Saturday, March 31, 2018

pinjar poetry

ਤਰਿਪ ਤਰਿਪ ਚੋਵੇਂ,
ਮੇਰੇ ਨੈਣਾਂ ਦੀ ਛੱਪਰੀ 
ਤਰਿਪ ਤਰਿਪ ਨੁੱਚੜੇ
ਦਿਲ ਦਾ ਬੂੰਦਾਂ ’ਚ ਖੂਨ ।
ਰੁੱਕ ਰੁੱਕ ਟੁੱਕੇ 
ਬਿਰਹੋਂ ਠੂੰਗਾਂ ਨਾਲ 
ਰੁੱਕ ਰੁੱਕ ਰੱਖਦਾਂ
ਹਿਜਰ ਜ਼ਖ਼ਮਾਂ ਤੇ ਲੂਣ ।
ਰਿਸ ਰਿਸ ਦਰਦਾਂ ਦੀ
ਬਣ ਰਹੀ ਢੇਰੀ
ਰਿਸ ਰਿਸ ਰਿਸ ਕੇ,
ਪੈਦੀ ਪੀੜਾਂ ਨੂੰ ਦੂਣ ।
ਤਿੜਕ ਤਿੜਕ ਟੁੱਟੇ
ਹੱਡੀਆਂ ਦਾ ਪਿੰਜਰ 
ਤਿੜਕ ਤਿੜਕ ਤਿੜਕੇ 
ਰੂਹ ਨਾਲੋਂ ਸਕੂਨ ।
ਭਖ ਭਖ ਭੜਕੇ
ਅਗਨ ਯਾਦਾਂ ਦੀ 
ਭਖ ਭਖ ਭੁੰਨੇ
ਮੇਰੇ ਚਾਅ ਦਾ ਸੂਨ ।
ਸਿਸਕ ਸਿਸਕ ਖੁਰਦੀ
ਜਿੰਦ ਵੈਰਾਗਣ
ਸਿਸਕ ਸਿਸਕ ਸਿਸਕੇ
ਮੇਰੀ ਇਹ ਜੂਨ ।
ਸਰਕ ਸਰਕ ਖਿਸ਼ਕੇ
ਦਿਲਬਰ ਵੇ ਚੈਨਾਂ 
ਸਰਕ ਸਰਕ ਸਰਕ ਕੇ
ਜਿੰਦ ’ਚ ਪੈਂਦੀ ਐ ਊਣ ।
"ਚੌਹਾਨ"

No comments:

Post a Comment