Thursday, March 29, 2018

samandar poetry

Ghazal
kidhare Hawa hoya kidhare ghata hoya
kidhare khuda hoya kidhare Fanaa hoya
kis khushI ch gaya o badlan teekar
kis tishnagi ch samandar kattra hoya
Kis seh di chahat ,kyo Siskda hai dum,
Kis dard di chinta ,kis Silsile da gum
Kis shonk ch e dil, uthe Dhuaan,
Kidre suvaaah , na hoji sulgda Hoya
Na fikar jataan da ,na dharm Di bandish,
Na karm di chinta ,na sharm di bandish,
Bas is trahaan miliya,menu khuda mera
Kuj veshva hoya, kuj maikda hoya
Vagde pasene vich, raliya lahu v c
Chalde kashiye vich, ik aarju v c
Sab nu rajja k oh,suta piya bhukha
mere khudaya eh, ki majra hoya
Do chaar hi gallan, karde khare shaayad,
chad ke na janda o,mud da ghre shaayad,
Milida khare butte, nu aapna chaiya
Chauhan ban k hun, jo vakhra hoya
"chauhan "....
ਗ਼ਜ਼ਲ
ਕਿਧਰੇ ਹਵਾ ਹੋਇਆ , ਕਿਧਰੇ ਘਟਾ ਹੋਇਆ,

ਕਿਧਰੇ ਖ਼ੁਦਾ ਹੋਇਆ, ਕਿਧਰੇ ਫ਼ਨਾ ਹੋਇਆ !
ਕਿਹੜੀ ਖ਼ੁਸ਼ੀ ’ਚ ਗਿਆ, ਉਹ ਬੱਦਲਾਂ ਤੀਕਰ,
ਕਿਸ ਤਿਸਨਗੀ, ’ਚ ਸੁਮੰਦਰ ਕੱਤਰਾ ਹੋਇਆ ।
ਕਿਸ ਸ਼ੈਅ ਦੀ ਚਾਹਤ, ਕਿਉਂ ਸਿਸਕਦਾ ਹੈ ਦਮ,
ਕਿਸ ਦਰਦ ਦੀ ਚਿੰਤਾਂ ,ਕਿਸ ਸਿਲਸਿਲੇ ਦਾ ਗ਼ਮ ।
ਕਿਸ ਸੌਕ ਚੋਂ ਐ ਦਿਲ,ਇਹ ਉੱਠਦਾਂ ਧੂੰਆਂ,
ਕਿਧਰੇ ਸੁਆਹ, ਨਾ ਹੋਜੀ ਸੁਲਗਦਾ ਹੋਇਆ ।
ਨਾ ਫ਼ਿਕਰ ਜਾਤਾਂ ਦਾ,ਨਾ ਧਰਮ ਦੀ ਬੰਦਿਸ਼ ,
ਨਾ ਕਰਮ ਦੀ ਚਿੰਤਾ ,ਨਾ ਸ਼ਰਮ ਦੀ ਬੰਦਿਸ਼ !
ਬਸ ਇਸ ਤਰਾਂਹ ਮਿਲਿਆ, ਮੈਨੂੰ ਖ਼ੁਦਾ ਮੇਰਾ,
ਕੁਝ ਵੇਸ਼ਵਾ ਹੋਇਆ,ਕੁਝ ਮੈਕਦਾ ਹੋਇਆ ।
ਵਗਦੇ ਪਸ਼ੀਨੇ ਵਿੱਚ,ਰਲਿਆ ਲਹੂ ਵੀ ਸੀ,
ਚਲਦੇ ਕਸ਼ੀਏ ਵਿੱਚ ,ਇਕ ਆਰਜ਼ੂ ਵੀ ਸੀ ।
ਸਭ ਨੂੰ ਰਜਾ ਕੇ ਉਹ, ਸੁੱਤਾ ਪਿਆਂ ਭੁੱਖਾ,
ਮੇਰੇ ਖ਼ੁਦਾਇਆ ਇਹ ,ਕੀ ਮਾਜਰਾ ਹੋਇਆ ।
ਦੋ ਚਾਰ ਹੀ ਗੱਲਾਂ, ਕਰਦਾਂ ਖ਼ਰੇ ਸ਼ਾਇਦ,
ਛੱਡ ਕੇ ਨ ਜਾਂਦਾ ਉਹ ,ਮੁੜਦਾ ਘਰੇ ਸ਼ਾਇਦ ।
ਮਿਲਦਾਂ ਖ਼ਰੇ ਬੂਟੇ, ਨੂੰ ਆਪਣਾ ਛਾਇਆ ,
"ਚੌਹਾਨ" ਬਣ ਕੇ ਹੁਣ,ਜੋ ਵੱਖਰਾ ਹੋਇਆ ।
"ਚੌਹਾਨ"

No comments:

Post a Comment