Monday, March 19, 2018

punjabi shayari -maye ni maye

ਪੀਲੇ ਪੀਲੇ ਫੁੱਲਾਂ ਨਾਲ
ਉਜਾੜ ’ਚ ਕਿੱਕਰ ਮਾਏ
ਚੌਗਿਰਦਾ ਰਿਹਾ ਐ ਨੀ ਮੋਹ
ਲੁੰਗ ’ਤੇ ਪਈਆਂ ਨੇ
ਬੂੰਦਾਂ ਤਰੇਲ ਦੀਆਂ
ਪੈਣ ਕਿਰਨਾ ਲਿਸ਼ਕਾਰਾ ਰਿਹੈ ਹੋ
ਬੜਾ ਹੀ ਨਜ਼ਾਰਾ ਅੱਜ
ਸੋਭਦਾ ਐ ਦੀਦਿਆਂ ਨੂੰ
ਕੀ ਮੈਨੂੰ ਰਿਹਾ ਨੀ ਹੋ ?
ਨੀ ਅੰਮੀਏਂ ! ਕੀ ਮੈਨੂੰ ਰਿਹੈ ਨੀ ਹੋ ?
ਸਰ ਦਾ ਵੀ ਬੂਟਾ ਮਾਏ
ਲੱਗਦਾ ਹਸ਼ੀਨ ਜਿਹਾ
ਭਿੰਨੀ ਭਿੰਨੀ ਆਵੇ ਖੁਸ਼ਬੋ
ਪੱਤਿਆਂ ਨੂੰ ਛੂਹਾਂ ਮਾਏ,
ਪੋਟੇ ਚੀਰਨ ਉਂਗਲਾਂ ਦੇ
ਦੇਖਦੀ ਹਾਂ , ਤਾਂ ਵੀ ਟੋਹ ਟੋਹ
ਟੀਸ਼ੀ ’ਤੇ ਖਿੜਿਆ ਫੁੱਲ
ਕੀਲ ਰਿਹੈ ਮਨ ਨੂੰ ਨੀ
ਪਿਆਰਾ ਪਿਆਰਾ ਲੱਗਦਾ ਹੈ ਉਹ
ਦਿਲ ਕਹੇ ਭਰ ਲਵਾਂ
ਬਾਹਾਂ ਦੇ ਕਲਾਵੇ ਵਿੱਚ,
ਆਪਣੇ ’ਚ ਲਵਾਂ ਨੀ ਸਮੋ
ਨੀ ਅੰਮੀਏਂ ਕੀ ਮੈਨੂੰ ਰਿਹੈ ਨੀ ਹੋ ?
ਕਿਤੇ ਕਿਤੇ ਖੜਾ ਮਾਏ
ਟਾਂਡਾ ਨੀ ਬਾਜਰੇ ਦਾ
ਬੂਰ ਦਾਣਿਆਂ ਨੂੰ ਰਿਹੈ ਨੀ ਲਕੋ
ਚਿੜੀਆਂ ਦਾ ਝੁਰਮਟ,
ਬੱਝਾ ਹੈ ਛਿੱਟੇ ਉੱਤੇ
ਦਾਣੇ ਖਾ ਰਿਹੈ ਖੋਹ ਖੋਹ
ਇੱਕ ਨਾ ਉਡਾਵਾਂ ਅੱਜ
ਕਹੇ ਸੌਦਾਈ ਦਿਲ
ਕੇਹੀ ਵਿਰਤੀ ਮਨ ਰਿਹਾ ਨੀ ਸੰਜੋ
ਨੀ ਅੰਮੀਏਂ, ਕੀ ਮੈਨੂੰ ਰਿਹੈ ਨੀ ਹੋ ?
ਦੇ ਰਿਹਾ ਗੇੜਾ ਕੋਈ
ਰੂਹ ਵਿੱਚ ਅੰਮੀਏਂ ਨੀ
ਚੈਨ ਮਨ ਦਾ ਰਿਹਾ ਨੀ ਚੋਅ
ਠੰਢੀ ਸ਼ੀਤ ਹਵਾ ਮਾਏ
ਭੁੰਨਦੀ ਹੈ ਕਾਲਜੇ ਨੂੰ
ਕੁਝ ਮੱਚਨ ਦੀ ਆਵੇ ਨੀ ਬੋ
ਚਿੱਤ ਕਰੇ ਰੌਣ ਨੂੰ
ਮਾਰ ਕੇ ਦਹੱਤੜਾ ਨੀ
ਬਾਲੀ ਉਮਰ ਨੂੰ ਦੇਵਾ ਅੱਜ ਧੋ
ਨੀ ਅੰਮੀਏਂ ਕੀ ਮੈਨੂੰ ਰਿਹੈ ਨੀ ਹੋ ?
ਰਾਤ ਦੇ ਨੇਹ੍ਰ ਵਿੱਚ
ਦੂਰ ਇੱਕ ਚਾਨਣ ਦੀ
ਮਿੱਠੀ ਮਿੱਠੀ ਲੱਗਦੀ ਐ ਲੋਅ
ਜਗਦਾ ਕਦੇ ਬੁੱਝਦਾ ਐ ਨੀ
ਜੁੰਗਨੂੰ ਦੇ ਵਾਂਗ ਮਾਏ
ਨਿੱਤ ਇਸ਼ਾਰਿਆਂ ’ਚ ਬੁਲਾਉਂਦਾਂ ਉਹ
ਹੁਸ਼ਨ ਦੀ ਕਲੀ ਉੱਤੇ
ਭੰਵਰਾ ਬਣ ਬੈਠਾ ਮਾਏ
ਖਿੜੀ ਜੋਬਨ ਦਾ ਚੂਸ਼ ਰਿਹੈ ਰੁਹ
ਵੱਖਰਾ ਜਿਹਾ ਲੱਗਦਾ
ਆਪਣੇ ਹਾਣੀਆਂ ਤੋਂ
ਵੱਖਰੀ ਹੈ ਉਹਦੀ ਦੰਰ੍ਕੋ
ਨੀ ਅੰਮੀਏਂ ਕੀ ਮੈਨੂੰ ਰਿਹੈ ਨੀ ਹੋ ?
ਪੀੜਾਂ ਦੇ ਸ਼ਬਦ ਮਾਏ
ਲਿਖਦਾ ਕਵਿਤਾਵਾਂ ਵਿੱਚ
ਦਰਦ ਅੱਖਰਾਂ ’ਚ ਜਾਂਦਾ ਹੈ ਲਕੋ
"ਚੌਹਾਨ" ਨਾਮ ਦੱਸ ਕੇ
ਨੀਵੀ ਪਾ ਲੈਂਦਾ ਮਾਏ
ਬਣਕੇ ਸਿਧਰਾ ਜਿਹਾ
ਜਾਂਦਾ ਨੀ ਖਲੋ
ਗਹਿਰਾ ਹੈ ਸਾਗਰ ਜਿਹਾ
ਡਰ ਪਰਖਣ ਤੋਂ ਲੱਗਦਾ ਨੀ
ਕਿੱਧਰੇ ਸੁਨਾਮੀ ਨਾ ਜਾਵੇ ਹੋ
ਨੀ ਅੰਮੀਏਂ ਕੀ ਮੈਨੂੰ ਰਿਹਾ ਨੀ ਹੋ ?
ਕੀ ਮੈਨੂੰ ਰਿਹਾ ਨੀ ਹੋ ?
" ਚੌਹਾਨ"

No comments:

Post a Comment