Saturday, April 21, 2018

chand - ghazal

ਗ਼ਜ਼ਲ
ਮਸ਼ਹੂਰੀਆਂ ਹੋਈਆਂ ਨਾ, ਬਦਨਾਮੀਆਂ ਹੋਈਆਂ ।
ਕੁਝ ਹਸਰਤਾਂ ਦਿਲ ’ਚ ਦਬੀਆਂ,ਬਸ ਸਾਂਭੀਆਂ ਹੋਈਆਂ ।
ਕੁਝ ਅਪਣਿਆਂ ’ਤੇ ਭਰੋਸਾ,ਕਰਿਆ ਨਹੀਂ ਤੂੰ ਦਿਲਾ,
ਕੁਝ ਦੂਜਿਆਂ ਨਾਲ ਖੁਸ਼ੀਆਂ ,ਨਾ ਸਾਂਝੀਆਂ ਹੋਈਆਂ ।
ਇੱਕ ਚੰਨ ਕਰਕੇ ਨਹੀਂ ਐ ,ਬਸ ਰੌਸ਼ਨੀ ਦੋਸਤਾ,
ਬਿਨ ਤਾਰਿਆਂ, ਤੋਂ ਕਦੋਂ ਰਾਤਾਂ ਕਾਲੀਆਂ ਹੋਈਆਂ ।
ਬਸ ਤਿਸ਼ਨਗੀ ਹੀ ਮਿਟੀ ਨਾ,ਐ ਦਿਲ ਕਦੇ ਚਾਹ ਦੀ,
ਰਲ ਕੇ ਸੁਮੰਦਰ ’ਚ ਨਦੀਆਂ, ਵੀ ਖਾਰੀਆਂ ਹੋਈਆਂ ।
ਕੀ ਐ ਮਿਲੇ ਨਾ ਬਜਾਰ ’ਚ ,ਜੋ ਭਾਲਿਆ ਰੀਝ ਨਾਲ,
ਮਮਤਾ ਦੀਆਂ, ਨਾ ਮਿਲਨ ਛਾਂਵਾਂ ਭਾਲੀ਼ਆਂ ਹੋਈਆਂ ।
"ਚੌਹਾਨ"

No comments:

Post a Comment