Saturday, April 21, 2018

punjabi poetry

ਤੂੜੀ ਦੀ ਪੰਡ ਸਿਰ ’ਤੇ ਚੱਕੀ ਦੇਖਕੇ ਭਾਬੀ ਜੀ( ਭੂਆ ਜੀ ਦੇ ਮੁੰਡੇ ਦੀ ਘਰਵਾਲੀ ) ਸ਼ਰਾਰਤ ਨਾ ਹੱਸੇ ਤੇ ਕਿਹਾ ਬੂਟਿਆ ਪੰਡ ਚੱਕ ਕੇ ਤੁਰਦਾ ਤੂੰ ਤਾਂ ਸੋਹਣਾ ਬੜਾ ਲੱਗਦਾਂ ।
ਤੁਹਾਡੀ ਕੋਈ ਭੈਣ ਜਾਂ ਆਂਢ-ਗੁਆਂਢ ’ਚ ਕੋਈ ਸਹੇਲੀ ਹੂ-ਬ-ਹੂ ਤੁਹਾਡੇ ਵਰਗੀ ਹੈ ਮੈਂ ਆਪਣੀ ਪੰਡ ਸਿੱਟ ਕੇ ਸਬਜੀ ਬਣਾ ਰਹੀ ਭਾਜੀ ਜੀ ਕੋਲ ਜਾ ਕੇ ਕਿਹਾ ।
ਕਿਉਂ ? ਤੈਨੂੰ ਕੀ ਲੋੜ ਪੈ ਗਈ ਚੰਗੇ ਭਲੇ ਨੂੰ ਭਾਬੀ ਜੀ ਕਹਿ ਕੇ ਹੱਸੇ ।
ਨਹੀਂ ! ਮੈਨੂੰ ਤੇ ਕੋਈ ਲੋੜ ਨਹੀਂ । ਸ਼ਾਇਦ ਤੁਹਾਡੇ ਕੰਤ ਨੂੰ ਜ਼ਰੂਰਤ ਲਾਜ਼ਮੀ ਪਵੇਗੀ ਜਿਵੇਂ ਤੁਹਾਨੂੰ ਮੈਂ ਸੋਹਣਾ ਲੱਗਿਆ ਉਵੇਂ ਤਾਂ ਮੈਨੂੰ ਲੱਗਦਾ ਕਿ ਸਾਮ ਤੱਕ ਮੈਂ ਤੁਹਾਡੀ ਰੂਹ ਤੱਕ ਪਹੁੰਚ ਜਾਵਾਂਗਾ ਕਿਉਂਕਿ ਇੱਕ ਤੋਂ ਦੂਜੀ ਪੰਡ ਚੱਕਦਾ ਮੈਂ ਨਿਖਰਦਾ ਹੀ ਜਾਵਾਂਗਾ /ਮੇਰੀ ਸੂਰਤ ਸੋਹਣੀ ਹੁੰਦੀ ਜਾਵੇਗੀ ਮੇਰੀ ਤੋਰ ’ਚ ਦੋ ਪੈਰ ਘੱਟ ਤੁਰਨ ਵਾਲੀ ਗੱਲ ਆ ਜਾਵੇਗੀ ਇਸ ਲਈ ਜੇ ਇਸ ਤਰਾਂ ਹੋਇਆ ਤਾਂ ਮੈਨੂੰ ਨਹੀਂ ਲੱਗਦਾ ਤੁਸੀਂ ਆਪਣੇ ਕੰਤ ਕੋਲ ਰਹੋਗੇ ਸੋ ਵੀਰਾ ਇਕੱਲਾ ਨਾ ਰਹਿ ਜੇ ਉੱਤੋਂ ਕੰਮ ਦਾ ਜੋਰ ਐ ਰੋਟੀਆਂ ਪਕਾਉਣ ਵਾਲੀ ਵੀ ਤਾਂ ਉਸਨੂੰ ਚਾਹੀਦੀ ਹੋਵੇਗੀ । ਕਹਿ ਕੇ ਮੈ ਉੱਥੋਂ ਭੱਜਣ ਦੀ ਤਿਆਰੀ ਖਿੱਚ ਲਈ । 
ਖੜ ਜਾ ਕੇਰਾ ਖੜ ਕਹਿੰਦੇ ਭਾਬੀ ਜੀ ਨੇ ਪਤੀਲੇ ਚੋਂ ਕੜਛੀ ਕੱਢ ਕੇ ਮੇਰੇ ਮਾਰਨ ਦੇ ਅੰਦਾਜ ਨਾਲ ਚੱਕ ਲਈ ਤੇ ਮੈਂ ਪਹਿਲਾਂ ਹੀ ਤਿਆਰ ਖੜਾ ਉੱਥੋਂ ਭੱਜ ਪਿਆ ਹੱਥ ’ਚ ਫੜੀ ਪੱਲੀ ਦਾ ਲੜ ਪੈਰ ’ਚ ਉਲਝਿਆ ਤੇ ਮੈਂ ਡਿੱਗ ਪਿਆ ।
ਉਏ ਉਏ ਘੜੂਚੂਦਾਸਾ ਤੂੰ ਤਾਂ ਇੱਕ ਪੰਡ ਨਾਲ ਹੀ ਬੋਂਦਲ ਗਿਆ ਹਾਲੇ ਤਾਂ ਸੂਰਜ ਇਧਰੋ ਘੁਮ ਕੇ ਏਧਰ ਆਉਣਾਂ । ਕਹਿ ਕੇ ਕੰਮ ਕਰਨ ਆਏ ਤੇ ਪਰਿਵਾਰ ਦੇ ਮੈਂਬਰਾਂ ਨੇ ਹਾਸਾ ਚੱਕ ਦਿੱਤਾ ।
ਸਾਰਾ ਦਿੰਨ ਪੰਡਾਂ ਹੇਠਾਂ ਬੀਤਿਆ ਉਹ ਕਿਹੜਾ ਅੰਗ ਐ ਜੋ ਥਕੇਵੇਂ ਦੇ ਦ੍ਰਦ ਨਾਲ ਚਸਕ ਨਹੀਂ ਰਿਹਾ ਸੀ ਦਰਦ ਨਹੀਂ ਦੇ ਰਿਹਾ ਸੀ ਪਰ ਹਾਸੇ ਠੱਠੇ ਦਾ ਬਣਿਆ ਮਹੌਲ ਤੇ ਇੱਕ ਦੂਜੇ ਨਾਲ ਮਖੌਲਾਂ ਕਰਨ ਦਾ ਰਾਬਤਾ ਮਨ ਨੂੰ ਇੱਕ ਲੱਜਤ ਦਾ ਅਹਿਸਾਸ ਕਰਵਾ ਰਿਹਾ ਸੀ ਜਿਸ ਨੂੰ ਬਿਆਨ ਕਰਨਾ ਨਾ ਮੁਮਕਿਨ ਐ ਸ਼ਾਇਦ ।
ਭੂਆ ਜੀ ਮੇਰੇ ਆਪਣੇ ਨੇ ਪਰ ਭਾਜੀ ਜੀ ਦਾ ਰਵੱਈਆ ਦੇਖ ਕੇ ਮੈਂ ਅਕਸਰ ਹੀ ਸੋਚਦਾਂ ਕਿ ਕਿੰਨੇ ਮਹਾਨ ਹੁੰਦੇ ਨੇ ਉਹ ਲੋਕ ਜੋ ਆਪਣੀ ਧੀ ਨੂੰ ਚੰਗੇ ਸੰਸਕਾਰ ਸਿਖਾਉਂਦੇ ਨੇ ਜੋ ਕਹਿੰਦੇ ਨੇ ਕਿ ਧੀਏ ਤੇਰੇ ’ਤੇ ਇਕ ਘਰ ਦੀ ਨਹੀਂ ਦੋ ਘਰਾਂ ਦੀ ਜਿੰਮੇਵਾਰੀ ਐ ਜਿੰਨਾਂ ਦੀ ਤੂੰ ਮਾਲਿਕ ਐ ਜੋ ਤੇਰੇ ਨਾਲ ਹੀ ਘਰ ਨੇ ਤੇ ਤੇਰੇ ਤੋਂ ਬਗੇਰ ਬਸ ਕੱਚੀਆਂ ਪੱਕੀਆਂ ਇੱਟਾਂ ਦੇ ਬਣੇ ਮਕਾਨ ਇਹਨਾਂ ਨੂੰ ਜੋੜ ਕੇ ਰੱਖਣਾਂ ਤੇਰਾ ਫ਼ਰਜ਼ ਐ। ਫਿਰ ਉਹ ਧੀਆਂ ਕਿਸੇ ਘਰ ਦੀਆਂ ਨੂੰਹਾਂ ਨਹੀਂ ਬਲਕਿ ਧੀਆਂ ਬਣਦੀਆਂ ਨੇ ਉਹ ਪਤਨੀਆਂ ਨਹੀਂ ਜ਼ਿੰਦਗੀ ਦੀ ਕਿਸਤੀ ਦੀਆਂ ਮਲਾਹ ਬਣਦੀਆਂ ਨੇ ਉਹ ਭਾਬੀਆਂ-ਭਰਜਾਈਆਂ ਨਹੀਂ ਹੁੰਦੀਆਂ ਤਕਰੀਬਨ - ਤਕਰੀਬਨ ਮਾਵਾਂ ਵਰਗੀਆਂ ਹੀ ਹੁੰਦੀਆਂ ਨੇ ।
"ਚੌਹਾਨ"

No comments:

Post a Comment