ਮੈਂ ਦੁਖਿਆਰੀ ਕਰਮਾਂ ਮਾਰੀ
ਗ਼ਮਾਂ ਦਾ ਬੁੱਤ
ਸਭ ਤੋਂ ਗੁਣਕਾਰੀ ਮੈਂ ਨਾਰੀ
ਸਦੀਆਂ ਤੋਂ ਚੁੱਪ
ਜ਼ਿੰਦਗੀ ਦੀ ਕੂਕ
ਮੈਂ ਬਪਚਨ ਦੀ ਰਜ਼ਾ
ਮੈ ਜਵਾਨੀ ਦੀ ਰੀਝ
ਬੁੜਾਪੇ ਦੀ ਕਜ਼ਾ
ਮੈਂ ਕਬਰ ਸਿਵੇ ਵਿੱਚ
ਮੈਂ ਮਾਂ ਦੀ ਕੁੱਖ
ਮੈਂ ਦੁਖਿਆਰੀ ਕਰਮਾਂ ਮਾਰੀ
ਗ਼ਮਾਂ ਦਾ ਬੁੱਤ
ਮੁਹੱਬਤ ਦੀ ਜਨਨੀ
ਮੈ ਨਫਰਤ ਦੀ ਲੀਕ
ਰਾਤੀ ਸੌਣ ਨਾ ਦੇਵੇ
ਮੇਰੀ ਚੰਦਰੀ ਉਡੀਕ
ਮੈਂ ਹਵਾ ਵਸਲ ਦੀ
ਮੈਂ ਬਿਰ੍ਹੋਂ ਦੀ ਰੁੱਤ
ਮੈਂ ਦੁਖਿਆਰੀ ਕਰਮਾਂ ਮਾਰੀ
ਗ਼ਮਾਂ ਦਾ ਬੁੱਤ
ਹੁਸਨ ਦੀ ਨਜ਼ਾਕਤ
ਦਿਲਲਗੀ ਦੀ ਸ਼ਰਾਰਤ
ਤਜ਼ਾਰਤ ਦੀ ਬਗਾਵਤ
ਸਾਦਗੀ ਦੀ ਸਰਾਫਤ
ਕੁਦਰਤ ,ਕਿਆਮਤ, ਸੁਨਾਮੀ
ਧੁੱਪ ਛਾ ਮੈਂ ਚੁੱਪ
ਮੈਂ ਦੁਖਿਆਰੀ ਕਰਮਾਂ ਮਾਰੀ
ਗ਼ਮਾਂ ਦਾ ਬੁੱਤ
ਮੈਂ ਖੇਤ ਦੀ ਵਾੜ
ਮੈਂ ਦੇਸ਼ ਦੀ ਸਾਨ
ਮੈਂ ਕਲਮ- ਮੈਂ ਨਜ਼ਰ
ਮੈਂ ਤਲਵਾਰ ਮੈਂ ਕਮਾਨ
ਮੈਂ ਆਨ ਮੈਂ ਬਾਨ
ਮੈਂ ਧੀ ਮੈਂ ਪੁੱਤ
ਮੈਂ ਦੁਖਿਆਰੀ ਕਰਮਾਂ ਮਾਰੀ
ਗ਼ਮਾਂ ਦਾ ਬੁੱਤ
ਮੈਂ ਮਮਤਾ ਮੈਂ ਧਰਤੀ
ਮੈਂ ਗੰਗਾ -ਏ- ਆਕਾਸ਼
ਮੈਂ ਸਾਕੀ ਮੈਂ ਮਹਿਕਸ਼ੀ
ਮੈਂ ਚਾਹ ਮੈਂ ਪਿਆਸ
ਮੇਰੀ ਮਿੱਟੀ ਦੀ ਛੋਹ
ਕਰੇ ਬੀਜ ਨੂੰ ਰੁੱਖ
ਮੈਂ ਦੁਖਿਆਰੀ ਕਰਮਾਂ ਮਾਰੀ
ਗ਼ਮਾਂ ਦਾ ਬੁੱਤ
ਦੋ ਘਰਾਂ ਦੀ ਮਾਲਿਕ
ਹੱਕ ਇੱਕ ਤੇ ਨਾ ਰੱਖਾ
ਮੇਰੇ ਮੈਂ ਦੇ ਔਗੁਣ
ਦੁੱਖ ਕਿਸਨੂੰ ਦੱਸਾਂ
ਮੁਨਕਰ ਅਪਣੇ ਗੁਣ ਤੋਂ
ਸੁਲਗਾ ਧੁੱਖ ਧੱਖ
ਮੈਂ ਦੁਖਿਆਰੀ ਕਰਮਾਂ ਮਾਰੀ
ਗ਼ਮਾਂ ਦਾ ਬੁੱਤ !!!
ਗ਼ਮਾਂ ਦਾ ਬੁੱਤ
ਸਭ ਤੋਂ ਗੁਣਕਾਰੀ ਮੈਂ ਨਾਰੀ
ਸਦੀਆਂ ਤੋਂ ਚੁੱਪ
ਜ਼ਿੰਦਗੀ ਦੀ ਕੂਕ
ਮੈਂ ਬਪਚਨ ਦੀ ਰਜ਼ਾ
ਮੈ ਜਵਾਨੀ ਦੀ ਰੀਝ
ਬੁੜਾਪੇ ਦੀ ਕਜ਼ਾ
ਮੈਂ ਕਬਰ ਸਿਵੇ ਵਿੱਚ
ਮੈਂ ਮਾਂ ਦੀ ਕੁੱਖ
ਮੈਂ ਦੁਖਿਆਰੀ ਕਰਮਾਂ ਮਾਰੀ
ਗ਼ਮਾਂ ਦਾ ਬੁੱਤ
ਮੁਹੱਬਤ ਦੀ ਜਨਨੀ
ਮੈ ਨਫਰਤ ਦੀ ਲੀਕ
ਰਾਤੀ ਸੌਣ ਨਾ ਦੇਵੇ
ਮੇਰੀ ਚੰਦਰੀ ਉਡੀਕ
ਮੈਂ ਹਵਾ ਵਸਲ ਦੀ
ਮੈਂ ਬਿਰ੍ਹੋਂ ਦੀ ਰੁੱਤ
ਮੈਂ ਦੁਖਿਆਰੀ ਕਰਮਾਂ ਮਾਰੀ
ਗ਼ਮਾਂ ਦਾ ਬੁੱਤ
ਹੁਸਨ ਦੀ ਨਜ਼ਾਕਤ
ਦਿਲਲਗੀ ਦੀ ਸ਼ਰਾਰਤ
ਤਜ਼ਾਰਤ ਦੀ ਬਗਾਵਤ
ਸਾਦਗੀ ਦੀ ਸਰਾਫਤ
ਕੁਦਰਤ ,ਕਿਆਮਤ, ਸੁਨਾਮੀ
ਧੁੱਪ ਛਾ ਮੈਂ ਚੁੱਪ
ਮੈਂ ਦੁਖਿਆਰੀ ਕਰਮਾਂ ਮਾਰੀ
ਗ਼ਮਾਂ ਦਾ ਬੁੱਤ
ਮੈਂ ਖੇਤ ਦੀ ਵਾੜ
ਮੈਂ ਦੇਸ਼ ਦੀ ਸਾਨ
ਮੈਂ ਕਲਮ- ਮੈਂ ਨਜ਼ਰ
ਮੈਂ ਤਲਵਾਰ ਮੈਂ ਕਮਾਨ
ਮੈਂ ਆਨ ਮੈਂ ਬਾਨ
ਮੈਂ ਧੀ ਮੈਂ ਪੁੱਤ
ਮੈਂ ਦੁਖਿਆਰੀ ਕਰਮਾਂ ਮਾਰੀ
ਗ਼ਮਾਂ ਦਾ ਬੁੱਤ
ਮੈਂ ਮਮਤਾ ਮੈਂ ਧਰਤੀ
ਮੈਂ ਗੰਗਾ -ਏ- ਆਕਾਸ਼
ਮੈਂ ਸਾਕੀ ਮੈਂ ਮਹਿਕਸ਼ੀ
ਮੈਂ ਚਾਹ ਮੈਂ ਪਿਆਸ
ਮੇਰੀ ਮਿੱਟੀ ਦੀ ਛੋਹ
ਕਰੇ ਬੀਜ ਨੂੰ ਰੁੱਖ
ਮੈਂ ਦੁਖਿਆਰੀ ਕਰਮਾਂ ਮਾਰੀ
ਗ਼ਮਾਂ ਦਾ ਬੁੱਤ
ਦੋ ਘਰਾਂ ਦੀ ਮਾਲਿਕ
ਹੱਕ ਇੱਕ ਤੇ ਨਾ ਰੱਖਾ
ਮੇਰੇ ਮੈਂ ਦੇ ਔਗੁਣ
ਦੁੱਖ ਕਿਸਨੂੰ ਦੱਸਾਂ
ਮੁਨਕਰ ਅਪਣੇ ਗੁਣ ਤੋਂ
ਸੁਲਗਾ ਧੁੱਖ ਧੱਖ
ਮੈਂ ਦੁਖਿਆਰੀ ਕਰਮਾਂ ਮਾਰੀ
ਗ਼ਮਾਂ ਦਾ ਬੁੱਤ !!!
" ਚੌਹਾਨ"
No comments:
Post a Comment