Saturday, April 7, 2018

e mohabbat poetry

ਗ਼ਜ਼ਲ
ਲੁਤਫ ਦੱਸੀਏ ਜਾਂ,ਇੱਕ ਮਰਜ਼ ਦੱਸੀਏ,
ਐ ਮੁਹੱਬਤ ! ਤੇਰਾ ਕੀ ਪਤਾ ਦੱਸੀਏ ?
ਬੰਦਗੀ ਦੱਸੀਏ ਜਾਂ ਦੁਆ ਦੱਸੀਏ,
ਐ ਇਬਾਦਤ ! ਤੇਰਾ ਕੀ ਪਤਾ ਦੱਸੀਏ ?
ਆਦਮੀ ਨੂੰ ਖਾਵੇ, ਆਦਮੀ ਦੀ ਚਾਹਤ,
ਭੜਕਦੀ ਐ ਦੁਨੀਆ,ਪਰ ਮਿਲੇ ਨਾ ਰਾਹਤ ।
ਤਿਸ਼ਨਗੀ ਦੱਸੀਏ,ਜਾਂ ਕਸ਼ਿਸ਼ ਦੱਸੀਏ ,
ਐ ਤਜ਼ਾਰਤ ! ਤੇਰਾ ਕੀ ਪਤਾ ਦੱਸੀਏ ?
ਬੰਨਦੀ ਐਂ ਹੱਦਾਂ, ਠੱਗਦੀ ਐਂ ਜੱਗ ਨੂੰ,
ਵੰਡਦੀ ਐ ਰੰਗ ਤੂੰ, ਵੰਡਦੀ ਐਂ ਰੱਬ ਨੂੰ ?
ਧਰਮ ਦੱਸੀਏ ਜਾਂ, ਫਿਰ ਕਪਟ ਦੱਸੀਏ,
ਐ ਸ਼ਿਆਸਤ ! ਤੇਰਾ ਕੀ ਪਤਾ ਦੱਸੀਏ ?
ਚੁਲਬੁਲੇ ਨੈਣਾਂ ਵਿੱਚ,ਦਿਨ ਢਲੇ ਦੀ ਲਾਲੀ,
ਅਪਸਰਾ ਅੰਬਰ ਦੀ ,ਉਮਰ ਵੀ ਹੈ ਬਾਲੀ ।
ਸਾਦਗੀ ਦੱਸੀਏ,ਜਾਂ ਹਯਾ ਦੱਸੀਏ,
ਐ ਨਜ਼ਾਕਤ ! ਤੇਰਾ ਕੀ ਪਤਾ ਦੱਸੀਏ ?
ਸਿੱਧਰੀ ਜਾਂ ਪਾਗਲ,ਪੁੱਛਦੇ ਨੇ ਹਸਤੀ,
ਹੈ ਸ਼ਰਾਰਤ ਕੋਈ,ਜਾਂ ਦਿਲੇ ਦੀ ਮਸਤੀ ।
ਇਸ਼ਕ ਦੱਸੀਏ ਜਾਂ, ਦਿਲਲਗੀ ਦੱਸੀਏ,
ਐ ਸ਼ਨਾਖ਼ਤ! ਤੇਰਾ ਕੀ ਪਤਾ ਦੱਸੀਏ ?
"ਚੌਹਾਨ"


No comments:

Post a Comment