।  ਆਜੜੀ ਦੇ ਮੈਂ ਜੀ ਕਹਿਣ ਤੇ ,ਦਰਬਾਰ ਵਿੱਚ ਸਭ ਨੇ ਇਵੇਂ ਸਾਹ ਲਿਆ, ਜਿਵੇਂ ਹਲਕ ’ਚ ਫਸਿਆ ਕੁਝ ਨਿਕਲ ਗਿਆ ਹੋਵੇ ਤੇ ਸਾਰੇ ਦਰਬਾਰੀ ਇੱਕ ਦੂਜੇ ਵੱਲ ਦੇਖ ਕੇ ਹੱਸ ਪਏ ।ਪਰ ਰਾਜਕੁਮਾਰੀ ਦੀ ਨਿਗਾ, ਆਜੜੀ ਤੇ ਟਿਕੀ ਪਈ ਸੀ ਉਹ ਆਜੜੀ ਨੂੰ ਬੜੇ ਗੌਰ ਨਾ ਦੇਖ ਰਹੀ ਸੀ ਤੇ ਸ਼ਾਇਦ ਆਜੜੀ ਨੂੰ ਪੜ੍ਹ੍ਨ ਦੀ ਕੋਸ਼ਿਸ਼ ਕਰ ਰਹੀ ਸੀ । ਕੁਝ ਚਿਰ ਬਾਅਦ ਰਾਜਕੁਮਾਰੀ:-ਚਾਰ ਸੌ ਵੀਹ ਤੇ ਤੁਸ਼ੀਂ ,ਇਹ ਕਿਵੇਂ ਹੋ ਸਕਦਾ । ਮੈਨੂੰ ਤਾਂ ਨਹੀਂ ਲਗਦਾ, ਕਿ ਤੁਸੀਂ ਚਾਰ ਸੌ ਵੀਹ ਓ । ਆਜੜੀ:- ਹਾ ਹਾ ਹਾ ਪਤਾ ਨਹੀਂ ਜੀ, ਕਦੇ ਕਦੇ ਮੇਰੀ ਬੇਬੇ ਮੈਨੂੰ ਕਹਿੰਦੀ ਐ । ਰਾਜਕੁਮਾਰੀ:- ਤੁਹਾਡੇ ਮਾਤਾ ਜੀ ਤੁਹਾਨੂੰ ਪਿਆਰ ਨਾਲ ਕਹਿੰਦੇ ਹੋਣਗੇ । ਜਾਂ ਉਹ ਕਿਤੇ ਨਾ ਕਿਤੇ ਤੁਹਾਨੂੰ ਸਮਝਣ ’ਚ ਭੁਲੇਖਾ ਖਾਂਦੇ ਹੋਣਗੇ । ਆਜੜੀ:- ਹੋ ਸਕਦਾ ਹੈ ਜੀ, ਬੇਬੇ ਨੂੰ ਸਮਝਣ ’ਚ ਭੁਲੇਖਾ ਲਗਦਾ ਹੋਵੇ । ਮੈਂ ਵੀ ਕਈ ਵਾਰੀ ਇਹੀ ਗੱਲ ਬੇਬੇ ਨੂੰ ਕਹਿੰਦਾ ਹਾਂ, ਕਿ ਮੈਂ ਚਾਰ ਸੌ ਵੀਹ ਨਹੀਂ । ਪਰ ਬੇਬੇ ਮੇਰੇ ਕੰਨ ਖਿੱਚ ਕੇ, ਧੱਕੇ ਨਾਲ ਮਨਾ ਲੈਂਦੀ ਐ । ਬਾਕੀ ਆਪਜੀ ਤੇ ਪੜੇਹ੍ ਲਿਖੇ ਹੋ, ਸ਼ਾਸਤਰਾਂ ਦੇ ਗਿਆਤਾ ਹੋ , ਸੋ ਆਪਜੀ ਸਹੀ ਹੋ ਹੋਵੋਗੇ ਜੀ । ਆਪਜੀ ਮੇਰੇ ਤੇ ਮੇਰੀ ਬੇਬੇ ਵਾਂਗੂ ਅਨਪੜ੍ਹ੍ ਥੋੜੀ ਓ ਜੀ । ਰਾਜਕੁਮਾਰੀ ਆਜੜੀ ਦੀ ਗੱਲ ਸੁਣ ਕੇ ਥੋੜਾ ਹੱਸੀ ਤੇ ਫਿਰ ਕਿਹਾ ਰਾਜਕੁਮਾਰੀ:- ਹਾਂ ਸੱਚ ਤੈਨੂੰ ਮੇਰੀ ਜਨਮ ਤਾਰੀਖ ਤੇ ਮੇਰੇ ਇਹਨਾਂ ਕੁਝ ਕਿਵੇਂ ਪਤਾ ਲੱਗਿਆ ? ਆਜੜੀ:- ਹਾ ਹਾ ਹਾ, ...  ਰੁਕੇ ਹਰ ਵਾਰ ਜੇ ਰਸਤਾ,ਮੁਸਾਫਿਰ ਫਿਰ ਕਿਧਰ ਜਾਵੇ । ਇਸੇ ਉਲਝਨ ’ਚ ਹਰ ਵਾਰੀ, ਮੇਰਾ ਸੁਪਨਾ ਬਿਖਰ ਜਾਵੇ । ਬਣੇ ਜੇ ਸਾਰਥੀ ਭਗਵਾਨ ਤਾਂ ਅਰਜੁਨ , ਬਣੇ ਉੱਤਮ, ਕਿਵੇਂ ਇਤਿਹਾਸ ਤੱਕ ਮੇਰਾ,ਬਿਨਾਂ ਤੇਰੇ ਜਿਕਰ ਜਾਵੇ ।ਰਾਜਕੁਮਾਰੀ ਤੇ ਆਜੜੀ ,ਭਾਗ ਚੌਥੇ ਦਾ ਅੱਧ,punjabi sad status,punjabi shayari,punjabi shayari dosti,punjabi shayari sad life,punjabi shayari pics,punjabi shayari image,punjabi shayari for friends,punjabi shayari maa baap,punjabi shayari motivational,punjabi shayari miss you,punjabi shayari matlabi duniya,punjabi shayari new 2018, punjabi shayari new 2017,punjabi shayari dosti,punjabi shayari new images,punjabi shayari new download,punjabi shayari new sad,punjabi shayari new pics,punjabi shayari new photo,punjabi shayari bulleh shah,punjabi shayari broken heart,punjabi shayari very sad,punjabi shayari valentine day,punjabi shayari comedy,punjabi shayari chutkule,punjabi shayari love wallpaper, punjabi shayari kavita,punjabi shayari jatt,punjabi shayari judai,punjabi shayari sad love, punjabi shayari and status,punjabi shayari photo,punjabi shayari photos download,punjabi shayari yaad,punjabi shayari yaar,punjabi shayari yaaran di yaari,punjabi shayari romantic wallpaper,punjabi shayari romantic pic,







No comments:

Post a Comment