Monday, April 30, 2018

khat poetry

ਦਿਲ ਦੀ
ਕੋਈ ਵੀ ਤਹਿ
ਫਰੋਲ ਕੇ ਦੇਖੀ
ਅਗਰ ਉਸ ’ਤੇ
ਮੇਰਾ ਨਾਮ ਨਾ ਮਿਲਿਆ
ਅਗਰ ਮੇਰੀ ਵਫ਼ਾ ਨੇ ਆ ਦਸਤਕ ਨਾ ਦਿੱਤੀ
ਤਾਂ ਕਹਿ ਦੇਵੀਂ ਕਿ
ਮੇਨੂੰ ਮੁਹੱਬਤ ਹੀ ਨਹੀਂ ਕਰਨੀ ਆਈ
ਪਰ ਮੈਂ ਇਹੀ ਕਹਾਂਗਾ ਕਿ
ਹੁਣ ਤੂੰ ਇਹ ਨਾ ਕਰੀਂ
ਦਿਲ ਦੀ ਕੋਈ ਪਰਤ ਨਾ ਫਰੋਲੀ
ਨਾ ਫਰੋਲੀ ਕੋਈ ਪਰਤ
ਜਿਸ ਤੋਂ ਮੇਰੀ ਮੁਹੱਬਤ ਦਾ ਅਹਿਸਾਸ ਹੋਵੇ
ਤੇ ਤੈਨੂੰ ਦਿਵਾਨਾ ਬਣਾ ਦੇਵੇ
ਜੋ ਤੋੜ ਦੇਵੇ ਤੇਰੇ ਉਸ ਦਿਖਾਵੇ ਦੇ ਕਵਚ ਨੂੰ
ਜੋ ਵਿਛੜਨ ਲੱਗਿਆਂ ਤੂੰ ਪਹਿਨਿਆਂ ਸੀ
ਨਾ ਫਰੋਲੀ ਕੋਈ ਪਰਤ ਦਿਲ ਦੀ
ਜੋ ਦਿਲ ’ਚ ਉਸਨੂੰ ਮਿਲਨ ਦੀ ਜਿੱਦ ਬਣਾ ਦੇਵੇ
ਜੋ ਲੱਭਿਆਂ ਨਹੀਂ ਮਿਲਦਾ
ਜਿਸਨੂੰ ਵਾਪਿਸ ਮੁੜਨਾ ਨਹੀਂ ਆਉਂਦਾ
ਦੇਖੀ ਕਿਤੇ ਮਹਿਰਮਾਂ ਇਹ ਬਿਰਹੋਂ ਦਾ ਝੱਖੜ
ਤੇਰੀ ਫੁੱਲਾਂ ਵਰਗੀ ਜਿੰਦ ’ਤੇ ਝੱਲ ਜਾਵੇ
ਸੱਚ ਜਾਣੀ ਤੇਰੇ ਤੋਂ ਝੱਲ ਨਹੀਂ ਹੋਣਾ
ਇੱਕ ਗੱਲ ਹੋਰ ਜੋ ਉਸ ਵੇਲੇ ਕਹਿਣੀ ਰਹਿ ਗਈ ਸੀ ਕਿ
ਖੁਸ਼ ਰਹਿ
ਖੁਸ਼ ਰਿਹਾ ਕਰ
ਜ਼ਿਆਦਾ ਦਿਖਾਵਾਂ ਨਾ ਕਰਿਆ ਕਰ
ਚਿਹਰੇ ’ਤੇ ਉੱਕਰੇ ਹਰਫ਼ਾਂ ਨੂੰ ਬਹੁਤ ਲੋਕ ਪੜ੍ਹ੍ ਲੈਂਦੇ ਨੇ
ਸਾਰੇ ਮੇਰੇ ਵਾਂਗੂ ਅਨਪੜ੍ਹ੍ ਥੋੜੀ ਨੇ
ਹਾਂ ਸੱਚ
ਬਲੇ ਹੀ ਜੁਦਾਈ ਦਾ ਐ
ਪਰ ਦੇਖ ਮੈਨੂੰ ਖ਼ਤ ਤਾਂ ਲਿਖਣਾ ਆ ਗਿਆ ਹਨਾ ।
" ਚੌਹਾਨ"

No comments:

Post a Comment