ਨਾ ਪੱਥਰ ਨਾ ਮੋਮ
ਇਸ਼ਕ ਕਰਨ ਲਈ
ਮੁਹੱਬਤ ਕਰਨ ਲਈ
ਸੀਨੇ ’ਚ ਦਿਲ ਚਾਹੀਦੈਂ
ਨੋਕੀਲੇ ਸ਼ਸਤਰ ਹਿਜਰ ਦੇ ਬੀਤਦੇ ਪਲ
ਚੁੱਬਨ ਤੇ
ਜੋ ਮਿੱਠੀ ਮਿੱਠੀ ਪੀੜ ਦਾ
ਲੁਤਫ਼ ਮਾਣ ਸਕੇ
ਜੋ ਹਉਕਾ ਲੈਂਦਿਆਂ
ਪੀੜ ਨਾਲ ਬੰਦ ਹੋਏ ਨੈਣਾਂ ਹੇਠ
ਮਸਲੀ ਗਈ ਹੰਝੂਆਂ ਦੀ ਸਿੱਲ ਨੂੰ
ਬੁੱਲਾਂ ਦੀ ਮੁਸਕਰਾਹਟ ’ਚ ਸੋਖ ਲਵੇ
ਨਾ ਪੱਥਰ ਨਾ ਮੋਮ
ਇਸ਼ਕ ਕਰਨ ਲਈ
ਮੁਹੱਬਤ ਕਰਨ ਲਈ
ਸੀਨੇ ’ਚ ਦਿਲ ਚਾਹੀਦੈਂ
ਜੋ ਵਸਲ ਦੀ ਇਨਾਇਤ ਨੂੰ
ਮਾਣ ਸਕੇ
ਹਠਖੇਲੀਆਂ ਕਰਦੀ ਸ਼ਰਾਰਤ ਨੂੰ
ਜਾਣ ਸਕੇ
ਹਯਾ ਨਾਲ ਆਪਣੇ ’ਚ ਸਿਮਟਦੀ ਇੰਨਕਾਰ ਕਰਦੀ
ਮੁਹੱਬਤ ਨੂੰ,ਨਜ਼ਾਕਤ ਨੂੰ, ਲਤਾਫ਼ਤ ਨੂੰ ਛੂਹ ਲਵੇ
ਜੋ ਸਮਝ ਸਕੇ ਭੰਵਰੇ ਦਾ
ਫੁੱਲ ਦੀਆਂ ਕੋਮਲ ਪੱਤੀਆਂ ’ਚ ਕੈਦ ਹੋਣਾ
ਜੋ ਮਹਿਸੂਸ ਕਰ ਸਕੇ
ਅੱਗ ’ਚ ਪਰਵਾਨੇ ਦਾ ਫਨਾ ਹੋਣਾ
ਨਾ ਪੱਥਰ ਨਾ ਮੋਮ
ਇਸ਼ਕ ਕਰਨ ਲਈ
ਮੁਹੱਬਤ ਕਰਨ ਲਈ
ਸੀਨੇ ’ਚ ਦਿਲ ਚਾਹੀਦੈਂ
ਜੇ ਕਦੇ ਸੀਨੇ ’ਚ ਕੁਝ ਧੜਕਦਾ ਸੁਣਾਈ ਦੇਵੇ
ਇੱਕ ਦਰਦ ਦਾ ਅਹਿਸਾਸ ਹੋਵੇ
ਇੱਕ ਕਮੀ ਮਹਿਸ਼ੂਸ ਹੋਵੇ
ਅਵਾਜ਼ ਦੇਵੀ
ਸਭ ਹੱਦਾਂ ਸਭ ਬੰਦਿਸ਼ਾ ਤੋੜ ਕੇ
ਮੈਂ ਪਹੁੰਚ ਜਾਵਾਂਗਾ ਤੇਰੇ ਤੱਕ
ਨਾ ਪੱਥਰ ਨਾ ਮੋਮ
ਇਸ਼ਕ ਕਰਨ ਲਈ
ਮੁਹੱਬਤ ਕਰਨ ਲਈ
ਸੀਨੇ ’ਚ ਦਿਲ ਚਾਹੀਦੈਂ ।
"ਚੌਹਾਨ"
ਇਸ਼ਕ ਕਰਨ ਲਈ
ਮੁਹੱਬਤ ਕਰਨ ਲਈ
ਸੀਨੇ ’ਚ ਦਿਲ ਚਾਹੀਦੈਂ
ਨੋਕੀਲੇ ਸ਼ਸਤਰ ਹਿਜਰ ਦੇ ਬੀਤਦੇ ਪਲ
ਚੁੱਬਨ ਤੇ
ਜੋ ਮਿੱਠੀ ਮਿੱਠੀ ਪੀੜ ਦਾ
ਲੁਤਫ਼ ਮਾਣ ਸਕੇ
ਜੋ ਹਉਕਾ ਲੈਂਦਿਆਂ
ਪੀੜ ਨਾਲ ਬੰਦ ਹੋਏ ਨੈਣਾਂ ਹੇਠ
ਮਸਲੀ ਗਈ ਹੰਝੂਆਂ ਦੀ ਸਿੱਲ ਨੂੰ
ਬੁੱਲਾਂ ਦੀ ਮੁਸਕਰਾਹਟ ’ਚ ਸੋਖ ਲਵੇ
ਨਾ ਪੱਥਰ ਨਾ ਮੋਮ
ਇਸ਼ਕ ਕਰਨ ਲਈ
ਮੁਹੱਬਤ ਕਰਨ ਲਈ
ਸੀਨੇ ’ਚ ਦਿਲ ਚਾਹੀਦੈਂ
ਜੋ ਵਸਲ ਦੀ ਇਨਾਇਤ ਨੂੰ
ਮਾਣ ਸਕੇ
ਹਠਖੇਲੀਆਂ ਕਰਦੀ ਸ਼ਰਾਰਤ ਨੂੰ
ਜਾਣ ਸਕੇ
ਹਯਾ ਨਾਲ ਆਪਣੇ ’ਚ ਸਿਮਟਦੀ ਇੰਨਕਾਰ ਕਰਦੀ
ਮੁਹੱਬਤ ਨੂੰ,ਨਜ਼ਾਕਤ ਨੂੰ, ਲਤਾਫ਼ਤ ਨੂੰ ਛੂਹ ਲਵੇ
ਜੋ ਸਮਝ ਸਕੇ ਭੰਵਰੇ ਦਾ
ਫੁੱਲ ਦੀਆਂ ਕੋਮਲ ਪੱਤੀਆਂ ’ਚ ਕੈਦ ਹੋਣਾ
ਜੋ ਮਹਿਸੂਸ ਕਰ ਸਕੇ
ਅੱਗ ’ਚ ਪਰਵਾਨੇ ਦਾ ਫਨਾ ਹੋਣਾ
ਨਾ ਪੱਥਰ ਨਾ ਮੋਮ
ਇਸ਼ਕ ਕਰਨ ਲਈ
ਮੁਹੱਬਤ ਕਰਨ ਲਈ
ਸੀਨੇ ’ਚ ਦਿਲ ਚਾਹੀਦੈਂ
ਜੇ ਕਦੇ ਸੀਨੇ ’ਚ ਕੁਝ ਧੜਕਦਾ ਸੁਣਾਈ ਦੇਵੇ
ਇੱਕ ਦਰਦ ਦਾ ਅਹਿਸਾਸ ਹੋਵੇ
ਇੱਕ ਕਮੀ ਮਹਿਸ਼ੂਸ ਹੋਵੇ
ਅਵਾਜ਼ ਦੇਵੀ
ਸਭ ਹੱਦਾਂ ਸਭ ਬੰਦਿਸ਼ਾ ਤੋੜ ਕੇ
ਮੈਂ ਪਹੁੰਚ ਜਾਵਾਂਗਾ ਤੇਰੇ ਤੱਕ
ਨਾ ਪੱਥਰ ਨਾ ਮੋਮ
ਇਸ਼ਕ ਕਰਨ ਲਈ
ਮੁਹੱਬਤ ਕਰਨ ਲਈ
ਸੀਨੇ ’ਚ ਦਿਲ ਚਾਹੀਦੈਂ ।
"ਚੌਹਾਨ"
No comments:
Post a Comment