ਨਾ ਝੂਠਾ ਨਾ ਮੈਂ ਫਰੇਬੀ
ਨਾ ਬੇਵਫ਼ਾ ਨਾ ਮਤਲਬੀ
ਤੇਰਾ ਹਰ ਇਲਜਾਮ
ਹਰ ਤਾਅਨਾ ਮਹਿਣਾ
ਸ਼ਿਕਾਇਤ ਕਰੇ ਬਿਨਾਂ ਜਰ ਗਿਆ
ਸਫਾਈ ਦਿੱਤੇ ਬਿਨਾਂ ਆਪਣੇ ਨਾਮ ਕਰ ਗਿਆ
ਨਾ ਝੂਠਾ ਨਾ ਮੈਂ ਫਰੇਬੀ
ਨਾ ਬੇਵਫ਼ਾ ਨਾ ਮਤਲਬੀ
ਸੱਚ ਦੀ ਗਵਾਹੀ ਵਕਤ ਦਿੰਦੈ
ਖ਼ਬਰੇ ਕਿਉਂ ਲਗਦੈ
ਮੇਰਾ ਇੰਝ ਕਰਨਾ
ਹਕੀਕਤ ਤੋਂ ਮੁਨਕਰ ਕਰਨੈ
ਤੇਰੇ ਗਰੂਰ ,ਤੇਰੇ ਗੁਮਾਨ ਨੂੰ ਬੜਾਵਾ ਦੇਣੈ
ਅੱਜ ਖ਼ਬਰੇ ਕਿਉਂ ਲਗਦੈ
ਤੇਰੇ ਤੋਂ ਜੁਦਾ ਹੋਣ ਤੋਂ ਪਹਿਲਾਂ
ਇੱਥੋਂ ਨਿਕਲ਼ਣ ਤੋਂ ਪਹਿਲਾਂ
ਪਾਗਲ ,ਮੂਰਖ , ਸੌਦਾਈ ,ਪਿਆਸਾ ਖ਼ਬਰੇ ਕੀ ਇਹ ਦਿਲ
ਇਸਦੀ ਫਿਤਰਤ ਇਸਦੀ ਸਮਝ ਕਹਿ ਦੇਵਾਂ
ਤੈਨੂੰ ਖ਼ੁਦਾ ਕਹਿਣਾ, ਖ਼ੁਦਾ ਵਾਂਗ ਪੂਜਣਾ,ਹਰ ਗੱਲ, ਹਰ ਖਿਆਲ ,ਹਰ ਸੋਚ ’ਚ
ਤੈਨੂੰ ਖ਼ੁਦਾ ਮੰਨਣਾ ਕਹਿ ਦੇਵਾਂ
ਖ਼ੁਦ ਝੂਠਾ, ਫਰੇਬੀ,ਬੇਵਫ਼ਾ, ਮਤਲਬੀ ਬਣਕੇ ਆਪਣੇ ਖ਼ੁਦਾ ਨੂੰ ਖ਼ੁਦਾ ਵਾਂਗ ਬੇਦਾਗ ਰੱਖਣਾ ਕਹਿ ਦੇਵਾਂ
ਆਪਣੇ ਖ਼ੁਦਾ ਨੂੰ ਤਜ਼ਾਰਤ,ਲਿਆਕਤ, ਸ਼ਰਾਰਤ,ਸਰਾਫ਼ਤ,ਮੁਹੱਬਤ,ਇਬਾਦਤ ਦੇ ਅਰਥ ਕਹਿ ਦੇਵਾਂ
ਨਾ ਝੂਠਾ ਨਾ ਮੈਂ ਫਰੇਬੀ
ਨਾ ਬੇਵਫ਼ਾ ਨਾ ਮਤਲਬੀ ।
" ਚੌਹਾਨ"

No comments:
Post a Comment