Sunday, April 29, 2018

Mamta Aur Mohabbat poem

ਮਮਤਾ ਤੇ ਮੁਹੱਬਤ
ਬਲੇ ਹੀ ਇੱਕ ਜੈਸੇ ਨੇ
ਪਰ ਦੋਹਾਂ ਦੇ ਸ਼ਬਦਾਂ ’ਚ ਫ਼ਰਕ ਐ
ਦੋਹਾਂ ਦੇ ਕਹਿਣ ਸੁਨਣ ’ਚ ਫ਼ਰਕ ਐ
ਦੋਹਾਂ ਦੇ ਅਹਿਸਾਸ ’ਚ ਫ਼ਰਕ ਐ
ਦੋਹਾਂ ਦੇ ਮਿਲਨ ’ਚ ਫ਼ਰਕ ਐ
ਮੁਹੱਬਤ
ਮਹਿਬੂਬ ਦੇ ਨੈਣਾਂ ’ਚ
ਦੇਖੀ ਜਾ ਸਕਦੀ ਐ
ਮਮਤਾ ਦਾ
ਮਾਂ ਦੀ ਗੋਦੀ
ਮਾਂ ਦੇ ਪੈਰਾਂ ’ਚ ਵਾਸ ਹੁੰਦਾ
ਮਹਿਬੂਬ ਦੇ ਪੈਰਾਂ ’ਚ ਝੁਕਿਆਂ
ਮੁਹੱਬਤ ਖਫ਼ਾ ਹੋ ਜਾਂਦੀ ਐ
ਮਾਂ ਦੀ ਅੱਖ ਨਾਲ ਅੱਖ ਮਿਲਾਉਣ ਨਾਲ
ਮਮਤਾ ਗੁੱਸੇ ਹੋ ਜਾਂਦੀ ਐ
ਮਮਤਾ ਤੇ ਮੁਹੱਬਤ
ਇੱਕ ਖ਼ੁਦਾ ਤੇ ਇੱਕ ਖ਼ੁਦਾਈ
ਫ਼ਰਕ ਐ
ਦੋਹਾਂ ’ਚ ਬੜਾ ਫ਼ਰਕ ਐ ।
"ਚੌਹਾਨ"

No comments:

Post a Comment