Monday, November 6, 2017

ज़िन्दगी की किताब शायरी

ਰਲ ਗਈ ਮਹਿਕ ਓਹੀ, ਫੇਰ ਆ ਕੇ ਖ਼ੁਆਬ ਵਿੱਚ,
ਫੁੱਲ ਮਿਲ ਗਿਆ ਤੇਰਾ,ਮਹਿਰਮਾਂ ਇੱਕ ਕਿਤਾਬ ਵਿੱਚ ।
ਜਾਨ ਵੀ ਚੜਾਹ੍ ਦੇਵਾ ਸੁੱਖ ਵਿੱਚ ਜੇ, ਕਹੇ ਕਦੇ,
ਬੋਲਦਾ ਨਹੀ ਪੱਥਰ, ਪਰ ਖ਼ੁਦਾਇਆ ਜਵਾਬ ਵਿੱਚ ।
ਦਾਗ ਨਾ ਦਿਸੇ ਮੁਖ ’ਤੇ, ਹੁਸ਼ਨ ਕੀ ਬਸ ਕਮਾਲ ਹੈ,
ਚੰਦ ਤੋਂ ਕਿਤੇ ਬਹੁਤਾ,ਪਰ ਗੁਮਾਨ ਹੈ ਜਨਾਬ ਵਿੱਚ ।
ਅੱਖ ਹੈ ਕਿ ਮੈਖ਼ਾਨਾ,ਤੱਕਣੀ ਵਿੱਚ ਸਰੂਰ ਹੈ,
ਸਾਕੀਆ ਨਸ਼ਾ ਐਸਾ, ਦੇਖਿਆ ਨਾ ਸ਼ਰਾਬ ਵਿੱਚ ।
ਇਸ਼ਕ ਵਿੱਚ ਦਿਲਾ ਹਾਲਤ,ਹੋ ਗਈ ਪਾਗਲਾਂ ਤਰਾਂਹ,
ਹੋਰ ਕੀ ਰਿਹਾ ਬਾਕੀ,ਮਜਨੂੰਆ ਦੇ ਖਿਤਾਬ ਵਿੱਚ ॥
"ਚੌਹਾਨ"


No comments:

Post a Comment