Thursday, March 22, 2018

rohani poetry

ਗੱਲਾਂ ਕਰਦਾ ਕਰਦਾ ਦਿਲਬਰ,
ਸੁਆਲ ਕਰ ਗਿਆ :-
ਸੁਆਲ :- ਜੇ ਮੈ ਭੀੜ ’ਚ ਹੋਵਾਂ ਕੀ ਤੂੰ ਮੈਨੂੰ
ਪਛਾਣ ਸਕਦਾਂ ?
ਜਵਾਬ :- ਹਾਂ
ਸੁਆਲ :- ਜੇ ਮੈ ਦੁਨੀਆਂ ਦੀ ਭੀੜ ’ਚ ਹੋਵਾਂ 
ਫੇਰ ਪਛਾਣ ਸਕਦਾਂ ?
ਜਵਾਬ:- ਹਾਂ
ਸੁਆਲ :- 
ਜੇ ਮੈ ਖਲਕਤ ਦੀ ਭੀੜ ’ਚ ਹੋਵਾਂ ਫੇਰ ?
ਜਵਾਬ:- ਹਾਂ
ਮੇਰੇ ਜਵਾਬ ਸੁਣ ਕੇ ਉਹ ਖੁਸ਼ੀ ’ਚ ਝੂਮਦਾਂ
ਬਿਨਾਂ ਰੁਕੇ ਬੋਲਦਾ ਬੋਲਦਾ ਕਹਿ ਗਿਆ
ਮੈਂ ਵੀ ਤੈਨੂੰ ਹਰ ਥਾਂ-ਕਥਾਂ ਤੇ ਪਛਾਣ ਲਵਾ 
ਤੇਰਾ ਕੋਈ ਵੀ ਅੰਗ ਦੇਖ ਕੇ ਪਛਾਣ ਲਵਾਂ 
ਪਰ ਹਾਂ ਕੀ ਤੂੰ ਮੈਨੂੰ ਮੇਰੇ ਜਿਸਮ ਦਾ ਕੋਈ ਵੀ 
ਅੰਗ ਦੇਖ ਕੇ ਪਛਾਣ ਸਕਦਾਂ ?
ਜਵਾਬ :- ਨਹੀਂ 
ਨਹੀਂ ! ਮੈਨੂੰ ਪਤਾ ਸੀ ਤੇਰੇ ਕੋਲ ਗੱਲਾਂ ਤੋਂ ਸਿਵਾਏ ਹੋਰ 
ਕੁਝ ਨਹੀਂ ਤੂੰ ਝੂਠਾ ਐਂ ,ਫਰੇਬੀ ਐ ਕਹਿੰਦੇ ਦਿਲਬਰ ਨੇ
ਗੁੱਸੇ ਨਾਲ ਅੱਖਾਂ ਲਾਲ ਕਰ ਲਈਆਂ
ਬੋਲਾਂ ’ਚ ਸਿਕਵੇਂ ਝੜਨ ਲੱਗੇ 
ਹਵਾ ਪਤਝੜ ਦੇ ਸੁਭਾਹ ਨਾਲ ਰੁਮਕਨ ਲੱਗੀ
ਪੀੜ ਦਾ ਅਹਿਸਾਸ ਹੋਇਆ
ਤੇ ਫਿਰ ਮੈਂ ਜੁਆਬ ਦਿੱਤਾ :-
ਹਾਂ , ਮੈ ਤੈਨੂੰ ਵਕਤ ਦੇ ਹਰ ਹਲਾਤ ’ਚ ,
ਹਰ ਲਿਬਾਸ਼ ’ਚ ਰੂਪ ਕਰੂਪ ਕਿਸੇ ਵੀ ਰੂਪ ’ਚ 
ਹਰ ਹਾਲ ’ਚ ਪਛਾਣ ਸਕਦਾਂ ।
ਅੱਛਾ, ਕਹਿਕੇ ਉਹ ਸਾਂਤ ਤਾਂ ਹੋਇਆ
ਹਵਾਵਾਂ ਵੀ ਬਦਲੀਆਂ ਪਰ ਇੱਕ ਸੁਆਲ ਉਸਦੇ 
ਚਿਹਰੇ ’ਤੇ ਹਾਲੇ ਵੀ ਸੀ ਜੋ ਕਹਿ ਰਿਹਾ ਸੀ
ਕਿ ਜੇ ਤੂੰ ਮੈਨੂੰ ਮੇਰੇ ਕਿਸੇ ਅੰਗ ਨੂੰ ਦੇਖ ਕੇ ਨਹੀਂ ਪਛਾਣ
ਸਕਦਾ ਤਾਂ ਰੂਪ ਬਦਲੇ ਤੋਂ ਕਿਵੇਂ ਪਛਾਣ ਸਕਦਾ ?
ਹੁਣ ਮੈ ਉਸਨੂੰ ਕਿਵੇਂ ਸਮਝਾਵਾਂ ਕਿ ਦਿਲਦਾਰਾਂ ਤੇਰੇ ਨਾਲ ਮੇਰਾ
ਜਿਸਮ ਦਾ ਨਹੀਂ, ਰੂਹ ਦਾ ਰਿਸਤਾ ਐ
ਦਿਲ ਦੀ ਧੜਕਣ ਤੇਰੇ ਹੋਣ ਦਾ ਪਤਾ ਦੇ ਦਿੰਦੀ ਐ ।
" ਚੌਹਾਨ"

No comments:

Post a Comment