Thursday, March 22, 2018

zindagi bewafa poetry

Zindagi
....
Zindagi bewafa 
ja dokhebaaz nhi
Zindagi tan ik jang hai
Rang hai
Eh tan panj tatan de bne Chitarkar te
nirbhar karda hai k oh isda
Wakt di canvas te
Kesa chitar banaunda hai
Oh chitar
Jis nu bina dekhiyan hi
Nazar guzar jave ja oh
Tasvir
Jo itehas di
Kandh te lag k
Aapne uper di langdi nazar nu
Rok k eh ehsas karva deve
Is vich chamk bharn li
Kithe-kithe rangaan ch hor rang
Milaunn li jaddo-jahad kiti
Te
Kithe -kithe chamk nu fikka karde
Wakt de valvlale
Te halatan de silsiliyaan naal
Jhoojhde
Chitarkar ne oh kariya jo
Namumkin varga c
Zindgi bewafa ja dokhebaaz nhi

Eh tan jang hai
" chauhan "
''''''''''''''''''''''
''''''''''''''''''''''''''
ਜ਼ਿੰਦਗੀ
ਜ਼ਿੰਦਗੀ ਬੇਵਫਾ ਜਾਂ
ਧੋਖੇਬਾਜ ਨਹੀਂ
ਜ਼ਿੰਦਗੀ ਤਾਂ ਇੱਕ ਜੰਗ ਐ
ਇੱਕ ਰੰਗ ਐ
ਇਹ ਤਾਂ
ਪੰਜ ਤੱਤਾਂ ਦੇ ਬਣੇ ਚਿੱਤਰਕਾਰ ਤੇ
ਨਿਰਭਰ ਹੁੰਦਾਂ ਕਿ ਉਹ ਇਸਦਾ
ਵਕਤ ਦੀ ਕੈਨਵਸ ’ਤੇ
ਕੈਸਾ ਚਿ੍ੱਤਰ ਬਣਾਉਂਦਾ
ਉਹ ਚਿੱਤਰ
ਜਿਸਨੂੰ ਬਿਨਾਂ ਦੇਖਿਆਂ ਹੀ
ਨਜ਼ਰ ਗੁਜਰ ਜਾਵੇ ਜਾਂ ਉਹ ਤਸਵੀਰ
ਜੋ ਇਤਿਹਾਸ ਦੀ
ਕੰਧ ’ਤੇ ਲੱਗ ਕੇ
ਆਪਣੇ ਉੱਪਰੋਂ ਲੰਘਦੀ ਨਜ਼ਰ ਨੂੰ
ਰੋਕ ਕੇ ਇਹ ਅਹਿਸਾਸ ਕਰਵਾ ਦੇਵੇ

ਇਸ ਵਿੱਚ ਚਮਕ ਭਰਨ ਲਈ
ਕਿੱਥੇ ਕਿੱਥੇ ਰੰਗਾਂ ’ਚ ਹੋਰ ਰੰਗ
ਮਿਲਾਉਣ ਲਈ ਜੱਦੋ ਜਹਿਦ ਕੀਤੀ
ਤੇ
ਕਿੱਥੇ ਕਿੱਥੇ ਚਮਕ ਨੂੰ ਫਿੱਕਾ ਕਰਦੇ
ਵਕਤ ਦੇ ਵਲਵਲੇ
ਤੇ ਹਲਾਤਾਂ ਦੇ ਸਿਲਸਲਿਆਂ ਨਾਲ ਝੂਝਦੇ
ਚਿੱਤਰਕਾਰ ਨੇ ਉਹ ਕਰਿਆ ਜੋ ਨਾਮੁਮਕਿਨ ਵਰਗਾ ਸੀ
ਜ਼ਿੰਦਗੀ ਬੇਵਫਾ ਜਾਂ
ਧੋਖੇਬਾਜ ਨਹੀਂ
ਜ਼ਿੰਦਗੀ ਤਾਂ ਇੱਕ ਜੰਗ ਐ
ਇੱਕ ਰੰਗ ਐ ।
"ਚੌਹਾਨ"

No comments:

Post a Comment